ਸਿਲਚਰ: ਪੰਜਾਬੀ ਦੀ ਕਹਾਵਤ ਹੈ ਕਿ ਜਿਹਨੂੰ ਰੱਖੇ ਰੱਖ, ਉਹਨੂੰ ਮਾਰੇ ਕੌਣ। ਹਾਲਾਂਕਿ ਇਹ ਕਹਾਵਤ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ ਅਤੇ ਇਹੋ ਜਿਹਾ ਚਮਤਕਾਰ ਅਸਾਮ ਦੇ ਸਿਲਚਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਮ੍ਰਿਤਕ ਐਲਾਨੇ ਗਏ (When the child became alive) ਨਵਜਾਤ ਬੱਚੇ ਨਾਲ ਵਾਪਰਿਆ ਹੈ। ਹਸਪਤਾਲ ਨੇ ਤਾਂ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਸੀ ਪਰ ਜਦੋਂ ਉਸਦਾ ਅੰਤਿਮ ਸਸਕਾਰ ਕੀਤਾ ਜਾਣ ਲੱਗਾ ਤਾਂ ਬੱਚਾ ਜਿਉਂਦਾ ਹੋ ਗਿਆ। ਸਿਲਚਰ ਦੇ ਲਾਈਫ ਲਾਈਨ ਨਰਸਿੰਗ ਹੋਮ 'ਚ ਵਾਪਰੀ ਇਸ ਘਟਨਾ ਦੀ ਚਾਰੇ ਪਾਸੇ ਚਰਚਾ ਹੈ। ਬੱਚੇ ਦੇ ਜਿਉਂਦਾ ਹੋਣ ਨਾਲ ਇਕ ਪਾਸੇ ਡਾਕਟਰ ਹੈਰਾਨ ਹਨ ਤੇ ਦੂਜੇ ਪਾਸੇ ਬੱਚੇ ਦਾ ਪਰਿਵਾਰ ਖੁਸ਼ ਹੈ।
ਡਾਕਟਰਾਂ ਨੇ ਕੀਤਾ ਸੀ ਮੌਤ ਹੋਣ ਦਾ ਦਾਅਵਾ : ਦੱਸਿਆ ਜਾ ਰਿਹਾ ਹੈ ਕਿ ਰਤਨਪੁਰ ਦੀ ਰਹਿਣ ਵਾਲੀ ਇਕ ਔਰਤ ਨੂੰ ਜਣੇਪਾ ਪੀੜ ਤੋਂ ਬਾਅਦ ਲਾਈਫ ਲਾਈਨ ਨਰਸਿੰਗ ਹੋਮ 'ਚ ਭਰਤੀ ਕਰਵਾਇਆ ਗਿਆ ਸੀ। ਇਸ ਮਹਿਲਾ ਨੇ ਬੱਚੀ ਨੂੰ ਜਨਮ ਦਿੱਤਾ (Shocking news) ਅਤੇ ਡਾਕਟਰਾਂ ਨੇ ਦੱਸਿਆ ਕਿ ਬੱਚੇ ਦੀ ਜਨਮ ਤੋਂ ਤੁਰੰਤ ਬਾਅਦ ਮੌਤ ਹੋ ਗਈ ਹੈ। ਇਹ ਸੁਣ ਕੇ ਪੂਰਾ ਪਰਿਵਾਰ ਗਮ ਵਿੱਚ ਡੁੱਬ ਗਿਆ। ਇਸ ਤੋਂ ਬਾਅਦ ਬੱਚੇ ਦੇ ਅੰਤਿਮ ਸਸਕਾਰ ਦੀ ਤਿਆਰੀ ਕੀਤੀ ਜਾਣ ਲੱਗੀ ਪਰ ਕਿਸਮਤ ਨੂੰ ਕੁੱਝ ਹੋਰ ਹੀ ਮੰਨਜੂਰ ਸੀ।
ਆਈਸੀਯੂ ਵਿੱਚ ਕੀਤਾ ਨਵਜਾਤ ਬੱਚੇ ਨੂੰ ਭਰਤੀ : ਜਦੋਂ ਬੱਚੇ ਦਾ ਅੰਤਿਮ ਸਸਕਾਰ ਕੀਤਾ ਜਾਣ ਲੱਗਾ ਤਾਂ ਬੇਜਾਨ ਬੱਚਾ ਅਚਾਨਕ ਰੋਣ ਲੱਗ ਪਿਆ, ਜਿਸਨੂੰ ਦੇਖ ਕੇ ਉੱਥੇ ਮੌਜੂਦ ਲੋਕ ਸਾਰੇ ਹੈਰਾਨ ਰਹਿ ਗਏ। ਬਿਨਾਂ ਕਿਸੇ ਦੇਰੀ ਦੇ ਪਰਿਵਾਰ ਬੱਚੇ ਨੂੰ ਮੁੜ ਤੋਂ (Life Line Nursing Home) ਨਰਸਿੰਗ ਹੋਮ ਲੈ ਗਿਆ, ਜਿੱਥੇ ਬੱਚੇ ਨੂੰ ਆਈਸੀਯੂ ਵਿੱਚ ਡਾਕਟਰਾਂ ਦੀ ਨਿਗਰਾਨੀ ਵਿੱਚ ਰੱਖਿਆ ਗਿਆ ਹੈ। ਹਸਪਤਾਲ ਦੇ ਡਾਕਟਰ ਏਐੱਫ ਨੁਮਾਨ ਨੇ ਇਸ ਹੈਰਾਨ ਕਰਨ ਵਾਲੀ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਮੁਤਾਬਕ ਸਿਲਚਰ ਮੈਡੀਕਲ ਕਾਲਜ 'ਚ ਛੇ ਦਿਨ ਰਹਿਣ ਤੋਂ ਬਾਅਦ ਮਾਂ ਨੂੰ ਨਰਸਿੰਗ ਹੋਮ 'ਚ ਭਰਤੀ ਕਰਵਾਇਆ ਗਿਆ।
- Delhi Liquor Scam: ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ, ਸੁਪਰੀਮ ਕੋਰਟ ਨੇ ਪੁੱਛਿਆ-ਰਾਜੀਨਤਕ ਦਲਾਂ ਨੂੰ ਮੁਲਜ਼ਮ ਕਿਉਂ ਨਹੀਂ ਬਣਾਇਆ
- Sanjay Singh arrested: ਦਿੱਲੀ ਸ਼ਰਾਬ ਘੁਟਾਲੇ 'ਚ ਸੰਜੇ ਸਿੰਘ ਗ੍ਰਿਫਤਾਰ, ਮਾਂ ਦਾ ਆਸ਼ੀਰਵਾਦ ਲੈ ਕੇ ਈਡੀ ਨਾਲ ਰਵਾਨਾ ਹੋਏ 'ਆਪ' ਸੰਸਦ ਮੈਂਬਰ
- Largest 120 ft. Effigy Ravana : ਪੰਜਾਬ ਦੇ ਇਸ ਜ਼ਿਲ੍ਹੇ 'ਚ ਇਸ ਵਾਰ ਸਾੜਿਆ ਜਾਵੇਗਾ 'ਟੈਕਨੀਕਲ ਰਾਵਣ', ਵਿਦੇਸ਼ ਤੋਂ ਮੰਗਵਾਏ ਸਾਮਾਨ ਨਾਲ ਕੀਤਾ ਜਾ ਰਿਹਾ ਤਿਆਰ
ਇਹ ਸਨ ਜਨਮ ਵੇਲੇ ਹਾਲਾਤ : ਜਾਣਕਾਰੀ ਮੁਤਾਬਿਕ ਮਾਂ ਅਤੇ ਸਮੇਂ ਤੋਂ ਪਹਿਲਾਂ ਪੈਦਾ ਹੋਏ ਬੱਚੇ ਦੀ ਹਾਲਤ ਗਰਭ ਵਿੱਚ ਸਿਰਫ਼ ਛੇ ਮਹੀਨੇ ਦਾ ਹੋਣ ਕਾਰਨ ਕਾਫੀ ਨਾਜ਼ੁਕ ਸੀ। ਇਸ ਬੱਚੇ ਦਾ ਵਜ਼ਨ ਵੀ ਜਨਮ ਵੇਲੇ ਸਿਰਫ 500 ਗ੍ਰਾਮ ਸੀ। ਉਸਨੂੰ ਸ਼ੁਰੂਆਤੀ ਤੌਰ 'ਤੇ ਉਸਦੇ ਮਹੱਤਵਪੂਰਣ ਲੱਛਣਾਂ ਦੀ ਪੂਰੀ ਜਾਂਚ ਤੋਂ ਬਾਅਦ ਮ੍ਰਿਤਕ ਐਲਾਨਿਆਂ ਗਿਆ ਸੀ।