ETV Bharat / bharat

ਮੁੱਖ ਮੰਤਰੀ ਖੱਟਰ ਦਾ ਮੁੜ ਵਿਰੋਧ, ਪੁਲਿਸ ਅਤੇ ਕਿਸਾਨਾਂ 'ਚ ਮਾਹੌਲ ਹੋਇਆ ਗਰਮ

ਕੁਝ ਕਿਸਾਨਾਂ ਦੀ ਡੀਐੱਸਪੀ ਪੱਧਰ ਦੇ ਅਧਿਕਾਰੀਆਂ ਨਾਲ ਹੱਥੋਪਾਈ ਵੀ ਹੋਈ ਹੈ। ਇਸ ਦਾ ਨਤੀਜਾ ਇਹ ਹੋਇਆ ਕਿ ਪੁਲਿਸ ਨੇ ਅੰਦੋਲਨਕਾਰੀ ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ ਅਤੇ ਭੀੜ ਨੂੰ ਖਿੰਡਾਉਣ ਲਈ ਲਾਠੀਚਾਰਜ ਵੀ ਕੀਤਾ।

ਮੁੱਖ ਮੰਤਰੀ ਖੱਟਰ ਦਾ ਮੁੜ ਵਿਰੋਧ, ਪੁਲਿਸ ਅਤੇ ਕਿਸਾਨਾਂ 'ਚ ਮਾਹੌਲ ਹੋਇਆ ਗਰਮ
ਮੁੱਖ ਮੰਤਰੀ ਖੱਟਰ ਦਾ ਮੁੜ ਵਿਰੋਧ, ਪੁਲਿਸ ਅਤੇ ਕਿਸਾਨਾਂ 'ਚ ਮਾਹੌਲ ਹੋਇਆ ਗਰਮ
author img

By

Published : May 16, 2021, 11:08 PM IST

ਹਿਸਾਰ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਐਤਵਾਰ ਨੂੰ ਚੌਧਰੀ ਦੇਵੀ ਲਾਲ ਸੰਜੀਵਨੀ ਹਸਪਤਾਲ ਦਾ ਉਦਘਾਟਨ ਕਰਨ ਲਈ ਹਿਸਾਰ ਦੇ ਓਪੀ ਜਿੰਦਲ ਮਾਡਰਨ ਸਕੂਲ ਪਹੁੰਚੇ। ਦੂਜੇ ਪਾਸੇ ਰਮਾਇਣ ਟੋਲ ਅਤੇ ਸਾਤਰੋਡ ਨਹਿਰ ਨਜ਼ਦੀਕ ਅੰਦੋਲਨਕਾਰੀ ਕਿਸਾਨ ਮੁੱਖ ਮੰਤਰੀ ਖਿਲਾਫ਼ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਸਨ। ਜਿਵੇਂ ਹੀ ਅੰਦੋਲਨਕਾਰੀ ਕਿਸਾਨਾਂ ਨੂੰ ਮੁੱਖ ਮੰਤਰੀ ਦੇ ਹਸਪਤਾਲ ਪਹੁੰਚਣ ਦੀ ਜਾਣਕਾਰੀ ਮਿਲੀ ਤਾਂ ਉਹ ਜਿੰਦਲ ਸਕੂਲ ਵੱਲ ਤੁਰ ਪਏ।

ਇਸ ਸਮੇਂ ਦੌਰਾਨ ਜਦੋਂ ਪੁਲਿਸ ਨੇ ਕਿਸਾਨਾਂ ਨੂੰ ਹਸਪਤਾਲ ਵੱਲ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮਾਹੌਲ ਗਰਮ ਹੋ ਗਿਆ। ਪੁਲਿਸ ਅਤੇ ਅੰਦੋਲਨ ਕਰ ਰਹੇ ਕਿਸਾਨਾਂ ਵਿਚਾਲੇ ਟਕਰਾਅ ਦੀ ਸਥਿਤੀ ਬਣੀ ਹੋਈ ਸੀ ਅਤੇ ਕਿਸਾਨਾਂ ਨੇ ਪੁਲਿਸ ਮੁਲਾਜ਼ਮਾਂ 'ਤੇ ਪੱਥਰ ਸੁੱਟੇ ਅਤੇ ਪੁਲਿਸ ਦੀਆਂ ਗੱਡੀਆਂ ਨੂੰ ਤੋੜ ਦਿੱਤਾ।

50 ਤੋਂ ਵੱਧ ਪੁਲਿਸ ਮੁਲਾਜ਼ਮ ਜ਼ਖਮੀ

ਜਾਣਕਾਰੀ ਅਨੁਸਾਰ ਕੁਝ ਕਿਸਾਨਾਂ ਨੇ ਡੀਐਸਪੀ ਪੱਧਰ ਦੇ ਅਧਿਕਾਰੀਆਂ ਨਾਲ ਹੱਥੋਪਾਈ ਵੀ ਕੀਤੀ ਹੈ। ਇਸ ਦਾ ਨਤੀਜਾ ਇਹ ਹੋਇਆ ਕਿ ਪੁਲਿਸ ਨੇ ਅੰਦੋਲਨਕਾਰੀ ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ ਅਤੇ ਭੀੜ ਨੂੰ ਖਿੰਡਾਉਣ ਲਈ ਲਾਠੀਚਾਰਜ ਵੀ ਕੀਤਾ। ਪੂਰੀ ਘਟਨਾ ਵਿੱਚ 50 ਤੋਂ ਵੱਧ ਪੁਲਿਸ ਮੁਲਾਜ਼ਮ ਅਤੇ ਅਧਿਕਾਰੀਆਂ ਨੂੰ ਵੀ ਸੱਟ ਲੱਗੀ ਹੈ ਅਤੇ ਪੁਲਿਸ ਨੇ 200 ਦੇ ਕਰੀਬ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਿਸ ਇਨ੍ਹਾਂ ਕਿਸਾਨਾਂ ਨੂੰ ਕਿਹੜੇ ਥਾਣੇ ਲੈਕੇ ਗਈ ਹੈ, ਇਸਦੀ ਜਾਣਕਾਰੀ ਨਹੀਂ ਮਿਲ ਸਕੀ।

ਧਿਆਨ ਯੋਗ ਹੈ ਕਿ ਹਿਸਾਰ ਤੋਂ ਇਲਾਵਾ ਹਾਂਸੀ ਵਿਚ ਵੀ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਨਾਕਾਬੰਦੀ ਕੀਤੀ ਗਈ ਸੀ। ਇਨ੍ਹਾਂ ਵਿਚੋਂ ਪਹਿਲਾ ਹਾਂਸੀ ਬਾਈਪਾਸ ਅਤੇ ਦੂਜਾ ਟੋਲ ਪਲਾਜ਼ਾ ਦੇ ਨੇੜੇ ਸੀ। ਅੰਦੋਲਨਕਾਰੀ ਕਿਸਾਨ ਭਿਵਾਨੀ, ਬਵਾਨੀਖੇੜਾ ਅਤੇ ਨਾਰਨੌਂਦ ਤੋਂ ਹਿਸਾਰ ਵੱਲ ਆ ਰਹੇ ਸਨ।

ਇਸ ਦੌਰਾਨ ਉਨ੍ਹਾਂ ਟਰੈਕਟਰ ਨਾਲ ਪੁਲਿਸ ਵਲੋਂ ਲਗਾਏ ਨਾਕਿਆਂ ਨੂੰ ਤੋੜ ਦਿੱਤਾ ਅਤੇ ਅੱਗੇ ਵਧ ਗਏ। ਅੰਦੋਲਨ 'ਚ ਮਾਹੌਲ ਤਣਾਅਪੂਰਨ ਨਜ਼ਰ ਆਇਆ। ਅਜਿਹੀ ਸਥਿਤੀ ਵਿਚ ਪੁਲਿਸ ਵੀ ਬੇਵੱਸ ਨਜ਼ਰ ਆਈ ਕਿਉਂਕਿ ਕਿਸਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ।

ਇਹ ਵੀ ਪੜ੍ਹੋ:ਬੇਅਦਬੀ ਮੁੱਦੇ ’ਤੇ ਸਿੱਧੂ ਦਾ ਹੁਣ ਕੈਪਟਨ ਦੇ ਨਾਲ ਬਾਦਲਾਂ 'ਤੇ 'ਵੀਡੀਓ ਅਟੈਕ' !

ETV Bharat Logo

Copyright © 2024 Ushodaya Enterprises Pvt. Ltd., All Rights Reserved.