ਅੰਮ੍ਰਿਤਸਰ: ਸਰਹੱਦੀ ਇਲਾਕਿਆਂ 'ਚ ਕੋਰੋਨਾ ਦਾ ਕਹਿਰ ਵਧ ਗਿਆ ਹੈ। ਰਾਜਾਸਾਂਸੀ 'ਚ 11 ਤੇ ਪਿੰਡ ਓਠੀਆਂ 12 ਲੋਕ ਕੋਰੋਨਾ ਪੋਜ਼ੀਟਿਵ ਨਿਕਲੇ ਹਨ। ਪ੍ਰਸ਼ਾਸਨ ਨੇ ਇਲਾਕੇ ਨੂੰ ਅਤਿ ਸੰਵੇਦਨਸ਼ੀਲ ਘੋਸ਼ਿਤ ਕਰ ਦਿੱਤਾ ਹੈ।
ਕੋਰੋਨਾ ਵਾਇਰਸ ਦੇ ਪ੍ਰਕੋਪ ਨੇ ਮੁੜ ਸਰਹੱਦੀ ਇਲਾਕਿਆਂ 'ਚ ਪੈਰ ਪਸਾਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਕੋਰੋਨਾ ਦੇ ਕੇਸਾਂ ਵਿਚ ਵਾਧਾ ਹੁੰਦਾ ਜਾ ਰਿਹਾ ਹੈ। ਮਾਮਲਾ ਰਾਜਾਸਾਂਸੀ ਦੇ ਵਾਰਡ ਨੰਬਰ 1 ਦਾ ਹੈ ਜਿੱਥੇ ਇੱਕੋ ਇਲਾਕੇ ਚੋਂ 11 ਲੋਕਾਂ ਦੀ ਰਿਪੋਰਟ ਪੋਜ਼ੀਟਿਵ ਸਾਹਮਣੇ ਆਈ ਹੈ ਅਤੇ ਦੂਸਰਾ ਪਿੰਡ ਓਠੀਆਂ 'ਚ 12 ਲੋਕਾਂ ਦੀ ਰਿਪੋਰਟ ਪੋਜ਼ੀਟਿਵ ਆਈ ਹੈ। ਪ੍ਰਸ਼ਾਸਨ ਵੱਲੋਂ ਇਲਾਕੇ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਇਲਾਕੇ ਨੂੰ ਅਤਿ ਸੰਵੇਦਨਸ਼ੀਲ ਘੋਸ਼ਿਤ ਗਿਆ ਹੈ।
ਇਸ ਸੰਬੰਧੀ ਜਾਣਾਕਰੀ ਦਿੰਦੇ ਹੋਏ ਐਸਡੀਐਮ ਅਜਨਾਲਾ ਡਾ. ਦੀਪਕ ਭਾਟੀਆ ਨੇ ਕਿਹਾ ਇਲਾਕੇ ਨੂੰ ਅਤਿ ਸੰਵੇਦਨਸ਼ੀਲ ਘੋਸ਼ਿਤ ਕਰਨ ਤੋਂ ਬਾਅਦ ਸੀਲ ਕਰ ਦਿੱਤਾ ਗਿਆ ਹੈ ਅਤੇ ਸਾਰੇ ਇਲਾਕਾ ਨਿਵਾਸੀਆਂ ਦੇ ਜਲਦ ਟੈਸਟ ਕਰਵਾਏ ਜਾਣਗੇ ਜਿਸ ਨਾਲ ਇਲਾਕੇ ਨੂੰ ਜਲਦ ਕੋਰੋਨਾ ਮੁਕਤ ਕੀਤਾ ਜਾਏ ਅਤੇ ਵਿਸੇਸ਼ ਪ੍ਰਬੰਦ ਕੀਤੇ ਜਾ ਰਹੇ ਹਨ।
ਇਸ ਮੌਕੇ ਉਨ੍ਹਾਂ ਲੋਕਾਂ ਨੂੰ ਕਿਹਾ ਕਿ ਕੋਰੋਨਾ ਵਾਇਰਸ ਦੇ ਬਚਾਅ ਲਈ ਹੱਥਾਂ ਦੀ ਸਫਾਈ, ਮੂੰਹ ’ਤੇ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਦੇ ਨਾਲ-ਨਾਲ ਹੋਰ ਹਦਾਇਤਾਂ ਦੀ ਸਖ਼ਤ ਪਾਲਣਾ ਕਰਨ। ਉਨ੍ਹਾਂ ਲੋਕਾ ਨੂੰ ਜਾਗਰੂਕ ਕਰਦਿਆਂ ਕੋਰੋਨਾ ਵਾਇਰਸ ਦੇ ਪੋਜ਼ੀਟਿਵ ਮਰੀਜ਼ਾਂ ਨੂੰ ਘਰਾਂ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ।