ਹਰਿਆਣਾ/ਭਿਵਾਨੀ: ਹਰਿਆਣਾ ਦੇ ਭਿਵਾਨੀ ਵਿੱਚ ਇੱਕ ਨਾਬਾਲਗ ਕਬੱਡੀ ਖਿਡਾਰਨ ਨਾਲ ਚੱਲਦੀ ਟਰੇਨ ਵਿੱਚ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ (kabaddi player raped in train In Bhiwani) ਹੈ। ਨਾਬਾਲਗ ਖਿਡਾਰਨ ਨਾਲ ਬਲਾਤਕਾਰ ਦੀ ਇਹ ਘਟਨਾ ਚੱਲਦੀ ਟਰੇਨ ਦੇ ਟਾਇਲਟ ਵਿੱਚ ਵਾਪਰੀ ਹੈ। ਪੀੜਤਾ ਦੀ ਮਾਂ ਦੀ ਸ਼ਿਕਾਇਤ 'ਤੇ ਮੁਲਜ਼ਮ ਨੌਜਵਾਨ ਦੇ ਖਿਲਾਫ ਤੋਸ਼ਾਮ ਥਾਣੇ 'ਚ ਬਲਾਤਕਾਰ ਅਤੇ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਪਿੰਡ ਧਨਗਰ ਦਾ ਰਹਿਣ ਵਾਲਾ ਮੋਨੂੰ ਉਨ੍ਹਾਂ ਦੀ ਲੜਕੀ ਨੂੰ ਫਰਵਰੀ ਮਹੀਨੇ ਕਬੱਡੀ ਦੀ ਤਿਆਰੀ ਲਈ ਅਕੈਡਮੀ ਵਿੱਚ ਦਾਖ਼ਲਾ ਦਿਵਾਉਣ ਦੇ ਬਹਾਨੇ ਇੰਦੌਰ ਲੈ ਗਿਆ। ਬੇਟੀ ਨੂੰ ਅਕੈਡਮੀ ਦਾ ਮਾਹੌਲ ਪਸੰਦ ਨਾ ਆਇਆ ਤਾਂ ਦੋਵੇਂ ਦਿੱਲੀ ਰੇਲ ਗੱਡੀ ਰਾਹੀਂ ਪਿੰਡ ਪਰਤ ਰਹੇ ਸਨ। ਰਾਤ ਕਰੀਬ 12 ਵਜੇ ਮੁਲਜ਼ਮ ਨੇ ਲੜਕੀ ਨੂੰ ਕੋਈ ਨਸ਼ੀਲਾ ਪਦਾਰਥ ਖੁਆ ਦਿੱਤਾ। ਇਸ ਤੋਂ ਬਾਅਦ ਚੱਲਦੀ ਟਰੇਨ ਦੇ ਟਾਇਲਟ 'ਚ ਬਲਾਤਕਾਰ ਕੀਤਾ।
ਪੀੜਤਾ ਦੀ ਮਾਂ ਨੇ ਸਭ ਤੋਂ ਪਹਿਲਾਂ ਕੈਰੂ ਪੁਲਿਸ ਚੌਂਕੀ ਵਿਖੇ ਸ਼ਿਕਾਇਤ ਦਿੱਤੀ। ਆਪਣੀ ਸ਼ਿਕਾਇਤ 'ਚ ਔਰਤ ਨੇ ਦੱਸਿਆ ਕਿ ਉਸ ਦੀ ਵੱਡੀ ਬੇਟੀ 12ਵੀਂ ਜਮਾਤ 'ਚ ਪੜ੍ਹਦੀ ਹੈ। ਇਸ ਤੋਂ ਇਲਾਵਾ ਉਹ ਕਬੱਡੀ ਦਾ ਖਿਡਾਰੀ ਵੀ ਹੈ। ਪੀੜਤਾ ਦੀ ਮਾਂ ਦਾ ਇਲਜ਼ਾਮ ਹੈ ਕਿ ਮੁਲਜ਼ਮ ਨੇ ਉਸ ਦੀ ਬੇਟੀ ਨੂੰ ਕਿਸੇ ਨੂੰ ਨਾ ਦੱਸਣ ਦੀ ਧਮਕੀ ਦਿੱਤੀ ਹੈ। ਬਹੁਤ ਪੁੱਛਣ ਤੋਂ ਬਾਅਦ ਬੇਟੀ ਨੇ ਉਸ ਨੂੰ ਘਟਨਾ ਬਾਰੇ ਦੱਸਿਆ। ਪੀੜਤਾ ਦੀ ਮਾਂ ਦਾ ਦੋਸ਼ ਹੈ ਕਿ ਮਾਮਲਾ ਦਰਜ ਹੋਣ ਤੋਂ ਬਾਅਦ ਦੋਸ਼ੀ ਉਸ ਨੂੰ ਫੋਨ ਕਰ ਕੇ ਉਸ ਦੀ ਬੇਟੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ।
ਪੀੜਤਾ ਦੀ ਮਾਂ ਦਾ ਕਹਿਣਾ ਹੈ ਕਿ ਤੋਸ਼ਾਮ ਥਾਣੇ ਵਿੱਚ ਕੇਸ ਦਰਜ ਹੋਣ ਦੇ ਬਾਵਜੂਦ ਪੁਲਿਸ ਨੇ ਅਜੇ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਇਸ ਦੇ ਨਾਲ ਹੀ ਉਸ ਨੇ ਮਾਮਲੇ ਦੀ ਜਾਂਚ ਕਰ ਰਹੀ ਮਹਿਲਾ ਅਧਿਕਾਰੀ 'ਤੇ ਦੋਸ਼ ਲਾਇਆ ਹੈ ਕਿ ਉਸ ਦਾ ਮੁਲਜ਼ਮਾਂ ਨਾਲ ਗਠਜੋੜ ਹੈ।
ਹੁਣ ਪੀੜਤ ਪਰਿਵਾਰ ਨੇ ਪੁਲਿਸ ਸੁਪਰਡੈਂਟ ਨੂੰ ਇਨਸਾਫ਼ ਦੀ ਅਪੀਲ ਕੀਤੀ ਹੈ। ਦੱਸ ਦੇਈਏ ਕਿ ਇਸ ਮਾਮਲੇ 'ਚ ਮੁਲਜ਼ਮ ਖਿਲਾਫ 19 ਅਪ੍ਰੈਲ ਨੂੰ ਰੇਪ ਅਤੇ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪੀੜਤ ਲੜਕੀ ਦਾ ਮੈਡੀਕਲ ਵੀ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: ਦਿੱਲੀ ਦੇ ਸੱਤਿਆ ਨਿਕੇਤਨ ਵਿੱਚ ਡਿੱਗੀ ਤਿੰਨ ਮੰਜ਼ਿਲਾ ਇਮਾਰਤ, 5 ਮਜ਼ਦੂਰਾਂ ਦੇ ਫਸੇ ਹੋਣ ਦਾ ਖਦਸ਼ਾ