ETV Bharat / bharat

ਮੂਸੇਵਾਲਾ ਨੇ ਪਹਿਲਾ ਹੀ ਗੀਤਾਂ ਰਾਹੀ ਦਿੱਤਾ ਮੌਤ ਦਾ ਸਿਗਨਲ

author img

By

Published : May 30, 2022, 10:45 PM IST

ਮੂਸੇਵਾਲਾ ਨੇ ਪਹਿਲਾਂ ਹੀ ਮੌਤ ਦੇ ਸੰਕੇਤ ਦੇ ਦਿੱਤੇ ਸਨ: ਤਾਜ਼ਾ ਦੋ ਗੀਤ... '295 ਲੱਗੇਗੀ' ਗੀਤ ਅਨੁਸਾਰ ਉਸਦਾ ਕਤਲ 29 ਤਰੀਕ 5ਵਾਂ ਮਹੀਨਾ ਨੂੰ ਹੋਈ। ਥਾਰ 'ਚ ਰਹੀ ਜਿੰਦਗੀ 'ਦ ਲਾਸਟ ਰਾਈਡ।

ਮੂਸੇਵਾਲਾ ਨੇ ਪਹਿਲਾ ਹੀ ਗੀਤਾਂ ਰਾਹੀ ਦਿੱਤਾ ਮੌਤ ਦਾ ਸਿਗਨਲ
ਮੂਸੇਵਾਲਾ ਨੇ ਪਹਿਲਾ ਹੀ ਗੀਤਾਂ ਰਾਹੀ ਦਿੱਤਾ ਮੌਤ ਦਾ ਸਿਗਨਲ

ਚੰਡੀਗੜ੍ਹ: ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੇ ਦੇਸ਼ ਹੀ ਨਹੀਂ ਪੂਰੀ ਦੁਨੀਆਂ 'ਚ ਖਲਬਲੀ ਮਚਾ ਦਿੱਤੀ ਹੈ ਪਰ ਸਿੱਧੂ ਮੂਸੇਵਾਲਾ ਨੇ ਉਨ੍ਹਾਂ ਦੀ ਮੌਤ ਦੀ ਸੰਭਾਵਨਾ ਪਹਿਲਾਂ ਹੀ ਜ਼ਾਹਰ ਕਰ ਦਿੱਤੀ ਸੀ। ਇਸ ਸਮੇਂ ਉਨ੍ਹਾਂ ਦੇ ਦੋ ਗੀਤ "ਦ ਲਾਸਟ ਰਾਈਡ” ਅਤੇ “295 ਲੱਗੇਗੀ” ਸੋਸ਼ਲ ਮੀਡੀਆ 'ਤੇ ਸਭ ਤੋਂ ਜ਼ਿਆਦਾ ਟਰੈਂਡ ਕਰ ਰਹੇ ਹਨ। ਇਹ ਇਤਫ਼ਾਕ ਹੈ ਕਿ ਉਸਦੇ ਸਿਰਲੇਖ ਵਿੱਚ ਹੀ ਉਸਦੀ ਮੌਤ ਦੀ ਚੇਤਾਵਨੀ ਸੀ।

10 ਮਹੀਨੇ ਪਹਿਲਾਂ ਉਨ੍ਹਾਂ ਨੇ 295 ਲੱਗੇਗੀ ਗੀਤ ਰਿਲੀਜ਼ ਕੀਤਾ ਸੀ। ਇਹ ਗੀਤ ਪੰਜਾਬ ਵਿੱਚ ਵਾਪਰ ਰਹੀਆਂ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਬਾਰੇ ਸੀ। ਇਸ ਦੇ ਸ਼ਬਦ ਸਨ- ਜੇ ਮੈਂ ਸੱਚ ਬੋਲਾਂ ਤਾਂ 295 ਲੱਗੇਗੀ 5ਵੇਂ ਮਹੀਨੇ ਯਾਨੀ 29 ਮਈ ਨੂੰ ਉਨ੍ਹਾਂ ਦੀ ਮੌਤ ਹੋ ਗਈ। ਆਪਣੇ ਮਹਿੰਦਰਾ ਥਾਰ ਵਿੱਚ ਜ਼ਿੰਦਗੀ ਦੀ ਆਖਰੀ ਸਵਾਰੀ ਕਰਦੇ ਹੋਏ ਸਿੱਧੂ ਦੀ "The Last Ride" ਸਿਰਲੇਖ ਵਾਲਾ ਦੂਜਾ ਗੀਤ ਪੂਰਾ ਢੁਕਦਾ ਹੈ।

ਮੂਸੇਵਾਲਾ ਦਾ ਆਖਰੀ ਗੀਤ 'ਲੇਵਲ': ਸਿੱਧੂ ਨੇ ਆਪਣੀ ਮੌਤ ਤੋਂ 4 ਦਿਨ ਪਹਿਲਾਂ 25 ਮਈ ਨੂੰ ਗੀਤ 'ਲੇਵਲ' ਰਿਲੀਜ਼ ਕੀਤਾ ਸੀ, ਜੋ ਉਨ੍ਹਾਂ ਦਾ ਆਖਰੀ ਗੀਤ ਬਣ ਗਿਆ ਸੀ। ਇਸ ਤੋਂ ਦੋ ਹਫਤੇ ਪਹਿਲਾਂ 15 ਮਈ ਨੂੰ ਗੀਤ 'ਦਿ ਲਾਸਟ ਰਾਈਡ' ਰਿਲੀਜ਼ ਹੋਇਆ ਸੀ। ਇੱਕ ਗੀਤ ਨੂੰ 10 ਮਹੀਨੇ ਪਹਿਲਾਂ “295” ਰਿਲੀਜ਼ ਹੋਏ ਸਨ। ਸਿੱਧੂ ਨੇ 'ਦਿ ਲਾਸਟ ਰਾਈਡ' ਗੀਤ ਨੂੰ ਆਪਣੇ ਅਧਿਕਾਰਤ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਸੀ।

“ਦ ਲਾਸਟ ਰਾਈਡ” ਗੀਤ ਦੇ ਇਹ ਬੋਲ ਮੂਸੇਵਾਲਾ ਦੀ ਜਿੰਦਗੀ 'ਚ ਸੱਚ ਹੋਏ ਸਾਬਤ: “ਦ ਲਾਸਟ ਰਾਈਡ” ਗੀਤ ਨੂੰ ਰਿਲੀਜ਼ ਹੋਏ 15 ਦਿਨ ਹੋ ਗਏ ਹਨ ਅਤੇ ਇਸ ਨੂੰ 1 ਕਰੋੜ 3 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਗੀਤ ਦੇ ਬੋਲ ਖੁਦ ਸਿੱਧੂ ਨੇ ਲਿਖੇ ਹਨ। ਲੱਗਦਾ ਹੈ ਕਿ ਸਿੱਧੂ ਮੂਸੇਵਾਲਾ ਨੂੰ ਪਹਿਲਾਂ ਹੀ ਆਪਣੀ ਮੌਤ ਦਾ ਅੰਦਾਜ਼ਾ ਸੀ। ਗੀਤ 'ਚ ਸਿੱਧੂ ਕਹਿ ਰਹੇ ਹਨ, 'ਚੋਬਰ ਦੇ ਚਹਿਰੇ ਉੱਤੇ ਨੂਰ ਦੱਸਦਾ...ਨੀ ਇਹਦਾ ਉਠੂਗਾ ਜਵਾਨੀ 'ਚ ਜਨਾਜ਼ਾ' 'ਮੋਢਿਆ 'ਤੇ ਕਾਲ ਜਿਹਦੇ ਪਾਉਦਾ ਬੋਲੀਆਂ...'ਗਿਣਤੀ ਦੇ ਦਿਨ ਉਹ ਜਿਊਦੇ ਜੱਗ 'ਤੇ ਅੰਤ ਨੂੰ ਤਰੱਕੀ ਜਿਹਦੀ ਵੈਰੀ ਬਣਦੀ..'ਮਰਦ ਮਸ਼ੂਕਾਂ ਵਾਗੂ ਮੌਤ ਉਡੀਕਦਾ ਖੋਰੇ ਕਦੋਂ ਖੜਕਾਊ ਦਰਵਾਜ਼ਾ ਮਿੱਠੀਏ...' ਅਤੇ ਅਸਲ ਵਿਚ 29 ਮਈ ਨੂੰ ਉਸ ਦੀ ਥਾਰ ‘ਤੇ ਰਾਈਡ ਜ਼ਿੰਦਗੀ 'ਦ ਲਾਸਟ ਰਾਈਡ' ਬਣ ਗਈ।

ਇਹ ਵੀ ਪੜ੍ਹੋ:- ਇਤਫ਼ਾਕ ! ਮੂਸੇਵਾਲਾ ਜਿਸ ਨੂੰ ਕਰਦਾ ਸੀ ਪਸੰਦ, ਉਸ ਅਮਰੀਕੀ ਰੈਪਰ ਦਾ ਵੀ ਇਸ ਤਰ੍ਹਾਂ ਹੋਇਆ ਸੀ ਕਤਲ

ETV Bharat Logo

Copyright © 2024 Ushodaya Enterprises Pvt. Ltd., All Rights Reserved.