ETV Bharat / bharat

ਅਮਿਤਾਭ ਬੱਚਨ ਦੇ 2 ਕਰੋੜ ਰੁਪਏ ਵਾਪਸ ਕਰੇਗੀ ਜਾਗੋ ਪਾਰਟੀ- ਮਨਜੀਤ ਜੀਕੇ - ਅਮਿਤਾਭ ਬੱਚਨ ਦੇ 2 ਕਰੋੜ ਰੁਪਏ

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਸਿੱਖਾਂ ਦੇ ਦੋਸ਼ੀ ਅਮਿਤਾਭ ਬੱਚਨ ਤੋਂ 2 ਕਰੋੜ ਰੁਪਏ ਲੈਣਾ ਸਹੀ ਨਹੀਂ ਹੈ। ਕਮੇਟੀ ਦੀ ਸੇਵਾ ਮਿਲਦੇ ਹੀ ਜਾਗੋ ਪਾਰਟੀ ਵੱਲੋਂ ਪਹਿਲਾਂ ਕਦਮ ਸਿੱਖਾਂ ਦੇ ਮਾਨ ਸਨਮਾਨ ਦੇ ਲਈ ਚੁੱਕਿਆ ਜਾਵੇਗਾ।

ਅਮਿਤਾਭ ਬੱਚਨ ਦੇ 2 ਕਰੋੜ ਰੁਪਏ ਵਾਪਸ ਕਰੇਗੀ ਜਾਗੋ ਪਾਰਟੀ- ਮਨਜੀਤ ਜੀਕੇ
author img

By

Published : May 11, 2021, 1:03 PM IST

ਨਵੀਂ ਦਿੱਲੀ: ਰਕਾਬਗੰਜ ਗੁਰਦੁਆਰੇ ’ਚ ਬਣੇ ਗੁਰੂ ਤੇਗ ਬਹਾਦਰ ਕੋਵਿਡ ਕੇਅਰ ਸੈਂਟਰ ’ਚ ਕੋਰੋਨਾ ਮਰੀਜ਼ਾਂ ਦੇ ਲਈ ਅਮਿਤਾਭ ਬੱਚਨ ਦੁਆਰਾ ਦੋ ਕਰੋੜ ਰੁਪਏ ਦਿੱਤੀ ਗਏ ਹਨ ਜਿਸ ’ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਇਤਰਾਜ ਜਤਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਮਿਤਾਭ ਬੱਚਨ ਦੁਆਰਾ ਦਿੱਤੇ ਗਏ ਦੋ ਕਰੋੜ ਰੁਪਏ ਉਹ ਉਨ੍ਹਾਂ ਨੂੰ ਵਾਪਸ ਦੇਣਗੇ। ਮਨਜੀਤ ਸਿੰਘ ਜੀਕੇ ਨੇ 1984 ਕਤਲੇਆਮ ਤੋਂ ਪਹਿਲੇ ਦੇ ਇੱਕ ਕਥਿਤ ਘਟਨਾਕ੍ਰਮ ਦਾ ਜਿਕਰ ਕਰਦੇ ਹੋਏ ਅਮਿਤਾਭ ਬੱਚਨ ਨੂੰ ਸਿੱਖਾਂ ਦਾ ਦੋਸ਼ੀ ਠਹਿਰਾਇਆ ਹੈ।

ਅਮਿਤਾਭ ਬੱਚਨ ਦੇ 2 ਕਰੋੜ ਰੁਪਏ ਵਾਪਸ ਕਰੇਗੀ ਜਾਗੋ ਪਾਰਟੀ- ਮਨਜੀਤ ਜੀਕੇ

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਅਮਿਤਾਭ ਬੱਚਨ ਤੋਂ ਦਿੱਲੀ ਕਮੇਟੀ ਦੁਆਰਾ ਲਏ ਗਏ 2 ਕਰੋੜ ਰੁਪਏ ਨੂੰ ਜਾਗੋ ਪਾਰਟੀ ਨੂੰ ਕਮੇਟੀ ਦੀ ਸੇਵਾ ਮਿਲਦੇ ਹੀ ਸਭ ਤੋਂ ਪਹਿਲਾਂ ਵਾਪਸ ਕਰੇਗੀ। ਜੀਕੇ ਨੇ ਇਹ ਵੀ ਕਿਹਾ ਕਿ ਸਿੱਖ ਭਾਈਚਾਰੇ ਵੱਲੋਂ ਕੀਤੇ ਜਾ ਰਹੇ ਕੰਮ ਸ਼ਲਾਘਾਯੋਗ ਹਨ।

ਅਮਿਤਾਭ ਬੱਚਨ ਸਿੱਖਾਂ ਦਾ ਦੋਸ਼ੀ- ਜੀਕੇ

ਦਿੱਲੀ ਸਰਕਾਰ ਦੇ ਸਹਿਯੋਗ ਨਾਲ ਗੁਰਦੁਆਰਾ ਰਕਾਬਗੰਜ ਸਾਹਿਬ ’ਚ ਆਈਸੋਲੇਸ਼ਨ ਸੇਂਟਰ ਖੋਲ਼੍ਹਣ ਦੇ ਨਾਂ ’ਤੇ ਕਮੇਟੀ ਦੁਆਰਾ ਅਮਿਤਾਭ ਬੱਚਨ ਤੋਂ 2 ਕਰੋੜ ਰੁਪਏ ਲੈਣ ਦਾ ਕੰਮ ਕੌਮ ਦੇ ਨਾਲ ਗੱਦਾਰੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ 30 ਅਕਤੂਬਰ 1984 ਨੂੰ ਤਿੰਨ ਮੂਰਤੀ ਭਵਨ ’ਚ ਸਾਬਕਾ ਪ੍ਰਧਾਨਮੰਤਰੀ ਇੰਦਰਾ ਗਾਂਧੀ ਦੀ ਮ੍ਰਿਤ ਦੇਹ ਦੇ ਕੋਲ ਖੜੇ ਹੋ ਕੇ ਅਮਿਤਾਭ ਬੱਚਨ ਨੇ ਖੂਨ ਦੇ ਬਦਲੇ ਖੂਨ ਦਾ ਨਾਅਰਾ ਲਗਾਇਆ ਸੀ। ਜਿਸਨੂੰ ਉਸ ਸਮੇਂ ਦੁਰਦਰਸ਼ਨ ਨੇ ਪ੍ਰਸਾਰਿਤ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਅਮਿਤਾਭ ਬੱਚਨ ਨੂੰ ਸਿੱਖਾਂ ਦਾ ਦੋਸ਼ੀ ਵੀ ਦੱਸਿਆ।

ਨੋਟਾਂ ਦੇ ਲਾਲਚ ’ਚ ਅਮਿਤਾਭ ਬੱਚਨ ਨੂੰ ਦਿੱਤੀ ਕਲਿਨ ਚਿੱਟ

ਜੀਕੇ ਨੇ ਕਿਹਾ ਕਿ ਬਾਦਲ ਦਲ ਨੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵ ਵਾਲੇ ਅਤੇ ਗੁਰੂ ਸਾਹਿਬ ਦੇ ਅਮ੍ਰਿਤ ਦੀ ਨਕਲ ਕਰਨ ਵਾਲੇ ਢੋਂਗੀ ਸਾਧੁ ਗੁਰਮੀਤ ਰਾਮ ਰਹੀਮ ਨੂੰ ਵੋਟਾਂ ਦੇ ਲਾਲਚ ਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫੀ ਦਿਲਵਾਈ ਸੀ ਹੁਣ ਨੋਟਾਂ ਦੇ ਲਾਲਚ ’ਚ ਅਮਿਤਾਭ ਬੱਚਨ ਨੂੰ ਕਲਿਨ ਚਿੱਟ ਦਿੱਤੀ ਗਈ ਹੈ। ਜਦਕਿ ਅਮਿਤਾਭ ਬੱਚਨ ਦੇ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ’ਤੇ ਮਾਮਲਾ ਬਾਕੀ ਹੈ।

'ਸਿੱਖਾਂ ਦੇ ਮਾਨ ਸਨਮਾਨ ਲਈ ਚੁੱਕਿਆ ਜਾਵੇਗਾ ਕਦਮ'

ਮਨਜੀਤ ਸਿੰਘ ਜੀਕੇ ਨੇ ਇਹ ਵੀ ਕਿਹਾ ਕਿ ਦਿੱਲੀ ਕਮੇਟੀ ’ਚ ਬੈਠੇ ਲੋਕ ਸਹੀ ਗਲਤ ਦੀ ਪਛਾਣ ਕਰਨ ’ਚ ਸਮਰਥ ਨਹੀਂ ਹਨ। ਇਸ ਲਈ ਕਮੇਟੀ ਦੀ ਸੇਵਾ ਮਿਲਦੇ ਹੀ ਜਾਗੋ ਪਾਰਟੀ ਵੱਲੋਂ ਪਹਿਲਾਂ ਕਦਮ ਸਿੱਖਾਂ ਦੇ ਮਾਨ ਸਨਮਾਨ ਦੇ ਲਈ ਚੁੱਕਿਆ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਅਜਿਹੇ ਚ ਅਮਿਤਾਭ ਬੱਚਨ ਨੂੰ ਉਨ੍ਹਾਂ ਦੇ 2 ਕਰੋੜ ਰੁਪਏ ਵਾਪਸ ਦਿੱਤੇ ਜਾਣਗੇ।

ਇਹ ਵੀ ਪੜੋ: ਗੰਗਾ ’ਚ ਮਿਲੀਆਂ ਲਾਸ਼ਾਂ ਦੀ ਸੱਚਾਈ : ਬਾਲੂਆ ਘਾਟ ਚੰਦੌਲੀ ਦੀ ਹਕੀਕਤ

ETV Bharat Logo

Copyright © 2025 Ushodaya Enterprises Pvt. Ltd., All Rights Reserved.