ਜੈਪੂਰ: ਆਸਮਾਨੀ ਬਿਜਲੀ ਕਾਰਨ ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਵੱਖ ਵੱਖ ਇਲਾਕਿਆਂ ਚ ਬਿਜਲੀ ਡਿੱਗਣ ਕਾਰਨ 60 ਤੋਂ ਵੀ ਜਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ ਕਈ ਲੋਕ ਇਸ ਕਾਰਨ ਜ਼ਖਮੀ ਹੋ ਗਏ ਹਨ।
ਰਾਜਸਥਾਨ ’ਚ ਵੀ ਆਸਮਾਨੀ ਬਿਜਲੀ ਕਾਰਨ 8 ਬੱਚਿਆ ਸਮੇਤ 25 ਲੋਕਾਂ ਦੀ ਮੌਤ ਹੋ ਗਈ। ਦੱਸ ਦਈਏ ਕਿ ਜੈਪੁਰ ਦੇ ਆਦ੍ਰਾਸ ਨਗਰ ਵਿਧਾਨਸਭਾ ਖੇਤਰ ਤੋਂ ਵਿਧਾਇਕ ਰਫੀਕ ਖਾਨ ਐਸਐਮੈਸ ਹਸਪਤਾਲ ਪਹੁੰਚੇ ਜਿੱਥੇ ਉਨ੍ਹਾਂ ਨੇ ਜ਼ਖਮੀ ਲੋਕਾਂ ਦਾ ਹਾਲ ਜਾਣਿਆ।
ਇਸ ਦੌਰਾਨ ਉਨ੍ਹਾਂ ਨੇ ਵਿਧਾਇਕ ਰਫੀਕ ਖਾਨ ਨੇ ਕਿਹਾ ਕਿ ਉਨ੍ਹਾਂ ਨੇ ਘਟਨਾ ਵਾਲੇ ਸਥਾਨ ਜਾਇਜਾ ਲਿਆ। ਨਾਲ ਹੀ ਉੱਥੇ ਹੀ ਮੌਜੁਦ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜਰੂਰੀ ਨਿਰਦੇਸ਼ ਦਿੱਤੇ ਅਤੇ ਜ਼ਖਮੀਆਂ ਨੂੰ ਐਸਐਮਐਸ ਹਸਪਤਾਲ ਭੇਜਿਆ ਗਿਆ। ਜਿੱਥੇ ਡਾਕਟਰਾਂ ਵੱਲੋਂ ਆਪਣੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਸੀਐੱਮ ਅਸ਼ੋਕ ਗਹਲੋਤ ਦੁਆਰਾ ਕੀਤੇ ਗਏ ਮੁਆਵਜ਼ੇ ਦੇ ਐਲਾਨ ’ਤੇ ਸੀਐੱਮ ਨੂੰ ਧੰਨਵਾਦ ਆਖਿਆ।
ਇਹ ਵੀ ਪੜੋ: ਆਸਮਾਨੀ ਬਿਜਲੀ ਨੇ PINK CITY ਨੂੰ ਕੀਤਾ ਖੂਨ ਨਾਲ ਲਥਪਥ, 2000 ਫੁੱਟ ਦੀ ਉਚਾਈ ਤੋਂ ਬਚਾਅ ਕਾਰਜ ਦਾ ਹਾਲ