ETV Bharat / bharat

ਪੁੱਤ ਨੂੰ ਮਿਲ ਕੇ ਗਏ ਸ਼ਾਹਰੁਖ਼ ਖ਼ਾਨ, ਘਰ ਪਿਆ ਛਾਪਾ - ਕਰੂਜ਼ ਡਰੱਗ ਮਾਮਲੇ

ਐਨਸੀਬੀ ਦੀ ਟੀਮ ਵੀਰਵਾਰ ਨੂੰ ਮੰਨਤ 'ਤੇ ਸ਼ਾਹਰੁਖ ਖਾਨ ਦੇ ਘਰ ਪਹੁੰਚੀ। ਇਸ ਤੋਂ ਪਹਿਲਾਂ ਸ਼ਾਹਰੁਖ ਖਾਨ ਮੁੰਬਈ ਦੇ ਆਰਥਰ ਰੋਡ ਜੇਲ੍ਹ ਵਿੱਚ ਬੰਦ ਆਪਣੇ ਬੇਟੇ ਆਰੀਅਨ ਖਾਨ ਨੂੰ ਮਿਲਣ ਆਏ ਸੀ। ਇਸ ਤੋਂ ਬਾਅਦ ਐਨਸੀਬੀ ਦੀ ਟੀਮ ਜਾਂਚ ਲਈ ਸ਼ਾਹਰੁਖ ਦੇ ਘਰ ਪਹੁੰਚੀ।

ਪੁੱਤ ਨੂੰ ਮਿਲ ਕੇ ਗਏ ਸ਼ਾਹਰੁਖ਼ ਖ਼ਾਨ
ਪੁੱਤ ਨੂੰ ਮਿਲ ਕੇ ਗਏ ਸ਼ਾਹਰੁਖ਼ ਖ਼ਾਨ
author img

By

Published : Oct 21, 2021, 1:18 PM IST

Updated : Oct 21, 2021, 1:56 PM IST

ਹੈਦਰਾਬਾਦ: ਕਰੂਜ਼ ਡਰੱਗ ਮਾਮਲੇ 'ਚ ਨਾਰਕੋਟਿਕਸ ਕੰਟਰੋਲ ਬਿਉਰੋ (NCB) ਦੀ ਟੀਮ ਵੀਰਵਾਰ ਨੂੰ ਸ਼ਾਹਰੁਖ਼ ਖਾਨ ਦੇ ਘਰ ਮੰਨਤ ਪਹੁੰਚੀ। ਇਸ ਤੋਂ ਪਹਿਲਾਂ ਸ਼ਾਹਰੁਖ ਖਾਨ ਆਪਣੇ ਬੇਟੇ ਆਰੀਅਨ ਖਾਨ ਨੂੰ ਮਿਲਣ ਗਏ ਸੀ, ਜੋ ਕਿ ਇੱਕ ਨਸ਼ੇ ਦੇ ਮਾਮਲੇ ਵਿੱਚ 17 ਦਿਨਾਂ ਤੋਂ ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿੱਚ ਬੰਦ ਹੈ। ਇਸ ਤੋਂ ਬਾਅਦ ਐਨਸੀਬੀ ਦੀ ਟੀਮ ਸ਼ਾਹਰੁਖ ਦੇ ਘਰ ਪਹੁੰਚੀ ਅਤੇ ਡਰੱਗਜ਼ ਮਾਮਲੇ ਵਿੱਚ ਘਰ ਦੀ ਤਲਾਸ਼ੀ ਕੀਤੀ।

  • Mumbai | A team of Narcotics Control Bureau arrives at the residence of actor Ananya Pandey. A team of NCB is also present at Shah Rukh Khan's residence

    Visuals from Ananya Pandey's residence pic.twitter.com/U5ssrIxpph

    — ANI (@ANI) October 21, 2021 " class="align-text-top noRightClick twitterSection" data=" ">

ਉੱਥੇ ਹੀ ਐਨਸੀਬੀ ਦੀ ਇੱਕ ਟੀਮ ਅਦਾਕਾਰ ਚੰਕੀ ਪਾਂਡੇ ਦੀ ਬੇਟੀ ਅਨੰਨਿਆ ਪਾਂਡੇ ਦੇ ਘਰ ਵੀ ਪਹੁੰਚ ਗਈ ਹੈ। ਐਨਸੀਬੀ ਨੇ ਅਨੰਨਿਆ ਪਾਂਡੇ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਅਨੰਨਿਆ ਨੂੰ ਵੀਰਵਾਰ ਦੁਪਹਿਰ 2 ਵਜੇ ਐਨਸੀਬੀ ਦਫਤਰ ਵਿੱਚ ਪੁੱਛਗਿੱਛ ਲਈ ਪੇਸ਼ ਹੋਣਾ ਹੈ।

ਦੱਸ ਦਈਏ ਕਿ ਬੁੱਧਵਾਰ ਨੂੰ ਮੁੰਬਈ ਸੈਸ਼ਨ ਕੋਰਟ ਨੇ ਆਰੀਅਨ ਖਾਨ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ। ਇਸ ਤੋਂ ਬਾਅਦ ਆਰੀਅਨ ਖਾਨ ਨੇ ਬੰਬੇ ਹਾਈ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ। ਇਸ ਦੇ ਨਾਲ ਹੀ ਵੀਰਵਾਰ ਨੂੰ ਅਦਾਲਤ ਨੇ ਆਰੀਅਨ ਖਾਨ ਦੀ ਅਰਜ਼ੀ 'ਤੇ ਸੁਣਵਾਈ ਲਈ 26 ਅਕਤੂਬਰ ਦੀ ਤਰੀਕ ਤੈਅ ਕੀਤੀ ਹੈ।

ਆਰੀਅਨ ਖਾਨ ਦੇ ਵਕੀਲ ਸਤੀਸ਼ ਮਨਸ਼ਿੰਦੇ ਨੇ ਸ਼ੁੱਕਰਵਾਰ ਨੂੰ ਜਸਟਿਸ ਐਨਡਬਲਯੂ ਸਾਂਬਰੇ ਦੇ ਸਿੰਗਲ ਬੈਂਚ ਦੇ ਸਾਹਮਣੇ ਪਟੀਸ਼ਨ ਪੇਸ਼ ਕੀਤੀ ਅਤੇ ਤੁਰੰਤ ਸੁਣਵਾਈ ਦੀ ਬੇਨਤੀ ਕੀਤੀ। ਇਸ ਦੇ ਨਾਲ ਹੀ ਨਾਰਕੋਟਿਕਸ ਕੰਟਰੋਲ ਬਿਉਰੋ (ਐਨਸੀਬੀ) ਵੱਲੋਂ ਪੇਸ਼ ਹੋਏ ਵਧੀਕ ਸਾਲਿਸਿਟਰ ਜਨਰਲ ਅਨਿਲ ਸਿੰਘ ਨੇ ਅਗਲੇ ਹਫਤੇ ਤੱਕ ਦਾ ਸਮਾਂ ਮੰਗਿਆ।

ਇਹ ਵੀ ਪੜੋ: ਕਰੂਜ਼ ਡਰੱਗ ਕੇਸ: ਜ਼ੇਲ੍ਹ ’ਚ ਬੰਦ ਪੁੱਤਰ ਨੂੰ ਮਿਲੇ ਸ਼ਾਹਰੁਖ਼ ਖ਼ਾਨ, ਹੋਈ ਇਹ ਗੱਲ

ਮਹਾਨਗਰ ਦੀ ਇੱਕ ਵਿਸ਼ੇਸ਼ ਅਦਾਲਤ ਨੇ ਬੁੱਧਵਾਰ ਨੂੰ ਆਰੀਅਨ ਖਾਨ ਦੀ ਜ਼ਮਾਨਤ ਇਹ ਕਹਿ ਕੇ ਰੱਦ ਕਰ ਦਿੱਤੀ ਸੀ ਅਤੇ ਕਿਹਾ ਸੀ ਕਿ ਪਹਿਲੀ ਨਜ਼ਰ ਵਿੱਚ ਉਹ ਨਿਯਮਿਤ ਤੌਰ 'ਤੇ ਡਰੱਗ ਸਬੰਧੀ ਗਤੀਵਿਧੀਆਂ ਵਿੱਚ ਸ਼ਾਮਲ ਸੀ।

ਅਦਾਲਤ ਨੇ ਕਿਹਾ ਸੀ ਕਿ ਵਟਸਐਪ ਚੈਟ ਤੋਂ ਵੀ, ਪਹਿਲੀ ਨਜ਼ਰ ਤੋਂ ਇਹ ਜਾਪਦਾ ਹੈ ਕਿ ਉਹ ਨਸ਼ਾ ਤਸਕਰਾਂ ਦੇ ਸੰਪਰਕ ਵਿੱਚ ਸੀ। ਅਦਾਲਤ ਨੇ ਅਰਬਾਜ਼ ਮਰਚੈਂਟ (26) ਅਤੇ ਮੁਨਮੁਨ ਧਮੇਚਾ (28) ਦੀਆਂ ਜ਼ਮਾਨਤ ਅਰਜ਼ੀਆਂ ਨੂੰ ਵੀ ਰੱਦ ਕਰ ਦਿੱਤਾ ਸੀ।

ਕੀ ਹੈ ਮਾਮਲਾ

2 ਅਕਤੂਬਰ ਦੀ ਰਾਤ ਨੂੰ, ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਸਮੇਤ ਸੱਤ ਲੋਕਾਂ ਨੂੰ ਐਨਸੀਬੀ ਨੇ ਮੁੰਬਈ ਤੋਂ ਗੋਆ ਜਾ ਰਹੇ ਕਰੂਜ਼ 'ਤੇ ਚਲ ਰਹੀ ਡਰੱਗਸ ਪਾਰਟੀ ਕੁਨੈਕਸ਼ਨ ਵਿੱਚ ਫੜਿਆ ਸੀ। ਇਸ ਦੌਰਾਨ ਐਨਸੀਬੀ ਦੇ ਹੱਥੋਂ ਨਸ਼ੇ ਅਤੇ ਨਕਦੀ ਵੀ ਬਰਾਮਦ ਹੋਈ।

Last Updated : Oct 21, 2021, 1:56 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.