ETV Bharat / bharat

NSA Doval Meets Milley in US : ਡੋਵਾਲ ਨੇ ਅਮਰੀਕਾ ਦੇ ਜੁਆਇੰਟ ਚੀਫ ਆਫ ਸਟਾਫ ਜਨਰਲ ਮਿਲੇ ਨਾਲ ਕੀਤੀ ਮੁਲਾਕਾਤ - ਦੁਵੱਲੇ ਸਹਿਯੋਗ

ਭਾਰਤ ਦੇ ਰਾਸ਼ਟੀ ਸੁਰੱਖਿਆ ਸਲਾਹਕਾਰ ਅਜੀਤ ਕੇ ਡੋਵਾਲ ਅਮਰੀਕਾ ਦੌਰੇ ਉੱਤੇ ਹਨ। ਉਨ੍ਹਾਂ ਨੇ ਇਸ ਦੌਰੇ ਦੌਰਾਨ ਭਾਰਤ ਅਮਰੀਕਾ ਦੁਵੱਲੇ ਸਹਿਯੋਗ ਦੇ ਵੱਖ-ਵੱਖ ਪਹਿਲੂਆਂ ਤੋਂ ਚਰਚਾ ਕੀਤੀ।

NSA Doval Meets Milley in US
NSA Doval Meets Milley in US
author img

By

Published : Jan 31, 2023, 2:25 PM IST

ਵਾਸ਼ਿੰਗਟਨ : ਕੌਮੀ ਸੁਰੱਖਿਆ ਸਲਾਹਕਾਰ ਅਜੀਤ ਕੇ. ਡੋਵਾਲ ਨੇ ਅਮਰੀਕਾ ਦੇ ਦੇ ਜੁਆਇੰਟ ਚੀਫ ਆਫ ਸਟਾਫ ਜਨਰਲ ਦੇ ਪ੍ਰਧਾਨ ਮਾਰਕ ਮਿਲੇ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਭਾਰਤ-ਅਮਰੀਕਾ ਦੋ ਪੱਖੀ ਸਹਿਯੋਗ ਦੇ ਵੱਖੋ ਵੱਖ ਪਹਿਲੂਆਂ ਉੱਤੇ ਚਰਚਾ ਕੀਤੀ। ਡੋਵਾਲ ਅਤੇ ਮਿਲੇ ਨੇ ਸੋਮਵਾਰ ਨੂੰ ਇੰਡਿਆ ਹਾਊਸ ਵਿੱਚ ਮੁਲਾਕਾਤ ਕੀਤੀ, ਜੋ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਣਜੀਤ ਸਿੰਘ ਸੰਧੂ ਦੀ ਅਧਿਕਾਰਕ ਰਿਹਾਇਸ਼ ਹੈ।

ਭਾਰਤ-ਅਮਰੀਕਾ ਦੁਵੱਲੇ ਸਹਿਯੋਗ ਨੂੰ ਲੈ ਕੇ ਚਰਚਾ : ਅਮਰੀਕਾ ਵਿੱਚ ਭਾਰਤੀ ਦੂਤਾਵਾਸ ਨੇ ਟਵੀਟ ਕੀਤਾ, 'ਜੁਆਇੰਟ ਚੀਫ਼ ਆਫ਼ ਸਟਾਫ਼ ਦੇ ਚੇਅਰਮੈਨ ਜਨਰਲ ਮਾਰਕ ਮਿਲੇ ਨੇ ਅੱਜ ਐਨਐਸਏ ਅਜੀਤ ਡੋਵਾਲ ਨਾਲ ਮੁਲਾਕਾਤ ਕੀਤੀ। ਭਾਰਤ-ਅਮਰੀਕਾ ਦੁਵੱਲੇ ਸਹਿਯੋਗ ਦੇ ਵੱਖ-ਵੱਖ ਪਹਿਲੂਆਂ 'ਤੇ ਸਾਰਥਕ ਚਰਚਾ ਹੋਈ। ਡੋਵਾਲ ਆਪਣੇ ਅਮਰੀਕੀ ਹਮਰੁਤਬਾ ਜੇਕ ਸੁਲੀਵਾਨ ਨਾਲ ਇਨੀਸ਼ੀਏਟਿਵ ਫਾਰ ਕ੍ਰਿਟੀਕਲ ਐਂਡ ਇਮਰਜਿੰਗ ਟੈਕਨਾਲੋਜੀਜ਼ (ਆਈਸੀਈਟੀ) ਦੀ ਪਹਿਲੀ ਉੱਚ-ਪੱਧਰੀ ਮੀਟਿੰਗ ਲਈ ਵਫ਼ਦ ਨਾਲ ਅਮਰੀਕਾ ਪਹੁੰਚੇ।

  • A unique & special reception in India House!

    Delighted to host 🇮🇳NSA Ajit Doval, 🇺🇸NSA @JakeSullivan46 Commerce Sec @GinaRaimondo, CEOs frm India & US & leadership of prominent Universities.

    Insightful conversations on building bilateral cooperation in critical & emerging tech pic.twitter.com/nBdUBllipZ

    — Taranjit Singh Sandhu (@SandhuTaranjitS) January 31, 2023 " class="align-text-top noRightClick twitterSection" data=" ">

ਡੋਵਾਲ ਦੇ ਸਨਮਾਨ ਵਿੱਚ ਇੱਕ ਰਿਸੈਪਸ਼ਨ : ਮਈ 2022 ਵਿੱਚ ਟੋਕੀਓ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਦੀ ਮੁਲਾਕਾਤ ਤੋਂ ਬਾਅਦ ਪਹਿਲੀ ਵਾਰ ਇੱਕ ਸਾਂਝੇ ਬਿਆਨ ਵਿੱਚ ਆਈਸੀਈਟੀ ਦਾ ਜ਼ਿਕਰ ਕੀਤਾ ਗਿਆ ਸੀ। ਸੰਧੂ ਨੇ ਸ਼ਾਮ ਨੂੰ ਡੋਵਾਲ ਦੇ ਸਨਮਾਨ ਵਿੱਚ ਇੱਕ ਰਿਸੈਪਸ਼ਨ ਦੀ ਮੇਜ਼ਬਾਨੀ ਕੀਤੀ ਜਿਸ ਵਿੱਚ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ, ਵਣਜ ਸਕੱਤਰ ਜੀਨਾ ਰਾਇਮੰਡੋ, ਉਪ ਰਾਜ ਮੰਤਰੀ ਵੈਂਡੀ ਸ਼ੇਰਮਨ, ਨੈਸ਼ਨਲ ਸਾਇੰਸ ਫਾਊਂਡੇਸ਼ਨ ਦੇ ਡਾਇਰੈਕਟਰ ਸੇਥੁਰਮਨ ਪੰਚਨਾਥਨ, ਨਾਸਾ (ਨੈਸ਼ਨਲ ਐਰੋਨਾਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ) ਦੇ ਕਈ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਪ੍ਰਸ਼ਾਸਕ ਬਿਲ ਨੈਲਸਨ ਸਮੇਤ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਦੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ।

ਸਵਾਗਤ ਸਮਾਰੋਹ ਵਿੱਚ ਉਦਯੋਗ ਜਗਤ ਦੇ ਲੋਕਾਂ, ਨੇਤਾਵਾਂ, ਸਿੱਖਿਆ ਸ਼ਾਸਤਰੀਆਂ ਅਤੇ ਖੋਜ ਸੰਸਥਾਵਾਂ ਦੇ ਮੈਂਬਰਾਂ ਨੇ ਵੀ ਸ਼ਮੂਲੀਅਤ ਕੀਤੀ। ਸੰਧੂ ਨੇ ਟਵੀਟ ਕੀਤਾ ਕਿ "ਇੰਡੀਆ ਹਾਊਸ ਵਿੱਚ ਵਿੱਲਖਣ ਅਤੇ ਵਿਸ਼ੇਸ਼ ਸਵਾਗਤ ਭਾਰਤ ਦੇ ਐਨਐਸਏ ਅਜੀਤ ਡੋਵਾਲ, ਯੂਐਸ ਦੇ ਐਨਐਸਏ ਜੇਕ ਸੁਲਵਿਨ, ਯੂਐਸ ਦੀ ਵਣਜ ਸਕੱਤਰ ਜੀਨਾ ਰੇਮੋਂਡੋ. ਭਾਰਤ ਅਤੇ ਅਮਰੀਕਾ ਦੇ ਸੀਈਓਜ਼ ਅਤੇ ਪ੍ਰਮੁਖ ਯੂਨੀਵਰਸਿਟੀਆਂ ਪ੍ਰਤੀਨਿਧੀਆਂ ਦੀ ਮੇਜ਼ਬਾਨੀ ਕਰ ਕੇ ਖੁਸ਼ ਹਾਂ।"

ਮਹੱਤਵਪੂਰਨ ਅਤੇ ਉੱਭਰ ਰਹੀ ਤਕਨਾਲੋਜੀ ਵਿੱਚ ਦੁਵੱਲੇ ਸਹਿਯੋਗ ਨੂੰ ਬਣਾਉਣ 'ਤੇ ਵਿਹਾਰਕ ਗੱਲਬਾਤ ਹੋਈ। ਡੋਵਾਲ ਨੇ ਸੋਮਵਾਰ ਨੂੰ ਯੂਐਸ ਚੈਂਬਰਜ਼ ਆਫ਼ ਕਾਮਰਸ ਦੀ ਯੂਐਸ ਇੰਡੀਆ ਬਿਜ਼ਨਸ ਕੌਂਸਲ (ਯੂਐਸਆਈਬੀਸੀ) ਦੁਆਰਾ ਆਯੋਜਿਤ ਇੱਕ ਉੱਚ ਪੱਧਰੀ ਗੋਲਮੇਜ਼ ਵਿੱਚ ਵੀ ਸ਼ਿਰਕਤ ਕੀਤੀ।

ਇਹ ਵੀ ਪੜ੍ਹੋ: PM Modi on Budget 2023 : ਪੀਐਮ ਮੋਦੀ ਬੋਲੇ- ਭਾਰਤ ਦੇ ਬਜਟ ਉੱਤੇ ਪੂਰੀ ਦੁਨੀਆ ਦੀ ਨਜ਼ਰ

ETV Bharat Logo

Copyright © 2025 Ushodaya Enterprises Pvt. Ltd., All Rights Reserved.