ETV Bharat / bharat

ਕੋਰੋਨਾ ਦੇ ਡਰ ਕਾਰਨ ਮ੍ਰਿਤਕ ਦੇਹ ਲਿਜਾਉਣ ਲਈ ਨਹੀਂ ਹੋਇਆ ਕੋਈ ਤਿਆਰ

ਕੋਰੋਨਾ ਦੇ ਵੱਧ ਰਹੇ ਅੰਕੜਿਆਂ ਅਤੇ ਮੌਤਾਂ ਨੇ ਸਭ ਨੂੰ ਡਰਾ ਦਿੱਤਾ ਹੈ। ਜੋਧਪੁਰ 'ਚ ਇੱਕ ਔਰਤ ਦੀ ਮੌਤ ਤੋਂ ਬਾਅਦ ਉਸ ਦੀਆਂ ਧੀਆਂ ਨੂੰ ਉਸ ਦੇ ਸਰੀਰ ਨੂੰ ਸ਼ਮਸ਼ਾਨਘਾਟ ਲਿਜਾਣ ਲਈ ਸਖ਼ਤ ਮਿਹਨਤ ਕਰਨੀ ਪਈ। ਕੋਈ ਵੀ ਡਰਾਈਵਰ ਮ੍ਰਿਤਕ ਦੇਹ ਨੂੰ ਸ਼ਮਸ਼ਾਨਘਾਟ ਲਿਜਾਣ ਲਈ ਤਿਆਰ ਨਹੀਂ ਹੋ ਰਿਹਾ ਸੀ। ਬੜੀ ਮੁਸ਼ਕਲ ਨਾਲ ਧੀ ਮਾਂ ਦੀ ਮ੍ਰਿਤਕ ਦੇਹ ਨੂੰ ਸ਼ਮਸ਼ਾਨਘਾਟ ਤੱਕ ਲੈ ਕੇ ਪਹੁੰਚੀ।

author img

By

Published : May 5, 2021, 10:16 PM IST

ਕੋਰੋਨਾ ਦੇ ਡਰ ਕਾਰਨ ਮ੍ਰਿਤਕ  ਦੇਹ ਲਿਜਾਉਣ ਲਈ ਨਹੀਂ ਹੋਇਆ ਕੋਈ ਤਿਆਰ
ਕੋਰੋਨਾ ਦੇ ਡਰ ਕਾਰਨ ਮ੍ਰਿਤਕ ਦੇਹ ਲਿਜਾਉਣ ਲਈ ਨਹੀਂ ਹੋਇਆ ਕੋਈ ਤਿਆਰ

ਜੋਧਪੁਰ: ਸ਼ਹਿਰ ਵਿੱਚ ਲਗਾਤਾਰ ਕੋਰੋਨਾ ਕਾਰਨ ਹੋ ਰਹੀ ਮੌਤਾਂ ਕਾਰਨ ਲੋਕਾਂ ਵਿੱਚ ਡਰ ਹੈ। ਹੁਣ ਸਥਿਤੀ ਇਹ ਹੈ ਕਿ ਕੋਈ ਕਾਰ ਸਧਾਰਨ ਲਾਸ਼ ਨੂੰ ਚੁੱਕ ਕੇ ਲਿਜਾਉਣ ਲਈ ਤਿਆਰ ਨਹੀਂ ਹੈ। ਹਾਲਾਂਕਿ ਨਗਰ ਨਿਗਮ ਨੇ ਸ਼ਹਿਰ ਦੇ ਸਰਕਾਰੀ ਹਸਪਤਾਲਾਂ 'ਚ ਸ਼ਮਸ਼ਾਨਘਾਟ 'ਚ ਕੋਰੋਨਾ ਲਾਸ਼ ਲਿਜਾਣ ਲਈ ਵਾਹਨ ਮੁਹੱਈਆ ਕਰਵਾਏ ਹਨ, ਪਰ ਮੰਗਲਵਾਰ ਨੂੰ ਸੈਨਿਕ ਹਸਪਤਾਲ ਪਹੁੰਚਣ ਤੋਂ ਪਹਿਲਾਂ ਇੱਕ ਔਰਤ ਦੀ ਮੌਤ ਤੋਂ ਬਾਅਦ ਉਸ ਦੀਆਂ ਧੀਆਂ ਨੂੰ ਉਸ ਦੇ ਸਰੀਰ ਦਾ ਸਸਕਾਰ ਕਰਨ ਲਈ ਕਾਫ਼ੀ ਸੰਘਰਸ਼ ਕਰਨਾ ਪਿਆ।

ਲੰਬੇ ਸਮੇਂ ਤੱਕ ਉਨ੍ਹਾਂ ਸੈਨਿਕ ਹਸਪਤਾਲ ਦੇ ਬਾਹਰ ਐਂਬੂਲੈਂਸਾਂ ਅਤੇ ਹੋਰ ਡਰਾਈਵਰਾਂ ਨੂੰ ਬੇਨਤੀ ਕੀਤੀ, ਪਰ ਕੋਈ ਵੀ ਕੋਰੋਨਾ ਮਰੀਜ਼ ਦੀ ਲਾਸ਼ ਲੈ ਕੇ ਜਾਣ ਲਈ ਰਾਜ਼ੀ ਨਹੀਂ ਹੋਇਆ। ਜਦੋਂ ਕਿ ਸੰਤੋਸ਼ ਲਤਾ ਦੀ ਕੋਰੋਨਾ ਜਾਂਚ ਵੀ ਨਹੀਂ ਹੋ ਸਕੀ ਸੀ। ਜਿਸ ਤੋਂ ਬਾਅਦ ਇੱਕ ਲੋਡਿੰਗ ਟੈਂਪੋ ਚਾਲਕ ਨੇ ਹਿੰਮਤ ਦਿਖਾਈ ਅਤੇ ਉਹ ਉਨ੍ਹਾਂ ਦੀ ਮਾਂ ਦੀ ਮ੍ਰਿਤਕ ਦੇਹ ਨੂੰ ਹਿੰਦੂ ਸੇਵਾ ਮੰਡਲ ਦੇ ਸ਼ਮਸ਼ਾਨਘਾਟ ਵਿੱਚ ਲੈ ਗਏ। ਜਿਥੇ ਰਿਸ਼ਤੇਦਾਰਾਂ ਦੀ ਮਦਦ ਨਾਲ ਤਿੰਨਾਂ ਧੀਆਂ ਨੇ ਆਪਣੀ ਮਾਂ ਦਾ ਅੰਤਮ ਸਸਕਾਰ ਕੀਤਾ।

ਦਰਅਸਲ ਯੂਪੀ ਦੇ ਅਕਬਰਪੁਰ ਜ਼ਿਲ੍ਹੇ 'ਚ ਰਹਿਣ ਵਾਲੇ ਰਾਜੀਵ ਕੁਮਾਰ ਚਤੁਰਵੇਦੀ ਫੌਜ ਤੋਂ ਸੇਵਾਮੁਕਤ ਸੂਬੇਦਾਰ ਦੀ ਪਤਨੀ ਸੰਤੋਸ਼ ਲਤਾ ਦੀ ਸੋਮਵਾਰ ਰਾਤ ਨੂੰ ਸਿਹਤ ਖਰਾਬ ਹੋ ਗਈ ਸੀ। ਤਿੰਨਾਂ ਧੀਆਂ ਨੇ ਸਾਰੀ ਰਾਤ ਆਪਣੀ ਮਾਂ ਦੀ ਸੇਵਾ ਕੀਤੀ। ਸਵੇਰੇ ਜਲਦੀ ਨਾਲ ਉਹ ਆਪਣੀ ਮਾਂ ਨੂੰ ਲੈ ਕੇ ਸੈਨਿਕ ਹਸਪਤਾਲ ਵੱਲ ਨਿਕਲੀਆਂ, ਪਰ ਸੰਤੋਸ਼ ਲਤਾ ਨੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਦਿੱਤਾ। ਹਸਪਤਾਲ ਪਹੁੰਚਣ 'ਤੇ ਸੈਨਿਕ ਹਸਪਤਾਲ ਪ੍ਰਸ਼ਾਸਨ ਨੇ ਪੁਲਿਸ ਨੂੰ ਸੂਚਿਤ ਕੀਤਾ।

ਸ਼ਾਮ 4 ਵਜੇ ਸੰਤੋਸ਼ ਲਤਾ ਦੀ ਮ੍ਰਿਤਕ ਦੇਹ ਨੂੰ ਬੇਟੀਆਂ ਦੇ ਹਵਾਲੇ ਕਰ ਦਿੱਤਾ ਗਿਆ, ਪਰ ਉਨ੍ਹਾਂ ਨੂੰ ਸ਼ਮਸ਼ਾਨਘਾਟ ਲਿਜਾਉਣ ਲਈ ਕੋਈ ਸਾਧਨ ਨਹੀਂ ਮਿਲਿਆ। ਇਸ ਦੇ ਚੱਲਦਿਆਂ ਉਨ੍ਹਾਂ ਹਸਪਤਾਲ ਦੇ ਬਾਹਰ ਲੋਕਾਂ ਨੂੰ ਗੁਹਾਰ ਵੀ ਲਗਾਈ। ਇਸ ਦੇ ਚੱਲਦਿਆਂ ਉਨ੍ਹਾਂ ਦੇ ਜਾਣਕਾਰ ਨੇ ਇੱਕ ਟੈਂਪੂ ਚਾਲਕ ਨੂੰ ਰੋਕਿਆ, ਜੋ ਮ੍ਰਿਤਕ ਦੇਹ ਲਿਜਾਉਣ ਲਈ ਤਿਆਰ ਹੋਇਆ।

ਬੇਸੁਧ ਧੀ ਟੈਂਪੂ 'ਚ ਰੋਂਦੀ ਰਹੀ:

ਸੰਤੋਸ਼ ਲਤਾ ਦੀ ਵੱਡੀ ਬੇਟੀ ਦੀਪਿਕਾ ਸਸਕਾਰ ਤੋਂ ਪਹਿਲਾਂ ਮ੍ਰਿਤਕ ਦੇਹ ਦੇ ਨਾਲ ਟੈਂਪੋ 'ਚ ਇਕੱਲੇ ਰੋ ਰਹੀ ਸੀ, ਪਰ ਛੋਟੀ ਧੀ ਸੁਪ੍ਰੀਆ ਨੇ ਉਸ ਦਾ ਹੌਸਲਾ ਵਧਾਇਆ। ਉਸਨੇ ਪਹਿਲਾਂ ਪੀਪੀਈ ਕਿੱਟ ਪਾਈ, ਫਿਰ ਦੀਪਿਕਾ ਨੇ ਸਸਕਾਰ ਦੀ ਰਸਮ ਕੀਤੀ। ਸਸਕਾਰ ਦੇ ਅੰਤਮ ਦਰਸ਼ਨ ਯੂਪੀ 'ਚ ਬੈਠੇ ਪਿਤਾ ਅਤੇ ਪਰਿਵਾਰਕ ਮੈਂਬਰਾਂ ਨੇ ਮੋਬਾਈਲ 'ਤੇ ਲਾਈਵ ਕੀਤੇ।

ਇਹ ਵੀ ਪੜ੍ਹੋ:ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ 'ਚ ਅਧਿਆਪਕਾਂ ਦੀ ਗਿਣਤੀ ਕੀਤੀ 50 ਫੀਸਦੀ

ETV Bharat Logo

Copyright © 2024 Ushodaya Enterprises Pvt. Ltd., All Rights Reserved.