ETV Bharat / bharat

ਤਾਮਿਲਨਾਡੂ: ਕਲਯੁਗੀ ਮਾਂ ਨੇ 50 ਸਾਲ ਦੇ ਪ੍ਰੇਮੀ ਤੋਂ ਧੀ ਨਾਲ ਕਰਵਾਇਆ ਬਲਾਤਕਾਰ - ਚੇਨਈ ਵਿੱਚ 17 ਸਾਲਾ ਧੀ ਨਾਲ ਬਲਾਤਕਾਰ

ਚੇਨਈ ਵਿੱਚ ਇੱਕ ਕਲਯੁਗੀ ਮਾਂ ਨੇ ਆਪਣੇ ਪ੍ਰੇਮੀ ਨੂੰ ਆਪਣੀ ਨਾਬਾਲਗ ਧੀ ਨਾਲ ਬਲਾਤਕਾਰ ਕਰਨ ਦੀ ਇਜਾਜ਼ਤ ਦੇ ਦਿੱਤੀ। ਅਤੇ ਜਦੋਂ ਉਸਦੀ ਧੀ ਗਰਭਵਤੀ ਹੋ ਗਈ, ਤਾਂ ਮਾਂ ਨੇ ਘਰ ਵਿੱਚ ਹੀ ਬੱਚੇ ਨੂੰ ਜਨਮ ਦਿਵਾ ਦਿੱਤਾ। ਇਸ ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਬੱਚਾ ਬੀਮਾਰ ਹੋ ਗਿਆ ਅਤੇ ਉਸ ਨੂੰ ਪ੍ਰਾਇਮਰੀ ਹੈਲਥ ਸੈਂਟਰ ਲਿਜਾਇਆ ਗਿਆ। ਇਸ ਤੋਂ ਬਾਅਦ 50 ਸਾਲ ਦੀ ਮਾਂ ਅਤੇ ਪ੍ਰੇਮੀ ਨੂੰ ਚੇਨਈ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।

ਕਲਯੁਗੀ ਮਾਂ ਨੇ 50 ਸਾਲ ਦੇ ਪ੍ਰੇਮੀ ਤੋਂ ਧੀ ਨਾਲ ਕਰਵਾਇਆ ਬਲਾਤਕਾਰ

author img

By

Published : May 15, 2022, 8:18 PM IST

ਚੇਨਈ: ਤਾਮਿਲਨਾਡੂ ਵਿੱਚ ਸਮਾਜਿਕ ਨਜ਼ਰੀਏ ਤੋਂ ਇੱਕ ਬਹੁਤ ਹੀ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇੱਕ ਮਾਂ ਨੇ ਆਪਣੇ 50 ਸਾਲਾਂ ਪ੍ਰੇਮੀ ਨੂੰ ਆਪਣੀ ਨਾਬਾਲਗ ਧੀ ਨਾਲ ਬਲਾਤਕਾਰ ਕਰਨ ਦੀ ਇਜਾਜ਼ਤ ਦਿੱਤੀ। ਇੰਨਾ ਹੀ ਨਹੀਂ ਉਨ੍ਹਾਂ ਨੇ ਘਰ 'ਚ ਹੀ ਬੇਟੀ ਦੀ ਡਿਲੀਵਰੀ ਕਰਵਾਈ।

ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਸ਼ੁੱਕਰਵਾਰ (13 ਮਈ) ਨੂੰ ਔਰਤ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਬੱਚੀ ਬੀਮਾਰ ਹੋ ਗਈ ਤੇ ਉਸ ਨੂੰ ਪ੍ਰਾਇਮਰੀ ਹੈਲਥ ਸੈਂਟਰ ਲਿਜਾਇਆ ਗਿਆ।

ਔਰਤ (38) ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦੀ ਸੀ। ਔਰਤ ਅਤੇ ਮੁਲਜ਼ਮ ਦੀ ਜਾਣ-ਪਛਾਣ ਸੀ ਅਤੇ ਉਹ ਉਸ ਨਾਲ ਪਿਆਰ ਵੀ ਕਰਦਾ ਸੀ। ਮੁਲਜ਼ਮ ਨੇ ਔਰਤ ਨੂੰ ਕਿਹਾ ਕਿ ਉਹ ਉਸ ਦੀ ਲੜਕੀ ਨਾਲ ਵਿਆਹ ਕਰਨਾ ਚਾਹੁੰਦਾ ਹੈ। ਇਸ ਲਈ ਉਸ ਨੇ ਪ੍ਰੇਮੀ ਨੂੰ ਆਪਣੀ 17 ਸਾਲਾ ਧੀ ਨਾਲ ਬਲਾਤਕਾਰ ਕਰਨ ਦੀ ਇਜਾਜ਼ਤ ਦੇ ਦਿੱਤੀ। ਜਦੋਂ ਉਸ ਦੀ ਧੀ ਗਰਭਵਤੀ ਹੋ ਗਈ ਤਾਂ ਮਾਂ ਨੇ ਉਸ ਦੀ ਪੜ੍ਹਾਈ ਬੰਦ ਕਰ ਦਿੱਤੀ ਅਤੇ ਉਸ ਦਾ ਵਿਆਹ ਆਪਣੇ ਪ੍ਰੇਮੀ ਨਾਲ ਕਰ ਦਿੱਤਾ। ਇਹ ਯਕੀਨੀ ਬਣਾਉਣ ਲਈ ਕਿ ਉਸ ਦੇ ਗੁਆਂਢੀਆਂ ਨੂੰ ਸ਼ੱਕ ਨਾ ਹੋਵੇ, ਉਸਨੇ ਬੇਟੀ ਨੂੰ ਆਪਣੇ ਘਰ ਅੰਦਰ ਰੱਖਿਆ।

1 ਮਈ ਨੂੰ ਬੇਟੀ ਨੇ ਜਣੇਪੇ ਦੀ ਸ਼ਿਕਾਇਤ ਕੀਤੀ ਅਤੇ ਉਸ ਨੇ ਘਰ 'ਚ ਹੀ ਬੱਚੇ ਨੂੰ ਜਨਮ ਦਿੱਤਾ, ਇਸ ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਬੱਚੀ ਬੀਮਾਰ ਹੋ ਗਈ ਅਤੇ ਉਸ ਨੂੰ ਪ੍ਰਾਇਮਰੀ ਹੈਲਥ ਸੈਂਟਰ ਲਿਜਾਣਾ ਪਿਆ। ਉੱਥੇ ਮੌਜੂਦ ਸਟਾਫ਼ ਨੇ ਬੱਚੇ ਦਾ ਜਨਮ ਰਿਕਾਰਡ ਅਤੇ ਬੱਚੇ ਦੀ ਮਾਂ ਬਾਰੇ ਪੁੱਛਿਆ।

ਜਦੋਂ ਔਰਤ ਨੇ ਆਪਣਾ ਆਧਾਰ ਕਾਰਡ ਜਮ੍ਹਾ ਕਰਵਾਇਆ ਤਾਂ ਸਟਾਫ ਨੇ ਬੱਚੇ ਦੀ ਉਮਰ ਦਾ ਪਤਾ ਲਗਾਇਆ ਅਤੇ ਬਾਲ ਭਲਾਈ ਕਮੇਟੀ ਨੂੰ ਸੂਚਨਾ ਦਿੱਤੀ। ਚੇਨਈ ਪੁਲਿਸ ਨੇ ਪੋਕਸੋ ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਪੁਰਸ਼ ਅਤੇ ਔਰਤ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜੋ:- ਗੁਨਾ ਐਨਕਾਊਂਟਰ : ਚੌਥਾ ਮੁਲਜ਼ਮ ਢੇਰ, ਸ਼ਿਕਾਰੀਆਂ ਤੋਂ ਸ਼ਹਾਦਤ ਦਾ ਬਦਲਾ ਲੈ ਰਹੀ MP ਪੁਲਿਸ ...

ETV Bharat Logo

Copyright © 2024 Ushodaya Enterprises Pvt. Ltd., All Rights Reserved.