ਹੈਦਰਾਬਾਦ: ਦੇਸ਼ ਵਿੱਚ ਕੋਰੋਨਾ ਦੀ ਤੀਜੀ ਲਹਿਰ ਦੀ ਅਸ਼ੰਕਾ ਵਿੱਚ ਹੁਣ ਭਾਰਤ ਬਾਇਓਟੈਕ ਜੂਨ ਤੋਂ ਬੱਚਿਆਂ 'ਤੇ ਕਲੀਨਿਕਲ ਟਰਾਇਲ ਸ਼ੁਰੂ ਕਰਨ ਜਾ ਰਹੀ ਹੈ। ਕੰਪਨੀ ਵੱਲੋਂ ਇਸ ਸਾਲ ਦੀ ਤੀਜੀ ਤਿਮਾਹੀ ਤੱਕ ਬੱਚਿਆਂ ਲਈ ਇੱਕ ਟੀਕਾ ਲਾਇਸੈਂਸ ਮਿਲਣ ਦੀ ਉਮੀਦ ਹੈ। ਇਹ ਜਾਣਕਾਰੀ ਕਾਰੋਬਾਰੀ ਵਿਕਾਸ ਅਤੇ ਭਾਰਤ ਬਾਇਓਟੈਕ ਦੀ ਅੰਤਰਰਾਸ਼ਟਰੀ ਵਕੀਲ ਦੇ ਮੁਖੀ ਡਾ. ਰਾਚੇਸ ਅੱਲਾ ਨੇ ਦਿੱਤੀ।
ਐਫਆਈਸੀਸੀਆਈ ਲੇਡਿਜ ਸੰਗਠਨ (ਐੱਫ.ਐੱਲ.ਓ.) ਵੱਲੋਂ ਆਯੋਜਿਤ ਆਲ ਅਬਾਉਟ ਵੈਕਸੀਨ ਨਾਮਕ ਇੱਕ ਵਿਚਾਰ ਵਟਾਂਦਰੇ ਵਿੱਚ, ਡਾ. ਅੱਲਾ ਨੇ ਕਿਹਾ ਕਿ ਉਸ ਦੀ ਕੰਪਨੀ ਵੱਲੋਂ ਬੱਚਿਆਂ ਦੇ ਟਰਾਇਲ ਸੰਭਾਵਤ ਤੌਰ 'ਤੇ ਜੂਨ ਤੋਂ ਸ਼ੁਰੂ ਹੋਣਗੇ।
ਉਨ੍ਹਾਂ ਕਿਹਾ ਕਿ ਭਾਰਤ ਬਾਇਓਟੈਕ ਨੂੰ ਕੋਵੈਕਸੀਨ ਦੇ ਲਈ ਵਿਸ਼ਵ ਸਿਹਤ ਸੰਗਠਨ ਤੋਂ ਤੀਜੀ ਜਾਂ ਚੌਥੀ ਤਿਮਾਹੀ ਦੇ ਅੰਤ ਤੱਕ ਮਨਜ਼ੂਰੀ ਮਿਲ ਸਕਦੀ ਹੈ।
ਉਨ੍ਹਾਂ ਨੇ ਭਰੋਸਾ ਦਿੱਤਾ ਕਿ ਭਾਰਤ ਬਾਇਓਟੈਕ ਇਸ ਸਾਲ ਦੇ ਅੰਤ ਤੱਕ ਕੋਵੈਕਸੀਨ ਦੇ ਉਤਪਾਦਨ ਵਿੱਚ ਵਾਧਾ ਕਰਦੇ ਹੋਏ ਲਗਭਗ 700 ਮਿਲੀਅਨ ਖੁਰਾਕਾਂ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੇ 1500 ਕਰੋੜ ਰੁਪਏ ਦਾ ਐਡਵਾਂਸ ਆਰਡਰ ਕਰ ਕੰਪਨੀ ਨੂੰ ਪੂਰਾ ਸਹਿਯੋਗ ਅਤੇ ਸਮਰਥਨ ਹੁਣ ਤੱਕ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਸਾਡੀ ਮਿਹਨਤ ਰੰਗ ਲਾ ਰਹੀ ਹੈ। ਉਨ੍ਹਾਂ ਦਾ ਬਣਾਇਆ ਟੀਕਾ ਚੰਗੀ ਤਰ੍ਹਾਂ ਕੰਮ ਕਰ ਰਹੀ ਹੈ ਅਤੇ ਕਈ ਜੀਵਨ ਬਚਾ ਰਹੀ ਹੈ।
ਸਰਕਾਰ ਤੋਂ ਸਮਰਥਨ ਪ੍ਰਾਪਤ ਕਰਨ ਦੀ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਟੀਕਾ ਬਾਇਓਟੈਕ ਅਤੇ ਆਈਸੀਐਮਆਰ ਦੇ ਸਹਿਯੋਗ ਨਾਲ ਤਿਆਰ ਕੀਤੀ ਜਾ ਰਹੀ ਹੈ। ਸਰਕਾਰ ਨੇ 1500 ਕਰੋੜ ਰੁਪਏ ਦਾ ਐਡਵਾਸ ਆਰਡਰ ਦਿੱਤਾ ਹੈ। ਇਸ ਦੇ ਬਾਅਦ, ਕੰਪਨੀ ਬੰਗਲੁਰੂ ਅਤੇ ਗੁਜਰਾਤ ਵਿੱਚ ਵੀ ਵਿਸਥਾਰ ਕਰ ਰਹੀ ਹੈ।
ਡਾ. ਅੱਲਾ ਨੇ ਭਰੋਸਾ ਦਿਵਾਇਆ ਕਿ ਬੱਚਿਆਂ ਲਈ ਟੀਕੇ ਨੂੰ ਇਸ ਸਾਲ ਤੀਜੀ ਤਿਮਾਹੀ ਵਿੱਚ ਲਾਇਸੈਂਸ ਮਿਲ ਸਕਦਾ ਹੈ।
ਦਸ ਦੇਈਏ ਕਿ ਡਰੱਗ ਕੰਟਰੋਲਰ ਆਫ਼ ਇੰਡੀਆ (ਡੀ.ਸੀ.ਜੀ.ਆਈ) ਨੇ 13 ਮਈ ਨੂੰ 2 ਤੋਂ 18 ਸਾਲ ਦੀ ਉਮਰ ਵਾਲਿਆਂ ਲਈ ਕੋਵੈਕਸਿਨ ਦੇ ਦੂਜੇ ਅਤੇ ਤੀਜੇ ਪੜਾਅ ਦੇ ਕਲੀਨਿਕਲ ਟਰਾਇਲਾਂ ਨੂੰ ਪ੍ਰਵਾਨਗੀ ਦਿੱਤੀ ਸੀ। ਭਾਰਤ ਦੀ ਸਵਦੇਸ਼ੀ COVID-19 ਟੀਕਾ COVAXIN ਭਾਰਤ ਬਾਇਓਟੈਕ ਵੱਲੋਂ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ.) ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ।
ਭਾਰਤ ਬਾਇਓਟੈਕ ਨੇ ਕਿਹਾ ਸੀ ਕਿ ਉਹ ਗੁਜਰਾਤ ਦੇ ਅੰਕਲੇਸ਼ਵਰ ਵਿਖੇ ਇਸ ਦੇ ਸਹਾਇਕ ਪਲਾਂਟ ਵਿੱਚ ਕੋਵਿਡ -19 ਟੀਕਾ ਕੋਵੈਕਸਿਨ ਦੀਆਂ 20 ਕਰੋੜ ਖੁਰਾਕਾਂ ਦਾ ਉਤਪਾਦਨ ਕਰੇਗੀ। ਇਸ ਨਾਲ ਕੰਪਨੀ ਦਾ ਕੁਲ ਸਾਲਾਨਾ ਉਤਪਾਦਨ ਇਕ ਅਰਬ ਖੁਰਾਕਾਂ 'ਤੇ ਪਹੁੰਚ ਜਾਵੇਗਾ।