ਭਾਗਵਤ ਗੀਤਾ ਦਾ ਸੰਦੇਸ਼
" ਕਰਮ ਦਾ ਸਥਾਨ ਯਾਨੀ ਕਿ ਇਹ ਸਰੀਰ, ਕਰਤਾ, ਵੱਖ-ਵੱਖ ਇੰਦਰੀਆਂ ਤੇ ਹੋਰਨਾਂ ਤਰ੍ਹਾਂ ਦੀਆਂ ਚੇਸ਼ਟਾਵਾਂ ਤੇ ਪਰਮਾਤਮਾ-ਇਹ ਪੰਜ ਕਰਮ ਦੇ ਕਾਰਨ ਹਨ। ਹਵਨ, ਦਾਨ ਅਤੇ ਤਪਸਿਆ ਦੇ ਕਰਮਾਂ ਦਾ ਫਲ ਕਦੇ ਵੀ ਪਰੀਤਿਆਗ ਨਹੀੰ ਕਰਨਾ ਚਾਹੀਦਾ ਹੈ, ਉਨ੍ਹਾਂ ਨੂੰ ਜ਼ਰੂਰ ਪੂਰਾ ਕਰਨਾ ਚਾਹੀਦਾ ਹੈ। ਨਿਸੰਦੇਹ ਹਵਨ ਦਾਨ ਤੇ ਤਪਸਿਆ ਮਹਾਤਾਮਾਵਾਂ ਨੂੰ ਵੀ ਸ਼ੁੱਧ ਬਣਾਉਦਾ ਹੈ। ਨਿਰਦਿਸ਼ਟ ਫਰਜ਼ਾਂ ਨੂੰ ਕਦੇ ਵੀ ਤਿਆਗਨਾ ਨਹੀਂ ਚਾਹੀਦਾ। ਜੇਕਰ ਕੋਈ ਮੋਹਵਸ਼ ਆਪਣੇ ਨਿਯਤ ਕਰਮਾਂ ਦਾ ਪਰੀਤਿਆਗ ਕਰ ਦਿੰਦਾ ਹੈ, ਤਾਂ ਅਜਿਹੇ ਤਿਆਗ ਨੂੰ ਤਾਮਸੀ ਕਿਹਾ ਜਾਂਦਾ ਹੈ। ਜਦੋਂ ਮਨੁੱਖ ਨਿਯਤ ਫਰਜ਼ ਨੂੰ ਕਰਨੀਯ ਮੰਨ ਕੇ ਕਰਦਾ ਹੈ ਤੇ ਸਾਰੇ ਹੀ ਭੌਤਿਕ ਸੰਗਤਿ ਤੇ ਫਲ ਦੀ ਆਸਕਤੀ ਨੂੰ ਤਿਆਗ ਦਿੰਦਾ ਹੈ ਤਾਂ ਉਸ ਦਾ ਤਿਆਗ ਸਾਤਵਿਕ ਕਹਾਉਂਦਾ ਹੈ। ਨਿਸੰਦੇਹ ਕਿਸੇ ਵੀ ਦੇਹਧਾਰੀ ਪ੍ਰਾਣੀ ਦੇ ਲਈ ਸਾਰੇ ਕਰਮਾਂ ਦਾ ਪਰੀਤਿਆਗ ਕਰ ਪਾਉਣਾ ਅਸੰਭਵ ਹੈ, ਪਰ ਜੋ ਕਰਮ ਫਲ ਦਾ ਪਰੀਤਿਆਗ ਕਰਦਾ ਹੈ, ਉਹ ਅਸਲ ਵਿੱਚ ਤਿਆਗੀ ਹੈ। ਜੋ ਕਰਮ ਨਿਯਮਿਤ ਹਨ ਤੇ ਜੋ ਆਸਕਤੀ, ਰਾਗ, ਦਵੇਸ਼ ਤੋਂ ਰਹਿਤ ਕਰਮਫਲ ਦੀ ਚਾਹ ਦੇ ਬਿਨਾਂ ਕੀਤਾ ਜਾਂਦਾ ਹੈ, ਉਹ ਸਾਤਵਿਕ ਕਹਾਉਂਦਾ ਹੈ। ਜੋ ਕੰਮ ਆਪਣੀ ਇੱਛਾ ਪੂਰਤੀ ਦੇ ਲਈ ਨਿਯਮਤ ਕੋਸ਼ਿਸ਼ਾਂ ਨਾਲ ਤੇ ਮਿੱਥਿਆ ਹੰਕਾਰ ਦੇ ਭਾਵ ਨਾਲ ਕੀਤਾ ਜਾਂਦਾ ਹੈ, ਉਹ ਰਜੋਗੁਣੀ ਕਹਾਉਦਾ ਹੈ। ਜੋ ਕਰਤਾ ਸੰਗਤਰਹਿਤ, ਹੰਕਾਰ ਰਹਿਤ ਤੇ ਸਬਰ ਤੇ ਉਤਸ਼ਾਹ ਯੁਕਤ ਤੇ ਕੰਮ ਦੇ ਸਿੱਧ ਹੋਣ ਤੇ ਨਾਂ ਹੋਣ ਵਿੱਚ ਖੁਸ਼ੀ ਤੇ ਸੋਗ ਆਦਿ ਵਿਕਾਰਾਂ ਤੋਂ ਰਹਿਤ ਹੈ-ਉਸ ਨੂੰ ਸਾਤਵਿਕ ਕਿਹਾ ਜਾਂਦਾ ਹੈ। "