ਨਵੀਂ ਦਿੱਲੀ: ਦਿੱਲੀ ਸਰਕਾਰ ਨੇ ਅਨਲੌਕ 4 ਸਬੰਧਿਤ ਪਾਬੰਦੀਆਂ 'ਚ ਹੋਰ ਢਿੱਲ ਦਿੱਤੀ ਹੈ। ਰਾਜਧਾਨੀ ਵਿੱਚ ਬਾਰਾਂ ਹੁਣ ਪਬਲਿਕ ਪਾਰਕਾਂ ਅਤੇ ਬਗੀਚਿਆਂ ਦੇ ਨਾਲ ਖੁੱਲ ਸਕਣਗੇ, ਅਨਲੌਕ 4 ਵਿੱਚ, ਦਿੱਲੀ ਸਰਕਾਰ ਨੇ ਦੁਪਹਿਰ 12 ਤੋਂ ਰਾਤ 10 ਵਜੇ ਤੱਕ ਬਾਰ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ।
ਇਸ ਦੇ ਨਾਲ ਹੀ, ਰੈਸਟੋਰੈਂਟ ਦੇ ਖੁੱਲਣ ਦੇ ਸਮੇਂ ਨੂੰ ਵਧਾ ਦਿੱਤਾ ਗਿਆ ਹੈ, ਰੈਸਟੋਰੈਂਟ ਹੁਣ 8 ਵਜੇ ਦੀ ਬਜਾਏ ਰਾਤ 10 ਵਜੇ ਤੱਕ ਖੁੱਲ੍ਹਣਗੇ। ਇਸ ਤੋਂ ਇਲਾਵਾਂ ਗੋਲਫ ਕਲੱਬਾਂ ਅਤੇ ਬਾਹਰੀ ਯੋਗਾ ਗਤੀਵਿਧੀਆਂ ਨੂੰ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।
ਨਵੀਂ ਗਾਇਡਲਾਇਨ ਦੇ ਅਨੁਸਾਰ, ਰੈਸਟੋਰੈਂਟ-ਬਾਰ ਵਿੱਚ ਬੈਠਣ ਦੀ ਸਮਰੱਥਾ 50% ਹੈ। ਰੈਸਟੋਰੈਂਟ ਸਵੇਰੇ 8 ਵਜੇ ਤੋਂ ਰਾਤ 10 ਵਜੇ ਤੱਕ ਅਤੇ ਬਾਰ ਦੁਪਹਿਰ 12 ਤੋਂ ਰਾਤ 10 ਵਜੇ ਤੱਕ ਖੁੱਲ੍ਹੇ ਰਹਿਣਗੇ। ਸਾਰੇ ਬਾਜ਼ਾਰ ਅਤੇ ਸੋਪਿੰਗ ਮਾੱਲ ਨੂੰ ਸਵੇਰੇ 10 ਵਜੇ ਤੋਂ ਰਾਤ 8 ਵਜੇ ਤੱਕ ਖੁੱਲ੍ਹਣ ਦੀ ਆਗਿਆ ਹੈ।
ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀਡੀਐਮਏ) ਨੇ ਐਤਵਾਰ ਨੂੰ ਇੱਕ ਆਦੇਸ਼ ਵਿੱਚ ਕਿਹਾ, ਕਿ ਰੈਸਟੋਰੈਂਟ ਅਤੇ ਬਾਰ ਮਾਲਕਾਂ ਨੂੰ ਸਖਤ ਸੁਰੱਖਿਆ ਪ੍ਰਬੰਧਾ 'ਤੇ ਸਾਰੇ ਅਧਿਕਾਰਤ ਦਿਸ਼ਾ ਨਿਰਦੇਸ਼ਾਂ ਅਤੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨੀ ਪਏਗੀ।
ਇਹ ਵੀ ਪੜ੍ਹੋ:-ਸ਼੍ਰੀਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਜ਼ਮੀਨ ਖਰੀਦ ਦਾ ਬਿਓਰਾ ਕੀਤਾ ਜਨਤਕ
ਖੁੱਲੇ ਸਥਾਨਾਂ 'ਤੇ ਯੋਗਾ ਕਰਨ ਦੀ ਆਗਿਆ
ਡੀ.ਡੀ.ਐਮ.ਏ ਨੇ ਆਪਣੇ ਆਰਡਰ ਵਿੱਚ ਕਿਹਾ ਹੈ, ਕਿ ਜਨਤਕ ਪਾਰਕ, ਬਗੀਚਿਆਂ ਅਤੇ ਗੋਲਫ਼ ਕਲੱਬਾਂ ਨੂੰ ਦੁਬਾਰਾ ਖੋਲ੍ਹਿਆ ਜਾਵੇਗਾ ਅਤੇ ਯੋਗਾ ਕਰਨ ਨੂੰ ਖੁੱਲੇ ਥਾਵਾਂ ‘ਤੇ ਵੀ ਆਗਿਆ ਦਿੱਤੀ ਜਾਏਗੀ। ਇਸ ਵਿੱਚ ਕਿਹਾ ਗਿਆ ਹੈ, ਕਿ ਜਿਹੜੀਆਂ ਗਤੀਵਿਧੀਆਂ ਅਤੇ ਸੇਵਾਵਾਂ‘ ਤੇ ਪਾਬੰਦੀ ਹੈ, ਉਹ ਸਿਨੇਮਾ ਹਾਲ, ਜਿੰਮ, ਸਪਾ ਸ਼ਾਮਿਲ ਹਨ, ਜੋ ਕਿ 28 ਜੂਨ ਤੱਕ ਬੰਦ ਰਹਿਣਗੇ।