ਨਵੀਂ ਦਿੱਲੀ: ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰਸਿੰਗ ਦੇ ਜਰੀਏ ਕੋਵਿਡ-19 ਫਰੰਟਲਾਈਨ ਕਰਮਚਾਰੀਆਂ ਲਈ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਦੱਸ ਦਈਏ ਕਿ 26 ਰਾਜਾਂ ਦੇ 111 ਸਿਖਲਾਈ ਕੇਂਦਰਾਂ ’ਚ ਇਸ ਪ੍ਰੋਗਰਾਮ ਦੀ ਸ਼ੁਰੂਆਤ ਹੋ ਗਈ ਹੈ। ਇਸ ਮੌਕੇ ’ਤੇ ਕੇਂਦਰੀ ਹੁਨਰ ਵਿਕਾਸ ਅਤੇ ਉੱਦਮਤਾ ਮੰਤਰੀ ਮਹਿੰਦਰ ਨਾਥ ਪਾਂਡੇ ਵੀ ਮੌਜੂਦ ਰਹੇ।
ਪੀਐੱਮ ਨੇ ਕਿਹਾ ਕਿ ਇਹ ਵਾਇਰਸ ਸਾਡੇ ਵਿਚਾਲੇ ਅਜੇ ਵੀ ਹੈ ਅਤੇ ਇਸਦੇ ਪਰਿਵਰਤਨ ਹੋਣ ਦੀ ਸੰਭਾਵਨਾ ਵੀ ਬਣੀ ਹੋਈ ਹੈ। ਇਸ ਲਈ ਹਰ ਇਲਾਜ ਅਤੇ ਸਾਵਧਾਨੀਆਂ ਦੇ ਨਾਲ ਆਉਣ ਵਾਲੀ ਚੁਣੌਤੀਆਂ ਤੋਂ ਨਿਪਟਣ ਦੇ ਲਈ ਸਾਨੂੰ ਦੇਸ਼ ਦੀ ਤਿਆਰੀਆਂ ਨੂੰ ਵਧਾਉਣਾ ਹੋਵੇਗਾ ਇਸੇ ਟਿੱਚੇ ਦੇ ਨਾਲ ਦੇਸ਼ ਚ ਇੱਕ ਲੱਖ ਫਰੰਟਲਾਈਨ ਕੋਰੋਨਾ ਯੋਧਾ ਤਿਆਰ ਕਰਨ ਦਾ ਮਹਾਂਅਭਿਆਨ ਸ਼ੁਰੂ ਹੋ ਰਿਹਾ ਹੈ।
ਕ੍ਰੇਸ਼ ਕੋਰਸ ਨੂੰ ਲੈ ਕੇ ਪੀਐੱਮ ਮੋਦੀ ਨੇ ਕਿਹਾ ਕਿ ਇਸ ਅਭਿਆਨ ਤੋਂ ਕੋਵਿਡ ਨਾਲ ਲੜ ਰਹੀ ਸਾਡੇ ਹੈੱਲਥ ਸੈਕਟਰ ਦੀ ਫਰੰਟਲਾਈਨ ਫੋਸਰ ਨੂੰ ਨਵੀਂ ਉਰਜਾ ਮਿਲੇਗੀ ਸਾਡੇ ਨੌਜਵਾਨਾਂ ਦੇ ਲਈ ਰੁਜ਼ਗਾਰ ਦੇ ਨਵੇਂ ਮੌਕੇ ਵੀ ਬਣਨਗੇ।
ਉਨ੍ਹਾਂ ਨੇ ਵੀਰਵਾਰ ਨੂੰ ਟਵਿਟ ਕਰ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ। ਦੱਸ ਦਈਏ ਕਿ ਇਸ ਪ੍ਰੋਗਰਾਮ ਦੇ ਜਰੀਏ ਇੱਕ ਲੱਖ ਤੋਂ ਜਿਆਦਾ ਕੋਰੋਨਾ ਯੋਧਿਆ ਨੂੰ ਹੁਨਰ ਦੀ ਸਿਖਲਾਈ ਦਿੱਤੀ ਜਾਵੇਗੀ।
ਪ੍ਰਧਾਨਮੰਤਰੀ ਦਫਤਰ (ਪੀਐਮਓ) ਵੱਲੋਂ ਜਾਰੀ ਇੱਕ ਬਿਆਨ ਚ ਕਿਹਾ ਗਿਆ ਸੀ, ਇਸਦੇ ਨਾਲ ਹੀ 26 ਰਾਜਾਂ ਚ ਫੈਲੇ 111 ਸਿਖਲਾਈ ਕੇਂਦਰਾਂ ਚ ਇਸ ਪ੍ਰੋਗਰਾਮ ਦੀ ਸ਼ੁਰੂਆਤ ਹੋ ਜਾਵੇਗੀ।
ਪੀਐਮਓ ਦੇ ਮੁਤਾਬਿਕ ਇਸ ਪ੍ਰੋਗਰਾਮ ਦਾ ਉਦੇਸ਼ ਦੇਸ਼ਭਰ ਚ ਇੱਕ ਲੱਖ ਤੋਂ ਜਿਆਦਾ ਕੋਵਿਡ ਯੋਧਿਆਂ ਨੂੰ ਹੁਨਰਮੰਦ ਬਣਾਉਣਾ ਹੈ ਅਤੇ ਉਨ੍ਹਾਂ ਨੂੰ ਕੁਝ ਨਵਾਂ ਸਿਖਾਉਣਾ ਹੈ।
ਇਸ ਪ੍ਰੋਗਰਾਮ ਨੂੰ 276 ਕਰੋੜ ਰੁਪਏ ਦੇ ਕੁੱਲ ਵਿੱਤੀ ਖਰਚ ਦੇ ਨਾਲ ਪ੍ਰਧਾਨਮੰਤਰੀ ਹੁਨਰ ਵਿਕਾਸ ਯੋਜਨਾ 3 ਦੇ ਕੇਂਦਰੀ ਘਟਕ ਦੇ ਤਹਿਤ ਇੱਕ ਵਿਸ਼ੇਸ਼ ਪ੍ਰੋਗਰਾਮ ਦੇ ਤੌਰ ਚ ਤਿਆਰ ਕੀਤਾ ਗਿਆ ਹੈ।
ਇਸ ਤੋਂ ਸਿਹਤ ਦੇ ਖੇਤਰ ਚ ਕਿਰਤ ਸ਼ਕਤੀ ਦੀ ਮੌਜੂਜਾ ਅਤੇ ਭਵਿੱਖ ਦੀ ਜਰੂਰਤਾਂ ਨੂੰ ਪੂਰਾ ਕਰਨ ਦੇ ਲਈ ਕੁਸ਼ਲ ਗੈਰ ਮੈਡੀਕਲ ਸਿਹਤਕਰਮੀਆਂ ਨੂੰ ਤਿਆਰ ਕੀਤਾ ਜਾਵੇਗਾ।
ਇਹ ਵੀ ਪੜੋ:ਲੋਕਤੰਤਰਿਕ ਆਜ਼ਾਦੀ ਅਤੇ ਵਿਚਾਰਿਕ ਆਜ਼ਾਦੀ ਦੀ ਰੱਖਿਆ ਕਰਨ 'ਚ ਭਾਰਤ ਜੀ-7 ਦਾ ਸਭਾਵਿਕ ਸਹਿਯੋਗੀ: ਮੋਦੀ
ਕਿਸੇ ਵਿਸ਼ੇ ਵਿਸ਼ੇਸ਼ ਦੀ ਜਾਣਕਾਰੀ ਦੇਣ ਅਤੇ ਹੁਨਰ ਵਿਕਸਿਤ ਕਰਨ ਦੇ ਉਦੇਸ਼ ਨਾਲ ਘੱਟ ਸਮੇਂ ਦੇ ਲਈ ਚਲਾਏ ਜਾਣ ਵਾਲੇ ਪ੍ਰੋਗਰਾਮ ਨੂੰ ਕ੍ਰੇਸ਼ ਕੋਰਸ ਕਹਿੰਦੇ ਹਨ।