ETV Bharat / bharat

ਐਨ.ਆਰ.ਆਈ. ਨੌਜਵਾਨ ਨੇ ਕਿਸਾਨਾਂ ਨੂੰ ਵੰਡੇ 'ਸਲੀਪਿੰਗ ਬੈਗਸ' - ਐਨ.ਆਰ.ਆਈ. ਨੌਜਵਾਨ

ਠੰਢ ਨੂੰ ਧਿਆਨ 'ਚ ਰੱਖਦਿਆਂ ਕੈਨੇਡਾ ਦੇ ਵੈਨਕੂਵਰ ਵਿੱਚ ਰਹਿਣ ਵਾਲੇ ਜਸਪ੍ਰੀਤ ਸਿੰਘ ਨੇ ਕਿਸਾਨਾਂ ਲਈ ਸਲੀਪਿੰਗ ਬੈਗਸ ਦਾ ਪ੍ਰਬੰਧ ਕੀਤਾ। ਉਨ੍ਹਾਂ ਆਪਣੇ ਕੁੱਝ ਦੋਸਤਾਂ ਨਾਲ ਮਿਲ ਕੇ ਇੱਕ ਆਨਲਾਈਨ ਪਲੇਟਫਾਰਮ ਜ਼ਰੀਏ ਕ੍ਰਾਊਡ-ਫੰਡਿੰਗ ਦੀ ਸਹਾਇਤਾ ਨਾਲ 21,000 ਕੈਨੇਡੀਅਨ ਡਾਲਰ ਇਕੱਠੇ ਕੀਤੇ ਸਨ।

ਐਨ.ਆਰ.ਆਈ. ਨੌਜਵਾਨ ਨੇ ਕਿਸਾਨਾਂ ਨੂੰ ਵੰਡੇ 'ਸਲੀਪਿੰਗ ਬੈਗਸ'

author img

By

Published : Jan 2, 2021, 8:48 PM IST

ਨਵੀਂ ਦਿੱਲੀ: ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ 1 ਮਹੀਨੇ ਤੋਂ ਵੀ ਵੱਧ ਸਮੇਂ ਤੋਂ ਡਟੇ ਹੋਏ ਹਨ। ਦਿਨੋ ਦਿਨ ਵੱਧ ਰਹੀ ਠੰਢ ਕਾਰਨ ਇਸ ਪ੍ਰਦਰਸ਼ਨ ਵਿੱਚ ਕਈ ਕਿਸਾਨ ਆਪਣੀ ਜਾਨ ਗੁਆ ਚੁੱਕੇ ਹਨ। ਇਸ ਨੂੰ ਧਿਆਨ ਵਿਚ ਰੱਖਦਿਆਂ, ਕੈਨੇਡਾ ਵਿੱਚ ਰਹਿਣ ਵਾਲਾ ਇਕ ਭਾਰਤੀ ਮੂਲ ਦਾ ਨੌਜਵਾਨ ਭਾਰਤ ਆਇਆ ਹੈ ਅਤੇ ਇਨ੍ਹਾਂ ਕਿਸਾਨਾਂ ਦੇ ਸੌਣ ਲਈ ਸਲੀਪਿੰਗ ਬੈਗਸ ਦਾ ਪ੍ਰਬੰਧ ਕਰ ਰਿਹਾ ਹੈ।

ਨੌਜਵਾਨ ਨੇ ਕਿਸਾਨਾਂ ਨੂੰ ਵੰਡੇ 'ਸਲੀਪਿੰਗ ਬੈਗਸ'

ਐਨ.ਆਰ.ਆਈ. ਨੌਜਵਾਨ ਨੇ ਕਿਸਾਨਾਂ ਨੂੰ ਵੰਡੇ 'ਸਲੀਪਿੰਗ ਬੈਗਸ'

ਕੈਨੇਡਾ ਦੇ ਵੈਨਕੂਵਰ ਵਿੱਚ ਰਹਿਣ ਵਾਲੇ ਜਸਪ੍ਰੀਤ ਸਿੰਘ ਨੇ ਈਟੀਵੀ ਇੰਡੀਆ ਨਾਲ ਇੱਕ ਖ਼ਾਸ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਸ਼ੁਰੂ ਤੋਂ ਹੀ ਕਿਸਾਨ ਪ੍ਰਦਰਸ਼ਨਾਂ ਦੀਆਂ ਖ਼ਬਰਾਂ ਸੁਣੀਆਂ ਅਤੇ ਪੜ੍ਹੀਆਂ ਹਨ। ਪਰ ਠੰਢ ਕਾਰਨ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਤਾਜ਼ਾ ਮੌਤ ਨੇ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਸੀ। ਇਸ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਆਪਣੇ ਕੁੱਝ ਦੋਸਤਾਂ ਨਾਲ ਮਿਲ ਕੇ ਇੱਕ ਆਨਲਾਈਨ ਪਲੇਟਫਾਰਮ ਜ਼ਰੀਏ ਕ੍ਰਾਊਡ-ਫੰਡਿੰਗ ਦੀ ਸਹਾਇਤਾ ਨਾਲ 21,000 ਕੈਨੇਡੀਅਨ ਡਾਲਰ ਇਕੱਠੇ ਕੀਤੇ ਅਤੇ ਕਿਸਾਨਾਂ ਲਈ ਸਲੀਪਿੰਗ ਬੈਗਸ ਦਾ ਪ੍ਰਬੰਧ ਕੀਤਾ।

ਪਹਿਲਾਂ ਗੁਣਵੱਤਾ ਦੀ ਕੀਤੀ ਪਰਖ

ਇਸ ਕੰਮ ਲਈ, ਜਸਪ੍ਰੀਤ ਨੇ ਖ਼ੁਦ 1699 ਨਾਲ ਸ਼ੁਰੂਆਤ ਕੀਤੀ ਸੀ ਕਿਉਂਕਿ ਖ਼ਾਲਸਾ ਪੰਥ ਦੀ ਸਥਾਪਨਾ ਵੀ 1699 ਵਿੱਚ ਹੋਈ ਸੀ। ਫਿਰ ਉਨ੍ਹਾਂ ਕਈ ਕੰਪਨੀਆਂ ਦੇ ਸਲੀਪਿੰਗ ਬੈਗਸ ਬਾਰੇ ਪਤਾ ਲਗਾਇਆ ਅਤੇ ਅੰਬਾਲਾ ਦੀ ਇੱਕ ਕੰਪਨੀ ਤੋਂ 1000 ਬੈਗਸ ਖਰੀਦੇ ਜੋ ਕਿ ਭਾਰਤੀ ਫੌਜ ਨੂੰ ਸੌਣ ਵਾਲੇ ਬੈਗ ਪ੍ਰਦਾਨ ਕਰਦੇ ਹਨ। ਜਸਪ੍ਰੀਤ ਸਿੰਘ ਦੇ ਪਿਤਾ ਖ਼ੁਦ ਅੰਬਾਲਾ ਗਏ ਅਤੇ ਪਹਿਲਾਂ ਇੱਕ ਬੈਗ ਖਰੀਦਿਆ ਅਤੇ ਘਰ ਆਕੇ ਰਾਤ ਨੂੰ ਇਸ ਵਿੱਚ ਸੌਂਕੇ ਦੇਖਿਆਂ ਅਤੇ ਇਨ੍ਹਾਂ ਬੈਗਾਂ ਦੀ ਗੁਣਵਤਾ ਬਾਰੇ ਕੋਈ ਸ਼ੱਕ ਕੱਢਿਆ। ਇਹ ਸਲੀਪਿੰਗ ਬੈਗਸ ਲੋੜਵੰਦ ਕਿਸਾਨਾਂ ਵਿੱਚ ਵੰਡੀਆਂ ਜਾ ਰਹੀਆਂ ਹਨ ਅਤੇ ਜਸਪ੍ਰੀਤ ਦੇ ਸਾਥੀ ਟਰੈਕਟਰ ਟਰਾਲੀ ਵਿੱਚ ਜਾਕੇ ਇਹ ਵੇਖ ਰਹੇ ਹਨ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਕਿੱਥੇ ਲੋੜ ਹੈ।

ਹੋਰ ਜ਼ਰੂਰੀ ਵਸਤਾਂ ਵੰਡਣ ਦਾ ਟੀਚਾ

ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇੱਕ ਸਲੀਪਿੰਗ ਬੈਗ ਦੀ ਕੀਮਤ ਕਰੀਬ 600 ਰੁਪਏ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਉਹ ਹੋਰ ਬੈਗ, ਗਰਮ ਜੈਕਟਾਂ ਕਿਸਾਨਾਂ ਲਈ ਖਰੀਦਣਗੇ। ਇਸਕੋਂ ਇਲਾਵਾ ਕਿਸਾਨਾਂ ਲਈ ਹੋਰ ਲੋੜਵੰਦ ਵਸਤਾਂ ਖਰੀਦਣ ਦੀ ਕੋਸ਼ਿਸ਼ ਵੀ ਕੀਤੀ ਜਾਏਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.