ETV Bharat / bharat

ਦਰਿੰਦਗੀ: ਪੁੱਤ ਨਾ ਹੋਣ ਕਾਰਨ ਗੁੱਸੇ 'ਚ ਆਈ ਮਾਂ ਨੇ ਗਲਾ ਘੁੱਟ ਕੇ ਓਵਨ 'ਚ ਪਾਈ ਦੋ ਮਹੀਨੇ ਦੀ ਧੀ - ਦੱਖਣੀ ਦਿੱਲੀ ਦੇ ਮਾਲਵੀਆ ਨਗਰ

ਦੱਖਣੀ ਦਿੱਲੀ ਦੇ ਮਾਲਵੀਆ ਨਗਰ ਇਲਾਕੇ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ ਮਾਂ ਨੇ ਕਥਿਤ ਤੌਰ 'ਤੇ ਆਪਣੀ ਦੋ ਮਹੀਨੇ ਦੀ ਧੀ ਨੂੰ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਮਾਲਵੀਆ ਨਗਰ ਥਾਣਾ ਖੇਤਰ ਦੇ ਚਿਰਾਗ ਦਿੱਲੀ ਪਿੰਡ ਦੀ ਹੈ।

ਪੁੱਤ ਨਾ ਹੋਣ ਕਾਰਨ ਗੁੱਸੇ 'ਚ ਆਈ ਮਾਂ ਨੇ ਗਲਾ ਘੁੱਟ ਕੇ ਓਵਨ 'ਚ ਪਾਈ ਦੋ ਮਹੀਨੇ ਦੀ ਧੀ

author img

By

Published : Mar 21, 2022, 8:41 PM IST

ਨਵੀਂ ਦਿੱਲੀ: ਦੱਖਣੀ ਦਿੱਲੀ ਦੇ ਮਾਲਵੀਆ ਨਗਰ ਇਲਾਕੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ ਮਾਂ ਨੇ ਕਥਿਤ ਤੌਰ 'ਤੇ ਆਪਣੀ ਦੋ ਮਹੀਨੇ ਦੀ ਧੀ ਨੂੰ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਮਾਲਵੀਆ ਨਗਰ ਥਾਣਾ ਖੇਤਰ ਦੇ ਚਿਰਾਗ ਦਿੱਲੀ ਪਿੰਡ ਦੀ ਹੈ।

ਪੁੱਤ ਨਾ ਹੋਣ ਕਾਰਨ ਗੁੱਸੇ 'ਚ ਆਈ ਮਾਂ ਨੇ ਗਲਾ ਘੁੱਟ ਕੇ ਓਵਨ 'ਚ ਪਾਈ ਦੋ ਮਹੀਨੇ ਦੀ ਧੀ

ਗੁਆਂਢੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਹਿਲਾਂ ਲੜਕੀ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ। ਲੜਕੀ ਦੀ ਮਾਂ ਨੇ ਘਰ ਨੂੰ ਤਾਲਾ ਲਾਇਆ ਹੋਇਆ ਸੀ। ਲੋਕ ਉਸ ਦੇ ਘਰ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਸਨ। ਜਿਸ ਦੀ ਕਾਫੀ ਦੇਰ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਕਾਫੀ ਪੁੱਛਗਿੱਛ ਤੋਂ ਬਾਅਦ ਵੀ ਲੜਕੀ ਨਹੀਂ ਮਿਲੀ। ਇੱਥੋਂ ਤੱਕ ਘਰ ਦੀ ਪਾਣੀ ਵਾਲੀ ਟੈਂਕੀ 'ਚ ਵੀ ਬੱਚੀ ਨੂੰ ਲੱਭਿਆ ਗਿਆ। ਇਸ ਤੋਂ ਬਾਅਦ ਘਰ ਦੇ ਅੰਦਰ ਤਲਾਸ਼ੀ ਲਈ ਗਈ ਤਾਂ ਬੱਚੀ ਦੀ ਲਾਸ਼ ਤੰਦੂਰ 'ਚੋਂ ਮਿਲੀ।

ਗੁਆਂਢੀਆਂ ਨੇ ਦੱਸਿਆ ਕਿ ਲੜਕੀ ਦੀ ਮਾਂ ਇਸ ਗੱਲ ਨੂੰ ਲੈ ਕੇ ਗੁੱਸੇ 'ਚ ਸੀ ਕਿ ਉਸਨੂੰ ਲੜਕੀ ਕਿਉਂ ਹੋਈ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਇੱਕ ਪੁੱਤਰ ਹੋਣਾ ਚਾਹੀਦਾ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਬੱਚੀ ਨੂੰ ਦੁੱਧ ਵੀ ਨਹੀਂ ਪਿਲਾਉਂਦੀ ਸੀ। ਫਿਲਹਾਲ ਪੁਲਿਸ ਨੇ ਇਸ ਸਬੰਧੀ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਨਾਲ ਇਲਾਕੇ 'ਚ ਸਨਸਨੀ ਫੈਲ ਗਈ ਹੈ।

ਇਹ ਵੀ ਪੜ੍ਹੋ: ਗਲਾ ਵੱਢ ਕੇ ਖੇਤਾਂ 'ਚ ਦੱਬੀ ਲਾਸ਼, ਪੁਲਿਸ ਪੁੱਛਗਿੱਛ 'ਚ ਹੋਇਆ ਖੁਲਾਸਾ

ETV Bharat Logo

Copyright © 2024 Ushodaya Enterprises Pvt. Ltd., All Rights Reserved.