ਰੂਪਨਗਰ : ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿਚ ਕਾਬਿਜ਼ ਹੋਈ ਹੈ ਉਦੋਂ ਤੋਂ ਵਿਰੋਧੀਆਂ ਦੇ 'ਨਿਸ਼ਾਨੇ ਤੇ ਵੀ ਹੈ। ਖਾਸ ਕਰਕੇ ਪੰਜਾਬ ਵਿਚ ਵਿਗੜ ਰਹੀ ਲਾਅ ਅਤੇ ਆਰਡਰ ਦੀ ਸਥਿਤੀ ਨੂੰ ਲੈਕੇ ਪੰਜਾਬ ਸਰਕਾਰ ਉੱਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਇਕ ਵਾਰ ਫਿਰ ਤੋਂ ਆਪ ਵਿਰੋਧੀਆਂ ਦੇ ਨਿਸ਼ਾਨੇ 'ਤੇ ਹੈ ਜਿਥੇ ਭਾਰਤੀ ਜਨਤਾ ਪਾਰਟੀ ਦੇ ਮੁੱਖ ਬੁਲਾਰੇ ਤੇ ਸੀਨੀਅਰ ਨੇਤਾ ਮਨਜਿੰਦਰ ਸਿੰਘ ਸਿਰਸਾ ਵੱਲੋਂ ਅੱਜ ਇਕ ਬਿਆਨ ਜਾਰੀ ਕੀਤਾ ਗਿਆ। ਜਿਸ ਵਿਚ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਉੱਤੇ ਤਿੱਖੇ ਸ਼ਬਦੀ ਵਾਰ ਅਤੇ ਪੰਜਾਬ ਵਿਚ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਖੜੇ ਕੀਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਮਨਜਿੰਦਰ ਸਿੰਘ ਸਿਰਸਾ ਵੱਲੋਂ ਬਿਆਨ ਜਾਰੀ ਕਰਦਿਆਂ ਹੋਇਆ ਉਨ੍ਹਾਂ ਕਿਹਾ ਕਿ ਉਹਨਾਂ ਕੋਲ ਇਕ ਵੀਡੀਓ ਪਹੁੰਚੀ ਹੈ, ਜਿੱਥੇ ਪੰਜਾਬ ਦੇ ਸੁਨਾਮ ਇਲਾਕੇ ਦੇ ਵਿੱਚ ਦੇ ਵਿੱਚ ਸਿੱਖ ਨੌਜਵਾਨ ਦੇ ਹੱਥਾਂ ਦੀਆਂ ਉਂਗਲਾਂ ਵੱਢ ਦਿੱਤੀਆਂ ਜਾਂਦੀਆਂ ਹਨ, ਇਹ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਹੈ। ਇਸ ਦੇ ਕਾਰਨ ਉਸ ਨੌਜਵਾਨ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸੀ।
ਇਹ ਵੀ ਪੜ੍ਹੋ : Hearing on Petition of Ram Rahim: ਰਾਮ ਰਹੀਮ ਦੀ ਬੇਅਦਬੀ ਮਾਮਲਿਆਂ ਸਬੰਧੀ ਪਟੀਸ਼ਨ ਉਤੇ ਸੁਣਵਾਈ ਅੱਜ
ਸਿਰਸਾ ਦੇ ਤਿੱਖੇ ਸ਼ਬਦੀ ਵਾਰ : ਮਨਜਿੰਦਰ ਸਿਰਸਾ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਤਾਲਿਬਾਨ ਦੇ ਵਿਚ ਦੇਖਣ ਨੂੰ ਮਿਲਦੀਆਂ ਸਨ ਸਨ, ਪਰ ਹੁਣ ਅਜਿਹੇ ਹਾਲਾਤ ਪੰਜਾਬ ਦੇ ਵਿਚ ਵੀ ਪੈਦਾ ਹੋ ਗਏ ਹਨ, ਜੋ ਬੜੀ ਹੈਰਾਨੀ ਵਾਲੀ ਗੱਲ ਹੈ। ਤਿੱਖੇ ਸ਼ਬਦੀ ਵਾਰ ਕਰਦੇ ਰਹੇ ਮਨਜੀਤ ਸਿੰਘ ਸਿਰਸਾ ਨੇ ਕਿਹਾ, ਕਿ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਦੀ ਸੱਤਾ ਦੀ ਲਾਲਸਾ ਨੇ ਪੰਜਾਬ ਨੂੰ ਇਸ ਕਦਰ ਉੱਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ ਕਿ ਕੋਈ ਸੁਰਖਿਅਤ ਨਹੀਂ। ਕਿਸੇ ਦੇ ਬੱਚੇ ਸੁਰੱਖਿਅਤ ਨਹੀਂ। ਇਸ ਦਾ ਪਰਿਵਾਰ ਸੁਰੱਖਿਅਤ ਨਹੀਂ ਕਿਸ ਨੂੰ ਮਾਰਿਆ ਜਾ ਰਿਹਾ ਹੈ। ਕਿਸੇ ਦੇ ਕੰਨ ਵਡੇ ਜਾ ਰਹੇ ਹਨ। ਮਨਜਿੰਦਰ ਸਿਰਸਾ ਨੇ ਕਿਹਾ ਕਿ ਭਗਵੰਤ ਮਾਨ ਨੂੰ ਨੀਂਦ ਤੋਂ ਜਾਗਣਾ ਚਾਹੀਦਾ ਹੈ। ਅਰਬਾਂ ਰੁਪਿਆ ਅਖ਼ਬਾਰਾਂ ਵਿੱਚ ਇਸ਼ਤਿਹਾਰ ਉਤੇ ਲਗਾ ਦਿੱਤਾ ਗਿਆ ਕਿ ਪੰਜਾਬ ਵਿੱਚ ਇਸ ਵਕਤ ਸਭ ਕੁਝ ਠੀਕ ਹੈ ਪੰਜਾਬ ਨੂੰ ਬਰਬਾਦੀ ਦੀ ਕਗਾਰ ਉੱਤੇ ਲੈ ਕੇ ਜਾ ਰਹੀ ਹੈ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਰਿਮੋਟ ਕੰਟਰੋਲ ਦੇ ਨਾਲ ਪੰਜਾਬ ਨੂੰ ਚਲਾ ਰਹੇ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਲਗਾਤਾਰ ਵੱਧ ਰਹੀਆਂ ਅਜਿਹੀਆਂ ਵਾਰਦਾਤਾਂ ਕਾਰਨ ਸੂਬਾ ਸਰਕਾਰ ਲੋਕਾਂ ਦੇ ਰੋਹ ਦਾ ਸ਼ਿਕਾਰ ਤਾਂ ਹੋ ਹੀ ਰਹੀ ਹੈ ਉਥੇ ਹੀ ਵਿਰੋਧੀ ਵੀ ਨਿਸ਼ਾਨੇ ਸਾਧ ਰਹੇ ਹਨ। ਕਿਉਂਕਿ, ਪੰਜਾਬ ਦੀ ਸਰਕਾਰ ਬਣਨ ਵੇਲੇ ਭਗਵੰਤ ਮਾਨ ਅਤੇ ਵੱਲੋਂ ਲੋਕਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਪੰਜਾਬ ਵਿਚ ਨਸ਼ਾ, ਬੇਰੁਜ਼ਗਾਰੀ ਅਤੇ ਅਪਰਾਧ ਦਾ ਖ਼ਾਤਮਾ ਹੋਵੇਗਾ। ਪਰ, ਨਿਤ ਦਿਨ ਵਿਗੜ ਰਹੇ ਹਲਾਤਾਂ ਨੇ ਆਪ ਨੂੰ ਕਟਿਹਰੇ 'ਚ ਖੜ੍ਹਾ ਕਰ ਦਿੱਤਾ ਹੈ।