ETV Bharat / bharat

ਝਾਰਖੰਡ ‘ਚ ਨਕਸਲੀਆਂ ਨੇ ਉਡਾਇਆ ਰੇਲਵੇ ਟਰੈਕ, ਕਈ ਟ੍ਰੇਨਾਂ ਰੱਦ - Explosion on railway tracks, many trains canceled

ਭਾਰਤ ਬੰਦ 2021 (Bharat Band 2021) ਦੌਰਾਨ ਝਾਰਖੰਡ ਵਿੱਚ ਨਕਸਲੀਆਂ ਦੀ ਅੱਤ (Terror of Maoists in Jharkhand) ਵੇਖਣ ਨੂੰ ਮਿਲ ਰਹੀ ਹੈ। ਨਕਸਲੀਆਂ ਨੇ ਲਾਤੇਹਾਰ ਤੋਂ ਬਾਅਦ ਚਾਈਬਾਸਾ ਵਿੱਚ ਵੀ ਰੇਲਵੇ ਟਰੈਕ ਨੂੰ ਉਡਾ ਦਿੱਤਾ (Blast on Rail track at Chaibasa) ਹੈ।

ਝਾਰਖੰਡ ‘ਚ ਨਕਸਲੀਆਂ ਨੇ ਉਡਾਇਆ ਰੇਲਵੇ ਟਰੈਕ, ਕਈ ਟ੍ਰੇਨਾਂ ਰੱਦ
ਝਾਰਖੰਡ ਵਿੱਚ ਨਕਸਲੀਆਂ ਨੇ ਭਾਰਤ ਬੰਦ ਦੌਰਾਨ ਰੇਲਵੇ ਟਰੈਕ ਉਡਾਇਆ
author img

By

Published : Nov 20, 2021, 1:50 PM IST

Updated : Nov 20, 2021, 2:26 PM IST

ਚਾਈਬਾਸਾ: ਭਾਰਤ ਬੰਦ ਦੇ ਦੌਰਾਨ ਝਾਰਖੰਡ ਵਿੱਚ ਨਕਸਲੀਆਂ ਦੀ ਅੱਤ ਵੇਖਣ ਨੂੰ ਮਿਲ ਰਹੀ ਹੈ। ਲਾਤੇਹਾਰ ਤੋਂ ਬਾ੍ਦ ਚਾਈਬਾਸਾ ਵਿੱਚ ਵੀ ਰੇਲਵੇ ਟਰੈਕ ਨੂੰ ਉਡਾਉਣ ਦੀ ਘਟਨਾ ਸਾਹਮਣੇ ਆਈ ਹੈ। ਬੀਤੀ ਰਾਤ ਦੋ ਵਜੇ ਦੇ ਕਰੀਬ ਨਕਸਲੀਆਂ ਨੇ ਚੱਕਰਧਰਪੁਰ ਰੇਲ ਬਲਾਕ ਦੇ ਹਾਵੜਾ-ਮੁੰਬਈ ਰੇਲ ਮਾਰਗ (Howrah-Mumbai Rail track) ’ਤੇ ਲੋਟਾਪਹਾੜ ਅਤੇ ਸੋਨੂਆ ਵਿਚਾਲੇ ਇਸ ਵਾਰਦਾਤ (Incident between Lotapahara and Sonua) ਨੂੰ ਅੰਜਾਮ ਦਿੱਤਾ। ਰੇਲ ਪਟੜੀ ਬੁਰੀ ਤਰ੍ਹਾਂ ਟੁੱਟਣ ਤੋਂ ਬਾਅਦ ਇਸ ਰੂਟ ’ਤੇ ਰੇਲਾਂ ਚੱਲਣ ਵਿੱਚ ਦਿੱਕਤ ਪੇਸ਼ ਆ ਰਹੀ ਹੈ। ਰੇਲਵੇ ਦੇ ਅਫਸਰ ਰੇਲ ਟਰੈਕ ਦੀ ਮਰੰਮਤ ਕਰਨ ਵਿੱਚ ਲੱਗ ਗਏ ਹਨ।

ਝਾਰਖੰਡ ‘ਚ ਨਕਸਲੀਆਂ ਨੇ ਉਡਾਇਆ ਰੇਲਵੇ ਟਰੈਕ, ਕਈ ਟ੍ਰੇਨਾਂ ਰੱਦ

ਰੇਲਾਂ ਚਲਾਉਣ ਵਿੱਚ ਔਕੜ

ਭਾਰਤ ਬਂਦ ਦੀ ਸ਼ੁਰੂਆਤ ਹੁੰਦਿਆਂ ਹੀ ਨਕਸਲੀਆਂ ਨੇ ਅਪ ਅਤੇ ਡਾਊਨ ਦੋਵੇਂ ਰੇਲ ਟਰੈਕਾਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਦੇ ਨਾਲ ਹੀ ਰੇਲਵੇ ਲਾਈਨ ਦੇ ਕੰਢੇ ਕਈ ਥਾਂ ਬੈਨਰ ਤੇ ਪੋਸਟਰ ਵੀ ਲਗਾਏ ਹਨ। ਰੇਲ ਪਟੜੀ ਟੁੱਟਣ ਤੋਂ ਬਾਅਦ ਮੁੰਬਈ ਮੇਲ, ਆਜਾਦ ਹਿੰਦ ਐਕਸਪ੍ਰੈਸ ਟ੍ਰੇਨ ਚੱਕਰਧਰਪੁਰ ਸਟੇਸ਼ਨ ਅਤੇ ਹੋਰ ਸਟੇਸ਼ਨਾਂ ’ਤੇ ਕਈ ਘੰਟੇ ਖੜ੍ਹੀਆਂ ਰਹੀਆਂ। ਦੂਜੇ ਪਾਸੇ ਚੱਕਰਧਰਪੁਰ ਰਾਊਰਕੇਲਾ ਸਾਰੰਡਾ ਪੈਸੇਂਜਰ ਟ੍ਰੇਨ ਵੀ ਰੱਦ ਕਰ ਦਿੱਤੀ ਗਈ। ਇਸ ਰੂਟ ’ਤੇ ਰੇਲਾਂ ਆਮ ਵਾਂਗ ਚੱਲਣ ਲਾਇਕ ਬਣਾਉਣ ਲਈ ਰੇਲ ਪ੍ਰਸ਼ਾਸਨ ਵੱਲੋਂ ਚੱਕਰਧਰਪੁਰ ਰਾਊਰਕੇਲਾ ਵਿਚਾਲੇ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਨਾਲ ਹੀ ਇਸ ਪੂਰੇ ਸੈਕਸ਼ਨ ਦੇ ਨਰੀਖਣ ਤੋਂ ਬਾਅਦ ਹੀ ਰੇਲ ਗੱਡੀਆਂ ਚਲਾਈਆਂ ਜਾਣਗੀਆਂ।

ਝਾਰਖੰਡ ਵਿੱਚ ਨਕਸਲੀਆਂ ਨੇ ਭਾਰਤ ਬੰਦ ਦੌਰਾਨ ਰੇਲਵੇ ਟਰੈਕ ਉਡਾਇਆ
ਝਾਰਖੰਡ ਵਿੱਚ ਨਕਸਲੀਆਂ ਨੇ ਭਾਰਤ ਬੰਦ ਦੌਰਾਨ ਰੇਲਵੇ ਟਰੈਕ ਉਡਾਇਆ

ਲਾਤੇਹਾਰ ਵਿੱਚ ਵੀ ਉਡਾਇਆ ਰੇਲ ਟਰੈਕ

ਇਸ ਤੋਂ ਪਹਿਲਾਂ ਨਕਸਲੀਆਂ ਨੇ ਲਾਤੇਹਾਰ ਵਿੱਚ ਰੇਲਵੇ ਟਰੈਕ ਉਡਾ ਦਿੱਤਾ। ਭਾਰਤ ਬੰਦ ਨੂੰ ਸਫਲ ਬਣਾਉਣ ਦੇ ਲਈ ਭਾਰਤੀ ਕਮਿਊਨਿਸਟ ਪਾਰਟੀ ਮਾਓਵਾਦੀਆਂ ਨੇ ਸ਼ੁੱਕਰਵਾਰ ਨੂੰ ਦੇਰ ਰਾਤ ਲਾਤੇਹਾਰ ਦੇ ਡੇਮੂ-ਰਿਚੁਘੁੱਟਾ ਦੇ ਵਿਚਾਲੇ ਰੇਲ ਪਟੜੀ ’ਤੇ ਬੰਬ ਧਮਾਕਾ ਕਰਕੇ ਉਸ ਨੂੰ ਉਡਾ ਦਿੱਤਾ। ਇਸ ਘਟਨਾ ਤੋਂ ਬਾਅਦ ਡਾਊਨ ਰੇਲਵੇ ਲਾਈਨ ’ਤੇ ਰੇਲਾਂ ਚਲਣੀਆਂ ਪੂਰੀ ਤਰ੍ਹਾਂ ਠੱਪ ਹੋ ਗਈਆਂ ਹਨ। ਹਾਲਾਂਕਿ ਵਾਰਦਾਤ ਤੋਂ ਬਾਅਦ ਰੇਲਵੇ ਵੱਲੋਂ ਰਾਹਤ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:ਜਾਣੋਂ ਕਿਹੜੀ ਸੰਵਿਧਾਨਕ ਪ੍ਰਕਿਰਿਆ ਦੇ ਤਹਿਤ ਰੱਦ ਹੋਣਗੇ ਖੇਤੀ ਕਾਨੂੰਨ ?

Last Updated : Nov 20, 2021, 2:26 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.