ETV Bharat / bharat

Odisha bus accident: ਭਿਆਨਕ ਹਾਦਸੇ ਵਿੱਚ 12 ਦੀ ਮੌਤ ਕਈ ਜ਼ਖ਼ਮੀ - OSRTC ਬੱਸ

ਓਡੀਸ਼ਾ ਦੇ ਗੰਜਮ ਵਿੱਚ ਇੱਕ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਬੱਸ ਅਤੇ ਪ੍ਰਾਈਵੇਟ ਬੱਸ ਦੀ ਆਹਮੋ-ਸਾਹਮਣੀ ਟੱਕਰ ਦੌਰਾਨ 12 ਯਾਤਰੀਆਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਸਾਰੇ ਯਾਤਰੀਆਂ ਨੂੰ ਬਰਹਮਪੁਰ ​​ਦੇ ਐਮਕੇਸੀਜੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਦਰਦਨਾਕ ਹਾਦਸਾ ਗੰਜਮ ਜ਼ਿਲ੍ਹੇ ਦੇ ਦਿਗਾਪਹਾਂਡੀ ਨੇੜੇ ਵਾਪਰਿਆ ਹੈ।

Odisha bus accident
Odisha bus accident
author img

By

Published : Jun 26, 2023, 6:48 AM IST

Updated : Jun 26, 2023, 12:49 PM IST

ਗੰਜਮ (ਓਡੀਸ਼ਾ): ਸੋਮਵਾਰ ਨੂੰ ਗੰਜਮ ਵਿੱਚ ਇੱਕ OSRTC ਬੱਸ ਅਤੇ ਇੱਕ ਨਿੱਜੀ ਬੱਸ ਦੀ ਆਹਮੋ-ਸਾਹਮਣੇ ਭਿਆਨਕ ਟੱਕਰ ਹੋ ਗਈ। ਇਸ ਦਰਦਨਾਕ ਹਾਦਸੇ ਦੌਰਾਨ 12 ਯਾਤਰੀਆਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਅਤੇ 6 ਹੋਰ ਗੰਭੀਰ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਦਰਦਨਾਕ ਸੜਕ ਹਾਦਸਾ ਗੰਜਮ ਜ਼ਿਲ੍ਹੇ ਦੇ ਦਿਗਾਪਹਾਂਡੀ ਨੇੜੇ ਵਾਪਰਿਆ ਹੈ। ਓਡੀਸ਼ਾ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਬੱਸ ਅਤੇ ਪ੍ਰਾਈਵੇਟ ਬੱਸ ਦੇ ਸਾਰੇ ਯਾਤਰੀਆਂ ਨੂੰ ਬਰਹਮਪੁਰ ​​ਦੇ ਐਮਕੇਸੀਜੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਹਨਾਂ ਦਾ ਇਲਾਜ਼ ਚੱਲ ਰਿਹਾ ਹੈ।

ਤੜਕਸਾਰ ਵਾਪਰਿਆ ਹਾਦਸਾ: ਜ਼ਿਲ੍ਹਾ ਪੱਧਰੀ ਅਤੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਹਾਦਸੇ ਵਾਲੀ ਥਾਂ 'ਤੇ ਐਂਬੂਲੈਂਸਾਂ ਪਹੁੰਚਾਈਆਂ ਗਈਆਂ ਅਤੇ ਜ਼ਖਮੀਆਂ ਨੂੰ ਹਸਪਤਾਲ ਲਿਜਾਣ ਤੋਂ ਪਹਿਲਾਂ ਮੁੱਢਲੀ ਸਹਾਇਤਾ ਦਿੱਤੀ ਗਈ। ਖੂਨ ਨਾਲ ਲੱਥਪੱਥ ਗੰਭੀਰ ਜ਼ਖਮੀ ਵਿਅਕਤੀਆਂ ਦੀਆਂ ਚੀਕਾਂ ਤੋਂ ਬਾਅਦ ਮੌਕੇ 'ਤੇ ਦਰਦਨਾਕ ਦ੍ਰਿਸ਼ ਦੇਖਣ ਨੂੰ ਮਿਲਿਆ। ਸੂਤਰਾਂ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਅੱਜ ਤੜਕੇ ਯਾਤਰੀ ਸੁੱਤੇ ਹੋਏ ਸਨ।

ਜ਼ਖਮੀਆਂ ਲਈ ਮੁਆਵਜ਼ੇ ਦਾ ਐਲਾਨ: ਜਾਣਕਾਰੀ ਮੁਤਾਬਕ OSRTC ਬੱਸ ਰਾਏਗੜਾ ਤੋਂ ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਜਾ ਰਹੀ ਸੀ। ਰਾਜ ਦੇ ਬਰਹਮਪੁਰ ​​ਖੇਤਰ ਦੇ ਖੰਡਦੇਉਲੀ ਪਿੰਡ ਤੋਂ ਵਾਪਸ ਆ ਰਹੀ ਪ੍ਰਾਈਵੇਟ ਬੱਸ ਵਿੱਚ ਇੱਕ ਵਿਆਹ ਪਾਰਟੀ ਸਵਾਰ ਸੀ। ਮ੍ਰਿਤਕ ਯਾਤਰੀ ਨਿੱਜੀ ਬੱਸ 'ਚ ਸਫਰ ਕਰ ਰਹੇ ਸਨ, ਜੋ ਇਸ ਹਾਦਸੇ 'ਚ ਕਾਫੀ ਜ਼ਿਆਦਾ ਪ੍ਰਭਾਵਿਤ ਹੋਏ ਹਨ। ਅਧਿਕਾਰੀ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਓਡੀਸ਼ਾ ਸਰਕਾਰ ਨੇ ਗੰਜਮ ਜ਼ਿਲ੍ਹਾ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਇਲਾਜ ਲਈ ਹਰੇਕ ਜ਼ਖ਼ਮੀ ਵਿਅਕਤੀ ਲਈ 30,000 ਰੁਪਏ ਦੇਣ ਦਾ ਐਲਾਨ ਕੀਤਾ ਹੈ।

Last Updated : Jun 26, 2023, 12:49 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.