ETV Bharat / bharat

ਬਿਲ ਗੇਟਸ ਨੇ ਸਾਂਝਾ ਕੀਤਾ ਆਪਣਾ 48 ਸਾਲ ਪੁਰਾਣਾ Resume, ਦਿੱਤਾ ਨੌਕਰੀ ਲੱਭਣ ਵਾਲਿਆਂ ਨੂੰ ਖਾਸ ਸੰਦੇਸ਼

author img

By

Published : Jul 2, 2022, 4:51 PM IST

ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਵਿੱਚੋਂ ਇੱਕ ਬਿਲ ਗੇਟਸ (Bill Gates) ਨੇ ਆਪਣਾ 48 ਸਾਲ ਪੁਰਾਣਾ ਰੈਜ਼ਿਊਮੇ ਸਾਂਝਾ ਕੀਤਾ ਹੈ। ਬਿਲ ਗੇਟਸ ਉਦੋਂ ਹਾਰਵਰਡ ਯੂਨੀਵਰਸਿਟੀ ਵਿੱਚ ਪਹਿਲੇ ਸਾਲ ਦੇ ਵਿਦਿਆਰਥੀ ਸਨ। ਨੌਕਰੀ ਲੱਭਣ ਵਾਲੇ ਬਿਲ ਗੇਟਸ ਦੇ ਇਸ ਰੈਜ਼ਿਊਮੇ ਤੋਂ ਸਿੱਖ ਸਕਦੇ ਹਨ ਅਤੇ ਸੁਝਾਅ ਲੈ ਸਕਦੇ ਹਨ।

ਬਿਲ ਗੇਟਸ
ਬਿਲ ਗੇਟਸ

ਨਵੀਂ ਦਿੱਲੀ: ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਅਤੇ ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀਆਂ 'ਚੋਂ ਇਕ ਬਿਲ ਗੇਟਸ (Bill Gates) ਨੂੰ ਕੌਣ ਨਹੀਂ ਜਾਣਦਾ। ਹੁਣ ਕਰੀਬ ਪੰਜ ਦਹਾਕੇ ਪਹਿਲਾਂ ਦਾ ਉਨ੍ਹਾਂ ਦਾ ਰਿਜ਼ਿਊਮ ਨੌਜਵਾਨਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹਾਲ ਹੀ 'ਚ ਬਿਲ ਗੇਟਸ ਨੇ ਲਿੰਕਡਇਨ 'ਤੇ ਆਪਣਾ 48 ਸਾਲ ਪੁਰਾਣਾ ਰੈਜ਼ਿਊਮੇ ( Bill Gates's Resume) ਸਾਂਝਾ ਕੀਤਾ ਹੈ। ਉਨ੍ਹਾਂ ਨੇ ਰੈਜ਼ਿਊਮੇ ਨੂੰ ਸਾਂਝਾ ਕੀਤਾ ਅਤੇ ਲਿਖਿਆ, 'ਭਾਵੇਂ ਤੁਸੀਂ ਹਾਲ ਹੀ ਵਿੱਚ ਗ੍ਰੈਜੂਏਟ ਹੋ ਜਾਂ ਕਾਲਜ ਛੱਡਣ ਵਾਲੇ ਹੋ, ਮੈਨੂੰ ਯਕੀਨ ਹੈ ਕਿ ਤੁਹਾਡਾ ਰੈਜ਼ਿਊਮੇ 48 ਸਾਲ ਪਹਿਲਾਂ ਦੇ ਮੇਰੇ ਰੈਜ਼ਿਊਮੇ ਨਾਲੋਂ ਬਿਹਤਰ ਦਿਖਾਈ ਦੇਵੇਗਾ।'

ਨੌਕਰੀ ਪ੍ਰਾਪਤ ਕਰਨ ਵਿੱਚ ਤੁਹਾਡਾ ਰੈਜ਼ਿਊਮੇ ਇੱਕ ਵੱਡੀ ਭੂਮਿਕਾ ਨਿਭਾਉਂਦਾ ਹੈ। ਜੇਕਰ ਰੈਜ਼ਿਊਮੇ ਵਧੀਆ ਨਹੀਂ ਹੈ ਤਾਂ ਇੰਟਰਵਿਊ ਤੋਂ ਪਹਿਲਾਂ ਹੀ ਤੁਹਾਡੀ ਅਰਜ਼ੀ ਨੂੰ ਪਾਸੇ ਕਰ ਦਿੱਤਾ ਜਾਵੇਗਾ। ਅਜਿਹੀ ਸਥਿਤੀ ਵਿੱਚ ਨੌਕਰੀ ਲੱਭਣ ਵਾਲੇ ਬਿਲ ਗੇਟਸ ਦੇ ਇਸ ਰੈਜ਼ਿਊਮੇ ਤੋਂ ਸਿੱਖ ਸਕਦੇ ਹਨ ਅਤੇ ਸੁਝਾਅ ਲੈ ਸਕਦੇ ਹਨ।

ਬਿਲ ਗੇਟਸ ਨੇ ਸਾਂਝਾ ਕੀਤਾ ਆਪਣਾ 48 ਸਾਲ ਪੁਰਾਣਾ Resume

ਜਾਣੋ ਕਿਵੇਂ ਹੈ ਗੇਟਸ ਦਾ ਰੈਜ਼ਿਊਮੇ: ਬਿਲ ਗੇਟਸ ਦੁਆਰਾ ਸਾਂਝੇ ਕੀਤੇ ਗਏ 1974 ਦੇ ਇੱਕ ਪੰਨੇ ਦੇ ਰੈਜ਼ਿਊਮੇ ਵਿੱਚ ਉਨ੍ਹਾਂ ਦਾ ਨਾਮ ਵਿਲੀਅਮ ਐੱਚ ਗੇਟਸ ਲਿਖਿਆ ਗਿਆ ਹੈ। ਗੇਟਸ ਉਦੋਂ ਹਾਰਵਰਡ ਕਾਲਜ ਵਿੱਚ ਪਹਿਲੇ ਸਾਲ ਦੇ ਵਿਦਿਆਰਥੀ ਸਨ। ਉਨ੍ਹਾਂ ਨੇ ਆਪਣੇ ਰੈਜ਼ਿਊਮੇ ਵਿੱਚ ਲਿਖਿਆ ਹੈ ਕਿ ਉਸਨੇ ਓਪਰੇਟਿੰਗ ਸਿਸਟਮ ਸਟ੍ਰਕਚਰ, ਡੇਟਾਬੇਸ ਮੈਨੇਜਮੈਂਟ, ਕੰਪਾਈਲਰ ਕੰਸਟ੍ਰਕਸ਼ਨ ਅਤੇ ਕੰਪਿਊਟਰ ਗ੍ਰਾਫਿਕਸ ਵਰਗੇ ਕੋਰਸ ਕੀਤੇ ਹਨ। ਇਹ ਵੀ ਲਿਖਿਆ ਗਿਆ ਹੈ ਕਿ ਉਨ੍ਹਾਂ ਨੂੰ ਸਾਰੀਆਂ ਪ੍ਰਮੁੱਖ ਪ੍ਰੋਗਰਾਮਿੰਗ ਭਾਸ਼ਾਵਾਂ ਜਿਵੇਂ ਕਿ FORTRAN, COBOL, ALGOL, BASIC, ਆਦਿ ਵਿੱਚ ਅਨੁਭਵ ਹੈ।

ਇਸ ਤੋਂ ਇਲਾਵਾ ਗੇਟਸ ਨੇ 1973 ਵਿੱਚ TRW ਸਿਸਟਮਜ਼ ਗਰੁੱਪ ਦੇ ਨਾਲ ਇੱਕ ਸਿਸਟਮ ਪ੍ਰੋਗਰਾਮਰ ਦੇ ਰੂਪ ਵਿੱਚ ਆਪਣੇ ਅਨੁਭਵ ਦਾ ਵੀ ਜ਼ਿਕਰ ਕੀਤਾ ਹੈ। 1972 ਵਿੱਚ ਲੇਕਸਾਈਡ ਸਕੂਲ, ਸਿਆਟਲ ਵਿਖੇ ਇੱਕ ਸਹਿ-ਨੇਤਾ ਅਤੇ ਸਹਿ-ਸਾਥੀ ਵਜੋਂ ਆਪਣੇ ਕੰਮ ਬਾਰੇ ਦੱਸਿਆ। ਬਿਲ ਗੇਟਸ ਵਰਗੇ ਪ੍ਰੇਰਨਾਦਾਇਕ ਵਿਅਕਤੀ ਦਾ ਰਿਜ਼ਿਊਮ ਦੇਖਣ ਤੋਂ ਬਾਅਦ ਲੋਕ ਸੋਸ਼ਲ ਮੀਡੀਆ 'ਤੇ ਆਪਣੀ ਪ੍ਰਤੀਕਿਰਿਆ ਦਰਜ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, 'ਤੁਹਾਡਾ ਰੈਜ਼ਿਊਮੇ ਸਾਂਝਾ ਕਰਨ ਲਈ ਬਿਲ ਗੇਟਸ ਦਾ ਧੰਨਵਾਦ, ਇਕ ਪੇਜ ਦਾ ਵਧੀਆ ਰੈਜ਼ਿਊਮੇ। ਸਾਨੂੰ ਸਾਰਿਆਂ ਨੂੰ ਵਾਪਸ ਜਾਣਾ ਚਾਹੀਦਾ ਹੈ ਅਤੇ ਆਪਣੇ ਪਿਛਲੇ ਰੈਜ਼ਿਊਮੇ ਦੀਆਂ ਕਾਪੀਆਂ ਨੂੰ ਦੇਖਣਾ ਚਾਹੀਦਾ ਹੈ।

ਇਹ ਵੀ ਪੜ੍ਹੋ: OMG! ਬਿਹਾਰ ਦੇ ਚੂਹਿਆਂ ਨੇ ਕੀਤਾ ਨਵਾਂ ਕਾਂਡ, ਜਾਣ ਕੇ ਤੁਸੀ ਵੀ ਹੋ ਜਾਵੋਗੇ ਹੈਰਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.