ਨਵੀਂ ਦਿੱਲੀ : ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਚੋਣ ਲੜ ਰਹੀਆਂ ਧਾਰਮਿਕ ਪਾਰਟੀਆਂ ਦੇ ਆਗੂਆਂ ਵੱਲੋਂ ਨਮਜ਼ਦਗੀਆਂ ਰਨ ਦਾ ਸਿਲਸਿਲਾ ਜਾਰੀ ਹੈ। ਇਸੇ ਲੜੀ ਦੇ ਤਹਿਤ ਅੱਜ ਅਕਾਲੀ ਦਲ ਬਾਦਲ ਦੇ ਦੋ ਉਮੀਦਵਾਰਾਂ ਨੇ ਆਪਣੇ ਕਾਗ਼ਜ਼ ਦਾਖ਼ਲ ਕੀਤੇ। ਇਸ ਤੋਂ ਪਹਿਲਾਂ ਇਨ੍ਹਾਂ ਦੋਵਾਂ ਉਮੀਦਵਾਰਾਂ ਨੇ ਗੁਰਦਵਾਰਾ ਬੰਗਲਾ ਸਾਹਿਬ ਵਿਖੇ ਸੀਸ ਨਿਭਾਇਆ। ਦਿੱਲੀ ਦੇ ਹਰੀਨਗਰ ਦੇ ਵਾਰਡ ਨੰਬਰ 19 ਤੋਂ ਉਮੀਦਵਾਰ ਜਸਪ੍ਰੀਤ ਸਿੰਘ ਵਿੱਕੀ ਮਾਨ ਅਤੇ ਕਨਾਟ ਪਲੇਸ ਦੇ ਵਾਰਡ ਨੰਬਰ 14 ਤੋਂ ਅਰਜੀਤ ਸਿੰਘ ਨੇ ਨਾਮਜ਼ਦਗੀ ਭਰੀ।
ਪਹਿਲੀ ਵਾਰ ਚੋਣ ਮੈਦਾਨ 'ਚ ਵਿੱਕੀ ਮਾਨ
ਜਸਪ੍ਰੀਤ ਸਿੰਘ ਵਿਕੀ ਮਾਨ ਪਹਿਲੀ ਵਾਰ ਗੁਰਦਵਾਰਾ ਚੋਣ ਲੜ ਰਹੇ ਹਨ ਅਤੇ ਦਿੱਲੀ ਦੇ ਹਰੀਨਗਰ ਵਾਰਡ ਨੰਬਰ 19 ਤੋਂ ਉਮੀਦਵਾਰ ਹਨ। ਇਸ ਵਾਰਡ 'ਤੇ 2 ਵਾਰ ਪਹਿਲਾਂ ਵੀ ਅਕਾਲੀ ਲ ਬਾਦਲ ਦਾ ਕਬਜ਼ਾ ਹੈ। ਇਛੋਂ ਪਹਿਲਾਂ ਅਵਤਾਰ ਸਿੰਘ ਹਿੱਤ ਚੋਣ ਲੜਦੇ ਰਹੇ ਹਨ ਪਰ ਇਸ ਵਾਰ ਅਕਾਲੀ ਦਲ ਜਸਪ੍ਰੀਤ ਵਿੱਕੀ ਮਾਨ ਦੇ ਰੂਪ ਵਿੱਚ ਨਵਾਂ ਚਿਹਰਾ ਉਤਾਰਿਆ ਹੈ।
ਉਮੀਦਵਾਰਾਂ ਨੇ ਗੁਰੂਘਰ ਤੋਂ ਲਿਆ ਆਸ਼ੀਰਵਾਦ
ਨਾਮਜ਼ਦਗੀ ਭਰਨ ਤੋਂ ਪਹਿਲਾਂ ਵਿਕੀ ਮਾਨ ਨੇ ਗੁਰਦਵਾਰਾ ਬੰਗਲਾ ਸਾਹਿਬ ਵਿਖੇ ਮੱਥਾ ਟੇਕਿਆ ਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਲਿਆ। ਵਿੱਕੀ ਮਾਨ ਪੂਰੇ ਆਤਮ ਵਿਸ਼ਵਾਸ ਨਾਲ ਆਪਣੀ ਵੱਡੀ ਜਿੱਤ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਹੁਣ ਉਹ ਗੁਰ ਦੇ ਆਸ਼ੀਰਵਾਦ ਕਦਾ ਜਿੱਤ ਦਰਜ ਕਰਨ ਉਪਰੰਤ ਗੁਰ ਘਰ ਸ਼ੁਕਰਾਨਾ ਕਰਨ ਆਉਣਗੇ।
ਅਮਰਜੀਤ ਸਿੰਘ ਨੇ 5ਵੀਂ ਵਾਰ ਜਿੱਤ ਦਾ ਭਰੋਸਾ ਜਿਤਾਇਆ
ਵਿੱਕੀ ਮਾਨ ਦੇ ਨਾਲ ਹੀ ਵਾਰਡ ਵੰਬਰ 14 ਕਲਾਨ ਪਲੇਸ ਤੋਂ ਉਮੀਦਵਾਰ ਅਮਰਜੀਤ ਸਿੰਘ ਵੀ ਗੁਰੂ ਦਾ ਅਸ਼ੀਰਵਾਦ ਲੈਣ ਪਹੁੰਚੇ। ਉਨ੍ਹਾਂ ਨੇ ਵੀ ਪੂਰਨ ਭਰੋਸੇ ਨਾਲ ਦਾਅਵਾ ਕੀਤਾ ਕਿ ਉਨ੍ਹਾਂ ਦੀ ਜਿੱਤ ਯਕੀਨੀ ਹੈ। ਉਨ੍ਹਾਂ ਕਿਹਾ ਜਿਸ ਤਰ੍ਹਾਂ ਗੁਰੂ ਸਾਹਿਬ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ 4 ਵਾਰ ਸੰਗਤਾਂ ਦੀ ਸੇਵਾ ਕਰਨ ਦਾ ਮੌਕਾ ਬਖ਼ਸ਼ਿਆ ਉਸੇ ਤਰ੍ਹਾਂ ਇਸ ਵਾਰ ਵੀ ਉਹ ਜ਼ਰੂਰ ਸੇਵਾ ਦੇ ਮੌਕਾ ਬਖ਼ਸ਼ਣਗੇ। ਦੱਸਦਈਏ ਕਿ ਅਕਾਲੀ ਦਲ ਬਾਦਲ ਦੇ ਉਮੀਦਵਾਰ ਆਪਣੇ ਪੁਰਾਤਨ ਚੋਣ ਨਿਸ਼ਾਨ ਲੰਗਰ ਦੀ ਬਾਲਟੀ ਉਤੇ ਚੋਣ ਲੜ ਰਹੇ ਹਨ।
ਨਤੀਜੇ 28 ਅਪ੍ਰੈਲ ਨੂੰ
ਵਰਨਣਯੋਗ ਹੈ ਕਿ 25 ਅਪ੍ਰੈਲ ਨੂੰ ਹੋਣ ਜਾ ਰਹੀਆਂ DSGMC ਦੀਆਂ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੀ ਆਖ਼ਰੀ ਮਿਤੀ 7 ਅਪ੍ਰੈਲ ਹੈ, 8 ਤਰੀਕ ਨੂੰ ਨਾਮਜ਼ਦਗੀ ਪੇਪਰਾਂ ਦੀ ਸਕਰੂਟਨੀ ਕੀਤੀ ਜਾਵੇਗੀ ਅਤੇ 10 ਅਪ੍ਰੈਲ ਨੂੰ ਕਾਗ਼ਜ਼ ਵਾਪਸ ਲੈਣ ਦਾ ਆਖਰੀ ਦਿਨ ਹੈ। 25 ਅਪ੍ਰੈਲ ਨੂੰ ਚੋਣ ਅਤੇ 28 ਅਪ੍ਰੈਲ ਨੂੰ ਨਤੀਜੇ ਆਉਣਗੇ।