ETV Bharat / bharat

ਦਿੱਲੀ ’ਚ ਗੈਸਟ ਅਧਿਆਪਕਾਂ ਦੇ ਧਰਨੇ ’ਚ ਸਿੱਧੂ

ਦਿੱਲੀ ’ਚ ਗੈਸਟ ਟੀਚਰਾਂ ਵੱਲੋਂ ਕੇਜਰੀਵਾਲ ਦੀ ਰਿਹਾਇਸ਼ ਦੇ ਬਾਹਰ ਧਰਨਾ (guest teachers dharna) ਦਿੱਤੀ ਜਾ ਰਿਹਾ ਹੈ, ਉਥੇ ਹੀ ਅਧਿਆਪਕਾਂ ਦੇ ਧਰਨੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਹੁੰਚ (Sidhu in teachers' dharna) ਗਏ ਹਨ।

ਅਧਿਆਪਕਾਂ ਦੇ ਧਰਨੇ ਚ ਸਿੱਧੂ
ਅਧਿਆਪਕਾਂ ਦੇ ਧਰਨੇ ਚ ਸਿੱਧੂ
author img

By

Published : Dec 5, 2021, 1:23 PM IST

Updated : Dec 5, 2021, 2:03 PM IST

ਨਵੀਂ ਦਿੱਲੀ: ਪੰਜਾਬ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ 2022 (Punjab Assembly Election 2022) ਹੋਣ ਜਾ ਰਹੀਆਂ ਹਨ, ਉਥੇ ਹੀ ਹਰ ਪਾਰਟੀ ਵੱਲੋਂ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਹੁਣ ਪੰਜਾਬ ਤੇ ਦਿੱਲੀ ਸਰਕਾਰ ਆਹਮੋ-ਸਾਹਮਣੇ ਹੋ ਗਏ ਹਨ, ਜਿੱਥੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਆ ਕੇ ਲੋਕਾਂ ਦਾ ਵੱਡੇ-ਵੱਡੇ ਵਾਅਦੇ ਕਰ ਰਹੇ ਹਨ, ਉਥੇ ਹੀ ਹੁਣ ਪੰਜਾਬ ਸਰਕਾਰ ਵੱਲੋਂ ਵੀ ਦਿੱਲੀ ਸਰਕਾਰ ਨੂੰ ਨੀਵਾਂ ਤੇ ਝੂਠਾ ਦਿਖਾਉਣ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ।

ਇਹ ਵੀ ਪੜੋ: Assembly Election 2022: ਅਮਿਤ ਸ਼ਾਹ ਦੇ ਬਿਆਨ ਨੇ ਹਿਲਾਈ ਪੰਜਾਬ ਦੀ ਸਿਆਸਤ, ਕਿਹਾ-ਗੱਠਜੋੜ ਲਈ...

ਅਧਿਆਪਕਾਂ ਦੇ ਧਰਨੇ ’ਚ ਪਹੁੰਚੇ ਸਿੱਧੂ

ਦਿੱਲੀ ’ਚ ਗੈਸਟ ਟੀਚਰਾਂ ਵੱਲੋਂ ਧਰਨਾ (guest teachers dharna) ਦਿੱਤੀ ਜਾ ਰਿਹਾ ਹੈ, ਉਥੇ ਹੀ ਅਧਿਆਪਕਾਂ ਦੇ ਧਰਨੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਹੁੰਚ (Sidhu in teachers' dharna) ਗਏ ਹਨ। ਦੱਸ ਦਈਏ ਕਿ ਅਧਿਆਪਕ ਕੇਜਰੀਵਾਲ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਨ ਤੇ ਇਸ ਦੌਰਾਨ ਨਵਜੋਤ ਸਿੱਧੂ ਉਹਨਾਂ ਦਾ ਸਾਥ ਦੇਣ ਲਈ ਪਹੁੰਚੇ ਹਨ। ਅਧਿਆਪਕਾਂ ਵੱਲੋਂ ਪੱਕੇ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਅਧਿਆਪਕਾਂ ਦੇ ਧਰਨੇ ਚ ਸਿੱਧੂ

ਉਥੇ ਹੀ ਨਵਜੋਤ ਸਿੱਧੂ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ‘2015 ਵਿੱਚ ਦਿੱਲੀ ਵਿੱਚ ਅਧਿਆਪਕਾਂ ਦੀਆਂ 12,515 ਨੌਕਰੀਆਂ ਖਾਲੀ ਸਨ, ਪਰ 2021 ਵਿੱਚ ਦਿੱਲੀ ਵਿੱਚ ਅਧਿਆਪਕਾਂ ਦੀਆਂ 19,907 ਨੌਕਰੀਆਂ ਖਾਲੀ ਹਨ। ਜਦਕਿ 'ਆਪ' ਸਰਕਾਰ ਗੈਸਟ ਲੈਕਚਰਾਰਾਂ ਰਾਹੀਂ ਖਾਲੀ ਅਸਾਮੀਆਂ ਭਰ ਰਹੀ ਹੈ!!

ਅਧਿਆਪਕਾਂ ਦੇ ਧਰਨੇ ਚ ਸਿੱਧੂ
ਅਧਿਆਪਕਾਂ ਦੇ ਧਰਨੇ ਚ ਸਿੱਧੂ

ਸਿੱਧੂ ਨੇ ਕਿਹਾ ਕਿ ‘2015 ਦੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਤੁਸੀਂ ਦਿੱਲੀ ਵਿੱਚ 8 ਲੱਖ ਨਵੀਆਂ ਨੌਕਰੀਆਂ ਅਤੇ 20 ਨਵੇਂ ਕਾਲਜਾਂ ਦਾ ਵਾਅਦਾ ਕੀਤਾ ਸੀ, ਨੌਕਰੀਆਂ ਅਤੇ ਕਾਲਜ ਕਿੱਥੇ ਹਨ? ਤੁਸੀਂ ਦਿੱਲੀ ਵਿੱਚ ਸਿਰਫ਼ 440 ਨੌਕਰੀਆਂ ਦਿੱਤੀਆਂ ਹਨ। ਤੁਹਾਡੀਆਂ ਅਸਫਲ ਗਰੰਟੀਆਂ ਦੇ ਉਲਟ, ਪਿਛਲੇ 5 ਸਾਲਾਂ ਵਿੱਚ ਦਿੱਲੀ ਦੀ ਬੇਰੁਜ਼ਗਾਰੀ ਦੀ ਦਰ ਲਗਭਗ 5 ਗੁਣਾ ਵੱਧ ਗਈ ਹੈ !!

ਇਹ ਵੀ ਪੜੋ: ਪੱਕੇ ਹੋਣ ਲਈ ਕੀਤਾ ਪ੍ਰਦਰਸ਼ਨ, ਹੁਣ ਨੌਕਰੀ ’ਤੇ ਲਟਕੀ ਤਲਵਾਰ, ਮਾਮਲਾ ਦਰਜ

ਕੇਜਰੀਵਾਲ ਵੀ ਅਧਿਆਪਕਾਂ ਦੇ ਧਰਨੇ ’ਚ ਹੋਏ ਸਨ ਸ਼ਾਮਲ

ਦੱਸ ਦਈਏ ਕਿ 27 ਨਵੰਬਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੋਹਾਲੀ ਵਿਖੇ ਧਰਨਾ ਦੇ ਰਹੇ ਅਧਿਆਪਕਾਂ ਦੇ ਧਰਨੇ ਵਿੱਚ ਸ਼ਾਮਲ ਹੋਏ ਹਨ। ਇਸ ਦੌਰਾਨ ਕੇਜਰੀਵਾਲ ਨੇ ਅਧਿਆਪਕਾਂ ਨਾਲ ਸਰਕਾਰ ਆਉਣ ’ਤੇ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਤੇ ਪੰਜਾਬ ਸਰਕਾਰ ’ਤੇ ਨਿਸ਼ਾਨੇ ਸਾਧੇ ਸਨ, ਉਥੇ ਹੀ ਹੁਣ ਪੰਜਾਬ ਸਰਕਾਰ ਵੱਲੋਂ ਇਸ ਦਾ ਜਵਾਬ ਕੇਜਰੀਵਾਲ ਨੂੰ ਦਿੱਤਾ ਜਾ ਰਿਹਾ ਹੈ।

Last Updated : Dec 5, 2021, 2:03 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.