ETV Bharat / bharat

Breaking: ਮੁੰਬਈ ਸੈਸ਼ਨ ਕੋਰਟ ਨੇ ਨਵਨੀਤ ਰਾਣਾ ਨੂੰ ਪਤੀ ਸਮੇਤ ਸ਼ਰਤਾਂ ਤਹਿਤ ਦਿੱਤੀ ਜ਼ਮਾਨਤ - ਸੰਸਦ ਮੈਂਬਰ ਨਵਨੀਤ ਰਾਣਾ

ਮੁੰਬਈ ਸੈਸ਼ਨ ਕੋਰਟ ਨੇ ਸੰਸਦ ਮੈਂਬਰ ਨਵਨੀਤ ਰਾਣਾ ਅਤੇ ਵਿਧਾਇਕ ਰਵੀ ਰਾਣਾ ਨੂੰ ਜ਼ਮਾਨਤ ਦੇ (MP Navneet Rana and MLA Ravi Rana granted bail ) ਦਿੱਤੀ ਹੈ। ਅਦਾਲਤ ਨੇ ਰਾਣਾ ਜੋੜੇ ਨੂੰ 50-50 ਹਜ਼ਾਰ ਰੁਪਏ ਦੇ ਜ਼ਮਾਨਤ ਬਾਂਡ 'ਤੇ ਜ਼ਮਾਨਤ ਦੇਣ ਲਈ ਸਹਿਮਤੀ ਪ੍ਰਗਟਾਈ ਹੈ।

ਮੁੰਬਈ ਸੈਸ਼ਨ ਕੋਰਟ ਨੇ ਨਵਨੀਤ ਰਾਣਾ ਨੂੰ ਪਤੀ ਸਮੇਤ

author img

By

Published : May 4, 2022, 12:09 PM IST

Updated : May 4, 2022, 12:18 PM IST

ਹੈਦਰਾਬਾਦ: ਮੁੰਬਈ ਸੈਸ਼ਨ ਕੋਰਟ ਨੇ ਸੰਸਦ ਮੈਂਬਰ ਨਵਨੀਤ ਰਾਣਾ ਅਤੇ ਵਿਧਾਇਕ ਰਵੀ ਰਾਣਾ ਨੂੰ ਜ਼ਮਾਨਤ ਦੇ ਦਿੱਤੀ ਹੈ। ਕੋਰਟ ਵਲੋਂ ਨਵਨੀਤ ਰਾਣਾ ਅਤੇ ਵਿਧਾਇਕ ਰਵੀ ਰਾਣਾ ਨੂੰ ਇਹ ਜ਼ਮਾਨਤ ਨਿਯਮਾਂ ਅਤੇ ਸ਼ਰਤਾਂ 'ਤੇ ਅਧਾਰ ਦਿੱਤੀ ਗਈ ਹੈ। ਮਹਾਰਾਸ਼ਟਰ ਦੇ ਸੰਸਦ ਮੈਂਬਰ-ਵਿਧਾਇਕ ਜੋੜੇ ਨਵਨੀਤ ਰਾਣਾ ਅਤੇ ਰਵੀ ਰਾਣਾ, ਜਿਨ੍ਹਾਂ ਨੂੰ ਹਨੂੰਮਾਨ ਚਾਲੀਸਾ ਵਿਵਾਦ ਨੂੰ ਲੈ ਕੇ ਗ੍ਰਿਫਤਾਰ ਕੀਤਾ ਗਿਆ ਸੀ, ਨੂੰ ਬੁੱਧਵਾਰ ਨੂੰ ਵਿਸ਼ੇਸ਼ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ।

ਅਦਾਲਤ ਨੇ ਰਾਣਾ ਜੋੜੇ ਨੂੰ 50-50 ਹਜ਼ਾਰ ਰੁਪਏ ਦੇ ਜ਼ਮਾਨਤ ਬਾਂਡ 'ਤੇ ਜ਼ਮਾਨਤ ਦੇਣ ਲਈ ਸਹਿਮਤੀ ਪ੍ਰਗਟਾਈ ਹੈ। ਅਦਾਲਤ ਨੇ ਉਨ੍ਹਾਂ ਨੂੰ ਜ਼ਮਾਨਤ 'ਤੇ ਰਹਿੰਦਿਆਂ ਜਾਂਚ ਵਿੱਚ ਰੁਕਾਵਟ ਨਾ ਪਾਉਣ ਅਤੇ ਗਵਾਹਾਂ ਨੂੰ ਪ੍ਰਭਾਵਿਤ ਕਰਨ, ਮੀਡੀਆ ਨਾਲ ਗੱਲ ਨਾ ਕਰਨ ਅਤੇ ਅਪਰਾਧ ਨਾ ਕਰਨ ਦਾ ਹੁਕਮ ਦਿੱਤਾ ਹੈ।

ਰਾਣਾ ਦੇ ਵਕੀਲ ਰਿਜ਼ਵਾਨ ਮਰਚੈਂਟ ਨੇ ਇਸ ਹੁਕਮ 'ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ "ਨਿਆਂ ਦੀ ਜਿੱਤ ਹੈ"। ਉਨ੍ਹਾਂ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਉਹ ਚੱਲ ਰਹੇ ਕੇਸ ਬਾਰੇ ਨਵਨੀਤ ਰਾਣਾ ਅਤੇ ਉਸ ਦੇ ਪਤੀ ਰਵੀ ਤੋਂ ਪੁੱਛਗਿੱਛ ਨਾ ਕਰਨ।

ਆਜ਼ਾਦ ਲੋਕ ਸਭਾ ਮੈਂਬਰ ਨਵਨੀਤ ਰਾਣਾ ਅਤੇ ਉਸ ਦੇ ਵਿਧਾਇਕ-ਪਤੀ ਰਵੀ ਰਾਣਾ ਨੂੰ 23 ਅਪ੍ਰੈਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਨਵਨੀਤ ਪੂਰਬੀ ਮਹਾਰਾਸ਼ਟਰ ਦੇ ਅਮਰਾਵਤੀ ਤੋਂ ਲੋਕ ਸਭਾ ਮੈਂਬਰ ਹਨ, ਅਤੇ ਰਵੀ ਬਦਨੇਰਾ ਤੋਂ ਵਿਧਾਇਕ ਹਨ।

ਇਹ ਵੀ ਪੜ੍ਹੋ : ਖੂਹ 'ਚ ਡਿੱਗੀ ਬੇਕਾਬੂ ਹੋਈ ਕਾਰ, ਦੇਖੋ ਵੀਡੀਓ

Last Updated : May 4, 2022, 12:18 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.