ETV Bharat / bharat

Nikki Yadav Murder Case: ਨਿੱਕੀ ਯਾਦਵ ਦੀ ਕਤਲ ਤੋਂ ਪਹਿਲਾਂ ਦੀ CCTV ਫੁਟੇਜ ਆਈ ਸਾਹਮਣੇ

ਦਿੱਲੀ ਵਿੱਚ ਨਿੱਕੀ ਯਾਦਵ ਦੇ ਕਤਲ ਤੋਂ ਪਹਿਲਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਮਿਲੀ ਸੀਸੀਟੀਵੀ ਫੁਟੇਜ 9 ਫਰਵਰੀ ਦੀ ਹੈ ਜਿਸ 'ਚ ਉਹ ਘਰ 'ਚ ਦਾਖਲ ਹੁੰਦੀ ਅਤੇ ਫਿਰ ਘਰ ਤੋਂ ਬਾਹਰ ਨਿਕਲਦੀ ਨਜ਼ਰ ਆ ਰਹੀ ਹੈ।

Nikki Yadav Murder Case
Nikki Yadav Murder Case
author img

By

Published : Feb 16, 2023, 11:51 AM IST

Updated : Feb 16, 2023, 12:03 PM IST

ਨਿੱਕੀ ਯਾਦਵ ਦੀ ਕਤਲ ਤੋਂ ਪਹਿਲਾਂ ਦੀ CCTV ਫੁਟੇਜ ਆਈ ਸਾਹਮਣੇ

ਨਵੀਂ ਦਿੱਲੀ: ਰਾਜਧਾਨੀ ਵਿੱਚ ਨਿੱਕੀ ਯਾਦਵ ਕਤਲ ਕਾਂਡ ਵਿੱਚ ਮ੍ਰਿਤਕ ਲੜਕੀ ਨਿੱਕੀ ਯਾਦਵ ਦੀ ਸੀਸੀਟੀਵੀ ਫੁਟੇਜ ਸਾਹਮਣੇ ਆ ਗਈ ਹੈ। ਇਹ ਸੀਸੀਟੀਵੀ ਫੁਟੇਜ 9 ਫਰਵਰੀ ਦੀ ਹੈ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਨਿੱਕੀ ਯਾਦਵ 9 ਫਰਵਰੀ ਤੱਕ ਜ਼ਿੰਦਾ ਸੀ। ਇਹ ਫੁਟੇਜ ਉਸ ਦੇ ਉੱਤਮ ਨਗਰ 'ਚ ਕਿਰਾਏ ਦੇ ਮਕਾਨ ਦੀ ਹੈ, ਜਿੱਥੇ ਉਹ ਪਿਛਲੇ 5 ਮਹੀਨਿਆਂ ਤੋਂ ਕਿਰਾਏ 'ਤੇ ਰਹਿ ਰਹੀ ਸੀ।

ਆਨੰਦ ਵਿਹਾਰ ਜਾ ਕੇ ਕੀਤਾ ਕਤਲ : ਪਹਿਲੀ ਫੁਟੇਜ 'ਚ ਨਿੱਕੀ ਦੁਪਹਿਰ 1 ਵਜੇ ਦੇ ਕਰੀਬ ਘਰ ਆਉਂਦੀ ਦਿਖਾਈ ਦੇ ਰਹੀ ਹੈ। ਦੂਜੇ ਪਾਸੇ ਦੂਜੀ ਫੁਟੇਜ ਕਰੀਬ 9:30 ਦੀ ਹੈ, ਜਿਸ 'ਚ ਉਹ ਬਾਹਰ ਨਿਕਲਦੀ ਨਜ਼ਰ ਆ ਰਹੀ ਹੈ। ਫੁਟੇਜ ਦੇਖ ਕੇ ਲੱਗਦਾ ਹੈ ਕਿ ਉਹ ਮੁਲਜ਼ਮ ਸਾਹਿਲ ਦਾ ਇੰਤਜ਼ਾਰ ਕਰ ਰਹੀ ਹੈ, ਕਿਉਂਕਿ ਸਾਹਿਲ ਦੀ 9 ਫਰਵਰੀ ਨੂੰ ਹੀ ਮੰਗਣੀ ਹੋਈ ਸੀ ਅਤੇ ਨਿੱਕੀ ਦੇ ਕਹਿਣ 'ਤੇ ਉਸੇ ਰਾਤ ਕਰੀਬ 10:15 ਵਜੇ ਸਾਹਿਲ ਆਪਣੀ ਕਾਰ 'ਚ ਉਥੇ ਆਇਆ ਸੀ। ਕਰੀਬ 20 ਮਿੰਟ ਬਾਅਦ ਉਹ ਨਿੱਕੀ ਨਾਲ ਆਨੰਦ ਵਿਹਾਰ ਵੱਲ ਚੱਲ ਪਿਆ। ਇਸ ਦੌਰਾਨ ਰਸਤੇ ਵਿਚ ਉਸ ਨੇ ਪਹਿਲਾਂ ਗੋਆ ਅਤੇ ਫਿਰ ਹਿਮਾਚਲ ਜਾਣ ਦੀ ਯੋਜਨਾ ਬਣਾਈ ਸੀ। ਬਾਅਦ ਵਿੱਚ ਆਨੰਦ ਵਿਹਾਰ ਤੋਂ ISBT ਜਾ ਕੇ ਸਾਹਿਲ ਨੇ ਨਿੱਕੀ ਦਾ ਕਤਲ ਕਰ ਦਿੱਤਾ।

Nikki Yadav Murder Case
ਨਿੱਕੀ ਯਾਦਵ ਦੀ ਕਤਲ ਤੋਂ ਪਹਿਲਾਂ ਦੀ CCTV ਫੁਟੇਜ ਆਈ ਸਾਹਮਣੇ

ਮੁਲਜ਼ਮ ਸਾਹਿਲ ਕੋਲੋਂ ਪੁੱਛਗਿੱਛ ਜਾਰੀ : ਫਿਲਹਾਲ ਸਾਹਿਲ ਨੂੰ ਦਵਾਰਕਾ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ 5 ਦਿਨਾਂ ਦੇ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ ਗਿਆ ਹੈ। ਉਸ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਨਿੱਕੀ ਦੀ ਲਾਸ਼ ਨੂੰ ਫਰਿੱਜ 'ਚ ਰੱਖਣ ਤੋਂ ਬਾਅਦ ਉਸ ਦੀ ਕੀ ਯੋਜਨਾ ਸੀ। ਦੂਜੇ ਪਾਸੇ ਬੁੱਧਵਾਰ ਨੂੰ ਨਿੱਕੀ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਉਸ ਦੀ ਮੌਤ ਗਲਾ ਘੁੱਟਣ ਕਾਰਨ ਹੋਈ ਹੈ।

ਹਰਿਆਣਾ ਦੀ ਰਹਿਣ ਵਾਲੀ ਸੀ ਮ੍ਰਿਤਕਾ ਨਿੱਕੀ ਯਾਦਵ : ਨਿੱਕੀ ਯਾਦਵ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਪਿੰਡ ਖੇੜੀ ਦੀ ਰਹਿਣ ਵਾਲੀ ਸੀ। ਜਦੋਂ ਪੁਲਿਸ ਨੇ ਮੁਲਜ਼ਮ ਸਾਹਿਲ ਕੋਲੋਂ ਪੁੱਛਗਿੱਛ ਕੀਤੀ, ਤਾਂ ਉਸ ਨੇ ਦੱਸਿਆ ਦੱਸਿਆ ਕਿ ਉਹ 2017 ਵਿੱਚ ਉੱਤਮ ਨਗਰ ਦੇ ਇਕ ਕੋਚਿੰਗ 'ਚ ਐਸਐਸਸੀ ਦੀ ਤਿਆਰੀ ਕਰ ਰਿਹਾ ਸੀ। ਨਿੱਕੀ ਵੀ ਉਸੇ ਕੋਚਿੰਗ ਸੈਂਟਰ ਵਿੱਚ ਮੈਡੀਕਲ ਦੀ ਤਿਆਰੀ ਕਰਨ ਲਈ ਜਾਂਦੀ ਸੀ। ਦੋਨਾਂ ਅਕਸਰ ਇੱਕੋ ਬਸ ਵਿੱਚ ਜਾਂਦੇ ਸੀ ਤੇ ਇਸੇ ਦੌਰਾਨ ਦੋਹਾਂ ਵਿਚਾਲੇ ਦੋਸਤੀ ਹੋ ਗਈ। ਫਿਰ ਉਨ੍ਹਾਂ ਨੇ ਗਲਗੋਟਿਆ ਯੂਨੀਵਰਸਿਟੀ ਗ੍ਰੇਟਰ ਨੋਇਡਾ ਵਿੱਚ ਦਾਖਲਾ ਲਿਆ ਅਤੇ ਗ੍ਰੇਟਰ ਨੋਇਡਾ ਵਿੱਚ ਹੀ ਲਿਵ ਇਨ ਵਿੱਚ ਰਹਿਣ ਲੱਗੇ। ਇਸ ਦੌਰਾਨ ਉਹ ਰਿਸ਼ੀਕੇਸ਼ ਆਦਿ ਥਾਵਾਂ ਉੱਤੇ ਵੀ ਘੁੰਮਣ ਗਏ ਸਨ।

ਵਿਆਹ ਦਾ ਦਬਾਅ ਬਣਾਉਣ 'ਤੇ ਕੀਤਾ ਕਤਲ : ਦਸੰਬਰ 2022 ਵਿੱਚ ਸਾਹਿਲ ਦੇ ਪਰਿਵਾਰ ਨੇ ਉਸ ਦਾ ਰਿਸ਼ਤਾ ਕਿਸੇ ਹੋਰ ਕੁੜੀ ਨਾਲ ਤੈਅ ਕਰ ਦਿੱਤਾ। ਸਾਹਿਲ ਗਹਿਲੋਤ ਉਸ ਕੁੜੀ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ ਸੀ, ਪਰ ਪਰਿਵਾਰ ਦੇ ਦਬਾਅ ਵਿੱਚ ਆ ਕੇ ਉਹ ਰਾਜ਼ੀ ਹੋ ਗਿਆ। ਉਸ ਦਾ ਵਿਆਹ 10 ਫਰਵਰੀ ਨੂੰ ਹੋਣਾ ਸੀ ਤੇ ਇਹ ਗੱਲ ਉਸ ਨੇ ਨਿੱਕੀ ਨੂੰ ਨਹੀਂ ਦੱਸੀ। 9 ਦਸੰਬਰ ਨੂੰ ਜਦੋਂ ਨਿੱਕੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ, ਉਸ ਨੇ ਵਿਆਹ ਲਈ ਸਾਹਿਲ ਉੱਤੇ ਦਬਾਅ ਬਣਾਇਆ। ਇਸ ਗੱਲ ਨੂੰ ਲੈ ਕੇ ਦੋਹਾਂ ਵਿਚਾਲੇ ਝਗੜਾ ਹੋਇਆ ਅਤੇ ਸਾਹਿਲ ਨੇ ਨਿੱਕੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਲਾਸ਼ ਢਾਬੇ ਦੇ ਫਰਿਜ਼ ਵਿੱਚ ਲੁਕੋ ਦਿੱਤੀ। ਨਿੱਕੀ ਦੇ ਪਿਤਾ ਨੇ ਆਪਣੀ ਧੀ ਦੇ ਕਾਤਲ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: YOUTUBER ISHIKA SHARMA MURDER CASE: ਯੂਟਿਊਬਰ ਇਸ਼ਿਕਾ ਸ਼ਰਮਾ ਕਤਲ ਮਾਮਲੇ 'ਚ ਵੱਡਾ ਖੁਲਾਸਾ, ਇਕ ਤਰਫਾ ਪਿਆਰ 'ਚ ਹੋਇਆ ਕਤਲ

Last Updated : Feb 16, 2023, 12:03 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.