ਹੈਦਰਾਬਾਦ: ਦੇਸ਼ 'ਚ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਕਈ ਵੱਡੇ ਬਦਲਾਅ ਹੁੰਦੇ ਹਨ। ਇਨ੍ਹਾਂ ਬਦਲਾਵਾਂ ਨਾਲ ਲੋਕਾਂ ਦੇ ਖਰਚੇ 'ਤੇ ਅਸਰ ਪੈਂਦਾ ਹੈ। ਅਕਤੂਬਰ ਦਾ ਮਹੀਨਾ ਖ਼ਤਮ ਹੋ ਚੁੱਕਾ ਹੈ ਅਤੇ ਨਵੰਬਰ ਮਹੀਨੇ ਦੀ ਸ਼ੁਰੂਆਤ ਹੋ ਗਈ ਹੈ। 1 ਨਵੰਬਰ ਨੂੰ ਦੇਸ਼ 'ਚ ਕਈ ਨਵੇਂ ਬਦਲਾਅ ਹੋ ਰਹੇ ਹਨ। ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਗੈਸ ਦੀ ਕੀਮਤਾਂ 'ਚ ਬਦਲਾਅ ਹੁੰਦਾ ਹੈ। ਇਸ ਵਾਰ ਈ-ਚਲਾਨ ਅਤੇ ਕੁਝ ਪ੍ਰੋਡਕਟਸ ਦੇ ਆਯਾਤ ਦੇ ਨਿਯਮਾਂ 'ਚ ਵੀ ਬਦਲਾਅ ਹੋਣ ਜਾ ਰਿਹਾ ਹੈ।
1 ਨਵੰਬਰ ਤੋਂ ਹੋਣਗੇ ਇਹ ਬਦਲਾਅ:-
ਰਸੋਈ ਗੈਸ ਦੀਆਂ ਕੀਮਤਾਂ 'ਚ ਬਦਲਾਅ: ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਗੈਸ ਸਿਲੰਡਰ, CNG ਅਤੇ PNG ਦੀ ਕੀਮਤਾਂ ਤੈਅ ਕੀਤੀਆ ਜਾਂਦੀਆਂ ਹਨ ਅਤੇ ਇਨ੍ਹਾਂ ਦੀਆਂ ਨਵੀਆਂ ਕੀਮਤਾਂ ਦਾ ਐਲਾਨ ਕੀਤਾ ਜਾਂਦਾ ਹੈ। ਇਸ ਲਈ 1 ਨਵੰਬਰ ਤੋਂ ਇਹ ਬਦਲਾਅ ਦੇਖਣ ਨੂੰ ਮਿਲਿਆ ਹੈ। 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ 'ਚ 100 ਰੁਪਏ ਤੋਂ ਜ਼ਿਆਦਾ ਦਾ ਵਾਧਾ ਕੀਤਾ ਗਿਆ ਹੈ। IOCL ਦੀ ਵੈੱਬਸਾਈਟ ਮੁਤਾਬਕ ਦਿੱਲੀ 'ਚ ਵਪਾਰਕ ਸਿਲੰਡਰ ਦੀ ਨਵੀਂ ਕੀਮਤ 1,833 ਰੁਪਏ ਹੋ ਗਈ ਹੈ, ਜੋ ਪਹਿਲਾ 1,731 ਰੁਪਏ ਵਿੱਚ ਮਿਲ ਰਿਹਾ ਸੀ।
ਇਨ੍ਹਾਂ ਪ੍ਰੋਡਕਟਸ 'ਤੇ ਮਿਲੀ ਛੋਟ ਨੂੰ ਲੈ ਕੇ ਬਦਲਾਅ: 30 ਅਕਤੂਬਰ ਤੱਕ ਸਰਕਾਰ ਨੇ HSN 8741 ਸ਼੍ਰੈਣੀ ਦੇ ਅੰਦਰ ਆਉਣ ਵਾਲੇ ਲੈਪਟਾਪ, ਟੈਬਲੇਟ ਅਤੇ ਕਈ ਹੋਰ ਪ੍ਰੋਡਕਟਾਂ ਦੇ ਆਯਾਤ 'ਤੇ ਛੋਟ ਦਿੱਤੀ ਸੀ। ਹਾਲਾਂਕਿ, 1 ਨਵੰਬਰ ਤੋਂ ਸਰਕਾਰ ਇਨ੍ਹਾਂ ਨਿਯਮਾਂ 'ਚ ਬਦਲਾਅ ਕਰੇਗੀ ਜਾਂ ਨਹੀਂ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
KYC ਲਾਜ਼ਮੀ ਹੋਵੇਗਾ: 1 ਨਵੰਬਰ, 2023 ਤੋਂ, ਭਾਰਤੀ ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਨੇ 1 ਨਵੰਬਰ ਤੋਂ ਸਾਰੀਆਂ ਬੀਮਾ ਧਾਰਾਵਾਂ ਲਈ ਕੇਵਾਈਸੀ ਕਰਨਾ ਲਾਜ਼ਮੀ ਕਰ ਦਿੱਤਾ ਹੈ। ਅਜਿਹਾ ਕਰਨ ਵਿੱਚ ਅਸਫਲ ਰਹਿਣ ਦੇ ਨਤੀਜੇ ਵਜੋਂ ਦਾਅਵੇ ਨਾਲ ਸਬੰਧਤ ਸਮੱਸਿਆਵਾਂ ਹੋ ਸਕਦੀਆਂ ਹਨ। ਜੇਕਰ ਤੁਸੀਂ KYC ਦਾ ਦਾਅਵਾ ਨਹੀਂ ਕਰਦੇ, ਤਾਂ ਤੁਹਾਡਾ ਬੀਮਾ ਰੱਦ ਹੋ ਸਕਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਵਾਧੂ ਫੀਸ ਵੀ ਅਦਾ ਕਰਨੀ ਪੈ ਸਕਦੀ ਹੈ।
GST ਨਿਯਮ ਬਦਲਣਗੇ: ਅੱਜ ਤੋਂ GST ਨਿਯਮਾਂ 'ਚ ਬਦਲਾਅ ਹੋਣਗੇ। 100 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਅਤੇ ਕਾਰੋਬਾਰੀਆਂ ਨੂੰ ਜੀਐਸਟੀ ਈ-ਚਾਲਾਨ ਦਾ ਭੁਗਤਾਨ ਕਰਨਾ ਹੋਵੇਗਾ। ਅਜਿਹਾ ਨਾ ਕਰਨ ਦੇ ਨਤੀਜੇ ਵਜੋਂ ਮੁਸੀਬਤ ਹੋ ਸਕਦੀ ਹੈ।
ਈ-ਚਲਾਨ: NIC ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ 100 ਕਰੋੜ ਜਾਂ ਇਸ ਤੋਂ ਜ਼ਿਆਦਾ ਦਾ ਵਪਾਰ ਕਰਨ ਵਾਲਿਆਂ ਨੂੰ 1 ਨਵੰਬਰ ਤੋਂ 30 ਦਿਨਾਂ ਦੇ ਅੰਦਰ ਈ-ਚਲਾਨ ਪੋਰਟਲ 'ਤੇ GST ਚਲਾਨ ਨੂੰ ਅਪਲੋਡ ਕਰਨਾ ਹੋਵੇਗਾ।
ਨਵੰਬਰ ਦੇ ਇਨ੍ਹਾਂ ਦਿਨਾਂ 'ਚ ਬੈਂਕ ਰਹਿਣਗੇ ਬੰਦ: ਨਵੰਬਰ ਮਹੀਨੇ ਵਿੱਚ ਧਨਤੇਰਸ, ਦੀਵਾਲੀ, ਭਾਈ ਦੂਜ, ਛਠ ਆਦਿ ਕਾਰਨ ਬੈਂਕਾਂ ਵਿੱਚ ਛੁੱਟੀਆਂ ਰਹਿਣਗੀਆਂ। ਦੇਸ਼ ਭਰ ਦੇ ਅਲੱਗ-ਅਲੱਗ ਸੂਬਿਆਂ 'ਚ ਸ਼ਨੀਵਾਰ ਅਤੇ ਐਤਵਾਰ ਨੂੰ ਮਿਲਾ ਕੇ ਬੈਂਕ 15 ਦਿਨ ਬੰਦ ਰਹਿਣਗੇ। ਇਸ ਲਈ ਜੇਕਰ ਤੁਹਾਨੂੰ ਬੈਂਕ ਨਾਲ ਜੁੜਿਆਂ ਕੋਈ ਜ਼ਰੂਰੀ ਕੰਮ ਹੈ, ਤਾਂ ਛੁੱਟੀਆਂ ਹੋਣ ਤੋਂ ਪਹਿਲਾ ਹੀ ਆਪਣਾ ਕੰਮ ਖਤਮ ਕਰ ਲਓ।
ਵਾਹਨਾਂ 'ਤੇ ਪਾਬੰਦੀ: ਦਿੱਲੀ 'ਚ ਲਗਾਤਾਰ ਵੱਧ ਰਹੇ ਪ੍ਰਦੂਸ਼ਣ ਦੇ ਪੱਧਰ ਨੂੰ ਦੇਖਦੇ ਹੋਏ ਸਰਕਾਰ ਸਖ਼ਤ ਕਦਮ ਚੁੱਕ ਰਹੀ ਹੈ। 1 ਨਵੰਬਰ ਤੋਂ ਦਿੱਲੀ 'ਚ BS3 ਅਤੇ BS4 ਡੀਜ਼ਲ ਬੱਸਾਂ ਦੇ ਦਾਖਲੇ 'ਤੇ ਪੂਰਨ ਪਾਬੰਦੀ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਪਾਬੰਦੀ ਕਾਰਨ ਯਾਤਰੀਆਂ ਦੀਆਂ ਸਹੂਲਤਾਂ ਪ੍ਰਭਾਵਿਤ ਹੋ ਸਕਦੀਆਂ ਹਨ।