ਭਾਗਵਤ ਗੀਤਾ ਦਾ ਸੰਦੇਸ਼
" ਪਰਮਾਤਮਾ ਸਾਰੀਆਂ ਇੰਦਰੀਆਂ ਦਾ ਮੂਲ ਸਰੋਤ ਹੈ, ਫਿਰ ਵੀ ਉਹ ਇੰਦਰੀਆਂ ਤੋਂ ਰਹਿਤ ਹੈ। ਉਹ ਕੁਦਰਤ ਦੇ ਸਾਰੇ ਗੁਣਾਂ ਤੋਂ ਪਰੇ ਹੈ, ਫਿਰ ਵੀ ਉਹ ਭੌਤਿਕ ਕੁਦਰਤ ਦੇ ਸਾਰੇ ਹੀ ਗੁਣਾਂ ਦਾ ਸਵਾਮੀ ਹੈ। ਪੰਚ ਮਹਾਭੂਤ , ਬੂੱਧੀ, ਦੱਸ ਇੰਦਰੀਆਂ ਤੇ ਮਨ, ਪੰਜ ਇੰਦਰੀਆਂ ਵਿਸ਼ਾ ਜੀਵਨ ਦੇ ਟੀਚੇ ਤੇ ਸਬਰ- ਇਨ੍ਹਾਂ ਸਭ ਦੇ ਸਾਰ ਵਿੱਚ ਕਰਮ ਦਾ ਖੇਤਰ ਤੇ ਉਸ ਦੀ ਅਣਗਿਣਤ ਕੀਰਿਆਵਾਂ ਵਿਕਾਰ ਕਹਾਉਂਦੀਆਂ ਹਨ। ਪਰਮ ਸੱਚ, ਜੜ ਤੇ ਚਲਾਯਮਾਨ ਸਾਰੇ ਜੀਵਾਂ ਦੇ ਬਾਹਰ ਤੇ ਅੰਦਰ ਸਥਿਤ ਹੈ। ਸੁਖ਼ਮ ਹੋਣ ਦੇ ਕਾਰਨ ਉਹ ਭੌਤਿਕ ਇੰਦਰੀਆਂ ਦੇ ਰਾਹੀਂ ਜਾਨਣ ਤੇ ਦੇਖਣ ਤੋਂ ਪਰੇ ਹੈ, ਜਦੋਂ ਕਿ ਉਹ ਬੇਹਦ ਦੂਰ ਰਹਿੰਦੇ ਹਨ, ਪਰ ਸਾਡੇ ਸਭ ਦੇ ਨੇੜੇ ਵੀ ਹੈ। "