ETV Bharat / bharat

ਕਿਸਾਨਾਂ ਦੀ ਰਿਹਾਈ ਨੂੰ ਲੈਕੇ ਟੋਹਾਣਾ ਥਾਣੇ ਅੱਗੇ ਰਾਤ ਭਰ ਦਿੱਤਾ ਧਰਨਾ

ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਟੋਹਾਣਾ ਵਿੱਚ ਸਾਰੀ ਰਾਤ ਜਾਰੀ ਰਿਹਾ। ਟੋਹਾਣਾ ਸਦਰ ਥਾਣੇ ਦੇ ਬਾਹਰ ਸੈਂਕੜੇ ਕਿਸਾਨ ਬੈਠੇ ਹਨ। ਜੇਜੇਪੀ ਦੇ ਵਿਧਾਇਕ ਨੇ ਤਾਂ ਮੁਆਫੀ ਮੰਗ ਲਈ, ਪਰ ਕਿਸਾਨਾਂ ਦਾ ਗੁੱਸਾ ਅਜੇ ਤੱਕ ਘੱਟ ਨਹੀਂ ਹੋਇਆ।

ਕਿਸਾਨਾਂ ਦੀ ਰਿਹਾਈ ਨੂੰ ਲੈਕੇ ਥਾਣੇ ਅੱਗੇ ਰਾਤ ਭਰ ਦਿੱਤਾ ਧਰਨਾ

author img

By

Published : Jun 6, 2021, 10:01 AM IST

ਫਤਿਆਬਾਦ / ਟੋਹਾਣਾ: 1 ਜੂਨ ਨੂੰ ਟੋਹਾਣਾ 'ਚ ਸਥਾਨਕ ਵਿਧਾਇਕ ਦਵੇਂਦਰ ਬਬਲੀ ਅਤੇ ਕਿਸਾਨਾਂ ਵਿਚਾਲੇ ਟਕਰਾਅ ਦੀ ਸਥਿਤੀ ਬਣ ਗਈ ਸੀ। ਇਸ ਦੌਰਾਨ ਬਬਲੀ ਨੇ ਕਿਸਾਨਾਂ ਲਈ ਭੱਦੀ ਸ਼ਬਦਾਵਲੀ ਵੀ ਵਰਤੀ ਸੀ। ਇਸ ਮਾਮਲੇ ਵਿੱਚ ਜੇਜੇਪੀ ਵਿਧਾਇਕ ਦੇਵੇਂਦਰ ਬਬਲੀ ਨੂੰ ਸ਼ਨੀਵਾਰ ਨੂੰ ਮੁਆਫੀ ਮੰਗਣੀ ਪਈ। ਪਰ ਫਿਰ ਵੀ ਕਿਸਾਨਾਂ ਦਾ ਗੁੱਸਾ ਠੰਡਾ ਨਹੀਂ ਹੋਇਆ। ਵੱਡੀ ਗਿਣਤੀ ਵਿੱਚ ਕਿਸਾਨ ਟੋਹਾਣਾ ਸਦਰ ਥਾਣੇ ਅੱਗੇ ਧਰਨੇ ਤੇ ਬੈਠੇ ਰਹੇ। ਕਿਸਾਨਾਂ ਦੀ ਅਗਵਾਈ ਰਾਕੇਸ਼ ਟਿਕੈਤ, ਗੁਰਨਾਮ ਚੜੂਨੀ ਅਤੇ ਯੋਗੇਂਦਰ ਯਾਦਵ ਕਰ ਰਹੇ ਹਨ।

ਕਿਸਾਨਾਂ ਦੀ ਰਿਹਾਈ ਨੂੰ ਲੈਕੇ ਥਾਣੇ ਅੱਗੇ ਰਾਤ ਭਰ ਦਿੱਤਾ ਧਰਨਾ

ਮੰਨਿਆ ਜਾ ਰਿਹਾ ਸੀ ਕਿ ਦੇਵੇਂਦਰ ਬਬਲੀ ਤੋਂ ਮੁਆਫੀ ਮੰਗਣ ਤੋਂ ਬਾਅਦ ਕਿਸਾਨ ਹੜਤਾਲ ਖ਼ਤਮ ਕਰ ਦੇਣਗੇ, ਪਰ ਅਜਿਹਾ ਨਹੀਂ ਹੋਇਆ। ਸਾਰੀ ਰਾਤ ਕਿਸਾਨ ਆਗੂਆਂ ਦੀ ਹੜਤਾਲ ਚੱਲਦੀ ਰਹੀ। ਕਿਸਾਨਾਂ ਨੇ ਹੁਣ ਗ੍ਰਿਫਤਾਰ ਕੀਤੇ 2 ਕਿਸਾਨਾਂ ਦੀ ਰਿਹਾਈ ਦੀ ਮੰਗ ਪ੍ਰਸ਼ਾਸਨ ਦੇ ਸਾਹਮਣੇ ਰੱਖੀ ਹੈ। ਜਦੋਂ ਪ੍ਰਸ਼ਾਸਨ ਤੋਂ ਕੋਈ ਠੋਸ ਭਰੋਸਾ ਨਹੀਂ ਮਿਲਿਆ ਤਾਂ ਆਸ ਪਾਸ ਦੇ ਪਿੰਡ ਵਾਸੀ ਅਤੇ ਕਿਸਾਨਾਂ ਨੇ ਟੋਹਾਣਾ ਪਹੁੰਚਣਾ ਸ਼ੁਰੂ ਕਰ ਦਿੱਤਾ।

ਟੋਹਾਣਾ ਥਾਣੇ ਦੇ ਬਾਹਰ ਵੱਡੀ ਗਿਣਤੀ ਵਿੱਚ ਮਹਿਲਾ ਕਿਸਾਨ ਵੀ ਧਰਨੇ ਵਿੱਚ ਪਹੁੰਚੀਆਂ ਹਨ। ਔਰਤਾਂ ਨੇ ਗਾਣਿਆਂ ਦੇ ਮਾਧਿਅਮ ਰਾਹੀ ਪ੍ਰਸ਼ਾਸਨ ਅਤੇ ਸਰਕਾਰ ਦਾ ਪਿਟ ਸਿਆਪਾ ਕੀਤਾ। ਸਾਰੀ ਰਾਤ ਚੱਲੇ ਇਸ ਧਰਨੇ 'ਚ ਖਾਣ ਪੀਣ ਦੇ ਪ੍ਰਬੰਧ ਵੀ ਕੀਤੇ ਗਏ ਸਨ। ਰਾਕੇਸ਼ ਟਿਕਟ ਨੇ ਦੇਰ ਰਾਤ ਫੇਸਬੁੱਕ 'ਤੇ ਪੋਸਟ ਕੀਤਾ ਅਤੇ ਲਿਖਿਆ ਕਿ ਟੋਹਾਣਾ 'ਚ ਸੰਘਰਸ਼ ਚੱਲ ਰਿਹਾ ਹੈ। ਹੜਤਾਲ ਕਿਸਾਨਾਂ ਦੀ ਰਿਹਾਈ ਤੱਕ ਖ਼ਤਮ ਨਹੀਂ ਹੋਵੇਗੀ।

ਇਸ ਸਬੰਧੀ ਕਿਸਾਨ ਆਗੂ ਜੋਗਿੰਰ ਨੈਨ ਨੇ ਕਿਹਾ ਕਿ ਵਿਧਾਇਕ ਦੇਵੇਂਦਰ ਬਬਲੀ ਨਾਲ ਕਿਸਾਨਾਂ ਦੇ ਵਿਵਾਦ ਦਾ ਅਧਿਆਇ ਖਤਮ ਹੋ ਚੁੱਕਿਆ ਹੈ। ਉਨ੍ਹਾਂ ਦਾ ਕਹਿਣਾ ਕਿ ਹੁਣ ਸੰਘਰਸ਼ ਗ੍ਰਿਫ਼ਤਾਰ ਕਿਸਾਨਾਂ ਦੀ ਰਿਹਾਈ ਲਈ ਹੈ ਅਤੇ ਜਦੋਂ ਤੱਕ ਉਨ੍ਹਾਂ ਦੀ ਰਿਹਾਈ ਨਹੀਂ ਹੋ ਜਾਂਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਦੇ ਨਾਲ ਹੀ ਉਨ੍ਹਾਂ ਆਸ-ਪਾਸ ਦੇ ਪਿੰਡਾਂ ਦੇ ਕਿਸਾਨਾਂ ਨੂੰ ਵੱਧ ਤੋਂ ਵੱਧ ਧਰਨੇ ਵਾਲੀ ਥਾਂ 'ਤੇ ਪਹੁੰਚਣ ਦੀ ਅਪੀਲ ਵੀ ਕੀਤੀ ।

ਇਹ ਵੀ ਪੜ੍ਹੋ:NSUI ਵੱਲੋਂ ਲਗਾਏ ਗਏ ‘ਕੈਪਟਨ ਇੱਕ ਹੀ ਹੁੰਦਾ ਹੈ’ ਦੇ ਪੋਸਟਰ

ETV Bharat Logo

Copyright © 2024 Ushodaya Enterprises Pvt. Ltd., All Rights Reserved.