ETV Bharat / bharat

Budget Session 2023: ਦੋਹਾਂ ਸਦਨਾਂ ਦੀ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ, ਕਾਂਗਰਸੀਆਂ ਵੱਲੋਂ ਕੀਤਾ ਗਿਆ ਪ੍ਰਦਰਸ਼ਨ - ਬਜਟ ਸੈਸ਼ਨ

ਅੱਜ ਵੀ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਨੂੰ ਲੈ ਕੇ ਦੋਵਾਂ ਸਦਨਾਂ ਦੀ ਵਿੱਚ ਹੰਗਾਮਾ ਹੋਣ ਦੇ ਚੱਲਦੇ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਸੋਨੀਆ ਗਾਂਧੀ ਸਣੇ ਕਾਂਗਰਸੀ ਨੇਤਾ ਸੰਸਦ ਵਿੱਚ ਕਾਲੇ ਲਿਬਾਸ ਪਾ ਕੇ ਸ਼ਾਮਲ ਹੋਏ।

Budget Session 2023, Budget Session 2023 live updates
Budget Session 2023
author img

By

Published : Mar 27, 2023, 10:38 AM IST

Updated : Mar 27, 2023, 5:30 PM IST

ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਲੈ ਕੇ ਲੋਕ ਸਭਾ ਅਤੇ ਰਾਜ ਸਭਾ ਦੋਹਾਂ ਸਦਨਾਂ 'ਚ ਅੱਜ ਵੀ ਹੰਗਾਮਾ ਹੋਇਆ। ਇਸ ਦੇ ਨਾਲ ਹੀ, ਇਸ ਤੋਂ ਪਹਿਲਾਂ ਦੋਵੇਂ ਸਦਨਾਂ ਦੇ ਕਾਂਗਰਸੀ ਸੰਸਦ ਮੈਂਬਰ ਸਵੇਰੇ 10.30 ਵਜੇ ਕਾਂਗਰਸ ਸੰਸਦੀ ਦਲ ਦੇ ਦਫ਼ਤਰ ਵਿੱਚ ਬੈਠਕ ਕੀਤੀ। ਕਾਂਗਰਸ ਦੇ ਐਮਪੀ ਮਨੀਸ਼ ਤਿਵਾੜੀ ਵੱਲੋਂ ਰਾਹੁਲ ਗਾਂਧੀ ਦੀ ਅਯੋਗਤਾ 'ਤੇ ਚਰਚਾ ਕਰਨ ਲਈ ਲੋਕ ਸਭਾ ਵਿੱਚ ਮੁਲਤਵੀ ਪ੍ਰਸਤਾਵ ਦਾ ਨੋਟਿਸ ਦਿੱਤਾ ਗਿਆ ਸੀ। ਅਹਿਮ ਬਿੱਲਾਂ ਨੂੰ ਪਾਸ ਕਰਵਾਉਣ ਲਈ ਭਾਜਪਾ ਨੇ ਰਾਜ ਸਭਾ ਦੇ ਸੰਸਦ ਮੈਂਬਰਾਂ ਨੂੰ ਵ੍ਹੀਪ ਜਾਰੀ ਕੀਤਾ ਹੈ।

  • #WATCH | Leader of Congress in Lok Sabha, Adhir Ranjan Chowdhury says, "...To distract the attention from all issues, PM Modi has brought forth the issue of OBC & traitor issue from London...If you want to speak against Rahul Gandhi why is it not said in Parliament? Is Parliament… pic.twitter.com/tfBkCPc4wK

    — ANI (@ANI) March 27, 2023 " class="align-text-top noRightClick twitterSection" data=" ">

ਰਾਜ ਸਭਾ ਅਤੇ ਲੋਕ ਸਭਾ ਦੀ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ:
ਰਾਜ ਸਭਾ ਵਿੱਚ ਵਿੱਤ ਬਿੱਲ 2023 ਰਾਜ ਸਭਾ ਦੁਆਰਾ ਵਿਚਾਰਿਆ ਗਿਆ ਅਤੇ ਵਾਪਸ ਕੀਤਾ ਗਿਆ। ਇਸ ਦੇ ਨਾਲ ਹੀ, ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਅਡਾਨੀ ਸਟਾਕ ਮੁੱਦੇ 'ਤੇ ਜੇਪੀਸੀ ਦੇ ਗਠਨ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕੀਤੀ। ਰਾਜ ਸਭਾ ਦੀ ਬੈਠਕ 28 ਮਾਰਚ ਨੂੰ ਸਵੇਰੇ 11 ਵਜੇ ਲਈ ਮੁਲਤਵੀ ਕਰ ਦਿੱਤੀ ਗਈ। ਇਸ ਦੇ ਨਾਲ ਹੀ, ਲੋਕ ਸਭਾ ਦੀ ਕਾਰਵਾਈ ਵੀ ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ।

  • Delhi | Congress MPs meeting at the CPP office in Parliament. UPA chairperson Sonia Gandhi, party chief and Rajya Sabha LoP Mallikarjun Kharge and others present at the meeting. pic.twitter.com/7BgPtqIUQc

ਕਾਂਗਰਸ ਵੱਲੋ ਹੰਗਾਮਾ:
ਇਸ ਤੋਂ ਪਹਿਲਾਂ ਕਾਂਗਰਸ ਵੱਲੋਂ ਲੋਕ ਸਭਾ ਅਤੇ ਰਾਜ ਸਭਾ ਵਿੱਚ ਜ਼ੋਰਦਾਰ ਹੰਗਾਮਾ ਕੀਤਾ ਗਿਆ। ਇਸ ਦੇ ਚੱਲਦੇ, ਲੋਕ ਸਭਾ ਦੀ ਕਾਰਵਾਈ ਸ਼ਾਮ 4 ਵਜੇ ਤੱਕ ਅਤੇ ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਸੀ।

ਸੰਸਦ 'ਚ ਕਾਲੇ ਲਿਬਾਸ 'ਚ ਕਾਂਗਰਸੀ: ਤਾਮਿਲਨਾਡੂ ਤੋਂ ਕਾਂਗਰਸ ਵਿਧਾਇਕ ਰਾਹੁਲ ਗਾਂਧੀ ਨੂੰ ਸੰਸਦ ਮੈਂਬਰ ਵਜੋਂ ਅਯੋਗ ਠਹਿਰਾਉਣ ਦੇ ਵਿਰੋਧ ਵਿੱਚ ਅੱਜ ਚੇਨਈ ਵਿਧਾਨ ਸਭਾ ਵਿੱਚ ਕਾਲੀਆਂ ਕਮੀਜ਼ਾਂ ਪਾ ਕੇ ਪੁੱਜੇ। ਵਿਧਾਇਕਾਂ ਨੇ ਉਨ੍ਹਾਂ ਦੇ ਸਮਰਥਨ ਵਿੱਚ ਤਖ਼ਤੀਆਂ ਵੀ ਫੜੀਆਂ ਹੋਈਆਂ ਸਨ।

  • #WATCH | Tamil Nadu: Congress MLAs arrived at the State Assembly in Chennai today, wearing black shirts in protest against the disqualification of Rahul Gandhi as an MP. The MLAs also carried placards in his support. pic.twitter.com/9ZCgtUT2V7

ਵਿਰੋਧੀ ਧਿਰ ਦੇ ਨੇਤਾਵਾਂ ਦੀ ਰਣਨੀਤੀ ਮੀਟਿੰਗ:
ਸੰਸਦ ਭਵਨ ਵਿੱਚ ਵਿਰੋਧੀ ਧਿਰ ਦੇ ਨੇਤਾਵਾਂ ਦੀ ਰਾਜ ਸਭਾ ਦੇ ਨੇਤਾ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਚੈਂਬਰ ਵਿੱਚ ਵਿਰੋਧੀ ਧਿਰ ਦੇ ਨੇਤਾਵਾਂ ਦੀ ਰਣਨੀਤੀ ਮੀਟਿੰਗ ਚੱਲ ਰਹੀ ਹੈ। INC, DMK, SP, JD(U), BRS, CPI(M), RJD, NCP, CPI, IUML, MDMK, ਕੇਰਲ ਕਾਂਗਰਸ, TMC, RSP, AAP, J&K NC ਅਤੇ ਸ਼ਿਵ ਸੈਨਾ ਦੇ ਨੇਤਾ ਮੌਜੂਦ ਹਨ। ਰਾਹੁਲ ਗਾਂਧੀ ਦੀ ਮੈਂਬਰਸ਼ਿਪ ਰੱਦ ਹੋਣ ਦੇ ਵਿਰੋਧ ਨੂੰ ਲੈ ਕੇ ਕਾਂਗਰਸੀ ਨੇਤਾ ਕਾਲੇ ਕਪੜੇ ਪਾ ਕੇ ਸੰਸਦ ਵਿੱਚ ਸ਼ਾਮਲ ਹੋਏ ਹਨ।

  • Within minutes of the commencement of proceedings of both Houses, Rajya Sabha adjourned till 2 pm and Lok Sabha till 4 pm today, amid Opposition MPs' protest. They were sloganeering over Adani Group issue and Rahul Gandhi's disqualification. pic.twitter.com/7Jh1QfuHVK

ਸਾਰੇ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਪੀਐਮ ਮੋਦੀ ਇਹ ਮੁੱਦਾ ਲੈ ਕੇ ਆਏ:
ਲੋਕ ਸਭਾ ਵਿਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ, "ਸਾਰੇ ਮੁੱਦਿਆਂ ਤੋਂ ਧਿਆਨ ਹਟਾਉਣ ਲਈ, ਪ੍ਰਧਾਨ ਮੰਤਰੀ ਮੋਦੀ ਲੰਡਨ ਤੋਂ ਓਬੀਸੀ ਅਤੇ ਗੱਦਾਰਾਂ ਦਾ ਮੁੱਦਾ ਲੈ ਕੇ ਆਏ ਹਨ। ਜੇਕਰ ਤੁਸੀਂ ਰਾਹੁਲ ਗਾਂਧੀ ਦੇ ਖਿਲਾਫ ਬੋਲਣਾ ਚਾਹੁੰਦੇ ਹੋ, ਤਾਂ ਕਿਉਂ? ਮੈਨੂੰ ਸੰਸਦ ਵਿੱਚ ਨਹੀਂ ਪੁੱਛਿਆ ਗਿਆ? ਕੀ ਸੰਸਦ ਮਾਫੀ ਮੰਗਣ ਦੀ ਜਗ੍ਹਾ ਹੈ? ਜੇਕਰ ਅਜਿਹਾ ਹੁੰਦਾ ਤਾਂ ਪ੍ਰਧਾਨ ਮੰਤਰੀ ਮੋਦੀ ਨੂੰ ਦਰਜਨਾਂ ਵਾਰ ਮਾਫੀ ਮੰਗਣੀ ਪੈਂਦੀ।"

ਰਾਹੁਲ ਗਾਂਧੀ ਦੀ ਮੈਂਬਰਸ਼ਿਪ ਰੱਦ ਕੀਤੀ ਗਈ:
ਦੱਸ ਦੇਈਏ ਕਿ ਰਾਹੁਲ ਗਾਂਧੀ ਨੂੰ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਸ਼ਨੀਵਾਰ ਨੂੰ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਪਟੀਸ਼ਨ ਵਿੱਚ ਕਿਸੇ ਸਾਂਸਦ ਜਾਂ ਵਿਧਾਇਕ ਨੂੰ ਅਪਰਾਧਿਕ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਅਯੋਗ ਠਹਿਰਾਉਣ ਦੀਆਂ ਵਿਵਸਥਾਵਾਂ ਨੂੰ ਚੁਣੌਤੀ ਦਿੱਤੀ ਗਈ ਹੈ। ਇਸ ਪਟੀਸ਼ਨ ਵਿੱਚ ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 8(3) ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦਿੱਤੀ ਗਈ ਹੈ। ਇਹ ਪਟੀਸ਼ਨ ਵਕੀਲ ਮੁਰਲੀਧਰਨ ਨੇ ਦਾਇਰ ਕੀਤੀ ਹੈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਧਾਰਾ 8(3) ਤਹਿਤ ਆਟੋਮੈਟਿਕ ਅਯੋਗਤਾ ਦਾ ਕੋਈ ਪ੍ਰਬੰਧ ਨਹੀਂ ਹੈ।

ਕਾਂਗਰਸ ਵੱਲੋਂ ਸੱਤਿਆਗ੍ਰਹਿ : ਬੀਤੇ ਦਿਨ ਕਾਂਗਰਸ ਨੇ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਨੂੰ ਲੈ ਕੇ ਦੇਸ਼ ਵਿਆਪੀ ਸੰਕਲਪ ਸੱਤਿਆਗ੍ਰਹਿ ਕੀਤਾ। ਇਸ ਦੌਰਾਨ ਦਿੱਲੀ ਪੁਲਿਸ ਨੇ ਕਾਂਗਰਸੀ ਆਗੂਆਂ ਨੂੰ ਰਾਜਘਾਟ 'ਤੇ ਸੱਤਿਆਗ੍ਰਹਿ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਇਸ ਸੱਤਿਆਗ੍ਰਹਿ ਵਿੱਚ ਖੜਕੇ ਅਤੇ ਪ੍ਰਿਅੰਕਾ ਗਾਂਧੀ ਸਮੇਤ ਸਾਰੇ ਵੱਡੇ ਨੇਤਾਵਾਂ ਨੇ ਹਿੱਸਾ ਲਿਆ।

ਕਿਉ ਹੋਈ ਰਾਹੁਲ ਗਾਂਧੀ 'ਤੇ ਕਾਰਵਾਈ: ਵਾਇਨਾਡ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਗੁਜਰਾਤ ਦੀ ਇੱਕ ਅਦਾਲਤ ਨੇ ‘ਮੋਦੀ ਸਰਨੇਮ’ ਮਾਣਹਾਨੀ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਇਸ ਤੋਂ ਬਾਅਦ ਦੋ ਸਾਲ ਦੀ ਸਜ਼ਾ ਦਾ ਐਲਾਨ ਕੀਤਾ। ਦੱਸ ਦਈਏ ਕਿ ਕਰਨਾਟਕ 'ਚ ਇਕ ਰੈਲੀ 'ਚ ਰਾਹੁਲ ਗਾਂਧੀ ਨੇ ਮੋਦੀ ਸਰਨੇਮ ਨੂੰ ਲੈ ਕੇ ਬਿਆਨ ਦਿੱਤਾ ਸੀ ਕਿ ਮੋਦੀ ਸਰਨੇਮ ਵਾਲੇ ਲੋਕ ਚੋਰ ਕਿਉਂ ਹਨ। ਉਨ੍ਹਾਂ ਦਾ ਹਵਾਲਾ ਲਲਿਤ ਮੋਦੀ ਅਤੇ ਨੀਰਵ ਮੋਦੀ ਵੱਲ ਸੀ। ਇਸ ਬਿਆਨ ਤੋਂ ਬਾਅਦ ਭਾਜਪਾ ਵਿਧਾਇਕ ਪੂਰਨੇਸ਼ ਮੋਦੀ ਨੇ ਰਾਹੁਲ ਗਾਂਧੀ 'ਤੇ ਕੇਸ ਦਰਜ ਕਰਵਾਇਆ ਹੈ।

ਇਹ ਵੀ ਪੜ੍ਹੋ: ISSF World Cup: ਸਿਫ਼ਤ ਕੌਰ ਦੀ ਦੇਸ਼ 'ਚ "ਸਿਫ਼ਤ", ISSF ਵਿਸ਼ਵ ਕੱਪ 'ਚ ਜਿੱਤਿਆ ਕਾਂਸੀ ਦਾ ਤਮਗਾ

Last Updated : Mar 27, 2023, 5:30 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.