ਜੰਮੂ-ਕਸ਼ਮੀਰ: ਸ਼੍ਰੀਨਗਰ ਦੀ ਰਹਿਣ ਵਾਲੀ ਸਲਬੀਨਾ ਸ਼ਾਲਾ ਹੋਰ ਖੇਡਾਂ ਦੀ ਬਜਾਏ ਵੇਟਲਿਫਟਿੰਗ ਵਿੱਚ ਆਪਣਾ ਭਵਿੱਖ ਬਣਾਉਣ ਦੀ ਕੋਸ਼ਿਸ਼ ਕਰਕੇ ਭਾਰਤ ਨੂੰ ਓਲੰਪਿਕ ਚੈਂਪੀਅਨ ਬਣਾਉਣ ਦੀ ਤਿਆਰੀ ਕਰ ਰਹੀ ਹੈ। ਵੇਟਲਿਫਟਿੰਗ ਦੀ ਸਿਖਲਾਈ ਲੈ ਰਹੀ ਕਸ਼ਮੀਰ ਦੀ ਸਲਬੀਨਾ ਨੇ ਈਟੀਵੀ ਭਾਰਤ ਨਾਲ ਗੱਲਬਾਤ ਕੀਤੀ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਨੱਬੇ ਦੇ ਦਹਾਕੇ 'ਚ ਸ਼੍ਰੀਨਗਰ ਦੀ ਇੱਕ ਮਹਿਲਾ ਨਸੀਮਾ ਜਾਨ ਨੇ ਵੇਟਲਿਫਟਿੰਗ 'ਚ ਆਪਣੀ ਕਿਸਮਤ ਅਜ਼ਮਾਈ ਸੀ। ਇਸ ਸਮੇਂ ਉਹ ਫਿਜ਼ੀਕਲ ਟੀਚਰ ਵਜੋਂ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ ਸਲਬੀਨਾ ਸ਼ਾਲਾ ਸ੍ਰੀਨਗਰ ਦੇ ਬਾਮਨਾ ਡਿਗਰੀ ਕਾਲਜ ਵਿੱਚ ਆਰਟਸ ਦੀ ਪੜ੍ਹਾਈ ਕਰ ਰਹੀ ਹੈ। ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ, ਸਲਬੀਨਾ ਨੇ ਕਿਹਾ, ਉਸਦੇ ਮਾਤਾ-ਪਿਤਾ ਉਸਦਾ ਪੂਰਾ ਸਮਰਥਨ ਕਰ ਰਹੇ ਹਨ। ਉਹ ਦੇਸ਼ ਲਈ ਓਲੰਪਿਕ ਮੈਡਲ ਲਿਆਉਣਾ ਚਾਹੁੰਦੀ ਹੈ। ਕਾਲਜ ਤੋਂ ਬਾਅਦ, ਸਲਬੀਨਾ ਸ਼੍ਰੀਨਗਰ ਵਿੱਚ ਸਪੋਰਟਸ ਕੌਂਸਲ ਦੇ ਗੰਡਨ ਪਾਰਕ ਵਿੱਚ ਰੋਜ਼ਾਨਾ ਟ੍ਰੇਨਿੰਗ ਕਰਦੀ ਹੈ।
ਸਲਬੀਨਾ ਸਕੂਲ ਦੇ ਕੋਚ ਸ਼ੌਕਤ ਮਜੀਦ ਦਾ ਕਹਿਣਾ ਹੈ ਕਿ ਸਪੋਰਟਸ ਕੌਂਸਲ ਨੇ ਸਲਬੀਨਾ ਵਰਗੇ ਖਿਡਾਰੀਆਂ ਲਈ ਢੁਕਵਾਂ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਹੈ, ਜਿਸ ਕਾਰਨ ਹੁਣ ਨੌਜਵਾਨ ਖੇਡਾਂ ਵੱਲ ਆਕਰਸ਼ਿਤ ਹੋ ਰਹੇ ਹਨ। ਸਲਬੀਨਾ ਹੋਰਨਾ ਕੁੜੀਆਂ ਲਈ ਪ੍ਰੇਰਨਾ ਦਾ ਸ੍ਰੋਤ ਬਣ ਰਹੀ ਹੈ।
ਇਹ ਵੀ ਪੜ੍ਹੋ: ਆਪਣੀ ਜਾਨ ਖ਼ਤਰੇ ਵਿੱਚ ਪਾ ਪੁਲਿਸ ਮੁਲਾਜ਼ਮ ਨੇ ਦਲਦਲ ਵਿੱਚ ਫਸੇ ਬਜ਼ੁਰਗ ਨੂੰ ਬਚਾਇਆ, ਦੇਖੋ ਵੀਡੀਓ