ਨਵੀਂ ਦਿੱਲੀ: ਦੇਸ਼ ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਅੱਜ ਸਾਰੇ ਰਾਜਾਂ ਦੇ ਮੁੱਖਮੰਤਰੀ ਦੀ ਵਰਚੁਅਲ ਬੈਠਕ ਕੀਤੀ ਜਾ ਰਹੀ ਹੈ। ਇਸ ਮੀਟਿੰਗ ’ਚ ਪੀਐੱਮ ਮੋਦੀ ਸਾਰੇ ਰਾਜਾਂ ਦੇ ਹਲਾਤਾਂ ਦੇ ਬਾਰੇ ਜਾਣਕਾਰੀ ਲੈਣਗੇ। ਨਾਲ ਹੀ ਉਹ ਇਸ ਮੀਟਿੰਗ ਚ ਸਾਰੇ ਰਾਜਾਂ ਦੇ ਮੁੱਖਮੰਤਰੀ ਵੱਲੋਂ ਸਲਾਹ ਵੀ ਸੁਣਨਗੇ। ਕਾਬਿਲੇਗੌਰ ਹੈ ਸਾਰੇ ਰਾਜਾਂ ਦੇ ਮੁੱਖਮੰਤਰੀਆਂ ਕੋਲੋਂ ਸਲਾਹ ਲੈਣ ਤੋਂ ਬਾਅਦ ਹੀ ਕੋਰੋਨਾ ਦੇ ਵਧਦੇ ਅਸਰ ਨੂੰ ਰੋਕਣ ਦੇ ਲਈ ਰਣਨੀਤੀ ਬਣਾਈ ਜਾਵੇਗੀ।
ਕਾਬਿਲੇਗੌਰ ਹੈ ਕਿ ਦੇਸ਼ ਚ ਪਿਛਲੇ ਇੱਕ ਹਫਤੇ ਚ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹੈ ਬੀਤੇ ਐਤਵਾਰ ਨੂੰ ਕੋਰੋਨਾ ਦੇ 26,386 ਨਵੇਂ ਮਾਮਲੇ ਦਰਜ ਕੀਤੇ ਗਏ ਸੀ। ਪਿਛਲੇ 85 ਦਿਨਾਂ ਚ ਇਹ ਕੋਰੋਨਾ ਦਾ ਸਭ ਤੋਂ ਵੱਧ ਕੇਸ ਹਨ।
ਇਹ ਵੀ ਪੜੋ: ਮੰਡੀ ਤੋਂ ਭਾਜਪਾ ਸੰਸਦ ਮੈਂਬਰ ਰਾਮ ਸਵਰੂਪ ਦੀ ਮੌਤ, ਖੁਦਕੁਸ਼ੀ ਦਾ ਸ਼ੱਕ
ਜੇਕਰ ਗੱਲ ਕੀਤੀ ਜਾਵੇ ਸਾਲ 2020 ਦੀ ਤਾਂ 16 ਮਾਰਚ ਚ ਕੋਰੋਨਾ ਵਾਇਰਸ ਦੇ 20,000 ਤੋਂ ਜਿਆਦਾ ਦੇ ਮਾਮਲੇ ਸਾਹਮਣੇ ਆਏ ਸੀ ਕੇਂਦਰੀ ਦਲ ਨੇ ਆਪਣੀ ਰਿਪੋਰਟ ਚ ਮਹਾਰਾਸ਼ਟਰ ਚ ਕੋਵਿਡ-19 ਦੀ ਦੂਜੀ ਲਹਿਰ ਦੀ ਸ਼ੁਰਆਤ ਬਾਰੇ ਚੌਂਕਸ ਕੀਤਾ ਹੈ। ਮਹਾਰਾਸ਼ਟਰ ਚ ਵਿਗੜਦੇ ਹਾਲਾਤਾਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਪ੍ਰਭਾਵਿਤ ਸੂਬੇ ਨੂੰ ਮਹਾਂਮਾਰੀ ਦੇ ਅਸਰ ਨੂੰ ਰੋਕਣ ਦੇ ਲਈ ਸਖਤ ਨਿਯਮਾਂ ’ਤੇ ਧਿਆਨ ਦੇਣ ਦੇ ਆਦੇਸ਼ ਦਿੱਤੇ ਹਨ।
2.23 ਲੱਖ ਐਕਟਿਵ ਕੋਰੋਨਾ ਮਾਮਲੇ
ਕੇਂਦਰ ਸਰਕਾਰ ਨੇ ਕਿਹਾ ਹੈ ਕਿ ਕੋਵਿਡ-19 ਚ ਦੋ ਫਰਵਰੀ ਤੱਕ ਗਿਰਾਵਟ ਦਰਜ ਕੀਤੀ ਜਾ ਰਹੀ ਸੀ। ਹਾਲਾਂਕਿ ਉਸ ਤੋਂ ਬਾਅਦ ਤੋਂ ਰੋਜ਼ਾਨਾ ਸਾਹਮਣੇ ਆਉਣ ਵਾਲੇ ਨਵੇਂ ਮਾਮਲਿਆਂ ਦੀ ਗਿਣਤੀ ਚ ਵਾਧਾ ਦੇਖਿਆ ਜਾ ਰਿਹਾ ਹੈ। ਭਾਰਤ ਚ 16 ਮਾਰਚ ਨੂੰ ਕੋਵਿਡ-19 ਦੇ 24,492 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ ਵੱਧਕੇ 1,14,09,831 ਹੋ ਗਈ ਸੀ। 131 ਹੋਰ ਲੋਕਾਂ ਦੀ ਮੌਤ ਹੋਣ ਤੋਂ ਬਾਅਦ ਮਰੇ ਹੋਏ ਲੋਕਾਂ ਦੀ ਗਿਣਤੀ ਵੱਧ ਕੇ 1,58,856 ਹੋ ਗਈ। ਦੇਸ਼ ਚ ਜਿਨ੍ਹਾਂ ਮਰੀਜਾਂ ਦਾ ਇਲਾਜ ਚਲ ਰਿਹਾ ਹੈ ਉਨ੍ਹਾਂ ਦੀ ਗਿਣਤੀ ਵੱਧ ਕੇ 2,23,432 ਹੋ ਗਈ ਹੈ। ਜੋ ਕਿ ਕੁੱਲ ਮਾਮਲਿਆਂ ਦਾ 1.96 ਫੀਸਦ ਹੈ।