ETV Bharat / bharat

ਪੀਐੱਮ ਮੋਦੀ ਅੱਜ ਤਾਮਿਲਨਾਡੂ, ਪੁਡੂਚੇਰੀ ਵਿੱਚ ਕਈ ਪ੍ਰਾਜੈਕਟਾਂ ਦੀ ਕਰਨਗੇ ਸ਼ੁਰੂਆਤ

ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਤਾਮਿਲਨਾਡੂ ਅਤੇ ਪੁਡੂਚੇਰੀ ਦਾ ਦੌਰਾਨ ਕਰਨਗੇ। ਇਸ ਦੌਰਾਨ ਪੀਐੱਮ ਮੋਦੀ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ।

ਤਸਵੀਰ
ਤਸਵੀਰ
author img

By

Published : Feb 25, 2021, 10:48 AM IST

Updated : Feb 25, 2021, 11:06 AM IST

ਨਵੀਂ ਦਿੱਲੀ: ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ 25 ਫਰਵਰੀ ਨੂੰ ਤਾਮਿਲਨਾਡੂ ਅਤੇ ਪੁਡੂਚੇਰੀ ਦਾ ਦੌਰਾਨ ਕਰਨਗੇ। ਇਸ ਦੌਰਾਨ ਉਹ ਤਾਮਿਲਨਾਡੂ ’ਚ ਮਹੱਤਵਪੂਰਨ ਬਿਜਲੀ ਪ੍ਰਾਜੈਕਟਾਂ ਸਮੇਤ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ।

  • ਪ੍ਰਧਾਨਮੰਤਰੀ ਦੇ ਦਫ਼ਤਰ ਤੋਂ ਜਾਰੀ ਇਕ ਬਿਆਨ ਚ ਕਿਹਾ ਗਿਆ ਹੈ ਕਿ ਪ੍ਰਧਾਨਮੰਤਰੀ ਮੋਦੀ ਅੱਜ 11:30 ਵਜੇ ਪੁਡੂਚੇਰੀ ਚ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ
  • ਸ਼ਾਮ 4 ਵਜੇ ਪ੍ਰਧਾਨਮੰਤਰੀ 12,400 ਕਰੋੜ ਰੁਪਏ ਦੀ ਲਾਗਤ ਨਾਲ ਕੋਇੰਬਟੂਰ ਚ ਬੁਨਿਆਦੀ ਢਾਂਚੇ ਨਾਲ ਜੁੜੇ ਵੱਖ ਵੱਖ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਤਾਮਿਲਨਾਡੂ ਚ ਪ੍ਰਧਾਨਮੰਤਰੀ ਨਯਵੇਲੀ ਨਵਾਂ ਥਰਮਲ ਪਾਵਰ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਪਲਾਂਟ ਦੋ ਯੂਨਿਟਾਂ ਦੇ ਜਰੀਏ 1,000 ਮੈਗਾਵਾਟ ਬਿਜਲੀ ਪੈਦਾ ਕਰੇਗਾ। ਇਸ ਪਲਾਂਟ ਤੋਂ ਤਾਮਿਲਨਾਡੂ, ਕੇਰਲ, ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਪੁਡੂਚੇਰੀ ਨੂੰ ਫਾਇਦਾ ਹੋਵੇਗਾ ਅਤੇ ਬਿਜਲੀ ਚ ਤਾਮਿਲਨਾਡੂ ਦੀ ਹਿੱਸੇਦਾਰੀ 65 ਫੀਸਦ ਹੋਵੇਗੀ।
  • ਤਾਮਿਲਨਾਡੂ ਦੇ ਦੌਰੇ ਦੇ ਦੌਰਾਨ ਪ੍ਰਧਾਨਮੰਤਰੀ ਵੀ ਓ ਚਿਦੰਬਰਨਾਰ ਪੋਰਟ ’ਤੇ ਗ੍ਰਿਡ ਨਾਲ ਜੁੜੇ ਪੰਜ ਮੈਗਾਵਾਟ ਦੇ ਸੁਰਜੀ ਉਰਜਾ ਪਲਾਂਟ ਦਾ ਵੀ ਨੀਂਹ ਪੱਥਰ ਰੱਖਣਗੇ।

ਇਹ ਵੀ ਪੜੋ: ਰਾਸ਼ਟਰਪਤੀ ਨੇ ਦੁਨੀਆ ਦੇ ਸਭ ਤੋਂ ਵੱਡੇ ਸਟੇਡੀਅਮ ਦਾ ਕੀਤਾ ਉਦਘਾਟਨ

  • ਪੁਡੂਚੇਰੀ ’ਚ ਪ੍ਰਧਾਨਮੰਤਰੀ ਮੋਦੀ ਸਤਨਾਥਪੁਰਮ-ਨਾਗਾਪੱਟਿਨਮ ਮਾਰਗ ਦਾ ਨੀਂਹ ਪੱਥਰ ਰੱਖਣਗੇ।
  • ਪੀਐੱਮ ਮੋਦੀ ਕਰਾਈਕਲ ਜਿਲ੍ਹੇ ਚ ਮੈਡੀਕਲ ਕਾਲੇਜ ਦੇ ਨਵੇਂ ਨਿਰਮਾਣ ਦਾ ਵੀ ਉਦਘਾਟਨ ਕਰਨਗੇ।
  • ਇਸ ਤੋਂ ਇਲਾਵਾ ਪ੍ਰਧਾਨਮੰਤਰੀ ਨਰਿੰਦਰ ਮੋਦੀ ਕਈ ਹੋਰ ਪ੍ਰਾਜੈਕਟਾਂ ਦਾ ਵੀ ਉਦਘਾਟਨ ਕਰਨਗੇ। ਕਾਬਿਲੇਗੌਰ ਹੈ ਕਿ ਤਾਮਿਲਨਾਡੂ ਅਤੇ ਕੇਂਦਰ ਸ਼ਾਸਤ ਪੁਡੂਚੇਰੀ ਚ ਆਉਣ ਵਾਲੇ ਦਿਨਾਂ ’ਚ ਚੋਣਾਂ ਹੋਣ ਵਾਲੀਆਂ ਹਨ।

Last Updated : Feb 25, 2021, 11:06 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.