ETV Bharat / bharat

ਸੱਪਾਂ ਦੀ ਦੁਨੀਆ ਦੇਖਣੀ ਹੈ ਤਾਂ ਇੱਥੇ ਆਓ... ਨਾਗ ਰਸੇਲ ਅਜਗਰ ਤੋਂ ਲੈ ਕੇ ਮਿਲੇਗੀ ਕਈ ਜ਼ਹਿਰੀਲੀ ਪ੍ਰਜਾਤੀਆਂ - ਸੱਪਾਂ ਨੂੰ ਸੁਰੱਖਿਅਤ

ਜ਼ਿਲ੍ਹੇ ਦੇ ਟਾਈਗਰ ਰਿਜ਼ਰਵ ਵਿੱਚ ਟਾਈਗਰ ਦੇ ਇਲਾਵਾ ਸੱਪਾਂ ਦੀ ਦੁਰਲੱਭ ਪ੍ਰਜਾਤੀਆਂ ਦਾ ਸੰਸਾਰ ਵੀ ਰਹਿੰਦਾ ਹੈ। ਸੱਪਾ ਦੀ ਕਈ ਅਜਿਹੀ ਪ੍ਰਜਾਤੀਆਂ ਹਨ ਜੋ ਪੀਲੀਭੀਤ ਟਾਈਗਰ ਰਿਜ਼ਰਵ ਵਿੱਚ ਪਾਈ ਜਾਂਦੀ ਹੈ। ਪਰ ਆਮਤੌਰ ਉੱਤੇ ਇਹ ਪ੍ਰਜਾਤੀਆਂ ਦੁਰਲੱਭ ਹੋ ਚੁੱਕੀ ਹੈ। ਹੁਣ ਪੀਲੀਭੀਤ ਟਾਈਗਰ ਰਿਜ਼ਰਵ ਦੇ ਅਧਿਕਾਰੀਆਂ ਨੂੰ ਆਗਾਮੀ ਮਾਨਸੂਨ ਵਿੱਚ ਇਨ੍ਹਾਂ ਦੁਰਲੱਭ ਪ੍ਰਜਾਤੀਆਂ ਨੂੰ ਸੁਰੱਖਿਅਤ ਕਰਨ ਦੇ ਲਈ ਕਮਰ ਕੱਸ ਲੈਣੀ ਚਾਹੀਦੀ ਹੈ।

ਫ਼ੋਟੋ
ਫ਼ੋਟੋ
author img

By

Published : Jun 13, 2021, 9:43 AM IST

ਪੀਲੀਭੀਤ: ਜ਼ਿਲ੍ਹੇ ਦੇ ਟਾਈਗਰ ਰਿਜ਼ਰਵ ਵਿੱਚ ਟਾਈਗਰ ਦੇ ਇਲਾਵਾ ਸੱਪਾਂ ਦੀ ਦੁਰਲੱਭ ਪ੍ਰਜਾਤੀਆਂ ਦਾ ਸੰਸਾਰ ਵੀ ਰਹਿੰਦਾ ਹੈ। ਸੱਪਾਂ ਦੀ ਕਈ ਅਜਿਹੀ ਪ੍ਰਜਾਤੀਆਂ ਹਨ ਜੋ ਪੀਲੀਭੀਤ ਟਾਈਗਰ ਰਿਜ਼ਰਵ ਵਿੱਚ ਪਾਈ ਜਾਂਦੀ ਹੈ। ਪਰ ਆਮਤੌਰ ਉੱਤੇ ਇਹ ਪ੍ਰਜਾਤੀਆਂ ਦੁਰਲੱਭ ਹੋ ਚੁੱਕੀਆਂ ਹਨ। ਹੁਣ ਪੀਲੀਭੀਤ ਟਾਈਗਰ ਰਿਜ਼ਰਵ ਦੇ ਅਧਿਕਾਰੀਆਂ ਨੂੰ ਆਗਾਮੀ ਮਾਨਸੂਨ ਵਿੱਚ ਇਨ੍ਹਾਂ ਦੁਰਲੱਭ ਪ੍ਰਜਾਤੀਆਂ ਨੂੰ ਸੁਰੱਖਿਅਤ ਕਰਨ ਦੇ ਲਈ ਕਮਰ ਕੱਸ ਲੈਣੀ ਚਾਹੀਦੀ ਹੈ।

ਸੱਪਾਂ ਦੀ ਉਮਰ

ਫ਼ੋਟੋ
ਫ਼ੋਟੋ

ਸੱਪ ਸਰੀਸਰਪ ਵਰਗ ਦਾ ਜਾਨਵਰ ਹੈ। ਇਹ ਜਲ ਥਲ ਦੋਨਾਂ ਥਾਂ ਉੱਤੇ ਪਾਏ ਜਾਂਦੇ ਹਨ। ਇਸ ਦਾ ਮੁੱਖ ਭੋਜਨ ਡੱਡੂ, ਚੂਹੇ, ਛਿਪਕਲੀ, ਪੱਛੀ ਅਤੇ ਉਨ੍ਹਾਂ ਦੇ ਅੰਡੇ ਹਨ। ਭਾਰਤ ਵਿੱਚ ਸੱਪਾਂ ਦੀ ਕਰੀਬ 270 ਪ੍ਰਜਾਤੀਆਂ ਪਾਈ ਜਾਂਦੀਆਂ ਹਨ। ਜਿਸ ਵਿੱਚ ਕਰੀਬ 15 ਪ੍ਰਜਾਤੀਆਂ ਜ਼ਹਿਰੀਲੀਆਂ ਹਨ ਸੱਪਾਂ ਦੀ ਔਸਤ ਉਮਰ 10 ਤੋਂ 25 ਸਾਲ ਦੇ ਵਿੱਚ ਹੁੰਦੀ ਹੈ। ਉੱਥੇ ਹੀ ਅਜਗਰ ਕਰੀਬ 40 ਸਾਲ ਤੱਕ ਜਿਉਂਦਾ ਰਹਿੰਦਾ ਹੈ।

ਫ਼ੋਟੋ
ਫ਼ੋਟੋ

ਪੀਲੀਭੀਤ ਟਾਈਗਰ ਰਿਜ਼ਰਵ ਵਿੱਚ ਸੱਪਾਂ ਦੀ ਪ੍ਰਜਾਤੀਆਂ

ਪੀਲੀਭੀਤ ਟਾਈਗਰ ਰਿਜ਼ਰਵ ਵਿੱਚ ਸੱਪਾਂ ਦੀ ਕਰੀਬ 18 ਪ੍ਰਜਾਤੀਆਂ ਦੇਖੀਆਂ ਗਈਆਂ ਹਨ। ਜਿਸ ਵਿੱਚ ਮੁੱਖ ਜ਼ਹਿਰੀਲੀ ਪ੍ਰਜਾਤੀ ਇੰਡੀਅਨ ਕੋਬਰਾ, ਰਸੇਲ ਵਾਈਪਰ, ਕਾਮਨ ਕਰੇਤ, ਬੇਂਡੇਡ ਕਰੇਤ ਹੈ। ਉੱਥੇ ਹੀ ਗੈਰ ਜ਼ਹਿਰੀਲੀ ਪ੍ਰਜਾਤੀਆਂ ਵਿੱਚ ਅਜਗਰ, ਰੈਟ ਸਨੇਕ, ਖੁਕਰੀ ਸਨੇਕ, ਟ੍ਰੀ ਸਨੇਕ, ਕੀਲਬੈਕ ਸਨੇਕ, ਸੈਂਡ ਬੋਆ ਸਨੇਕ ਆਦਿ ਸ਼ਾਮਲ ਹਨ।

ਫ਼ੋਟੋ
ਫ਼ੋਟੋ

ਟਾਈਗਰ ਰਿਜ਼ਰਵ ਵਿੱਚ ਮੌਜੂਦ ਹਨ ਸੱਪਾਂ ਦੀ ਦੁਰਲੱਭ ਪ੍ਰਜਾਤੀਆਂ

ਦੁਰਲੱਭ ਪ੍ਰਜਾਤੀਆਂ ਵਿੱਚ ਸ਼ੁਮਾਰ ਹੋ ਚੁੱਕੇ ਕਈ ਸੱਪ ਪੀਲੀਭੀਤ ਟਾਈਗਰ ਰਿਜ਼ਰਵ ਵਿੱਚ ਪਾਏ ਜਾਂਦੇ ਹਨ। ਜਿਸ ਦਾ ਵੱਡਾ ਕਾਰਨ ਪੀਲੀਭੀਤ ਟਾਈਗਰ ਰਿਜ਼ਰਵ ਦਾ ਢੁਕਵਾਂ ਵਾਤਾਵਰਣ ਹੈ। ਆਮਤੌਰ ਉੱਤੇ ਇਹ ਸੱਪ ਜ਼ਮੀਨ ਵਿੱਚ ਬਿੱਲ ਬਣਾ ਕੇ ਰਹਿੰਦੇ ਹਨ ਅਤੇ ਮਨੁੱਖ ਜਾਤੀ ਦੇ ਦਬਾਅ ਤੋਂ ਦੂਰ ਆਪਣਾ ਜੀਵਨ ਵਤੀਤ ਕਰਨਾ ਪਸੰਦ ਕਰਦੇ ਹਨ। ਪੀਲੀਭੀਤ ਟਾਈਗਰ ਰਿਜ਼ਰਵ ਐਲਾਨਨ ਤੋਂ ਬਾਅਦ ਇੱਥੇ ਸੱਪਾਂ ਦੀ ਕਈ ਦੁਰਲੱਭ ਪ੍ਰਜਾਤੀਆਂ ਪ੍ਰਫੁੱਲਤ ਹੋ ਰਹੀਆਂ ਹਨ। ਕਿਉਂਕਿ ਬਾਹਰ ਦੇ ਜਾਨਵਰਾਂ ਤੋਂ ਲੈ ਕੇ ਮਨੁੱਖੀ ਆਬਾਦੀ ਦਾ ਟਾਈਗਰ ਰਿਜ਼ਰਵ ਵਿੱਚ ਬਿਨ੍ਹਾਂ ਮਨਜ਼ੂਰੀ ਦੇ ਪ੍ਰਵੇਸ਼ ਬੰਦ ਹੈ। ਜਿਸ ਦੇ ਚਲਦੇ ਜੰਗਲ ਦੀ ਆਬੋਹਵਾ ਵਿੱਚ ਸੱਪਾਂ ਦੀ ਕਈ ਦੁਰਲੱਭ ਪ੍ਰਜਾਤੀਆਂ ਪ੍ਰਫੁੱਲਤ ਹੋ ਰਹੀਆਂ ਹਨ ਅਤੇ ਆਏ ਦਿਨ ਇਨ੍ਹਾਂ ਦਾ ਕਬੀਲਾ ਵਧਦਾ ਜਾ ਰਿਹਾ ਹੈ।

ਫ਼ੋਟੋ
ਫ਼ੋਟੋ

ਸੱਪਾਂ ਨੂੰ ਸੁਰੱਖਿਅਤ ਕਰਨ ਦੇ ਲਈ ਚੁੱਕਣੇ ਚਾਹੀਦੇ ਕਦਮ

ਪੀਲੀਭੀਤ ਟਾਈਗਰ ਰਿਜ਼ਰਵ ਵਿੱਚ ਸੱਪਾਂ ਦੀ ਕੁੱਲ 18 ਪ੍ਰਜਾਤੀਆਂ ਹੁਣ ਤੱਕ ਦੇਖੀਆਂ ਗਈਆਂ ਹਨ ਇਨ੍ਹਾਂ ਵਿੱਚੋਂ ਕੁਝ ਅਜਿਹੀ ਪ੍ਰਜਾਤੀਆਂ ਵੀ ਹਨ ਜੋ ਦੁਰਲੱਭ ਕਿਸਮ ਦੀ ਹੈ। ਪੀਲੀਭੀਤ ਟਾਈਗਰ ਰਿਜ਼ਰਵ ਦੇ ਲਈ ਇਹ ਫ਼ਕਰ ਦੀ ਗੱਲ ਹੈ ਕਿ ਦੁਰਲੱਭ ਪ੍ਰਜਾਤੀ ਦੇ ਸੱਪ ਵੀ ਇੱਥੇ ਦੇਖੇ ਜਾਂਦੇ ਹਨ। ਅਜਿਹੇ ਵਿੱਚ ਹੁਣ ਟਾਈਗਰ ਰਿਜ਼ਰਵ ਨੇ ਇਨ੍ਹਾਂ ਸੱਪਾਂ ਦੀ ਸੁਰੱਖਿਆ ਦੇ ਲਈ ਪ੍ਰਸ਼ਾਸਨ ਨੂੰ ਸਕਾਰਾਤਮਕ ਕਦਮ ਚੁੱਕਣੇ ਚਾਹੀਦੇ ਹਨ। ਦਰਅਸਲ ਆਮਤੌਰ ਉੱਤੇ ਮਨੁੱਖ ਜਾਤੀ ਖੁਦ ਦੀ ਰੱਖਿਆ ਦੇ ਲ਼ਈ ਇਨ੍ਹਾਂ ਸੱਪਾਂ ਨੂੰ ਖਤਮ ਕਰਨ ਤੋਂ ਨਹੀਂ ਚੂਕਦੀ। ਮਾਨਸੂਨੀ ਸੈਸ਼ਨ ਵਿੱਚ ਜੰਗਲਾਂ ਦਾ ਜਿਆਦਾ ਤਰ ਹਿੱਸੇ ਵਿੱਚ ਪਾਣੀ ਭਰ ਜਾਣ ਕਾਰਨ ਸੱਪ ਜੰਗਲਾ ਤੋਂ ਨਿਕਲ ਕੇ ਆਪਣੇ ਭੋਜਣ ਨੂੰ ਤਲਾਸ਼ਣ ਵਿੱਚ ਆਬਾਦੀ ਵਾਲੇ ਇਲਾਕੇ ਦੇ ਕਰੀਬ ਆ ਜਾਂਦੇ ਹਨ। ਨਤੀਜਾ ਇਹ ਹੁੰਦਾ ਹੈ ਕਿ ਮਨੁੱਖੀ ਆਬਾਦੀ ਖੁਦ ਦੇ ਬਚਾਅ ਲਈ ਅਤੇ ਡਰ ਦੇ ਚਲਦੇ ਇਨ੍ਹਾਂ ਸੱਪਾਂ ਨੂੰ ਮਾਰ ਦਿੰਦੇ ਹਨ। ਜਦਕਿ ਪੀਲੀਭੀਤ ਟਾਈਗਰ ਰਿਜ਼ਰਵ ਵਿੱਚ ਪਾਏ ਜਾਣ ਵਾਲੇ ਕਈ ਸੱਪ ਅਜਿਹੇ ਹਨ ਜੋ ਕਿਸੇ ਨੂੰ ਹਾਨੀ ਪਹੁੰਚਾਉਣ ਦੇ ਕਾਬਲ ਨਹੀਂ ਹੁੰਦੇ। ਇਨ੍ਹਾਂ ਸੱਪਾਂ ਵਿੱਚ ਜ਼ਹਿਰ ਨਹੀਂ ਹੁੰਦਾ। ਅਜਿਹੇ ਵਿੱਚ ਟਾਈਗਰ ਰਿਜ਼ਰਵ ਦੇ ਪ੍ਰਸ਼ਾਸਨ ਨੂੰ ਆਮ ਲੋਕਾਂ ਤੱਕ ਸੱਪਾਂ ਦੀ ਜਾਤੀ ਅਤੇ ਪ੍ਰਜਾਤੀ ਨੂੰ ਪਛਾਣ ਦੇ ਲਈ ਜਾਗਰੂਕਤਾ ਫੈਲਾਣੀ ਚਾਹੀਦੀ ਹੈ ਅਤੇ ਸੁਰੱਖਿਆ ਦੀ ਦਿਸ਼ਾ ਵਿੱਚ ਸਕਾਰਾਤਮਕ ਕਦਮ ਚੁੱਕਣੇ ਚਾਹੀਦੇ ਹਨ। ਅਸੁਰੱਖਿਅਤ ਮਹਿਸੂਸ ਕਰਨ ਉੱਤੇ ਹੀ ਵੱਢਦਾ ਹੈ ਸੱਪ। ਆਮਤੌਰ ਉੱਤੇ ਮਨੁੱਖ ਸੱਪ ਨੂੰ ਦੇਖ ਕੇ ਘਬਰਾ ਜਾਂਦੇ ਹਨ ਅਤੇ ਖੁਦ ਨੂੰ ਬਚਾਉਣ ਦੇ ਚੱਕਰ ਵਿੱਚ ਸੱਪ ਨੂੰ ਮਾਰ ਦਿੰਦੇ ਹਨ ਪਰ ਹਕੀਕਤ ਇਹ ਹੈ ਕਿ ਸੱਪ ਖੁਦ ਨੂੰ ਅਸਰੁੱਖਿਅਤ ਦੇਖ ਕੇ ਹਮਲਾ ਕਰਦਾ ਹੈ। ਮਾਹਰਾਂ ਦੇ ਮੁਤਾਬਕ ਜਦੋਂ ਤੱਕ ਸੱਪਾਂ ਉੱਤੇ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਪੈਂਦਾ ਤਦੋਂ ਤੱਕ ਉਹ ਕਿਸੇ ਨੂੰ ਵੀ ਆਪਣਾ ਸ਼ਿਕਾਰ ਨਹੀਂ ਬਣਾਉਂਦੇ।

ਫ਼ੋਟੋ
ਫ਼ੋਟੋ

ਪੀਲੀਭੀਤ ਟਾਈਗਰ ਰਿਜ਼ਰਵ ਵਿੱਚ ਪਾਏ ਜਾਣ ਵਾਲੇ ਸੱਪਾਂ ਦੀ ਪ੍ਰਜਾਤੀ

ਫ਼ੋਟੋ
ਫ਼ੋਟੋ

1. Spectacled Cobra

ਇਸ ਸੱਪ ਦਾ ਜ਼ਹਿਰ ਸ਼ਿਕਾਰ ਦੇ ਤੰਤਰਿਕ ਤੰਤਰ ਨੂੰ ਪੰਗੁ ਬਣਾ ਦਿੰਦਾ ਹੈ। ਸਰੀਰ ਨੂੰ ਲਕਵਾ ਮਾਰ ਜਾਂਦਾ ਹੈ। ਇਸ ਦੇ ਕੱਟਣ ਨਾਲ ਸਰੀਰ ਵਿੱਚੋਂ ਝੱਗ ਨਿਕਲਣ ਲਗਦੀ ਹੈ ਅਤੇ ਅੱਖਾਂ ਦੀ ਰੋਸ਼ਨੀ ਧੁੰਦਲੀ ਹੋ ਜਾਂਦੀ ਹੈ। ਸਮੇਂ ਉੱਤੇ ਇਲਾਜ ਨਾ ਹੋਣ ਉੱਤੇ ਉਸ ਦਾ ਸ਼ਿਕਾਰ ਅੰਧਾ ਹੋ ਜਾਂਦਾ ਹੈ ਅਤੇ ਆਖਰ ਵਿੱਚ ਮਰ ਜਾਂਦਾ ਹੈ। ਇੱਕ ਬਾਲਗ ਸੱਪ ਦੀ ਲੰਬਾਈ 1 ਮੀਟਰ ਤੋਂ 1.5 ਮੀਟਰ (3.3 ਤੋਂ 4.9 ਫੁੱਟ) ਤੱਕ ਹੋ ਸਕਦੀ ਹੈ।

2. Monocled Cobra

ਇਹ ਇਕ ਲੰਬਾ ਜ਼ਹਿਰੀਲਾ ਸੱਪ ਹੈ। ਇਸ ਦੀ ਲੰਬਾਈ 5.6 ਮੀਟਰ ਤੱਕ ਹੈ। ਸੱਪਾਂ ਦੀ ਇਹ ਪ੍ਰਜਾਤੀ ਦੱਖਣ-ਪੂਰਬੀ ਏਸ਼ੀਆ ਅਤੇ ਭਾਰਤ ਦੇ ਕੁਝ ਹਿੱਸਿਆਂ ਵਿੱਚ ਭਰਪੂਰ ਮਾਤਰਾ ਵਿੱਚ ਪਾਈ ਜਾਂਦੀ ਹੈ। ਇਹ ਏਸ਼ੀਆ ਦੇ ਸੱਪਾਂ ਵਿੱਚੋਂ ਸਭ ਤੋਂ ਖਤਰਨਾਕ ਸੱਪ ਹੈ।

3. Russel's Viper

ਰਸੇਲ ਵਾਈਪਰ ਨੂੰ ਭਾਰਤ ਵਿੱਚ 'ਕੋਰੀਵਾਲਾ' ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਹਾਲਾਂਕਿ ਇਹ ਭਾਰਤੀ ਕਰੇਟ ਨਾਲੋਂ ਘੱਟ ਜ਼ਹਿਰੀਲਾ ਹੈ, ਫਿਰ ਵੀ ਇਹ ਸੱਪ ਭਾਰਤ ਦਾ ਸਭ ਤੋਂ ਘਾਤਕ ਸੱਪ ਹੈ। ਇਹ ਬਹੇਦ ਗੁਸੈਲ ਸੱਪ ਬਿਜਲੀ ਦੀ ਤੇਜ਼ੀ ਨਾਲ ਹਮਲਾ ਕਰਨ ਦੇ ਯੋਗ ਹੈ। ਇਸ ਦੇ ਕੱਟਣ ਕਾਰਨ ਹਰ ਸਾਲ ਭਾਰਤ ਵਿਚ ਤਕਰੀਬਨ 25,000 ਲੋਕ ਮਰਦੇ ਹਨ।

4. Common Krait

ਕਾਮਨ ਕਰੈਤ ਸੱਪਾਂ ਦੀ ਇਕ ਅਜਿਹੀ ਪ੍ਰਜਾਤੀ ਹੈ, ਜੋ ਅਕਸਰ ਭਾਰਤ ਦੇ ਜੰਗਲਾਂ ਵਿੱਚ ਪਾਈ ਜਾਂਦੀ ਹੈ। ਇਹ ਬਹੁਤ ਜ਼ਹਿਰੀਲਾ ਸੱਪ ਹੈ। ਇਹ ਭਾਰਤ ਦੇ ਸਭ ਤੋਂ ਖਤਰਨਾਕ ਚਾਰ ਸੱਪਾਂ ਵਿਚੋਂ ਇੱਕ ਹੈ। ਇਸ ਨੂੰ ਕਿੰਗ ਕੋਬਰਾ ਤੋਂ ਵੀ ਜ਼ਹਿਰੀਲਾ ਸੱਪ ਕਿਹਾ ਜਾਂਦਾ ਹੈ।

5. Banded Krait

ਧਾਰੀਦਾਰ ਕਰੈਤ ਭਾਰਤ, ਬੰਗਲਾਦੇਸ਼ ਅਤੇ ਦੱਖਣ-ਪੂਰਬੀ ਏਸ਼ੀਆ ਵਿੱਚ ਪਾਇਆ ਜਾਂਦਾ ਹੈ। ਇਹ ਇੱਕ ਜ਼ਹਿਰੀਲਾ ਸੱਪ ਹੈ, ਜੋ ਗੈਰ ਜ਼ਹਿਰੀਲੇ ਸੱਪਾਂ ਦਾ ਭਸ਼ਣ ਕਰ ਉਨ੍ਹਾਂ ਦੀ ਗਿਣਤੀ ਨੂੰ ਨਿਯੰਤਰਣ ਵਿੱਚ ਰੱਖ ਕੇ ਜੈਵ ਵਿਭਿੰਨਤਾ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ।

6. Black Krait

ਇਹ ਭਾਰਤ ਦਾ ਸਭ ਤੋਂ ਸਾਈਲੇਂਟ ਕਿਲਰ ਸੱਪ ਹੈ। ਕਰੈਤ ਦੀ ਲੰਬਾਈ ਵਧੇਰੇ ਹੈ। ਇਹ ਸੱਪ ਆਮਤੌਰ ਉੱਤੇ ਕਾਲੇ ਜਾਂ ਨੀਲੇ ਰੰਗ ਦਾ ਹੁੰਦਾ ਹੈ। ਇਸ ਵਿੱਚ ਤਕਰੀਬਨ 40 ਪਤਲੀਆਂ ਚਿੱਟੀਆਂ ਧਾਰੀਆਂ ਹੁੰਦੀਆਂ ਹਨ, ਜੋ ਕਿ ਸ਼ੁਰੂ ਵਿੱਚ ਦਿਖਾਈ ਨਹੀਂ ਦਿੰਦੀ ਪਰ ਇਸ ਦੇ ਵੱਡੇ ਹੋਣ ਦੇ ਨਾਲ ਨਾਲ ਡੂੰਘੀ ਹੁੰਦੀ ਜਾਂਦੀ ਹੈ।

7. Indian Rat Snake

ਇੰਡੀਅਨ ਰੈਟ ਸੱਪ ਜਿਸ ਨੂੰ ਆਮ ਬੋਲਚਾਲ ਭਾਸ਼ਾ ਵਿੱਚ ਧਾਮਨ ਵੀ ਕਿਹਾ ਜਾਂਦਾ ਹੈ। ਇਹ ਸੱਪ ਭਾਰਤ ਦੇ ਬਹੁਤ ਘੱਟ ਹਿੱਸਿਆਂ ਵਿੱਚ ਪਾਇਆ ਜਾਂਦਾ ਹੈ, ਛੱਤੀਸਗੜ ਉਨ੍ਹਾਂ ਵਿੱਚੋਂ ਇੱਕ ਹੈ। ਕੰਮ ਦੇ ਦੌਰਾਨ ਲੋਕ ਅਕਸਰ ਇਸ ਸੱਪ ਦਾ ਸ਼ਿਕਾਰ ਹੋ ਜਾਂਦੇ ਹਨ। ਇਹ ਸੱਪ ਖੇਤਾਂ, ਘੱਟ ਝਾੜੀਆਂ ਵਾਲੇ ਜੰਗਲਾਂ ਅਤੇ ਆਬਾਦੀ ਵਾਲੇ ਇਲਾਕਿਆਂ ਵਿੱਚ ਪਾਇਆ ਜਾਂਦਾ ਹੈ।

8. Common Wolf Snake

ਇਹ ਸੱਪ ਬਹੁਤ ਸ਼ਕਤੀਸ਼ਾਲੀ ਅਤੇ ਡਰਾਉਣੇ ਹੁੰਦੇ ਹਨ। ਉਨ੍ਹਾਂ ਦੀ ਚਮੜੀ ਗਹਿਰੀ ਭੂਰੇ ਰੰਗ ਦੀ ਹੈ ਅਤੇ ਇਨ੍ਹਾਂ 'ਤੇ ਕਾਲੇ ਰੰਗ ਦੀਆਂ ਧਾਰੀਆਂ ਬਣੀਆਂ ਹੁੰਦੀਆਂ ਹਨ। ਬਹੁਤ ਭਿਆਨਕ ਦਿਖਣ ਵਾਲੇ ਇਹ ਸੱਪ ਜ਼ਹਿਰੀਲੇ ਨਹੀਂ ਹੁੰਦੇ। ਪਰ ਉਹ ਪਕੜਨ ਵਿਚ ਬਹੁਤ ਮਾਹਰ ਹੁੰਦੇ ਹਨ।

9. Barred Wolf Snake

ਇਸ ਸੱਪ ਨੂੰ ਉਸ ਦੀ ਇਕ ਵਿਸ਼ੇਸ਼ਤਾ ਕਾਰਨ ਵੋਲਫ ਸੱਪ ਨਾਂਅ ਦਿੱਤਾ ਗਿਆ ਹੈ। ਵੋਲਫ ਸੱਪ ਬਹੁਤ ਸ਼ਕਤੀਸ਼ਾਲੀ ਅਤੇ ਡਰਾਉਣੇ ਹੁੰਦੇ ਹਨ। ਉਨ੍ਹਾਂ ਦੀ ਚਮੜੀ ਗਹਿਰੀ ਭੂਰੇ ਰੰਗ ਦੀ ਹੈ ਅਤੇ ਇਨ੍ਹਾਂ 'ਤੇ ਕਾਲੀਆਂ ਧਾਰੀਆਂ ਬਣੀਆਂ ਹੁੰਦੀਆਂ ਹਨ। ਬਹੁਤ ਭਿਆਨਕ ਦਿਖਣ ਵਾਲੇ ਇਹ ਸੱਪ ਜ਼ਹਿਰੀਲੇ ਨਹੀਂ ਹੁੰਦੇ।

10. Checkered keelback

ਵਾਟਰ ਸੱਪ ਦੇ ਨਾਮ ਨਾਲ ਪ੍ਰਸਿੱਧ ਢੋਰ ਸੱਪ ਦੀ ਔਸਤਨ ਲੰਬਾਈ ਆਮ ਤੌਰ 'ਤੇ ਜ਼ਿਆਦਾ ਨਹੀਂ ਹੁੰਦੀ। ਮੌਨਸੂਨ ਵਿੱਚ, ਇਹ ਜ਼ਿਆਦਾਤਰ ਕੀੜੇ ਖਾਣ ਲਈ ਬਾਹਰ ਆਉਂਦੇ ਹਨ। ਉਹ ਬਿਲਕੁਲ ਜ਼ਹਿਰੀਲੇ ਨਹੀਂ ਹੁੰਦੇ।

11. Striped Keelback, 12. Common Sand Boa, 13. Red Sand Boa, 14. Burmese Python, 15. Brahminy Worm, 15. Bronze Back Tree Snake, 16. Common Khukri, 17. Common Cat Snake।

ਜੰਗਲ ਵਿੱਚ ਲੱਗਣ ਵਾਲੀ ਅੱਗ ਉੱਤੇ ਕਾਬੂ

ਜ਼ਮੀਨ ਵਿੱਚ ਬਿਲ ਬਣਾ ਕੇ ਰਹਿਣ ਵਾਲੇ ਸੱਪ ਜਾਂ ਤਾਂ ਬਿਲ ਵਿੱਚ ਪਾਣੀ ਭਰ ਜਾਣ ਦੇ ਬਾਹਰ ਨਿਕਲਦੇ ਹਨ ਜਾਂ ਫਿਰ ਖਾਣੇ ਦੀ ਤਲਾਸ਼ ਵਿੱਚ। ਅਜਿਹੇ ਵਿੱਚ ਕਈ ਵਾਰ ਇਹ ਕਿਸੇ ਹਾਦਸੇ ਦਾ ਸ਼ਿਕਾਰ ਹੋ ਕੇ ਮਰ ਜਾਂਦੇ ਹਨ। ਉੱਥੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਕਈ ਵਾਰ ਵਿਸ਼ਾਲ ਸੱਪਾਂ ਦਾ ਕੰਕਾਲ ਜੰਗਰ ਵਿੱਚ ਬਰਾਮਦ ਹੁੰਦਾ ਹੈ। ਜੰਗਲ ਵਿੱਚ ਲੱਗਣ ਵਾਲੀ ਅੱਗ ਕਾਰਨ ਹੋਰ ਜੰਗਲੀ ਜੀਵ ਤਾਂ ਆਪਣੀ ਜਾਣ ਬਚਾਉਣ ਦੇ ਕਾਬਲ ਹੁੰਦੇ ਹਨ ਪਰ ਜ਼ਮੀਨ ਉੱਤੇ ਰੇਂਗਣ ਵਾਲੇ ਇਹ ਸੱਪ ਅੱਗ ਦੀ ਚਪੇਟ ਵਿੱਚ ਆ ਕੇ ਖੁਦ ਹੀ ਜਾਣ ਗਵਾ ਦਿੰਦੇ ਹਨ। ਸਰਵੇਖਣ ਕਰਵਾਉਣ ਦੀ ਤਿਆਰੀ ਵਿੱਚ ਹੈ ਪੀਲੀਭੀਤ ਟਾਈਗਰ ਰਿਜ਼ਰਵ। ਪੀਲੀਭੀਤ ਟਾਈਗਰ ਰਿਜ਼ਰਵ ਵਿੱਚ ਪਾਏ ਜਾਣ ਵਾਲੇ ਦੁਰਲੱਭ ਪ੍ਰਜਾਤੀਆਂ ਦੇ ਨਾਲ ਲੈ ਕੇ ਹੁਣ ਤੱਕ ਟਾਈਗਰ ਰਿਜ਼ਰਵ ਦੇ ਪ੍ਰਸ਼ਾਸਨ ਵੱਲੋਂ ਕੋਈ ਵਿਸ਼ੇਸ਼ ਕਦਮ ਨਹੀਂ ਚੁੱਕਿਆ ਗਿਆ ਹੈ। ਪਰ ਟਾਈਗਰ ਰਿਜ਼ਰਵ ਦੇ ਅਫਸਰ ਕੋਸ਼ਿਸ਼ ਕਰ ਰਹੇ ਹਨ ਕਿ ਆਗਾਮੀ ਦਿਨਾਂ ਵਿੱਚ ਦੁਰਲੱਭ ਪ੍ਰਜਾਤੀ ਦੇ ਸੱਪਾਂ ਨੂੰ ਸੂਚੀ ਬੱਧ ਕਰਨ ਦੇ ਲਈ ਸਰਵੇ ਕਰਵਾਇਆ ਜਾਵੇ ਅਤੇ ਉਨ੍ਹਾਂ ਦੀ ਸੁਰੱਖਿਆ ਦੀ ਦਿਸ਼ਾ ਵਿੱਚ ਵੀ ਕਾਰਜ ਹੋ।

ਫੋਟੋਗ੍ਰਾਫਰ ਬਿਲਾਲ ਦੀ ਲਿਖੀ ਕਿਤਾਬ 'ਚ ਟਾਈਗਰ ਰਿਜ਼ਰਵ

ਪੀਲੀਭੀਤ ਟਾਈਗਰ ਰਿਜ਼ਰਵ ਉੱਤੇ ਆਧਾਰਿਤ ਵਾਈਲਡ ਲਾਈਫ ਫੋਟੋਗ੍ਰਾਫਰ ਬਿਲਾਲ ਦੀ ਲਿਖੀ ਗਈ ਕਿਤਾਬ ਵਿੱਚ ਪੀਲੀਭੀਤ ਟਾਈਗਰ ਰਿਜ਼ਰਵ ਵਿੱਚ ਪਾਏ ਜਾਣ ਵਾਲੇ ਦੁਰਲੱਭ ਪ੍ਰਜਾਤੀ ਦੇ ਸੱਪਾਂ ਦਾ ਵਖਰਾ ਸਥਾਨ ਹੈ। ਜੇਕਰ ਤੁਸੀਂ ਪੀਲੀਭੀਤ ਟਾਈਗਰ ਰਿਜ਼ਰਵ ਦੇ ਬਾਰੇ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਇਹ ਕਿਤਾਬ ਤੁਹਾਡੇ ਲਈ ਬਿਹਤਰ ਸਾਬਿਤ ਹੋਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.