ETV Bharat / bharat

NIA raids hideouts of gangsters: ਐਨਆਈਏ ਵੱਲੋਂ ਪੰਜਾਬ, ਹਰਿਆਣਾ ਸਮੇਤ ਪੂਰੇ ਦੇਸ਼ ਵਿੱਚ ਗੈਂਗਸਟਰਾਂ ਨਾਲ ਸਬੰਧਿਤ ਟਿਕਾਣਿਆਂ ਉੱਤੇ ਛਾਪੇਮਾਰੀ - Gangster Surendra alias Chiku

ਐਨਆਈਏ ਵੱਲੋਂ ਪੰਜਾਬ ਅਤੇ ਹਰਿਆਣਾ ਸਮੇਤ ਪੂਰੇ ਦੇਸ਼ ਵਿੱਚ 70 ਤੋਂ ਵੱਧ ਥਾਵਾਂ ਉੱਤੇ ਗੈਂਗਸਟਰਾਂ ਨਾਲ ਸਬੰਧਿਤ ਟਿਕਾਣਿਆਂ ਉੱਤੇ ਛਾਪੇਮਾਰੀ ਕੀਤੀ ਗਈ। ਦੱਸ ਦਈਏ ਕਿ ਐਨਆਈਏ ਦੀ ਟੀਮ ਗਿੱਦੜਬਾਹਾ ਵਿੱਚ ਕਿੰਗਰਾ ਫਾਰਮ ਹਾਊਸ ਤੇ ਹਰਿਆਣਾ ਦੇ ਨਾਰਨੌਲ ਦੇ ਪਿੰਡ ਮੋਹਨਪੁਰ ਵਿੱਚ ਗੈਂਗਸਟਰ ਸੁਰਿੰਦਰ ਉਰਫ਼ ਚੀਕੂ ਅਤੇ ਨਾਰਨੌਲ ਦੇ ਸੈਕਟਰ 1 ਵਿੱਚ ਰਹਿੰਦੇ ਉਸ ਦੇ ਰਿਸ਼ਤੇਦਾਰ ਦੇ ਘਰ ਛਾਪੇਮਾਰੀ ਕੀਤੀ।

NIA raids hideouts of gangsters
NIA raids hideouts of gangsters
author img

By

Published : Feb 21, 2023, 8:36 AM IST

Updated : Feb 21, 2023, 9:41 AM IST

ਐਨਆਈਏ ਵੱਲੋਂ ਪੰਜਾਬ, ਹਰਿਆਣਾ ਵਿੱਚ ਛਾਪੇਮਾਰੀ

ਚੰਡੀਗੜ੍ਹ/ਮੁਕਤਸਰ ਸਾਹਿਬ: ਐਨਆਈਏ ਵੱਲੋਂ ਲਗਤਾਰ ਗੈਂਗਸਟਰਾਂ ਉੱਤੇ ਨਕੇਲ ਕੱਸੀ ਜਾ ਰਹੀ ਹੈ ਤੇ ਪੂਰੇ ਦੇਸ਼ ਵਿੱਚ ਗੈਂਗਸਟਰਾਂ ਦੇ ਨਾਲ ਸਬੰਧਿਤ ਟਿਕਾਣਿਆਂ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਐਨਆਈਏ ਨੇ ਮੰਗਲਵਾਰ ਸਵੇਰੇ ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ 70 ਤੋਂ ਵੱਧ ਥਾਵਾਂ 'ਤੇ ਛਾਪੇਮਾਰੀ ਕੀਤੀ। ਗੈਂਗਸਟਰ ਵਿਰੋਧੀ ਕਾਰਵਾਈ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਦਿੱਲੀ ਅਤੇ ਹੋਰ ਰਾਜਾਂ ਵਿੱਚ ਕਈ ਥਾਵਾਂ 'ਤੇ ਚੱਲ ਰਹੀ ਹੈ।

ਗਿੱਦੜਬਾਹਾ ਵਿੱਚ ਛਾਪੇਮਾਰੀ: ਇਸੇ ਕੜੀ ਤਹਿਤ ਐਨਆਈਏ ਦੀ ਟੀਮ ਗਿੱਦੜਬਾਹਾ ਵਿੱਚ ਪਹੁੰਚੀ, ਜਿੱਥੇ ਅਕਾਲੀ ਦਲ ਦੇ ਸਾਬਕਾ ਟਰੱਕ ਯੂਨੀਅਨ ਦੇ ਪ੍ਰਧਾਨ ਲਖਵੀਰ ਸਿੰਘ ਕਿੰਗਰਾ ਦੇ ਘਰ ਅਤੇ ਫਾਰਮ ਹਾਊਸ ਉੱਤੇ ਤੜਕਸਾਰ NIA ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਹਾਲਾਂਕਿ ਇਸ ਬਾਰੇ ਹਾਲੇ ਕੋਈ ਪਤਾ ਨਹੀਂ ਲੱਗਿਆ ਕਿ ਛਾਪੇਮਾਰੀ ਕਿਉਂ ਕੀਤੀ ਜਾ ਰਹੀ ਹੈ, ਪਰ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਲੱਖੀ ਕਿੰਗਰਾ ਦੇ ਗੈਂਗਸਟਰਾਂ ਨਾਲ ਕਥਿਤ ਲਿੰਕ ਹੋ ਸਕਦੇ ਹਨ ਜਿਸ ਕਰਕੇ ਵੱਡੇ ਪੱਧਰ ਉੱਤੇ ਰੇਡ ਕੀਤੀ ਜਾ ਰਹੀ ਹੈ। ਇਸ ਅਧਾਰਿਤ ਤੌਰ ਉੱਤੇ ਕੋਈ ਪੁਸ਼ਟੀ ਨਹੀਂ ਹੈ।

ਇਹ ਵੀ ਪੜੋ: Jaito Da Morcha History : ਜਾਣੋ ਗੁਰਦੁਆਰਾ ਸ਼ਹੀਦ ਗੰਜ ਟਿੱਬੀ ਸਾਹਿਬ ਤੇ ਜੈਤੋ ਦੇ ਮੋਰਚੇ ਦਾ ਇਤਿਹਾਸ

ਬਠਿੰਡਾ ਵਿੱਚ ਛਾਪੇਮਾਰੀ: ਐਨਆਈਏ ਵੱਲੋਂ ਬਠਿੰਡਾ ਦੇ ਪਿੰਡ ਮਸਾਣਾ ਵਿਖੇ ਗੈਂਗਸਟਰ ਰੰਮੀ ਮਸ਼ਾਨਾ ਦੇ ਘਰ ਵਿੱਚ ਛਾਪੇਮਾਰੀ ਕੀਤੀ ਗਈ। ਦੱਸ ਦਈਏ ਕਿ ਗੈਂਗਸਟਰ ਰੰਮੀ ਮਸ਼ਾਨਾ ਬਠਿੰਡਾ ਜੇਲ੍ਹ ਵਿੱਚ ਬੰਦ ਹੈ, ਜਿਸ ਉੱਤੇ ਕਰੀਬ 3 ਦਰਜਨ ਮਾਮਲੇ ਦਰਜ ਹਨ।

ਹਰਿਆਣਾ ਵਿੱਚ ਵੀ ਛਾਪੇਮਾਰੀ: ਇਸੇ ਤਰ੍ਹਾਂ ਹਰਿਆਣਾ ਦੇ ਨਾਰਨੌਲ 'ਚ NIA ਨੇ ਤੜਕੇ ਗੈਂਗਸਟਰ ਸੁਰੇਂਦਰ ਉਰਫ ਚੀਕੂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਐਨਆਈਏ ਨੇ ਪਿੰਡ ਮੋਹਨਪੁਰ ਵਿੱਚ ਗੈਂਗਸਟਰ ਸੁਰਿੰਦਰ ਉਰਫ਼ ਚੀਕੂ ਅਤੇ ਨਾਰਨੌਲ ਦੇ ਸੈਕਟਰ 1 ਵਿੱਚ ਰਹਿੰਦੇ ਉਸ ਦੇ ਰਿਸ਼ਤੇਦਾਰ ਦੇ ਘਰ ਛਾਪੇਮਾਰੀ ਕੀਤੀ। ਇਸ ਦੌਰਾਨ ਸਥਾਨਕ ਪੁਲਿਸ ਅਤੇ ਸੀਆਈਏ ਦੀ ਟੀਮ ਵੀ ਐਨਆਈਏ ਦੇ ਨਾਲ ਮੌਜੂਦ ਸੀ। ਇਸ ਤੋਂ ਪਹਿਲਾਂ ਵੀ ਇੱਕ ਵਾਰ NIA ਦੀ ਟੀਮ ਨੇ ਗੈਂਗਸਟਰ ਸੁਰਿੰਦਰ ਉਰਫ਼ ਚੀਕੂ ਦੇ ਮੋਹਨਪੁਰ ਸਥਿਤ ਘਰ 'ਤੇ ਛਾਪਾ ਮਾਰਿਆ ਸੀ।

ਤੜਕੇ 5 ਵਜੇ ਮਾਰਿਆ ਛਾਪਾ: NIA ਦੀ ਟੀਮ ਨੇ ਮੰਗਲਵਾਰ ਸਵੇਰੇ ਕਰੀਬ 5 ਵਜੇ ਪਿੰਡ ਮੋਹਨਪੁਰ ਸਥਿਤ ਗੈਂਗਸਟਰ ਸੁਰਿੰਦਰ ਉਰਫ ਚੀਕੂ ਦੇ ਘਰ ਛਾਪਾ ਮਾਰਿਆ। ਐਨਆਈਏ ਦੀ ਇਹੀ ਟੀਮ ਨਾਰਨੌਲ ਦੇ ਸੈਕਟਰ 1 ਵਿੱਚ ਗੈਂਗਸਟਰ ਚੀਕੂ ਦੇ ਰਿਸ਼ਤੇਦਾਰ ਦੇ ਘਰ ਪਹੁੰਚੀ, ਟੀਮ ਕਰੀਬ ਢਾਈ ਘੰਟੇ ਇੱਥੇ ਰਹੀ, ਜਿਸ ਦੌਰਾਨ ਟੀਮ ਨੇ ਘਰ ਦੇ ਅੰਦਰ ਜਾ ਕੇ ਚੰਗੀ ਤਰ੍ਹਾਂ ਤਲਾਸ਼ੀ ਲਈ।

ਐਨਆਈਏ ਟੀਮ ਵਿੱਚ 4 ਅਫ਼ਸਰ ਸਨ ਸ਼ਾਮਲ: ਐਨਆਈਏ ਦੀ ਟੀਮ ਉੱਤਰ ਪ੍ਰਦੇਸ਼ ਦੇ ਨੰਬਰ ਵਾਲੇ ਵਾਹਨ ਵਿੱਚ ਆਈ ਸੀ ਤੇ ਟੀਮ ਵਿੱਚ 4 ਲੋਕ ਸ਼ਾਮਲ ਸਨ। ਟੀਮ ਦੇ ਆਉਣ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਅਤੇ ਨਾਰਨੌਲ ਦੀ ਸੀਆਈਏ ਟੀਮ ਵੀ ਘਰ ਦੇ ਬਾਹਰ ਤਾਇਨਾਤ ਕਰ ਦਿੱਤੀ ਗਈ।

ਇਹ ਵੀ ਪੜੋ: Aaj Da Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

Last Updated : Feb 21, 2023, 9:41 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.