ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਮੁਸ਼ਕਲਾਂ ਘੱਟਣ ਦੀ ਬਜਾਏ ਵੱਧ ਰਹੀਆਂ ਹਨ। ਖ਼ਬਰ ਹੈ ਕਿ ਕਿਸੇ ਵੀ ਸਮੇ ਅੱਤਵਾਦ ਨਿਰੋਧੀ ਕਾਨੂੰਨ (Anti Terrorism Act) ਦੇ ਤਹਿਤ ਉਨ੍ਹਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ। ਇਮਰਾਨ ਦੇ ਖਿਲਾਫ਼ ਏਟੀਏ ਕਾਨੂੰਨ ਤਹਿਤ ਐਫਆਈਆਰ ਪਹਿਲਾਂ ਹੀ ਦਰਜ ਹੋ ਚੁੱਕੀ ਹੈ। ਇਮਰਾਨ ਖਾਨ ਆਪਣੇ ਟਵਿੱਟਰ ਹੈਂਡਲ ਉੱਤੇ ਐਫਆਈਆਰ ਦੀ ਸਖ਼ਤ ਨਿੰਦਾ ਕੀਤੀ ਹੈ। ਖਾਨ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਲੀਗਲ ਟੀਮ ਅਦਾਲਤ (Pak govt prepares for Imran Khan arrest) ਵਿੱਚ ਜਾਵੇਗੀ।
ਕੀ ਹਨ ਦੋਸ਼: ਇਮਰਾਨ ਖਾਨ ਦੇ ਵਿਰੁੱਧ ਇਸਲਾਮਾਬਾਦ ਰੈਲੀ ਦੌਰਾਨ ਇਕ ਜਜ ਅਤੇ ਪੁਲਿਸ ਅਧਿਕਾਰੀਆਂ ਨੂੰ (Former Pak PM Imran Khan speech) ਧਮਕਾਉਣ ਦੇ ਕਥਿਤ ਦੋਸ਼ ਹਨ। ਦਰਅਸਲ, 20 ਅਗਸਤ ਨੂੰ ਇਮਰਾਨ ਖਾਨ ਨੇ ਇਸਲਾਮਾਬਾਦ ਦੇ ਐਫ-9 ਪਾਰਕ ਵਿੱਚ ਇਕ ਜਨਸਭਾ ਨੂੰ ਸੰਬੋਧਨ ਕੀਤਾ, ਜਿੱਥੇ ਖਾਨ ਨੇ ਕਈ ਸੰਸਥਾਨਾਂ ਅਤੇ ਲੋਕਾਂ ਵਿਰੁੱਧ ਭੜਕਾਊ ਭਾਸ਼ਣ ਦਿੱਤੇ।
PEMRA ਦਾ ਐਕਸ਼ਨ: ਇਸ ਤੋਂ ਪਹਿਲਾਂ ਪਾਕਿਸਤਾਨ ਦੀ ਇਲੈਕਟ੍ਰਾਨਿਕ ਮੀਡੀਆ ਰੈਗੁਲੇਟਰੀ ਅਥਾਰਿਟੀ ਨੇ ਐਕਸ਼ਨ (Khan speech was blocked by PEMRA) ਲੈਂਦੇ ਹੋਏ ਸੈਟੇਲਾਈਟ ਟੀਵੀ ਚੈਨਲਾਂ ਉੱਤੇ ਇਮਰਾਨ ਖਾਨ ਦਾ ਲਾਈਵ ਭਾਸ਼ਣ ਬੈਨ ਕਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਰਿਕਾਰਡ ਕੀਤੇ ਗਏ ਭਾਸ਼ਣ ਅਤੇ ਬਿਆਨ ਨੂੰ ਵੀ ਚੈਕਰ ਕਰਨ ਦੇ ਹੁਕਮ ਦਿੱਤੇ ਸਨ ਕਿ ਕੋਈ ਇਤਰਾਜ਼ਯੋਗ ਕੰਟੈਂਟ ਨਾ ਹੋਵੇ।
- — Report PEMRA (@reportpemra) August 21, 2022 " class="align-text-top noRightClick twitterSection" data="
— Report PEMRA (@reportpemra) August 21, 2022
">— Report PEMRA (@reportpemra) August 21, 2022
PEMRA ਦਾ ਆਦੇਸ਼: PEMRA ਵਲੋਂ ਜਾਰੀ ਕੀਤੇ ਗਏ ਆਦੇਸ਼ ਵਿੱਚ ਲਿੱਖਿਆ ਗਿਆ ਹੈ ਕਿ "ਇਹ ਨੋਟ ਕੀਤਾ ਗਿਆ ਹੈ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪੀਟੀਆਈ ਦੇ ਪ੍ਰਧਾਨ ਇਮਰਾਨ ਖਾਨ ਆਪਣੇ ਬਿਆਨ ਅਤੇ ਭਾਸ਼ਣਾਂ ਵਿੱਚ ਲਗਾਤਾਰ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਉਨ੍ਹਾਂ ਦੇ ਭਾਸ਼ਣ ਦੇਸ਼ ਦੀ ਸ਼ਾਂਤੀ ਲਈ ਖ਼ਤਰਾ ਹਨ। ਜਿਸ ਇਤਰਾਜ਼ਯੋਗ ਭਾਸ਼ਾ ਦੀ ਪੀਐਮ ਵਲੋਂ ਵਰਤੋਂ ਕੀਤੀ ਗਈ ਹੈ, ਉਹ ਪਾਕਿਸਤਾਨ ਵਿੱਚ ਧਾਰਾ 19 ਦਾ ਉਲੰਘਣ ਮੰਨਿਆ ਗਿਆ ਹੈ।"
ਰਿਕਾਰਡ ਕੀਤਾ ਬਿਆਨ ਐਡਿਟ ਹੋਣ ਤੋਂ ਬਾਅਦ ਜਾਰੀ ਹੋਵੇਗਾ: ਭਾਸ਼ਣ ਨੂੰ ਦੇਸ਼ ਹਿਤ ਨਾ ਮੰਨਦੇ ਹੋਏ ਪਾਕਿਸਤਾਨ ਦੀ ਇਲੈਕਟ੍ਰਾਨਿਕ ਮੀਡੀਆ ਰੈਗੁਲੇਟਰੀ ਅਥਾਰਿਟੀ, ਆਰਡੀਨੈਂਸ, 2022 ਦੇ ਸੈਕਸ਼ਨ 27(a) ਦੇ ਤਹਿਤ ਇਮਰਾਨ ਖਾਨ ਦੀ ਸੈਟੇਲਾਈਟ ਟੀਵੀ ਚੈਨਲ ਉੱਤੇ ਵੀ ਲਾਈਵ ਸਪੀਟ ਲਈ ਤੁੰਰਤ ਰੋਕ ਲਾ ਦਿੱਤੀ। ਇਸ ਦੇ ਨਾਲ ਹੀ ਫੈਸਲਾ ਲਿਆ ਗਿਆ ਸੀ ਕਿ ਰਿਕਾਰਡ ਕੀਤੇ ਗਏ ਬਿਆਨ ਅਤੇ ਭਾਸ਼ਣ ਨੂੰ ਵੀ PMERA ਦੇ ਨਿਯਮਾਂ ਤਹਿਤ ਚੈਕ (Khan speech was blocked by PEMRA) ਕਰਨ ਤੋਂ ਬਾਅਦ ਹੀ ਜਾਰੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਪੁਤਿਨ ਦੇ ਕਰੀਬੀ Aleksandr Dugin ਦੀ ਹੱਤਿਆ ਦੀ ਕੋਸ਼ਿਸ਼, ਕਾਰ ਧਮਾਕੇ 'ਚ ਧੀ ਦੀ ਮੌਤ