ਸ਼੍ਰੀਨਗਰ/ਚੰਡੀਗੜ੍ਹ : ਪੰਜਾਬ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅੱਜ ਅੱਤਵਾਦ ਪੀੜਤਾਂ ਦੇ ਪਰਿਵਾਰਾਂ ਨੂੰ ਮਿਲਣ ਲਈ ਸ਼੍ਰੀਨਗਰ ਪਹੁੰਚੇ। ਇਸ ਮੌਕੇ ਰਵਨੀਤ ਬਿੱਟੂ ਨਾਲ ਜੰਮੂ ਤੇ ਕਸ਼ਮੀਰ ਦੇ ਸਥਾਨਕ ਆਗੂ ਸ੍ਰੀ ਸੁਰਿੰਦਰ ਸਿੰਘ ਚੰਨੀ ਵੀ ਮੌਜੂਦ ਸਨ, ਨੇ ਦੁਖੀ ਪਰਿਵਾਰਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਕਿ ਇਹ ਜੰਮੂ-ਕਸ਼ਮੀਰ ਵਿੱਚ ਅੱਤਵਾਦੀਆਂ ਵਲੋਂ ਮਿੱਥ ਕੇ ਕੀਤੀਆਂ ਗਈਆਂ ਇਹ ਹੱਤਿਆਵਾਂ ਬਹੁਤ ਘਿਨਾਉਣੀਆਂ ਹਨ।
ਉਨ੍ਹਾਂ ਅੱਗੇ ਕਿਹਾ ਕਿ ਸ੍ਰੀਨਗਰ ਵਿੱਚ ਅੱਤਵਾਦੀਆਂ ਨੇ ਖਾਸ ਭਾਈਚਾਰਿਆਂ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਂਦਿਆਂ ਸਰਕਾਰੀ ਸਕੂਲ ਦੇ ਇੱਕ ਪ੍ਰਿੰਸੀਪਲ ਅਤੇ ਇੱਕ ਅਧਿਆਪਕ ਦੀ ਹੱਤਿਆ ਕਰ ਦਿੱਤੀ। ਉਨ੍ਹਾਂ ਕਿਹਾ ਕਿ ਅਧਿਆਪਕ ਦੀਪਕ ਚੰਦ ਜੰਮੂ ਦਾ ਰਹਿਣ ਵਾਲਾ ਹਿੰਦੂ ਸੀ ਅਤੇ ਪ੍ਰਿੰਸੀਪਲ ਸੁਪਿੰਦਰ ਕੌਰ ਸਿੱਖ ਭਾਈਚਾਰੇ ਨਾਲ ਸਬੰਧਤ ਸੀ।
-
Reached Srinagar and met with Sh. @GAMIR_INC ji, Congress President J&K and Smt. @rajanipatil_in ji, MP Rajya Sabha and AICC General Secretary In-charge J&K to discuss the current scenario. pic.twitter.com/d5qvkKsF5a
— Ravneet Singh Bittu (@RavneetBittu) October 9, 2021 " class="align-text-top noRightClick twitterSection" data="
">Reached Srinagar and met with Sh. @GAMIR_INC ji, Congress President J&K and Smt. @rajanipatil_in ji, MP Rajya Sabha and AICC General Secretary In-charge J&K to discuss the current scenario. pic.twitter.com/d5qvkKsF5a
— Ravneet Singh Bittu (@RavneetBittu) October 9, 2021Reached Srinagar and met with Sh. @GAMIR_INC ji, Congress President J&K and Smt. @rajanipatil_in ji, MP Rajya Sabha and AICC General Secretary In-charge J&K to discuss the current scenario. pic.twitter.com/d5qvkKsF5a
— Ravneet Singh Bittu (@RavneetBittu) October 9, 2021
ਉਨ੍ਹਾਂ ਅੱਗੇ ਕਿਹਾ ਕਿ ਅਫਗਾਨਿਸਤਾਨ ਵਿੱਚ ਵਾਪਰਿਆ ਹਾਲੀਆ ਘਟਨਾਕ੍ਰਮ, ਭਾਰਤ ਖਾਸ ਕਰਕੇ ਜੰਮੂ ਤੇ ਕਸ਼ਮੀਰ ਅਤੇ ਪੰਜਾਬ ਦੀ ਸ਼ਾਂਤੀ ਲਈ ਵੱਡਾ ਖਤਰਾ ਹੈ ਜਿਨ੍ਹਾਂ ਦੀ ਪਾਕਿਸਤਾਨ ਨਾਲ ਸਰਹੱਦ ਲੱਗਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਫਗਾਨਿਸਤਾਨ ਵਿੱਚ ਸਿਆਸੀ ਉਥਲ-ਪੁਥਲ ਕਾਰਨ ਪਾਕਿ ਦੀ ਸ਼ਹਿ ਪ੍ਰਾਪਤ ਅੱਤਵਾਦੀ ਸਮੂਹ ਅਜਿਹੀਆਂ ਕਾਇਰਤਾਪੂਰਨ ਗਤੀਵਿਧੀਆਂ ਨਾਲ ਪੰਜਾਬ ਅਤੇ ਜੰਮੂ -ਕਸ਼ਮੀਰ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
-
A few days ago a Local school principal Late. Supinder Kaur ji was shot dead by militants in Srinagar. Today I offered my condolences to her family and her husband S. Ram Rachpal Singh Ji, late Supinder Kaur Ji and share their grief pic.twitter.com/Bhsx497Are
— Ravneet Singh Bittu (@RavneetBittu) October 9, 2021 " class="align-text-top noRightClick twitterSection" data="
">A few days ago a Local school principal Late. Supinder Kaur ji was shot dead by militants in Srinagar. Today I offered my condolences to her family and her husband S. Ram Rachpal Singh Ji, late Supinder Kaur Ji and share their grief pic.twitter.com/Bhsx497Are
— Ravneet Singh Bittu (@RavneetBittu) October 9, 2021A few days ago a Local school principal Late. Supinder Kaur ji was shot dead by militants in Srinagar. Today I offered my condolences to her family and her husband S. Ram Rachpal Singh Ji, late Supinder Kaur Ji and share their grief pic.twitter.com/Bhsx497Are
— Ravneet Singh Bittu (@RavneetBittu) October 9, 2021
ਬਿੱਟੂ ਨੇ ਕਿਹਾ ਕਿ ਇਹ ਪਰਿਵਾਰ 90 ਦੇ ਦਹਾਕੇ ਤੋਂ ਇਲਾਕੇ ਦੇ ਹਰ ਭਾਈਚਾਰੇ ਦੇ ਲੋਕਾਂ, ਇੱਥੋਂ ਤੱਕ ਕਿ ਮੁਸਲਮਾਨਾਂ ਦੀ ਵੀ ਮਦਦ ਕਰ ਰਹੇ ਸਨ ਪਰ ਇਸ ਗੈਰ-ਮਨੁੱਖੀ ਕਾਰਨਾਮੇ ਨੇ ਜੰਮੂ ਅਤੇ ਕਸ਼ਮੀਰ ਵਿੱਚ ਫਿਰਕੂ ਸਦਭਾਵਨਾ ਲਈ ਵੱਡਾ ਖਤਰਾ ਪੈਦਾ ਕਰ ਦਿੱਤਾ ਹੈ।
-
Offered my condolences to the family of late Makhan Lal Bindru ji who was martyred by terrorists in Srinagar few days ago. I assured the family whole country is grieving for their loss and we will all stand united in this war against terrorism pic.twitter.com/BNeEa9Yitp
— Ravneet Singh Bittu (@RavneetBittu) October 9, 2021 " class="align-text-top noRightClick twitterSection" data="
">Offered my condolences to the family of late Makhan Lal Bindru ji who was martyred by terrorists in Srinagar few days ago. I assured the family whole country is grieving for their loss and we will all stand united in this war against terrorism pic.twitter.com/BNeEa9Yitp
— Ravneet Singh Bittu (@RavneetBittu) October 9, 2021Offered my condolences to the family of late Makhan Lal Bindru ji who was martyred by terrorists in Srinagar few days ago. I assured the family whole country is grieving for their loss and we will all stand united in this war against terrorism pic.twitter.com/BNeEa9Yitp
— Ravneet Singh Bittu (@RavneetBittu) October 9, 2021
ਪੰਜਾਬ ਤੋਂ ਲੋਕ ਸਭਾ ਮੈਂਬਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਉਹ ਜੰਮੂ ਅਤੇ ਕਸ਼ਮੀਰ ਵਿੱਚ ਘੱਟ ਗਿਣਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ। ਉਨ੍ਹਾਂ ਨੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਅਜਿਹੇ ਅੱਤਵਾਦੀ ਸੰਗਠਨਾਂ ਨਾਲ ਸਖ਼ਤੀ ਨਾਲ ਨਜਿੱਠਣ ਦੀ ਅਪੀਲ ਵੀ ਕੀਤੀ।
ਇਹ ਵੀ ਪੜ੍ਹੋ- ਕੀ ਇਸ ਵਾਰ ਅਕਾਲੀ ਦਲ ਨੂੰ ਮਿਲੇਗਾ ਪ੍ਰਕਾਸ਼ ਸਿੰਘ ਬਾਦਲ ਦਾ ਸਹਾਰਾ?