ਦਿੱਲੀ: ਜਿਥੇ ਇੱਕ ਪਾਸੇ ਪੰਜਾਬ ਕਾਂਗਰਸ ਵਿਚਾਲੇ ਕਲੇਸ਼ ਚੱਲ ਰਿਹਾ ਹੈ ਉਥੇ ਹੀ ਦੂਜੇ ਪਾਸੇ ਚਰਚਾਵਾਂ ਇਹ ਵੀ ਚੱਲ ਰਹੀਆਂ ਹਨ ਕਿ ਸਾਬਕਾ ਮੰਤਰੀ ਤੇ ਵਿਧਾਇਕ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾ ਰਿਹਾ ਹੈ। ਉਥੇ ਹੀ ਇਸ ਵਿਚਾਲੇ ਨਵਜੋਤ ਸਿੰਘ ਸਿੱਧੂ ਨੇ ਸੋਨੀਆ ਗਾਂਧੀ ਨਾਲ ਮੀਟਿੰਗ ਕੀਤੀ ਜਿਸ ਕਾਰਨ ਇਹ ਚਰਚਾਵਾਂ ਹੋਰ ਵੀ ਤੇਜ ਹੋ ਗਈਆਂ।
ਇਹ ਵੀ ਪੜੋ: ਸਿੱਧੂ ਦੀ ਪ੍ਰਧਾਨਗੀ ਵਾਲੇ ਬਿਆਨ 'ਤੇ ਰਾਵਤ ਦਾ ਸਪੱਸ਼ਟੀਕਰਨ
ਇਸ ਮੀਟਿੰਗ ਦੌਰਾਨ ਪੰਜਾਬ ਮਸਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵੀ ਮੌਜੂਦ ਰਹੇ, ਜਿਹਨਾਂ ਨੇ ਮੀਟਿੰਗ ਤੋਂ ਬਾਅਦ ਬਿਆਨ ਦਿੱਤੇ ਕਿ ਅਜੇ ਕੋਈ ਵੀ ਫੈਸਲਾ ਨਹੀਂ ਲਿਆ ਗਿਆ ਹੈ ਜਦੋਂ ਵੀ ਆਖਰੀ ਫੈਸਲਾ ਲਿਆ ਜਾਵੇਗਾ ਤਾਂ ਐਲਾਨ ਕਰ ਦਿੱਤਾ ਜਾਵੇਗਾ।
ਉਥੇ ਹੀ ਹਰੀਸ਼ ਰਾਵਤ ਨੇ ਕਿਹਾ ਕਿ ਹਾਈਕਮਾਨ ਪੰਜਾਬ ਕਾਂਗਰਸ ਦੇ ਸਾਰੇ ਮਸਲੇ ਨੂੰ ਸਾਂਤੀ ਨਾਲ ਹੱਲ ਕਰਨਾ ਚਹੁੰਦੀ ਹ ਤਾਂ ਜੋ 2022 ਦੀਆਂ ਚੋਣਾਂ ਲਈ ਇੱਕ ਚੰਗੀ ਟੀਮ ਤਿਆਰ ਕੀਤੀ ਜਾ ਸਕੇ। ਉਹਨਾਂ ਨੇ ਕਿਹਾ ਕਿ ਪਾਰਟੀ ਕਿਸੇ ਵੀ ਆਗੂ ਨੂੰ ਨਾਰਾਜ ਨਹੀਂ ਕਰੇਗੀ।
ਨਵੀਂ ਦਿੱਲੀ: ਹਾਈ ਕਮਾਂਡ ਦੀਆਂ ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ਕਾਂਗਰਸ ਦਾ ਕਲੇਸ਼ ਨਿਬੜਣ 'ਚ ਨਹੀਂ ਆ ਰਿਹਾ। ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਜੂਨ ਵਿੱਚ ਕਿਹਾ ਸੀ ਕਿ ਜੁਲਾਈ ਦੇ ਪਹਿਲੇ ਹਫਤੇ ਤੱਕ ਸਭ ਕੁੱਝ ਸਾਫ ਹੋ ਜਾਵੇਗਾ ਤੇ ਪਾਰਟੀ ਅੰਦਰ ਸਭ ਇਕੱਠੇ ਹੋਣਗੇ, ਪਰ ਅੱਧਾ ਜੁਲਾਈ ਲੰਘਣ ਮਗਰੋਂ ਵੀ ਰੇੜਕਾ ਬਰਕਰਾਰ ਹੈ।
ਹਰੀਸ਼ ਰਾਵਤ ਨੇ ਦਿੱਤਾ ਸੀ ਬਿਆਨ
ਹਾਲਾਂਕਿ ਇਸ ਤੋਂ ਪਹਿਲਾਂ ਹਰੀਸ਼ ਰਾਵਤ ਨੇ ਇੱਕ ਨਿਜੀ ਚੈਨਲ ਨੂੰ ਬਿਆਨ ਦਿੱਤਾ ਸੀ ਕਿ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾ ਰਿਹਾ ਹੈ। ਜਿਸ ਤੋਂ ਮਗਰੋਂ ਇਹ ਖ਼ਬਰ ਅੱਗ ਵਾਂਗ ਫੈਲ ਗਈ ਸੀ। ਤੇ ਸਿੱਧੂ ਦੇ ਪ੍ਰਧਾਨ ਬਣਨ ਦੀ ਖੁਸ਼ੀ ਵਿੱਚ ਲੱਡੂ ਵੀ ਵੰਡੇ ਗਏ।
ਕੈਪਟਨ ਨੇ ਹਰੀਸ਼ ਰਾਵਤ ਦੀ ਕੀਤੀ ਸ਼ਿਕਾਇਤ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਨੂੰ ਫੋਨ ਕਰ ਹਰੀਸ਼ ਰਾਵਤ ਦੀ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਸੋਨੀਆ ਗਾਂਧੀ ਨੇ ਹਰੀਸ਼ ਰਾਵਤ ਨੂੰ ਤਲਬ ਵੀ ਕੀਤਾ ਸੀ।
ਹਰੀਸ਼ ਰਾਵਤ ਦਾ U-turn
ਸ਼ਾਮ ਨੂੰ ਸੋਨੀਆ ਗਾਂਧੀ ਨਾਲ ਮੁਲਾਕਾਤ ਮਗਰੋਂ ਹਰੀਸ਼ ਰਾਵਤ ਨੇ ਕਿਹਾ ਕਿ ਮੈਂ ਇਹ ਕਦੀ ਨਹੀਂ ਕਿਹਾ ਕਿ ਨਵਜੋਤ ਸਿੱਧੂ ਨੂੰ ਪੰਜਾਬ ਦਾ ਪ੍ਰਧਾਨ ਬਣਾਇਆ ਜਾਵੇਗਾ। ਮੇਰੇ ਤੋਂ ਪੁੱਛਿਆ ਗਿਆ ਸੀ ਕੀ ਸਿੱਧੂ ਨੂੰ ਪ੍ਰਧਾਨ ਬਣਾਇਆ ਜਾਵੇਗਾ ਤੇ ਮੈਂ ਕਿਹਾ ਕਿ ਫੈਸਲਾ ਇਸ ਦੇ ਆਲੇ-ਦੁਆਲੇ ਹੀ ਹੋਵੇਗਾ।
ਸੋ ਹੁਣ ਮੀਟਿੰਗਾਂ ਦੀ ਦੌਰ ਜਾਰੀ ਹੈ, ਪਰ ਦੇਖਣਾ ਹੋਵੇਗਾ ਕਿ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਵੇਗਾ ਜਾ ਨਹੀਂ...
ਇਹ ਵੀ ਪੜੋ: ਕਾਂਗਰਸੀ ਵਰਕਰਾਂ 'ਚ ਵੀ ਉਭਰੀ ਖਾਨਾਜੰਗੀ, ਸਿੱਧੂ ਦੇ ਪੋਸਟਰ ਪਾੜੇ