ETV Bharat / bharat

ਮੁਰਥਲ ਦੇ ਢਾਬਿਆਂ 'ਤੇ ਨਹੀਂ ਹੋਵੇਗਾ ਨਵੇਂ ਸਾਲ ਦਾ ਜਸ਼ਨ, ਐਡਵਾਂਸ ਹੋਟਲ ਬੁੱਕ ਕਰਵਾਉਣ ਵਾਲਿਆਂ ਲਈ ਜਾਰੀ ਕੀਤੇ ਇਹ ਨਿਰਦੇਸ਼ - ਕੋੋਰੋਨਾ ਨੂੰ ਲੈਕੇ ਕੇਂਦਰ ਸਰਕਾਰ ਸਖ਼ਤ

ਇਸ ਸਾਲ ਜੇਕਰ ਤੁਸੀਂ ਮੁਰਥਲ ਢਾਬਿਆਂ ਦੇ 'ਤੇ ਨਵੇਂ ਸਾਲ ਦਾ ਜਸ਼ਨ (New Year celebration at Murthal Dhaba) ਮਨਾਉਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਤੁਹਾਡੇ ਲਈ ਬੁਰੀ ਖ਼ਬਰ ਹੈ। ਇਸ ਵਾਰ ਸੋਨੀਪਤ ਪ੍ਰਸ਼ਾਸਨ ਨੇ ਮੁਰਥਲ ਦੇ ਢਾਬਿਆਂ 'ਤੇ ਨਵੇਂ ਸਾਲ ਦੇ ਜਸ਼ਨ ਮਨਾਉਣ ਦੀ ਇਜਾਜ਼ਤ ਨਾ ਦੇਣ ਦਾ ਹੁਕਮ ਦਿੱਤਾ ਹੈ।

ਨਵੇਂ ਸਾਲ ਦੇ ਜਸ਼ਨਾਂ ਉੱਤੇ ਰੋਕ
ਨਵੇਂ ਸਾਲ ਦੇ ਜਸ਼ਨਾਂ ਉੱਤੇ ਰੋਕ
author img

By

Published : Dec 31, 2021, 9:16 AM IST

ਸੋਨੀਪਤ: ਓਮੀਕਰੋਨ ਅਤੇ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ, ਸੋਨੀਪਤ ਜ਼ਿਲ੍ਹਾ ਪ੍ਰਸ਼ਾਸਨ ਲਗਾਤਾਰ ਸਖ਼ਤ ਕਦਮ ਚੁੱਕ ਰਿਹਾ ਹੈ। ਸੋਨੀਪਤ ਜ਼ਿਲਾ ਪ੍ਰਸ਼ਾਸਨ ਨੇ ਇਸ ਵਾਰ ਮੁਰਥਲ ਦੇ ਢਾਬਿਆਂ 'ਤੇ ਨਵਾਂ ਸਾਲ ਮਨਾਉਣ 'ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਇਸ ਦੇ ਲਈ ਸੋਨੀਪਤ ਜ਼ਿਲਾ ਪ੍ਰਸ਼ਾਸਨ ਨੇ ਇਸ ਵਾਰ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਹਨ ਅਤੇ ਨਵੇਂ ਸਾਲ ਦੇ ਜਸ਼ਨ ਨੂੰ ਰੋਕਣ ਲਈ ਸੋਨੀਪਤ ਪੁਲਿਸ ਦੀ ਤਾਇਨਾਤੀ ਮੁਰਥਲ ਦੇ ਢਾਬੇ 'ਤੇ ਹੋਵੇਗੀ।

ਨਵੇਂ ਸਾਲ ਦੇ ਜਸ਼ਨਾਂ ਉੱਤੇ ਰੋਕ

ਦੇਸ਼ ਅਤੇ ਰਾਜ ਵਿੱਚ (omicron cases in haryana) ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਇਸ ਦੇ ਨਾਲ ਹੀ ਸੋਨੀਪਤ ਪ੍ਰਸ਼ਾਸਨ ਨੇ ਵੀ ਆਪਣੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਜਿੱਥੇ ਸੋਨੀਪਤ ਪੁਲਿਸ ਵੱਲੋਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ, ਉੱਥੇ ਹੀ ਸੋਨੀਪਤ ਦੇ ਡੀਸੀ ਨੇ ਇਹ ਵੀ ਦੱਸਿਆ ਕਿ ਕੋਰੋਨਾ ਅਤੇ ਓਮੀਕਰੋਨ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਰਾਤ 11 ਵਜੇ ਤੋਂ ਬਾਅਦ ਰਾਤ ਦਾ ਕਰਫਿਊ ਲਗਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਨਵੇਂ ਸਾਲ ਦੀ ਪਾਰਟੀ (New Year celebration Banned at Murthal Dhaba)ਨੂੰ ਰੋਕਣ ਲਈ ਵਾਧੂ ਬਲ ਵੀ ਤਾਇਨਾਤ ਕੀਤੇ ਜਾਣਗੇ। ਸੋਨੀਪਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਕਾਰਵਾਈ ਕੀਤੀ ਜਾਵੇਗੀ।

ਇਸ ਦੇ ਨਾਲ ਹੀ ਏਐਸਪੀ ਉਪਾਸਨਾ ਨੇ ਦੱਸਿਆ ਕਿ ਜਿੰਨ੍ਹਾਂ ਨੇ ਪਾਰਟੀ ਲਈ ਪਹਿਲਾਂ ਹੀ ਹੋਟਲ ਬੁੱਕ ਕਰਵਾ ਲਏ ਹਨ ਉਹ ਆਪਣੇ ਪੈਸੇ ਵਾਪਸ ਲੈ ਲੈਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਹੋਟਲ ਢਾਬਾ 11 ਵਜੇ ਤੋਂ ਬਾਅਦ ਖੁੱਲ੍ਹਾ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਖਿਲਾਫ਼ ਧਾਰਾ 188 ਤਹਿਤ ਐਫਆਈਆਰ ਦਰਜ ਕੀਤੀ ਜਾਵੇਗੀ।

ਸੋਨੀਪਤ ਏਐਸਪੀ ਉਪਾਸਨਾ ਨੇ ਦੱਸਿਆ ਕਿ 11 ਵਜੇ ਤੋਂ ਬਾਅਦ ਰਾਤ ਦੇ ਕਰਫਿਊ ਦੀ ਪਾਲਣਾ ਸਖ਼ਤੀ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜ਼ਿਲ੍ਹੇ ਦੇ ਸਾਰੇ ਐਸ.ਐਚ.ਓਜ਼ ਨੂੰ ਆਦੇਸ਼ ਦਿੱਤੇ ਗਏ ਹਨ।

ਇਹ ਵੀ ਪੜ੍ਹੋ: Corona Update: 2022 'ਚ ਖਤਮ ਹੋ ਸਕਦੀ ਹੈ ਮਹਾਂਮਾਰੀ: WHO

ETV Bharat Logo

Copyright © 2024 Ushodaya Enterprises Pvt. Ltd., All Rights Reserved.