ਮੰਡੀ: ਪੁਲਿਸ ਨੇ ਹਿਮਾਚਲ ਦੇ ਮੰਡੀ ਜ਼ਿਲ੍ਹੇ ਦੇ ਤਿੱਬਤੀ ਮੱਠ (Tibetan Monastery in Mandi District) ਤੋਂ ਚੀਨੀ ਮੂਲ ਦੀ ਇੱਕ ਔਰਤ ਨੂੰ ਗ੍ਰਿਫ਼ਤਾਰ (Mandi Police arrested Chinese woman) ਕੀਤਾ ਹੈ। ਭਾਵੇਂ ਇਹ ਗ੍ਰਿਫ਼ਤਾਰੀ 22 ਅਕਤੂਬਰ ਦੀ ਰਾਤ ਨੂੰ ਹੋਈ ਸੀ ਪਰ ਪੁਲਿਸ ਨੇ ਸਾਰਾ ਮਾਮਲਾ ਪੂਰੀ ਤਰ੍ਹਾਂ ਗੁਪਤ ਰੱਖਿਆ।
ਪੁਲਿਸ ਨੂੰ ਸੂਚਨਾ ਮਿਲੀ ਕਿ ਜੋਗਿੰਦਰਨਗਰ ਸਬ-ਡਵੀਜ਼ਨ ਅਧੀਨ ਪੈਂਦੇ ਚੌਂਤਾਰਾ ਦੇ ਇੱਕ ਮੱਠ ਵਿੱਚ ਇੱਕ ਔਰਤ ਪਿਛਲੇ 15 ਦਿਨਾਂ ਤੋਂ ਰਹਿ ਰਹੀ ਹੈ, ਜੋ ਕਿ ਆਪਣੇ ਆਪ ਨੂੰ ਨੇਪਾਲੀ ਮੂਲ ਦੀ ਦੱਸ ਰਹੀ ਹੈ, ਜਦਕਿ ਔਰਤ ਨੇਪਾਲ ਦੀ ਵਸਨੀਕ ਨਹੀਂ ਜਾਪਦੀ ਹੈ। ਇਹ ਔਰਤ ਇੱਥੇ ਬੁੱਧ ਧਰਮ ਦੀ ਸਿੱਖਿਆ ਲੈਣ ਆਈ ਹੈ। ਇਸ ਦੇ ਆਧਾਰ 'ਤੇ ਪੁਲਸ ਟੀਮ ਨੇ ਮੌਕੇ 'ਤੇ ਜਾ ਕੇ ਮਾਮਲੇ ਦੀ ਜਾਂਚ ਕੀਤੀ। ਔਰਤ ਤੋਂ ਪੁੱਛਗਿੱਛ ਕੀਤੀ ਗਈ ਅਤੇ ਉਸ ਦੇ ਕਮਰੇ ਦੀ ਤਲਾਸ਼ੀ ਵੀ ਲਈ ਗਈ। ਕਮਰੇ 'ਚੋਂ ਕੁਝ ਸ਼ੱਕੀ ਦਸਤਾਵੇਜ਼ ਮਿਲੇ ਹਨ।
ਇਹ ਵੀ ਪੜੋ: ਮਲਿਕਾਰਜੁਨ ਖੜਗੇ ਅੱਜ ਸੰਭਾਲਣਗੇ ਕਾਂਗਰਸ ਪ੍ਰਧਾਨ ਦਾ ਅਹੁਦਾ
ਇਨ੍ਹਾਂ ਦਸਤਾਵੇਜ਼ਾਂ ਵਿਚ ਔਰਤਾਂ ਦੇ ਕੁਝ ਦਸਤਾਵੇਜ਼ ਚੀਨ ਦੇ ਹਨ ਅਤੇ ਕੁਝ ਨੇਪਾਲ ਦੇ (Chinese woman in Himachal) ਹਨ। ਦੋਵਾਂ ਦਸਤਾਵੇਜ਼ਾਂ ਵਿੱਚ ਔਰਤ ਦੀ ਉਮਰ ਵੀ ਵੱਖ-ਵੱਖ ਲਿਖੀ ਹੋਈ ਹੈ। ਇਸ ਦੇ ਨਾਲ ਹੀ ਔਰਤ ਕੋਲੋਂ 6 ਲੱਖ 40 ਹਜ਼ਾਰ ਦੀ ਭਾਰਤੀ ਕਰੰਸੀ ਅਤੇ 1 ਲੱਖ 10 ਹਜ਼ਾਰ ਦੀ ਨੇਪਾਲੀ ਕਰੰਸੀ ਵੀ ਬਰਾਮਦ ਹੋਈ ਹੈ। ਇਨ੍ਹਾਂ ਸ਼ੱਕੀ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਪੁਲੀਸ ਨੇ ਉਕਤ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਔਰਤ ਕੋਲ ਦੋ ਮੋਬਾਈਲ ਫੋਨ ਵੀ ਸਨ, ਜਿਨ੍ਹਾਂ ਨੂੰ ਅਗਲੇਰੀ ਜਾਂਚ ਲਈ ਭੇਜ ਦਿੱਤਾ ਗਿਆ ਹੈ। 23 ਅਕਤੂਬਰ ਨੂੰ ਔਰਤ ਨੂੰ ਜੋਗਿੰਦਰਨਗਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਜਿੱਥੋਂ ਉਸ ਨੂੰ 27 ਅਕਤੂਬਰ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।
ਐਸਪੀ ਮੰਡੀ ਸ਼ਾਲਿਨੀ ਅਗਨੀਹੋਤਰੀ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਕਤ ਔਰਤ ਇੱਥੇ ਕਿਸ ਮਕਸਦ ਨਾਲ ਰਹਿ ਰਹੀ ਸੀ, ਇਸ ਮਾਮਲੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕੇਂਦਰ ਸਰਕਾਰ ਨੂੰ ਵੀ ਇਸ ਬਾਰੇ ਸਾਰੀ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਉਸ ਤੋਂ ਬਾਅਦ ਕੇਂਦਰ ਤੋਂ ਆਉਣ ਵਾਲੀ ਟੀਮ ਦੇ ਸਾਹਮਣੇ ਅਗਲੀ ਜਾਂਚ ਕੀਤੀ ਜਾਵੇਗੀ।
ਇਹ ਵੀ ਪੜੋ: ਦੁਨੀਆ ਦੇ ਸਭ ਤੋਂ ਗੰਦੇ ਆਦਮੀ ਅਮਾਉ ਹਾਜੀ ਦੀ ਨਹਾਉਂਣ ਸਮੇਂ ਹੋਈ ਮੌਤ