ਅੰਮ੍ਰਿਤਸਰ: ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਗਹਿਰਾ ਸਦਮਾ ਲੱਗਾ ਹੈ। ਗੁਰਜੀਤ ਸਿੰਘ ਔਜਲਾ ਦੀ ਮਾਤਾ ਦਾ ਦਿਹਾਂਤ (MP Gurjit Singh from Amritsar Mother passed away) ਹੋ ਗਿਆ ਹੈ। ਜਾਣਕਾਰੀ ਅਨੁਸਾਰ ਗੁਰਮੀਤ ਕੌਰ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਸਨ ਅਤੇ ਦਿੱਲੀ ਦੇ ਇੱਕ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ।
ਭਲਕੇ ਦੁਪਹਿਰ 1 ਵਜੇ ਗੁਮਟਾਲਾ ਪਿੰਡ ਅੰਮ੍ਰਿਤਸਰ ਵਿੱਚ ਕੀਤਾ ਜਾਵੇਗਾ ਸਸਕਾਰ
ਗੁਰਮੀਤ ਕੌਰ ਨੇ 85 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਦੱਸ ਦਈਏ ਕਿ ਗੁਰਮੀਤ ਕੌਰ ਦਾ ਅੰਤਿਮ ਸਸਕਾਰ ਭਲਕੇ ਅੰਮ੍ਰਿਤਸਰ ਦੇ ਗੁਮਟਾਲਾ (MP GURJEET AUJLA MOTHER PASSES AWAY) ਵਿੱਚ ਹੋਵੇਗਾ। ਗੁਰਮੀਤ ਕੌਰ ਔਜਲਾ ਆਪਣੇ ਪਿੱਛੇ ਪਤੀ ਸਰਬਜੀਤ ਸਿੰਘ, ਪੁੱਤਰ ਗੁਰਜੀਤ ਸਿੰਘ ਔਜਲਾ, ਪੁੱਤਰ ਸੁਖਜਿੰਦਰ ਸਿੰਘ ਔਜਲਾ ਅਤੇ ਧੀ ਅਮਨਦੀਪ ਕੌਰ ਨੂੰ ਛੱਡ ਗਏ ਹਨ।
With a heavy heart, share the sad news of passing of Sardarni Gurmeet Kaur Aujla my mother, she was undergoing treatment in Delhi and left for her heavenly abode today. Her last rites will be performed on Sunday, January 12, at 1 PM in Gumtala village Amritsar. May her soul rest… pic.twitter.com/INxsyt3WYS
— Gurjeet Singh Aujla (@GurjeetSAujla) January 11, 2025
ਗੁਰਜੀਤ ਸਿੰਘ ਔਜਲਾ ਨੇ ਦਿੱਤੀ ਜਾਣਕਾਰੀ
ਅੰਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਜਾਣਕਾਰੀ ਦਿੰਦੇ ਹੋਏ ਲਿਖਿਆ ‘ਭਾਰੀ ਦਿਲ ਨਾਲ, ਮੇਰੀ ਮਾਤਾ ਜੀ ਸਰਦਾਰਨੀ ਗੁਰਮੀਤ ਕੌਰ ਔਜਲਾ ਦੇ ਦਿਹਾਂਤ ਦੀ ਦੁਖਦਾਈ ਖ਼ਬਰ ਸਾਂਝੀ ਕਰ ਰਿਹਾ ਹਾਂ, ਉਹਨਾਂ ਦਾ ਦਿੱਲੀ ਵਿੱਚ ਇਲਾਜ ਕਰਵਾ ਰਹੇ ਸੀ ਅਤੇ ਅੱਜ ਆਪਣੇ ਸਵਰਗੀ ਨਿਵਾਸ ਲਈ ਰਵਾਨਾ ਹੋ ਗਏ ਹਨ। ਉਨ੍ਹਾਂ ਦਾ ਅੰਤਿਮ ਸਸਕਾਰ ਐਤਵਾਰ, 12 ਜਨਵਰੀ ਨੂੰ ਦੁਪਹਿਰ 1 ਵਜੇ ਗੁਮਟਾਲਾ ਪਿੰਡ ਅੰਮ੍ਰਿਤਸਰ ਵਿੱਚ ਕੀਤਾ ਜਾਵੇਗਾ। ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਪੂਰਾ ਪਰਿਵਾਰ।’