ETV Bharat / bharat

ਪੀਐਮ ਮੋਦੀ ਨੇ ਭਾਰਤ ਬਾਇਓਟੈਕ ਵੱਲੋ ਬਣਾਈ 'ਕੋਵੈਕਸੀਨ' ਦੀ ਪਹਿਲੀ ਖੁਰਾਕ ਦਾ ਲਗਵਾਇਆ ਟੀਕਾ - PM Modi takes first dose of COVID-19 vaccine

ਪ੍ਰਧਾਨ ਮੰਤਰੀ ਮੋਦੀ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਦਾ ਟੀਕਾ ਏਮਜ਼ ਵਿਖੇ ਲਗਵਾਇਆ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤ ਬਾਇਓਟੈਕ ਵੱਲੋ ਬਣਾਈ 'ਕੋਵੈਕਸੀਨ' ਦੀ ਪਹਿਲੀ ਖੁਰਾਕ ਦਾ ਟੀਕਾ ਲਗਵਾਇਆ ਗਿਆ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਲਗਵਾਇਆ ਕੋਰੋਨਾ ਟੀਕਾ
ਪ੍ਰਧਾਨ ਮੰਤਰੀ ਮੋਦੀ ਨੇ ਲਗਵਾਇਆ ਕੋਰੋਨਾ ਟੀਕਾ
author img

By

Published : Mar 1, 2021, 7:23 AM IST

Updated : Mar 1, 2021, 11:10 AM IST

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਏਮਜ਼ ਵਿੱਚ ਕੋਰੋਨਾ ਦਾ ਟੀਕਾ ਲਗਵਾਇਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ। ਦੱਸ ਦਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਬਾਇਓਟੈਕ ਦੁਆਰਾ ਵਿਕਸਤ ਕੋਵੈਕਸੀਨ ਦੀ ਟੀਕਾ ਖੁਰਾਕ ਲਈ ਹੈ। ਇਹ ਉਹੀ ਟੀਕਾ ਹੈ ਜਿਸ 'ਤੇ ਵਿਰੋਧੀ ਧਿਰ ਨੇ ਬਹੁਤ ਸਾਰੇ ਸਵਾਲ ਖੜ੍ਹੇ ਕੀਤੇ। ਟੀਕੇ ਨੂੰ ਤੀਜੇ ਪੜਾਅ ਦੇ ਅਜ਼ਮਾਇਸ਼ਾਂ ਦੌਰਾਨ ਵਰਤਣ ਲਈ ਪ੍ਰਵਾਨਗੀ ਦਿੱਤੀ ਗਈ ਸੀ, ਜਿਸ 'ਤੇ ਵਿਰੋਧੀ ਧਿਰ ਨੇ ਹੰਗਾਮਾ ਕੀਤਾ ਅਤੇ ਟੀਕੇ ਦੀ ਗੰਭੀਰਤਾ' ਤੇ ਸਵਾਲ ਚੁੱਕੇ।

ਪੀਐਮ ਮੋਦੀ ਨੇ ਭਾਰਤ ਬਾਇਓਟੈਕ ਵੱਲੋ ਬਣਾਈ 'ਕੋਵੈਕਸੀਨ' ਦੀ ਪਹਿਲੀ ਖੁਰਾਕ ਦਾ ਲਗਵਾਇਆ ਟੀਕਾ

ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਲਿੱਖਿਆ, 'ਮੈ ਕੋਵੀਡ -19 ਟੀਕੇ ਦੀ ਪਹਿਲੀ ਖੁਰਾਕ ਏਮਜ਼ ਵਿਖੇ ਲਈ। ਕਮਾਲ ਦੀ ਗੱਲ ਹੈ ਕਿ ਕਿਵੇਂ ਸਾਡੇ ਡਾਕਟਰਾਂ ਅਤੇ ਵਿਗਿਆਨੀਆਂ ਨੇ COVID-19 ਵਿਰੁੱਧ ਵਿਸ਼ਵਵਿਆਪੀ ਲੜਾਈ ਨੂੰ ਮਜ਼ਬੂਤ ਕਰਨ ਲਈ ਘੱਟ ਸਮੇਂ 'ਚ ਜਲਦ ਕੰਮ ਕੀਤਾ। ਮੈਂ ਉਨ੍ਹਾਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਜਿਹੜੇ ਟੀਕੇ ਲੈਣ ਦੇ ਯੋਗ ਹਨ। ਆਓ ਮਿਲ ਕੇ ਭਾਰਤ ਨੂੰ ਕੋਵਿਡ -19 ਮੁਕਤ ਕਰੀਏ!'

ਦੇਸ਼ ਵਿੱਚ ਟੀਕੇ ਬਾਰੇ ਕਈ ਬਿਆਨਬਾਜ਼ੀ ਹੋ ਰਹੀ ਸੀ, ਇਥੋਂ ਤੱਕ ਕਿ ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਟੀਕਾ ਲਗਵਾਉਣ ਦੀ ਚੁਣੌਤੀ ਵੀ ਦਿੱਤੀ ਸੀ।

  • Took my first dose of the COVID-19 vaccine at AIIMS.

    Remarkable how our doctors and scientists have worked in quick time to strengthen the global fight against COVID-19.

    I appeal to all those who are eligible to take the vaccine. Together, let us make India COVID-19 free! pic.twitter.com/5z5cvAoMrv

    — Narendra Modi (@narendramodi) March 1, 2021 " class="align-text-top noRightClick twitterSection" data=" ">

ਕਾਂਗਰਸ ਨੇ ਟੀਕੇ 'ਤੇ ਸਵਾਲ ਖੜੇ ਕੀਤੇ

ਇਨ੍ਹਾਂ ਹੀ ਨਹੀਂ, ਭਾਰਤ ਬਾਇਓਟੈਕ ਅਤੇ ਸੀਰਮ ਇੰਸਟੀਚਿਊਟ ਦੇ ਟੀਕੇ ਨੂੰ ਲੈ ਕੇ ਵਿਵਾਦ ਹੋਇਆ ਸੀ। ਪਰ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਬਾਇਓਟੈਕ ਟੀਕੇ ਦੀ ਇੱਕ ਖੁਰਾਕ ਲੈ ਕੇ ਹੀ ਵਿਰੋਧੀ ਧਿਰ ਨੂੰ ਜਵਾਬ ਦੇ ਦਿੱਤਾ ਹੈ। ਦੱਸ ਦਈਏ ਕਿ ਕਾਂਗਰਸ ਦੇ ਬਹੁਤ ਸਾਰੇ ਬਿਆਨਾਂ ਵਿੱਚ ਇਹ ਕਿਹਾ ਸੀ ਕਿ ਦੇਸ਼ ਵਿੱਚ ਟੀਕੇ ਪ੍ਰਤੀ ਵਿਸ਼ਵਾਸ ਪੈਦਾ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਸਭ ਤੋਂ ਪਹਿਲਾਂ ਇਹ ਟੀਕਾ ਲਗਵਾਉਣਾ ਚਾਹੀਦਾ ਹੈ।

ਕੋਵਿਡ 19 ਟੀਕਾਕਰਨ ਮੁਹਿੰਮ ਦਾ ਅਗਲਾ ਪੜਾਅ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਅਤੇ ਕਈ ਬਿਮਾਰੀਆਂ ਨਾਲ ਪੀੜਤ 45 ਸਾਲਾਂ ਜਾਂ ਉਸ ਤੋਂ ਵੱਧ ਉਮਰ ਦੇ ਲੋਕਾਂ ਲਈ ਅੱਜ ਤੋਂ ਸ਼ੁਰੂ ਹੋਵੇਗਾ। ਕੋ-ਵਿਨ 2.0 ਪੋਰਟਲ 'ਤੇ ਰਜਿਸਟਰੇਸ਼ਨ ਅੱਜ ਸਵੇਰੇ 9 ਵਜੇ ਤੋਂ ਸ਼ੁਰੂ ਹੋਵੇਗਾ।

ਨਾਗਰਿਕ ਕਿਸੇ ਵੀ ਸਮੇਂ ਅਤੇ ਕਿਤੇ ਵੀ ਕੋ-ਵਿਨ 2.0 ਪੋਰਟਲ ਦੀ ਵਰਤੋਂ ਕਰਕੇ ਜਾਂ ਹੋਰ ਆਈ ਟੀ ਐਪਲੀਕੇਸ਼ਨਾਂ ਜਿਵੇਂ ਅਰੋਗਿਆ ਸੇਤੂ ਰਾਹੀਂ ਰਜਿਸਟਰ ਕਰ ਸਕਦੇ ਹਨ ਅਤੇ ਬੁੱਕ ਕਰਵਾ ਸਕਦੇ ਹਨ।

ਮੰਤਰਾਲੇ ਨੇ ਕਿਹਾ ਕਿ ਕੋਵਿਨ ਵੈਬਸਾਈਟ 'ਤੇ ਰਜਿਸਟ੍ਰੇਸ਼ਨ 1 ਮਾਰਚ ਨੂੰ ਸਵੇਰੇ 9 ਵਜੇ ਸ਼ੁਰੂ ਹੋਵੇਗਾ।

ਸਾਰੇ ਅਜਿਹੇ ਨਾਗਰਿਕ ਜੋ ਬਜ਼ੁਰਗ ਹੈ, ਜਾਂ 1 ਜਨਵਰੀ 2022 ਤੋਂ 60 ਜਾਂ ਉਸ ਤੋਂ ਵੱਧ ਦੀ ਉਮਰ ਦੇ ਹੋਣਗੇ ਅਤੇ ਅਜਿਹੇ ਨਾਗਰਿਕ ਜੋ 1 ਜਨਵਰੀ 2022, ਨੂੰ 45 ਤੋਂ 59 ਸਾਲ ਦੀ ਉਮਰ ਦੇ ਹੋਣਗੇ ਤੇ ਨਿਰਧਾਰਤ 20 ਬਿਮਾਰੀਆਂ ਵਿੱਚੋਂ ਕਿਸੇ ਇੱਕ ਨਾਲ ਪੀੜਤ ਹਨ, ਉਹ ਰਜਿਸਟਰੇਸ਼ਨ ਦੇ ਯੋਗ ਹੋਣਗੇ।

Last Updated : Mar 1, 2021, 11:10 AM IST

For All Latest Updates

TAGGED:

ETV Bharat Logo

Copyright © 2025 Ushodaya Enterprises Pvt. Ltd., All Rights Reserved.