ਜੰਮੂ: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਟੇਰਰ ਫੰਡਿੰਗ ਨਾਲ ਜੁੜੇ ਮਾਮਲਿਆਂ ਨੂੰ ਲੈ ਕੇ ਵੀਰਵਾਰ ਨੂੰ ਜੰਮੂ, ਕਠੂਆ ਤੇ ਸਾਂਬਾ ਵਿੱਚ ਛਾਪੇਮਾਰੀ ਕੀਤੀ ਹੈ। ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਜ਼ਿਲ੍ਹਿਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਇਕੋ ਸਮੇਂ ਉੱਤੇ ਛਾਪੇਮਾਰੀ (NIA raids in Jammu) ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਵੀ ਡੋਡਾ ਜ਼ਿਲ੍ਹੇ ਦੇ ਧਾਰਾ-ਗੁੰਡਾਨਾ, ਮੁੰਸ਼ੀ ਮੁਹੱਲਾ, ਅਕਰਮਬੰਦ, ਨਗਰੀ ਨਈ ਬਸਤੀ, ਖਰੋਤੀ ਭਗਵਾਹ, ਥਲੇਲਾ ਅਤੇ ਮਾਲੋਤੀ ਭੱਲਾ ਤੇ ਜੰਮੂ ਦੇ ਭਟਿੰਡੀ ਵਿੱਚ ਛਾਪੇਮਾਰੀ ਕੀਤੀ ਜਾ ਚੁੱਕੀ ਹੈ। ਜਾਣਕਾਰੀ ਮੁਤਾਬਕ ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦ ਦੇ ਫੰਡਿੰਗ ਮਾਮਲੇ (terror funding) ਵਿੱਚ ਛਾਪੇਮਾਰੀ ਜਾਰੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਦੋਵੇਂ ਜ਼ਿਲ੍ਹਿਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਜਮਾਤ-ਏ-ਇਸਲਾਮੀ ਦੇ ਅਧਿਕਾਰੀਆਂ ਅਤੇ ਮੈਂਬਰਾਂ ਦੇ ਕਰੀਬ 10 ਤੋਂ ਵੱਧ ਠਿਕਾਨਿਆਂ ਉੱਤੇ ਇਕੋ ਸਮੇਂ ਉੱਤੇ ਛਾਪੇਮਾਰੀ ਕੀਤੀ ਗਈ ਹੈ। ਛਾਪੇਮਾਰੀ ਸੋਮਵਾਰ ਤੜਕੇ ਸ਼ੁਰੂ ਕੀਤੀ ਗਈ।
ਇਹ ਵੀ ਪੜ੍ਹੋ: ਨਕਲੀ ਦਵਾਈਆਂ ਦੇ ਆਨਲਾਈਨ ਰੈਕੇਟ ਅਤੇ ਫਰਜ਼ੀ ਡਾਕਟਰਾਂ ਵਿਰੁੱਧ ਕਾਰਵਾਈ ਦੀ ਲੋੜ