ਜੈਪੁਰ/ਰਾਜਸਥਾਨ: ਰਾਜਧਾਨੀ ਜੈਪੁਰ ਦੇ ਕਰਧਨੀ ਥਾਣਾ ਇਲਾਕੇ ਵਿੱਚ ਅਪਣੇ ਬੁਆਏਫ੍ਰੈਂਡ ਤੋਂ ਤੰਗ ਹੋ ਕੇ ਇਕ ਸਕੂਲੀ ਵਿਦਿਆਰਥਣ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਨੌਜਵਾਨ ਨੇ ਆਪਣਾ ਧਰਮ ਲੁਕਾ ਕੇ ਨਾਬਾਲਗ ਕੁੜੀ ਨਾਲ ਇੰਸਟਾਗ੍ਰਾਮ ਉੱਤੇ ਦੋਸਤੀ ਕੀਤੀ। ਜਦੋਂ ਕੁੜੀ ਨੂੰ ਸੱਚ ਪਤਾ ਲੱਗਾ ਤਾਂ, ਇਸ ਤੋਂ ਦੁਖੀ ਹੋ ਕੇ ਕੁੜੀ ਵਲੋਂ ਅਪਣੀ ਜਾਨ ਦੇਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਵਿਦਿਆਰਥਣ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਈ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਨੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ਉੱਤੇ ਬੁੱਧਵਾਰ ਰਾਤ ਨੂੰ ਮੁਲਜ਼ਮ ਨੂੰ ਪੋਕਸੋ ਐਕਟ ਤਹਿਤ ਗ੍ਰਿਫਤਾਰ ਕਰ ਲਿਆ ਹੈ।
ਕਰਧਨੀ ਥਾਣਾ ਅਧਿਕਾਰੀ ਉਦੈ ਸਿੰਘ ਯਾਦਵ ਨੇ ਦੱਸਿਆ ਕਿ ਵਿਦਿਆਰਥਣ ਨਿੱਜੀ ਹਸਪਤਾਲ ਵਿੱਚ ਇਲਾਜ ਅਧੀਨ ਹੈ। ਪਰਿਵਾਰ ਵਾਲਿਆਂ ਵਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਿਸ ਦੇ ਆਧਾਰ ਉੱਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦਿੱਲੀ ਵਾਸੀ ਮੁਲਜ਼ਮ ਨਸਰੁੱਲਾ ਉਰਫ਼ ਇਮਰਾਨ ਨੂੰ ਗ੍ਰਿਫਤਾਰ ਕਰ ਲਿਆ ਹੈ, ਜੋ ਦਿੱਲੀ ਵਿੱਚ ਹੀ ਪੜ੍ਹਾਈ ਕਰਦਾ ਹੈ। ਉੱਥੇ ਹੀ, ਪੀੜਤ ਕੁੜੀ 10 ਵੀਂ ਦੀ ਵਿਦਿਆਰਥਣ ਹੈ। ਕੁਝ ਸਮੇਂ ਪਹਿਲਾਂ ਇੰਸਟਾਗ੍ਰਾਮ ਉੱਤੇ ਨਾਬਾਲਗਾ ਦੀ ਮੁਲਜ਼ਮ ਲੜਕੇ ਨਾਲ ਦੋਸਤੀ ਹੋਈ ਸੀ।
ਇੰਝ ਕੁੜੀ ਨੂੰ ਗੱਲਾਂ 'ਚ ਫਸਾਇਆ: ਮੁਲਜ਼ਮਾਂ ਨੇ ਇਮਰਾਨ ਦੀ ਥਾਂ ਰੋਹਿਤ ਸਿੰਘ ਦੇ ਨਾਂਅ ’ਤੇ ਕੁੜੀ ਨਾਲ ਇੰਸਟਾਗ੍ਰਾਮ ਉੱਤੇ ਚੈਟਿੰਗ ਕੀਤੀ। ਆਪਣਾ ਨਾਂ ਅਤੇ ਧਰਮ ਲੁਕਾ ਕੇ ਨਾਬਾਲਗ ਵਿਦਿਆਰਥਣ ਨੂੰ ਵਟਸਐਪ ਅਤੇ ਇੰਸਟਾਗ੍ਰਾਮ 'ਤੇ ਗੱਲਾਂ ਕਰਕੇ ਆਪਣੇ ਜਾਲ 'ਚ ਫਸਾ ਲਿਆ। ਮੰਗਲਵਾਰ ਨੂੰ ਮੁਲਜ਼ਮ ਨਸਰੁੱਲਾ ਉਰਫ਼ ਇਮਰਾਨ ਵਿਦਿਆਰਥਣ ਨੂੰ ਮਿਲਣ ਜੈਪੁਰ ਆਇਆ ਸੀ, ਫਿਰ ਲੜਕੀ ਦੇ ਘਰ ਦੇ ਨੇੜੇ-ਤੇੜੇ ਪਹੁੰਚਿਆ ਅਤੇ ਉਸ ਨੂੰ ਮਿਲਣ ਲਈ ਬੁਲਾਇਆ ਅਤੇ ਉਸ ਨਾਲ ਛੇੜਛਾੜ ਕਰਨ ਲੱਗਾ। ਵਿਦਿਆਰਥਣ ਨਾਲ ਗਲਤ ਹਰਕਤਾਂ ਦੇਖ ਕੇ ਆਲੇ-ਦੁਆਲੇ ਦੇ ਲੋਕਾਂ ਨੇ ਪੁੱਛਗਿੱਛ ਕੀਤੀ, ਜਿਸ 'ਤੇ ਮੁਲਜ਼ਮ ਨੇ ਖੁਦ ਨੂੰ ਵਿਦਿਆਰਥਣ ਦਾ ਦੋਸਤ ਦੱਸਿਆ।
ਇੰਝ ਆਇਆ ਸਾਰਾ ਸੱਚ ਸਾਹਮਣੇ: ਜਦੋਂ ਲੋਕਾਂ ਨੇ ਨੌਜਵਾਨ ਤੋਂ ਉਸ ਦਾ ਨਾਂ ਅਤੇ ਪਤਾ ਪੁੱਛਿਆ, ਤਾਂ ਉਸ ਨੇ ਆਪਣਾ ਨਾਂ ਰੋਹਿਤ ਸਿੰਘ ਵਾਸੀ ਬਿਹਾਰ ਦੱਸਿਆ। ਬੋਲਣ 'ਤੇ ਸ਼ੱਕ ਹੋਣ 'ਤੇ ਲੋਕਾਂ ਨੇ ਸਖ਼ਤੀ ਦਿਖਾਉਂਦੇ ਹੋਏ ਪੁੱਛਗਿੱਛ ਕੀਤੀ ਤਾਂ ਨੌਜਵਾਨ ਨੇ ਆਪਣਾ ਅਸਲੀ ਨਾਂਅ ਅਤੇ ਪਛਾਣ ਨਸਰੁੱਲਾ ਉਰਫ ਇਮਰਾਨ ਵਾਸੀ ਦਿੱਲੀ ਦੱਸੀ। ਇਸ ਦੌਰਾਨ ਨਾਬਾਲਗ ਵਿਦਿਆਰਥੀ ਨੂੰ ਅਸਲੀਅਤ ਦਾ ਪਤਾ ਲੱਗਾ। ਇੱਕ ਇੰਸਟਾਗ੍ਰਾਮ ਦੋਸਤ ਦੇ ਧੋਖੇ ਤੋਂ ਦੁਖੀ, ਉਹ ਘਰ ਭੱਜ ਗਈ ਅਤੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ। ਲੋਕਾਂ ਨੇ ਤੁਰੰਤ ਵਿਦਿਆਰਥਣ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ। ਇਸ ਦੌਰਾਨ ਲੋਕਾਂ ਨੇ ਉਸ ਨੌਜਵਾਨ ਨੂੰ ਫੜ੍ਹ ਲਿਆ ਤੇ ਪੁਲਿਸ ਹਵਾਲੇ ਕੀਤਾ। ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।