ETV Bharat / bharat

ਤਾਂਤ੍ਰਿਕ ਦੇ ਆਖੇ ਲੱਗ ਮਾਂ ਨੇ ਵੱਢਿਆ 4 ਮਹੀਨੇ ਦਾ ਮਾਸੂਮ, ਮਨੋਕਾਮਨਾ ਲਈ ਦਿੱਤੀ ਬੱਚੇ ਦੀ ਬਲੀ - ਤਾਂਤਰਿਕ ਦੇ ਕਹਿਣ ਉੱਤੇ ਦਿੱਤੀ ਬਲੀ

ਵਹਿਮਾਂ ਭਰਮਾਂ ਤੇ ਤੰਤਰ ਵਿੱਦਿਆ ਦੇ ਚੱਕਰ ਵਿੱਚ ਫਸੇ ਲੋਕ ਕੀ ਤੋਂ ਕੀ ਨਹੀਂ ਕਰਦੇ ਪਰ ਉੱਤਰ ਪ੍ਰਦੇਸ਼ (Mother killed 4 months old child by chopping shovels in Sultanpur) ਦੇ ਇਕ ਪਿੰਡ ਵਿੱਚ ਮਾਂ ਨੇ ਕਾਲੀ ਦੀ ਮੂਰਤੀ ਅੱਗੇ ਆਪਣੇ ਹੀ ਚਾਰ ਮਹੀਨੇ ਦੇ ਨਿਆਣੇ ਦੀ ਗਲਾ ਵੱਢ ਕੇ ਬਲੀ ਦੇ ਦਿੱਤੀ ਹੈ। ਆਪਣੇ ਬੱਚੇ ਦੀ ਹੱਤਿਆ ਕਰਨ ਵਾਲੀ ਮਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਮੁਲਜ਼ਮ ਮਹਿਲਾ ਕੋਲੋਂ ਪੁੱਛਪੜਤਾਲ ਜਾਰੀ ਹੈ ਕਿ ਆਖਿਰ ਉਸਨੇ ਇਹ ਕਦਮ ਕਿਉਂ ਚੁੱਕਿਆ...

Mother killed 4 month-old child by chopping shovels in Sultanpur
ਤਾਂਤ੍ਰਿਕ ਦੇ ਆਖੇ ਲੱਗ ਮਾਂ ਨੇ ਵੱਢਿਆ 4 ਮਹੀਨੇ ਦਾ ਮਾਸੂਮ, ਮਨੋਕਾਮਨਾ ਲਈ ਦਿੱਤੀ ਬੱਚੇ ਦੀ ਬਲੀ
author img

By

Published : Jan 8, 2023, 5:14 PM IST

ਸੁਲਤਾਨਪੁਰ: ਉੱਤਰ ਪ੍ਰਦੇਸ਼ ਦੇ ਗੋਸਾਈਗੰਜ ਥਾਣਾ ਖੇਤਰ ਦੇ ਪਿੰਡ ਧਨੌਡੀਹ ਵਿੱਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਐਤਵਾਰ ਸਵੇਰੇ 4 ਮਹੀਨੇ ਦੇ ਬੱਚੇ ਦੀ (Mother killed 4 months old child by chopping shovels in Sultanpur) ਕਾਲੀ ਦੀ ਮੂਰਤੀ ਅੱਗੇ ਗਲਾ ਵੱਢ ਕੇ ਬਲੀ ਦੇ ਦਿੱਤੀ ਗਈ। ਸੂਚਨਾ ਪਾ ਕੇ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਮਹਿਲਾ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਪੜਤਾਲ ਕੀਤੀ ਜਾ ਰਹੀ ਹੈ।

ਮੰਦਬੁੱਧੀ ਦੱਸੀ ਜਾ ਰਹੀ ਹੈ ਮਹਿਲਾ: ਜਾਣਕਾਰੀ ਮੁਤਾਬਿਕ ਗੋਸਾਈਗੰਜ ਥਾਣਾ ਖੇਤਰ ਦੇ ਧਨੌਡੀਹ ਪਿੰਡ (The incident in Dhanaudih village of Gosaiganj police station area) ਵਿੱਚ ਰਹਿਣ ਵਾਲੇ ਸ਼ਿਵ ਕੁਮਾਰ ਕਾਨਪੁਰ ਵਿੱਚ ਮਜਦੂਰੀ ਕਰਦੇ ਹਨ। ਉਸਦੀ ਪਤਨੀ ਮੰਜੂ ਦੇਵੀ ਪਿੰਡ ਵਿਚ ਹੀ ਰਹਿੰਦੀ ਹੈ। ਐਤਵਾਰ ਸਵੇਰੇ ਲਗਭਗ ਨੌ ਵਜੇ ਪਿੰਡ ਵਿੱਚ ਹੀ ਕਾਲੀ ਦੀ ਮੂਰਤ ਸਾਹਮਣੇ ਮੰਜੂ ਨੇ ਆਪਣੇ 4 ਮਹੀਨੇ ਦੇ ਬੱਚੇ ਦੀ ਬਲੀ ਦੇ ਦਿੱਤੀ। ਦੂਜੇ ਪਾਸੇ ਮੰਜੂ ਦੇਵੀ ਦੇ ਬੱਚੇ ਆਪਣੀ ਮਾਂ ਨੂੰ ਮੰਦਬੁੱਧੀ ਦੱਸ ਰਹੇ ਹਨ। ਬੱਚਿਆਂ ਦਾ ਕਹਿਣਾ ਹੈ ਕਿ ਮਾਂ ਰੋਜਾਨਾਂ ਪੁੱਠੇ ਸਿੱਧੇ ਕੰਮ ਕਰਦੀ ਰਹਿੰਦੀ ਸੀ। ਪੁਲਿਸ ਨੇ ਮਹਿਲਾ ਨੂੰ (The woman who sacrificed was taken into custody) ਹਿਰਾਸਤ ਵਿੱਚ ਲੈ ਕੇ ਬੱਚੇ ਨੂੰ ਪੋਸਟਮਾਰਟਮ ਲਈ ਭੇਜਿਆ ਹੈ।

ਇਹ ਵੀ ਪੜ੍ਹੋ: ਜੋਸ਼ੀਮਠ ਜ਼ਮੀਨ ਧਸਣ ਦਾ ਮਾਮਲਾ : ਪੀਐੱਮ ਮੋਦੀ ਨੇ ਮੁੱਖ ਮੰਤਰੀ ਧਾਮੀ ਨੂੰ ਕੀਤਾ ਫੋਨ, ਹਰ ਸੰਭਵ ਮਦਦ ਦਾ ਭਰੋਸਾ

ਕਿਸੇ ਤਾਂਤ੍ਰਿਕ ਦੇ ਆਖੇ ਲੱਗ ਕੀਤਾ ਕਾਰਾ: ਇਹ ਵੀ ਜ਼ਿਕਰਯੋਗ ਹੈ ਕਿ ਪਿੰਡਾਂ ਵਿੱਚ ਲੰਬੇ ਸਮੇਂ ਤੋਂ ਮੰਜੂ ਦੇਵੀ ਤੰਤਰ ਵਿੱਦਿਆ ਦੇ ਚੱਕਰ ਵਿੱਚ ਹੈ। ਕਿਸੇ ਤਾਂਤ੍ਰਿਕ ਨੇ (Sacrifice given at the behest of the Tantric) ਮੰਜੂ ਨੂੰ ਮਨੋਕਾਮਨਾ ਪੂਰੀ ਕਰਨ ਲਈ ਆਪਣੇ ਬੱਚਿਆਂ ਦੀ ਬਲੀ ਦੇਣ ਲਈ ਕਿਹਾ ਸੀ ਤੇ ਇਸੇ ਚੱਕਰ ਵਿੱਚ ਉਸਨੇ ਕਾਲੀ ਪ੍ਰਤੀਮਾ ਦੇ ਸਾਹਮਣੇ ਐਤਵਾਰ ਸਵੇਰੇ 9:00 ਵਜੇ ਫਾਵੜੇ ਨਾਲ ਕੱਟ ਕੇ ਆਪਣੇ ਮਾਸੂਮ ਬੱਚੇ ਦੀ ਬਲੀ ਦੇ ਕੇ ਹੱਤਿਆ ਕਰ ਦਿੱਤੀ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਲਈ ਕਿਹਾ ਹੈ।

ਪੁਲਿਸ ਨੇ ਵੀ ਕੀਤੀ ਪੁਸ਼ਟੀ: ਇਸ ਮਾਮਲੇ ਦੀ ਪੁਲਿਸ ਵਲੋਂ ਵੀ ਪੁਸ਼ਟੀ ਕੀਤੀ ਗਈ ਹੈ। ਥਾਣਾ ਇੰਚਾਰਜ ਰਾਘਵੇਂਦਰ ਰਾਵਤ ਨੇ ਕਿਹਾ ਹੈ ਕਿ 'ਕਾਲੀ ਪ੍ਰਤੀਮਾ ਦੇ ਸਾਹਮਣੇ 4 ਮਹੀਨੇ ਦੇ ਮਾਸੂਮ ਦੀ ਬਲੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਜਾਂਚ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਫਿਲਹਾਲ ਮੁਲਜਮ ਔਰਤ ਮੰਜੂ ਦੇਵੀ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਜਾਂਚ ਤੋਂ ਬਾਅਦ ਸਾਰੀ ਸਥਿਤੀ ਸਪਸ਼ਟ ਹੋਵੇਗੀ ਕਿ ਉਸਨੇ ਇਹ ਕੰਮ ਕਿਉਂ ਕੀਤਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.