ਮੁੰਬਈ: ਜਲ ਸੈਨਾ ਨੇ ਬੁੱਧਵਾਰ ਨੂੰ ਸੂਚਿਤ ਕੀਤਾ ਸੀ ਕਿ ਬਹੁਤ ਮਾੜੇ ਮੌਸਮ ਨਾਲ ਲੜਦੇ ਹੋਏ ਜਵਾਨਾਂ ਨੇ ਬੈਰਾਜ ਪੀ 305 'ਤੇ ਮੌਜੂਦ 273 ਲੋਕਾਂ ਵਿਚੋਂ 184 ਨੂੰ ਬਚਾ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਦੋ ਹੋਰ ਬੈਰਾਜ ਅਤੇ ਇੱਕ ਤੇਲ ਰਿਗ ਉੱਤੇ ਮੌਜੂਦ ਸਾਰੇ ਲੋਕ ਸੁਰੱਖਿਅਤ ਹਨ।
ਮੁੰਬਈ ਤੱਟ ਤੋਂ ਬੈਰਾਜ ਪੀ 305 ਦੇ ਡੁੱਬਣ ਤੋਂ ਬਾਅਦ ਅਰਬ ਸਾਗਰ ਤੋਂ 14 ਲਾਸ਼ਾਂ ਬਰਾਮਦ ਹੋਈਆਂ ਹਨ। ਹੁਣ ਤੱਕ 184 ਲੋਕਾਂ ਨੂੰ ਬਚਾ ਲਿਆ ਗਿਆ ਹੈ। ਬਚਾਅ ਕਾਰਜ ਜਾਰੀ ਹੈ।
ਦਸ ਦਈਏ ਕਿ ਚੱਕਰਵਾਤ ਤੌਕਤੇ ਦੇ ਗੁਜਰਾਤ ਦੇ ਤੱਟ ਉੱਤੇ ਆਉਣ ਤੋਂ ਕੁਝ ਘੰਟੇ ਪਹਿਲਾਂ, ਮੁੰਬਈ ਨੇੜੇ ਅਰਬ ਸਾਗਰ ਵਿੱਚ ਫਸ ਗਏ ਸੀ। ਨੇਵੀ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਬੁੱਧਵਾਰ ਸਵੇਰ ਤੱਕ, ਪੀ 305 'ਤੇ ਮੌਜੂਦ 184 ਜਵਾਨਾਂ ਨੂੰ ਬਚਾ ਲਿਆ ਗਿਆ ਸੀ। ਆਈਐਨਐਸ ਕੋਚੀ ਅਤੇ ਆਈਐਨਐਸ ਕੋਲਕਾਤਾ ਇਨ੍ਹਾਂ ਲੋਕਾਂ ਨਾਲ ਮੁੰਬਈ ਬੰਦਰਗਾਹ ਪਰਤ ਰਹੇ ਹਨ। ਬੁਲਾਰੇ ਨੇ ਦੱਸਿਆ, “ਆਈਐਨਐਸ ਤੇਗ, ਆਈਐਨਐਸ ਬੈਤਵਾ, ਆਈਐਨਐਸ ਬਿਆਸ, ਪੀ 81 ਜਹਾਜ਼ਾਂ ਅਤੇ ਹੈਲੀਕਾਪਟਰਾਂ ਦੀ ਸਹਾਇਤਾ ਨਾਲ ਸਰਚ ਅਤੇ ਬਚਾਅ ਕਾਰਜ ਜਾਰੀ ਹਨ।” ਨੇਵੀ ਅਤੇ ਕੋਸਟ ਗਾਰਡ ਨੇ ਮੰਗਲਵਾਰ ਤੱਕ ਬੈਰਜੀਜੀਏਲ ਕੰਸਟਰਕਟਰ ਵਿੱਚ ਮੌਜੂਦ 137 ਲੋਕਾਂ ਨੂੰ ਬਚਾਇਆ।
ਅਧਿਕਾਰੀਆਂ ਨੇ ਦੱਸਿਆ ਕਿ ਬੈਰਾਜ ਐਸਐਸ -3 'ਤੇ ਮੌਜੂਦ 196 ਲੋਕ ਅਤੇ ਤੇਲ ਰਿਗ ਸਾਗਰ ਭੂਸ਼ਣ 'ਤੇ 101 ਲੋਕ ਸੁਰੱਖਿਅਤ ਹਨ। ਓ.ਐੱਨ.ਜੀ.ਸੀ ਅਤੇ ਐਸ.ਸੀ.ਆਈ ਦੇ ਜਹਾਜ਼ਾਂ ਰਾਹੀਂ, ਉਨ੍ਹਾਂ ਨੂੰ ਸੁਰੱਖਿਅਤ ਤੱਟ 'ਤੇ ਲਿਆਂਦਾ ਜਾ ਰਿਹਾ ਹੈ। ਆਈਐਨਐਸ ਤਲਵਾੜ ਵੀ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਸਹਾਇਤਾ ਲਈ ਖੇਤਰ ਵਿਚ ਤਾਇਨਾਤ ਹਨ।
ਇਹ ਵੀ ਪੜ੍ਹੋ:ਦਿੱਲੀ ਹਾਈਕੋਰਟ ਨੇ ਬੱਚਿਆਂ 'ਤੇ ਵੈਕਸੀਨ ਦੇ ਟਰਾਇਲ 'ਤੇ ਰੋਕ ਲਗਾਉਣ ਤੋਂ ਕੀਤਾ ਇਨਕਾਰ
ਇਕ ਸਮੁੰਦਰੀ ਫੌਜ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਨੂੰ ਸਮੁੰਦਰ ਵਿੱਚ ਤਿੰਨ ਬੈਰਾਜ ਅਤੇ ਇੱਕ ਤੇਲ ਰਿਗ ਸੋਮਵਾਰ ਨੂੰ ਸੁਮੰਦਰ ਵਿੱਚ ਫਸ ਗਏ ਸੀ। ਇਨ੍ਹਾਂ ਵਿੱਚ 273 ਲੋਕਾਂ ਨੂੰ ਲੈ ਜਾਇਆ ਜਾ ਰਿਹਾ ਪੀ 305 ਬੈਰਾਜ, 137 ਕਰਮੀਆਂ ਨੂੰ ਲੈ ਜਾ ਰਿਹਾ ਜੀਏਐਲ ਨਿਰਮਾਣਕਾਰ ਅਤੇ ਐਸਐਸ -3 ਬੈਜ ਸ਼ਾਮਲ ਹਨ, ਜਿਸ ਵਿੱਚ 196 ਕਰਮਚਾਰੀ ਮੌਜੂਦ ਸਨ। ਨਾਲ ਹੀ, 'ਸਾਗਰ ਭੂਸ਼ਣ' ਤੇਲ ਦੀ ਰਿਗ ਵੀ ਸਮੁੰਦਰ ਵਿੱਚ ਫਸ ਗਈ ਸੀ, ਜਿਸ ਵਿੱਚ 101 ਕਰਮਚਾਰੀ ਮੌਜੂਦ ਸਨ।
ਵਾਈਸ ਐਡਮਿਰਲ ਮੁਰਲੀਧਰ ਸਦਾਸ਼ਿਵ ਪਵਾਰ, ਨੇਵੀ ਸਟਾਫ ਦੇ ਡਿਪਟੀ ਚੀਫ ਨੇ ਕਿਹਾ ਕਿ ਪਿਛਲੇ ਚਾਰ ਦਹਾਕਿਆਂ ਵਿੱਚ ਇਹ ਸਭ ਤੋਂ ਚੁਣੌਤੀਪੂਰਨ ਖੋਜ ਅਤੇ ਬਚਾਅ ਕਾਰਜ ਹੈ।