ETV Bharat / bharat

Paid Period Leave : ਮਹਿਲਾ ਨੇ ਪੇਡ ਪੀਰੀਅਡ ਲੀਵ ਲਈ ਆਨਲਾਈਨ ਮੁਹਿੰਮ ਕੀਤੀ ਸ਼ੁਰੂ

ਸੰਬਲਪੁਰ ਦੀ ਰੰਜੀਤਾ ਪ੍ਰਿਯਦਰਸ਼ਨੀ ਨੇ ਇੱਕ ਆਨਲਾਈਨ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਵਿੱਚ ਸਰਕਾਰੀ ਅਤੇ ਨਿੱਜੀ ਸੰਸਥਾਵਾਂ ਵਿੱਚ ਸਾਰੀਆਂ ਮਹਿਲਾ ਕਰਮਚਾਰੀਆਂ ਨੂੰ ਉਨ੍ਹਾਂ ਦੇ ਮਾਹਵਾਰੀ ਦੇ ਦੌਰਾਨ ਪੇਡ ਛੁੱਟੀ ਪ੍ਰਦਾਨ ਕਰਨ ਦੀ ਮੰਗ ਕੀਤੀ ਗਈ ਹੈ।

Paid Period Leave
Odisha woman launches campaign for paid period leave
author img

By

Published : May 29, 2022, 8:52 AM IST

ਸੰਬਲਪੁਰ: ਓਡੀਸ਼ਾ ਦੇ ਸੰਬਲਪੁਰ ਦੀ ਰਹਿਣ ਵਾਲੀ ਰੰਜੀਤਾ ਪ੍ਰਿਯਦਰਸ਼ਨੀ ਨੇ ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਭੂਪੇਂਦਰ ਯਾਦਵ ਨੂੰ ਸੰਬੋਧਨ ਕਰਦਿਆਂ ਇੱਕ ਆਨਲਾਈਨ ਮੁਹਿੰਮ ਸ਼ੁਰੂ ਕੀਤੀ। ਇਸ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵਿੱਚ ਸਾਰੀਆਂ ਮਹਿਲਾ ਕਰਮਚਾਰੀਆਂ ਨੂੰ ਉਨ੍ਹਾਂ ਦੇ ਪੀਰੀਅਡ ਦੌਰਾਨ ਪੇਡ ਲੀਵ ਦੇਣ ਦੀ ਮੰਗ ਕੀਤੀ ਗਈ ਹੈ।

ਇਕ ਪਾਸੇ, ਪੂਰੀ ਦੁਨੀਆ ਨੇ ਮਾਹਵਾਰੀ ਚੱਕਰ ਪ੍ਰਤੀ ਔਰਤਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਸ਼ਨੀਵਾਰ ਨੂੰ ਮਾਹਵਾਰੀ ਸਫਾਈ ਦਿਵਸ ਮਨਾਇਆ। ਉੱਥੇ ਹੀ, ਦੂਜੇ ਪਾਸੇ ਓਡੀਸ਼ਾ ਦੀ ਇਕ ਔਰਤ ਨੇ ਇਕ ਕਦਮ ਅੱਗੇ ਵਧ ਕੇ ਆਨਲਾਈਨ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਰਾਹੀਂ ਕੰਮਕਾਜੀ ਔਰਤਾਂ ਨੂੰ ਉਨ੍ਹਾਂ ਦੇ ਮਾਹਵਾਰੀ ਦੌਰਾਨ ਪੇਡ ਲੀਵ ਦੇਣ ਦੀ ਮੰਗ ਕੀਤੀ ਗਈ ਹੈ।

ਇਸ ਸਬੰਧੀ ਮੁਹਿੰਮ ਦੀ ਸ਼ੁਰੂਆਤ ਕਰਨ ਵਾਲੀ ਰੰਜੀਤਾ ਪ੍ਰਿਯਦਰਸ਼ਨੀ ਨੇ ਕਿਹਾ ਕਿ ਸੰਵਿਧਾਨ ਦੀ ਧਾਰਾ 15(3) ਅਤੇ ਧਾਰਾ 42 ਦੇ ਅਨੁਸਾਰ ਰਾਜ ਨੂੰ ਇਹ ਛੁੱਟੀ ਪ੍ਰਦਾਨ ਕਰਨੀ ਚਾਹੀਦੀ ਹੈ। ਔਰਤਾਂ ਲਈ ਕੰਮ ਕਰਨ ਲਈ ਨਿਰਪੱਖ ਅਤੇ ਮਨੁੱਖੀ ਸਥਿਤੀਆਂ ਪ੍ਰਦਾਨ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ ਐਲਐਲਐਮ ਦੀ ਪੜ੍ਹਾਈ ਕਰ ਰਹੀ ਰੰਜੀਤਾ ਨੇ ਕਿਹਾ ਕਿ ਉਨ੍ਹਾਂ ਨੇ ਸਵਾਲ ਕੀਤਾ ਕਿ ਇਸ ਸਮੇਂ 12 ਕੰਪਨੀਆਂ ਪੀਰੀਅਡਸ ਦੌਰਾਨ ਮਹਿਲਾ ਕਰਮਚਾਰੀਆਂ ਨੂੰ ਪੇਡ ਲੀਵ ਆਫਰ ਕਰ ਰਹੀਆਂ ਹਨ। ਫਿਰ ਇਹ ਨਿਯਮ ਦੇਸ਼ ਦੇ ਸਾਰੇ ਸਰਕਾਰੀ ਅਤੇ ਨਿੱਜੀ ਦਫ਼ਤਰਾਂ ਵਿੱਚ ਕਿਉਂ ਲਾਗੂ ਨਹੀਂ ਕੀਤਾ ਜਾ ਸਕਦਾ।

ਇਹ ਵੀ ਪੜ੍ਹੋ : ਖੂਬਸੂਰਤ ! 36 ਇੰਚ ਦਾ ਲਾੜਾ, 31 ਇੰਚ ਦੀ ਲਾੜੀ, 'ਰੱਬ ਨੇ ਬਣਾ ਦਿੱਤੀ ਜੋੜੀ'

ETV Bharat Logo

Copyright © 2024 Ushodaya Enterprises Pvt. Ltd., All Rights Reserved.