ਨਵੀਂ ਦਿੱਲੀ: ਪ੍ਰਧਾਨਮੰਤਰੀ ਨਰਿੰਦਰ ਮੋਦੀ ਟੋਕੀਓ ਪੈਰਾ ਓਲਪਿੰਕ (Tokyo Paralympics 2020) ਖੇਡ 2020 ਚ ਹਿੱਸਾ ਲੈਣ ਜਾਪਾਨ ਜਾ ਰਹੇ ਭਾਰਤੀ ਅਥਲੀਟਾਂ ਤੋਂ ਮੰਗਲਵਾਰ ਨੂੰ ਵੀਡੀਓ ਕਾਨਫਰੰਸ ਦੇ ਜਰੀਏ ਗੱਲਬਾਤ ਕਰਨਗੇ। ਟੋਕੀਓ ਪੈਰਾ ਓਲਪਿੰਕ ਖੇਡ 24 ਅਗਸਤ ਤੋਂ 5 ਸਤੰਬਰ ਤੱਕ ਆਯੋਜਿਤ ਹੋਣ ਵਾਲੇ ਹਨ।
ਪੀਐਮਓ ਦੇ ਮੁਤਾਬਿਕ ਟੋਕੀਓ ਚ 9 ਵੱਖ ਵੱਖ ਖੇਡਾਂ ’ਚ 54 ਪੈਰਾ ਅਥਲੀਟ ਭਾਰਤ ਦੀ ਨੁਮਾਇੰਦਗੀ ਕਰਨਗੇ। ਪੀਐਮਓ ਵੱਲੋਂ ਐਤਵਾਰ ਨੂੰ ਜਾਰੀ ਬਿਆਨ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਅੱਜ (17 ਅਗਸਤ) ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਟੋਕੀਓ ਪੈਰਾ ਓਲੰਪਿਕ ਖੇਡਾਂ 2020 ਵਿੱਚ ਹਿੱਸਾ ਲੈਣ ਜਾ ਰਹੇ ਐਥਲੀਟਾਂ ਨਾਲ ਗੱਲਬਾਤ ਕਰਨਗੇ।
ਇਸ ਚ ਕਿਹਾ ਗਿਆ ਹੈ ਕਿ ਭਾਰਤ ਤੋਂ ਪੈਰਾ ਓਲਪਿੰਕ ਖੇਡਾਂ ਚ ਹਿੱਸਾ ਲੈਣ ਵਾਲੀ ਸਭ ਤੋਂ ਵੱਡੀ ਟੋਲੀ ਹੈ। ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਵੀ ਇਸ ਗੱਲਬਾਤ ਦੇ ਦੌਰਾਨ ਮੌਜੂਦ ਰਹਿਣਗੇ।
15 ਅਗਸਤ ਨੂੰ ਪੀਐਮ ਮੋਦੀ ਨੇ ਭਾਰਤੀ ਓਲੰਪਿਕ ਦਲ ਨਾਲ ਮੁਲਾਕਾਤ ਕੀਤੀ
ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਦਿਹਾੜੇ 'ਤੇ ਲਾਲ ਕਿਲ੍ਹੇ ਦੇ ਪ੍ਰਾਚੀਰ ਤੋਂ ਭਾਰਤੀ ਖਿਡਾਰੀਆਂ ਦੀ ਟੋਕੀਓ ਓਲੰਪਿਕਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਪ੍ਰਸ਼ੰਸਾ ਕਰਨ ਤੋਂ ਬਾਅਦ ਸੋਮਵਾਰ ਨੂੰ ਉਨ੍ਹਾਂ ਦੇ ਨਿਵਾਸ ’ਤੇ ਨਾਸ਼ਤੇ ਲਈ ਭਾਰਤ ਦੇ ਓਲੰਪਿਕ ਦਲ ਨਾਲ ਮੁਲਾਕਾਤ ਕੀਤੀ।
ਭਾਰਤੀ ਖਿਡਾਰੀਆਂ ਨੇ ਟੋਕੀਓ ਓਲਪਿੰਕ ਚ ਇੱਕ ਸੋਨੇ ਤਮਗੇ ਸਣੇ 7 ਪਦਕ ਜਿੱਤੇ ਜੋ ਹੁਣ ਤੱਕ ਓਲਪਿੰਕ ਚ ਭਾਰਤ ਦਾ ਬਿਹਤਰੀਨ ਪ੍ਰਦਰਸ਼ਨ ਹੈ। ਨੀਰਜ ਚੋਪੜਾ ਨੇ ਭਾਲਾਫੇਂਕ ਚ ਪੀਲਾ ਤਮਗਾ ਜਿੱਤਿਆ ਜੋ ਐਥਲੀਟਕਸ ਚ ਭਾਰਤ ਦਾ ਪਹਿਲਾ ਤਮਗਾ ਹੈ।
ਮੋਗੀ ਨੇ ਚੋਪੜਾ ਅਤੇ ਪੀਵੀ ਸਿੰਧੂ ਤੋਂ ਨਾਸ਼ਤੇ ਦੇ ਦੌਰਾਨ ਗੱਲਬਾਤ ਵੀ ਕੀਤੀ। ਸਿੰਧੂ ਦੋ ਓਲਪਿੰਕ ਪਦਕ ਜਿੱਤਣ ਵਾਲੀ ਦੂਜੀ ਭਾਰਤੀ ਅਤੇ ਪਹਿਲੀ ਮਹਿਲਾ ਖਿਡਾਰੀ ਹੈ। ਉਹ ਆਪਣੇ ਨਾਲ ਰਿਓ ਓਲਪਿੰਕ 2016 ਚ ਜਿੱਤਿਆ ਰਜਤ ਪਦਕ ਵੀ ਲਿਆਈ ਸੀ।
ਪ੍ਰਧਾਨ ਮੰਤਰੀ ਨੇ ਪੁਰਸ਼ ਹਾਕੀ ਟੀਮ ਨਾਲ ਵੀ ਗੱਲ ਕੀਤੀ ਜਿਸਨੇ 41 ਸਾਲਾਂ ਬਾਅਦ ਭਾਰਤ ਨੂੰ ਓਲੰਪਿਕ ਵਿੱਚ ਹਾਕੀ ਦਾ ਮੈਡਲ ਦਿੱਤਾ। ਟੀਮ ਨੇ ਸਾਰੇ ਖਿਡਾਰੀਆਂ ਦੇ ਦਸਤਖਤ ਕੀਤੇ ਹਾਕੀ ਸਟਿਕਸ ਪ੍ਰਧਾਨ ਮੰਤਰੀ ਨੂੰ ਭੇਂਟ ਕੀਤੇ। ਪ੍ਰਧਾਨ ਮੰਤਰੀ ਨੇ ਕੈਪਟਨ ਮਨਪ੍ਰੀਤ ਸਿੰਘ ਨਾਲ ਵੀ ਗੱਲਬਾਤ ਕੀਤੀ।
ਓਲਪਿੰਕ ਦੀ ਤਰ੍ਹਾਂ ਪੈਰਾਲੰਪਿਕ ਖੇਡਾਂ ਦੇ ਲਈ ਵੀ ਦਰਸ਼ਕਾਂ ਨੂੰ ਨਹੀਂ ਮਿਲੇਗੀ ਮਨਜੂਰੀ
ਪੈਰਾਲੰਪਿਕ ਖੇਡਾਂ ਤੋਂ ਪਹਿਲਾਂ ਟੋਕਿਓ ਵਿੱਚ ਨਵੇਂ ਲਾਗਾਂ ਦੇ ਮਾਮਲੇ ਵਧੇ ਹਨ ਅਤੇ ਖਿਡਾਰੀਆਂ ਨੂੰ ਵੀ ਲਾਗ ਲੱਗਣ ਦਾ ਜੋਖਿਮ ਹੈ। ਇਸ ਲਈ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਓਲੰਪਿਕਸ ਦੇ ਵਾਂਗ ਹੀ ਪੈਰਾਲੰਪਿਕ ਖੇਡਾਂ ਦੇ ਦੌਰਾਨ ਪ੍ਰਸ਼ੰਸਕਾਂ ਨੂੰ ਸਟੇਡੀਅਮ ਵਿੱਚ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ।
ਓਲੰਪਿਕਸ ਦੇ ਦੌਰਾਨ ਕੁਝ ਪ੍ਰਸ਼ੰਸਕਾਂ ਨੂੰ ਟੋਕੀਓ ਦੇ ਬਾਹਰਵਾਰ ਖੇਡ ਸਮਾਗਮਾਂ ਵਿੱਚ ਆਗਿਆ ਦਿੱਤੀ ਗਈ ਸੀ, ਪਰ ਇਸ ਵਾਰ ਕਿਸੇ ਵੀ ਦਰਸ਼ਕ ਨੂੰ ਕਿਸੇ ਵੀ ਖੇਡ ਲਈ ਆਗਿਆ ਨਹੀਂ ਦਿੱਤੀ ਜਾਵੇਗੀ। ਹਾਲਾਂਕਿ, ਕੁਝ ਪ੍ਰੋਗਰਾਮਾਂ ਵਿੱਚ ਬੱਚਿਆਂ ਦੇ ਹਿੱਸਾ ਲੈਣ ਦੀ ਉਮੀਦ ਜਤਾਈ ਜਾ ਰਹੀ ਹੈ।
ਪ੍ਰਬੰਧਕਾਂ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਸੜਕ 'ਤੇ ਆਯੋਜਿਤ ਕੀਤੀਆਂ ਜਾ ਰਹੀਆਂ ਖੇਡਾਂ (ਮੈਰਾਥਨ ਅਤੇ ਸੈਰ ਵਰਗੇ ਸਮਾਗਮਾਂ) ਨੂੰ ਦੇਖਣ ਨਾ ਆਉਣ।
ਇਹ ਫੈਸਲਾ ਅੰਤਰਰਾਸ਼ਟਰੀ ਪੈਰਾਲੰਪਿਕ ਕਮੇਟੀ ਦੇ ਪ੍ਰਧਾਨ ਐਂਡਰਿਊ ਪਾਰਸਨਜ਼ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੇਈਕੋ ਹਾਸ਼ੀਮੋਤੋ ਟੋਕੀਓ ਦੇ ਰਾਜਪਾਲ ਯੂਰਿਕੋ ਕੋਇਕੇ ਅਤੇ ਓਲੰਪਿਕ ਮੰਤਰੀ ਤਮਾਯੋ ਮਾਰੂਕਾਵਾ ਦੀ ਮੀਟਿੰਗ ਵਿੱਚ ਲਿਆ ਗਿਆ।
ਇਹ ਵੀ ਪੜੋ: ਵਿਸ਼ਵ ਯੁਵਾ ਚੈਂਪੀਅਨਸ਼ਿਪ: ਪੋਲੈਂਡ ’ਚ ਭਾਰਤੀ ਤੀਰਅੰਦਾਜ਼ਾਂ ਨੇ ਰਚਿਆ ਇਤਿਹਾਸ
ਦੱਸ ਦਈਏ ਕਿ ਪੈਰਾਲੰਪਿਕ ਖੇਡਾਂ ਦਾ ਆਯੋਜਨ 24 ਅਗਸਤ ਤੋਂ ਹੋਵੇਗਾ ਜਿਸ ’ਚ ਲਗਭਗ 4,400 ਖਿਡਾਰੀ ਹਿੱਸਾ ਲੈਣਗੇ। ਓਲੰਪਿਕ ਚ 11,000 ਤੋਂ ਜਿਆਦਾ ਖਿਡਾਰੀਆਂ ਨੇ ਹਿੱਸਾ ਲਿਆ ਸੀ।