ETV Bharat / bharat

Manipur violence: ਜਾਅਲੀ ਵੀਡੀਓ ਜਾਰੀ ਹੋਣ ਤੋਂ ਬਾਅਦ ਫ਼ੌਜ ਦਾ ਅਲਰਟ, ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣ ਦੀ ਅਪੀਲ - ਐਸਟੀ ਸ਼੍ਰੇਣੀ

ਮਣੀਪੁਰ ਵਿੱਚ ਭੜਕੀ ਹਿੰਸਾ ਤੋਂ ਬਾਅਦ ਭਾਰਤੀ ਫੌਜ ਨੇ ਇਥੇ ਕਮਾਲ ਸਾਂਭ ਲਈ ਹੈ। ਫੌਜ ਵੱਲੋਂ ਹਾਲਾਤ ਕਾਬੂ ਹੇਠ ਕਰਨ ਲਈ ਯਤਨ ਜਾਰੀ ਹਨ। ਇਸ ਵਿਚਕਾਰ ਫੌਜ ਨੇ ਲੋਕਾਂ ਨੂੰ ਜਾਅਲੀ ਵੀਡੀਓਜ਼, ਟਵੀਟ ਆਦਿ ਤੋਂ ਬਚਣ ਦੀ ਅਪੀਲ ਕੀਤੀ ਹੈ। ਦਰਅਸਲ ਅਸਾਮ ਦੀ ਰਾਈਫਲ ਪੋਸਟ ਉਤੇ ਇਕ ਹਮਲੇ ਸਬੰਧੀ ਜਾਅਲੀ ਵੀਡੀਓ ਜਾਰੀ ਹੋਣ ਤੋਂ ਬਾਅਦ ਫੌਜ ਵੱਲੋਂ ਇਹ ਅਪੀਲ ਕੀਤੀ ਗਈ ਹੈ।

Manipur violence: Indian Army sounds alert amid circulation of fake videos online
ਜਾਅਲੀ ਵੀਡੀਓਜ਼ ਜਾਰੀ ਹੋਣ ਤੋਂ ਬਾਅਦ ਫ਼ੌਜ ਦਾ ਅਲਰਟ, ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣ ਦੀ ਅਪੀਲ
author img

By

Published : May 5, 2023, 7:12 AM IST

Updated : May 5, 2023, 7:22 AM IST

ਚੰਡੀਗੜ੍ਹ ਡੈਸਕ : ਮਣੀਪੁਰ ਵਿੱਚ ਮੀਤੀ ਭਾਈਚਾਰੇ ਨੂੰ ਐਸਟੀ ਸ਼੍ਰੇਣੀ ਵਿੱਚ ਸ਼ਾਮਲ ਕਰਨ ਦੀ ਮੰਗ ਨੂੰ ਲੈ ਕੇ ਰੋਸ ਮਾਰਚ ਦੌਰਾਨ ਟੋਰਬਾਂਗ ਵਿੱਚ ਆਦਿਵਾਸੀਆਂ ਅਤੇ ਗੈਰ-ਕਬਾਇਲੀਆਂ ਦਰਮਿਆਨ ਹਿੰਸਾ ਭੜਕ ਗਈ। ਇਸ ਮਗਰੋਂ ਫੌਜ ਨੇ ਇਥੇ ਕਮਾਨ ਸਾਂਂਭੀ ਹੋਈ ਹੈ। ਹਿੰਸਾ ਭੜਕਣ ਤੋਂ ਬਾਅਦ ਇਲਾਕੇ ਵਿੱਚ ਕਰਫਿਊ ਲਾਉਣ ਮਗਰੋਂ ਇੰਟਰਨੈੱਟ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ। ਇਸ ਫੌਜ ਵੱਲੋਂ ਲੋਕਾਂ ਨੂੰ ਜਾਅਲੀ ਵੀਡੀਓਜ਼ ਤੇ ਕਿਸੇ ਵੀ ਟਵੀਟ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ। ਫੌਜ ਅਧਿਕਾਰੀਆਂ ਨੇ ਟਵੀਟ ਜਾਰੀ ਕਰਦਿਆਂ ਕਿਹਾ ਹੈ ਕਿ ਸਿਰਫ਼ ਅਧਿਕਾਰਤ ਜਾਣਕਾਰੀ ਉਤੇ ਹੀ ਯਕੀਨ ਕੀਤਾ ਜਾਵੇ। ਭਾਰਤੀ ਫੌਜ ਨੇ ਇਹ ਕਾਰਵਾਈ ਅਸਾਮ ਦੀ ਰਾਈਫਲ ਪੋਸਟ ਉਤੇ ਹਮਲੇ ਦੀ ਇਕ ਜਾਅਲੀ ਵੀਡੀਓ ਜਾਰੀ ਹੋਣ ਤੋਂ ਬਾਅਦ ਕੀਤੀ ਹੈ।

ਭਾਰਤੀ ਫੌਜ ਦਾ ਟਵੀਟ : ਭਾਰਤੀ ਫੌਜ ਨੇ ਅਪੀਲ ਕੀਤੀ ਹੈ ਕਿ ਸਿਰਫ ਅਧਿਕਾਰਤ ਟਵੀਟ ਜਾਂ ਅਧਿਕਾਰਟ ਸਾਈਟ ਤੋਂ ਜਾਰੀ ਹੋਈ ਵੀਡੀਓ ਉਤੇ ਹੀ ਯਕੀਨ ਕਰਨ। ਹਾਲਾਂਕਿ ਮਣੀਪੁਰ ਵਿੱਚ ਭੜਕੀ ਹਿੰਸਾ ਤੋਂ ਬਾਅਦ ਇੰਟਰਨੈੱਟ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ ਸਨ, ਪਰ ਇਹ ਕਾਰਵਾਈ ਫੌਜ ਵੱਲੋਂ ਅਫਵਾਹਾਂ ਤੋਂ ਬਚਣ ਲਈ ਕਿਹਾ ਗਿਆ ਹੈ। ਫੌਜ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ "ਮਣੀਪੁਰ ਵਿੱਚ ਸੁਰੱਖਿਆ ਸਥਿਤੀ ਬਾਰੇ ਜਾਅਲੀ ਵੀਡੀਓ, ਜਿਸ ਵਿੱਚ ਅਸਾਮ ਰਾਈਫਲਜ਼ ਦੀ ਚੌਕੀ 'ਤੇ ਹਮਲੇ ਦਾ ਇੱਕ ਵੀਡੀਓ ਵੀ ਸ਼ਾਮਲ ਹੈ, ਸ਼ਰਾਰਤੀ ਅਨਸਰਾਂ ਵੱਲੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। #IndianArmy ਸਾਰਿਆਂ ਨੂੰ ਸਿਰਫ ਅਧਿਕਾਰਤ ਅਤੇ ਪ੍ਰਮਾਣਿਤ ਸਰੋਤਾਂ ਵੱਲੋਂ ਨਸ਼ਰ ਕੀਤੀ ਗਈ ਸਮੱਗਰੀ 'ਤੇ ਭਰੋਸਾ ਕਰਨ ਦੀ ਬੇਨਤੀ ਕਰਦਾ ਹੈ।"

  • #Manipur Update
    Fake Videos on security situation in Manipur including a video of attack on Assam Rifles post is being circulated by inimical elements for vested interests. #IndianArmy requests all to rely on content through official & verified sources only@adgpi@easterncomd pic.twitter.com/Y58eROsZRM

    — SpearCorps.IndianArmy (@Spearcorps) May 4, 2023 " class="align-text-top noRightClick twitterSection" data=" ">

ਹਾਲਾਤ ਕਾਬੂ ਹੇਠ ਕਰਨ ਵਿੱਚ ਲੱਗੀ ਫੌਜ : ਮਣੀਪੁਰ ਦੇ ਕੁਝ ਹਿੱਸਿਆਂ ਵਿੱਚ ਝੜਪਾਂ ਮੱਦੇਨਜ਼ਰ ਫੌਜ ਹਾਲਾਤ ਕਾਬੂ ਹੇਠ ਕਰਨ ਵਿੱਚ ਲੱਗੀ ਹੋਈ ਹੈ। ਫੌਜੀ ਅਧਿਕਾਰੀਆਂ ਨੇ ਇਕ ਬਿਆਨ ਵਿੱਚ ਕਿਹਾ ਹੈ ਕਿ ਮੋਰੇਹ ਤੇ ਕਾਂਗਪੋਕਪੀ ਖੇਤਰਾਂ ਵਿੱਚ ਹਾਲਾਤ ਕਾਬੂ ਹੇਠ ਹਨ। ਹਾਲਾਂਕਿ ਇੰਫਾਲ ਤੇ ਚੂਰਾਚੰਦਪੁਰ ਖੇਤਰ ਵਿੱਚ ਸਥਿਤੀ ਆਗ ਵਾਂਗ ਬਹਾਲ ਕਰਨ ਲਈ ਫੌਜ ਵੱਲੋਂ ਯਤਨ ਜਾਰੀ ਹਨ। ਉਨ੍ਹਾਂ ਅੱਗੇ ਕਿਹਾ ਕਿ ਨਾਗਾਲੈਂਡ ਤੋਂ ਵਾਧੂ ਜਵਾਨਾਂ ਨੂੰ ਮੁੜ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਭਾਰਤੀ ਹਵਾਈ ਫੌਜ ਗੁਹਾਟੀ ਤੇ ਤੇਜਪੁਰ ਤੋਂ ਅੱਜ ਰਾਤ ਤੋਂ ਭਾਰਤੀ ਫੌਜ ਦੀਆਂ ਵਾਧੂ ਟੁਕੜੀਆਂ ਨੂੰ ਸ਼ਾਮਲ ਕਰਨ ਲਈ ਉਡਾਣ ਭਰੇਗੀ।

ਇਹ ਵੀ ਪੜ੍ਹੋ : Manipur violence: ਮਨੀਪੁਰ ਵਿੱਚ ਦੰਗਾਕਾਰੀਆਂ ਨੂੰ ਦੇਖਦੇ ਹੀ ਗੋਲੀ ਮਾਰਨ ਦਾ ਹੁਕਮ

ਕੀ ਹੈ ਮਾਮਲਾ : ਇਹ ਪੂਰਾ ਮਾਮਲਾ ਮੀਤੀ ਭਾਈਚਾਰੇ ਨਾਲ ਸਬੰਧਤ ਹੈ। ਮੀਤੀ ਭਾਈਚਾਰੇ ਨੂੰ ਐਸਟੀ ਸ਼੍ਰੇਣੀ ਵਿੱਚ ਸ਼ਾਮਲ ਕਰਨ ਦੀ ਮੰਗ ਨੂੰ ਲੈ ਕੇ ਰੋਸ ਮਾਰਚ ਕੱਢਿਆ ਗਿਆ। ਇਹ ਮਾਰਚ ਆਲ ਟਰਾਈਬਲ ਸਟੂਡੈਂਟਸ ਯੂਨੀਅਨ (ਏ.ਟੀ.ਐਸ.ਯੂ.) ਵੱਲੋਂ ਸ਼ੁਰੂ ਕੀਤਾ ਗਿਆ। ਇਸ ਪ੍ਰਦਰਸ਼ਨ ਵਿੱਚ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਸ਼ਮੂਲੀਅਤ ਕੀਤੀ। ਵਿਰੋਧ ਪ੍ਰਦਰਸ਼ਨ ਦੌਰਾਨ ਚੂਰਾਚੰਦਪੁਰ ਵਿੱਚ ਹਿੰਸਾ ਭੜਕ ਗਈ। ਟੋਰਬਾਂਗ ਵਿੱਚ ਆਦਿਵਾਸੀਆਂ ਅਤੇ ਗੈਰ-ਕਬਾਇਲੀਆਂ ਦਰਮਿਆਨ ਹਿੰਸਾ ਭੜਕੀ। ਇਸ ਨੂੰ ਸੰਭਾਲਣ ਲਈ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ। ਹਾਲਾਤ ਕਾਬੂ ਹੇਠ ਨਾ ਹੁੰਦੇ ਦੇਖ ਇਥੇ ਫੌਜ ਲਾਈ ਗਈ। ਇੰਫਾਲ ਪੱਛਮੀ, ਜਿਰੀਬਾਮ, ਥੌਬਲ, ਕਾਕਚਿੰਗ ਅਤੇ ਬਿਸ਼ਨੂਪੁਰ ਦੇ ਨਾਲ-ਨਾਲ ਚੁਰਾਚੰਦਪੁਰ, ਤੇਂਗਨੋਪਾਲ ਅਤੇ ਕਾਂਗਪੋਕਪੀ ਜ਼ਿਲ੍ਹਿਆਂ ਦੇ ਕਬਾਇਲੀ ਬਲੁਲਿਆ ਖੇਤਰਾਂ ਵਿੱਚ ਕਰਫਿਊ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਇੰਟਰਨੈੱਟ ਸੇਵਾਵਾਂ ਠੱਪ ਹਨ। (ANI)

Last Updated : May 5, 2023, 7:22 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.