ਲਖਨਊ: ਏਟਾ ਦੇ ਜੈਥਰਾ ਕਸਬੇ 'ਚ ਐਤਵਾਰ ਨੂੰ ਇੱਕ ਰੇਹੜੀ ’ਤੇ ਕੱਪੜੇ ਵੇਚਣ ਵਾਲੇ ਮਜ਼ਦੂਰ ਨੂੰ 2 ਗੰਨਮੈਨ ਮਿਲੇ ਹਨ। ਦਰਅਸਲ ਹਾਈਕੋਰਟ ਦੇ ਹੁਕਮਾਂ 'ਤੇ 2 ਗੰਨਮੈਨ ਰੇਹੜੀ ’ਤੇ ਕੱਪੜਾ ਵੇਚਣ ਵਾਲੀ ਦੀ ਸੁਰੱਖਿਆ ਲਈ ਤਾਇਨਾਤ ਕੀਤੇ ਗਏ ਹਨ। ਦੋਵੇਂ ਗੰਨਮੈਨ ਏਕੇ 47 ਨਾਲ ਲੈਸ ਹਨ। ਦੱਸ ਦਈਏ ਕਿ 18 ਜੁਲਾਈ ਨੂੰ ਜਦੋਂ ਦੋਵੇਂ ਗੰਨਮੈਨ ਰੇਹੜੀ ਵਾਲੇ ਦੀ ਸੁਰੱਖਿਆ ਲਈ ਉਸ ਕੋਲ ਪਹੁੰਚੇ ਤਾਂ ਪਹਿਲਾਂ ਤਾਂ ਰੇਹੜੀ ਵਾਲੇ ਨੇ ਉਨ੍ਹਾਂ ਨੂੰ ਗਾਹਕ ਸਮਝ ਲਿਆ। ਬਾਅਦ ਵਿੱਚ ਰੇਹੜੀ ਵਾਲੇ ਨੂੰ ਪਤਾ ਲੱਗਿਆ ਕਿ ਉਹ ਦੋਵੇਂ ਉਸਦੀ ਸੁਰੱਖਿਆ ਵਿੱਚ ਤਾਇਨਾਤ ਹੋਣਗੇ।
ਇਹ ਵੀ ਪੜੋ: ਪੇਰੋਂ ਪਿੰਡ ਦੇ ਕਿਸਾਨਾਂ ਨੇ ਨਸ਼ਟ ਕੀਤੀ 15 ਏਕੜ ਨਰਮੇ ਦੀ ਫ਼ਸਲ, ਜਾਣੋ ਕਿਉਂ...
ਇਹ ਹੈ ਮਾਮਲਾ: ਇਹ ਸਾਰਾ ਮਾਮਲਾ ਸਪਾ ਨੇਤਾ ਅਤੇ ਅਲੀਗੰਜ ਦੇ ਸਾਬਕਾ ਵਿਧਾਇਕ ਰਾਮੇਸ਼ਵਰ ਸਿੰਘ ਯਾਦਵ ਅਤੇ ਉਨ੍ਹਾਂ ਦੇ ਭਰਾ ਜੁਗਿੰਦਰ ਸਿੰਘ ਯਾਦਵ ਨਾਲ ਸਬੰਧਤ ਹੈ। ਕੱਪੜਾ ਵਿਕਰੇਤਾ ਦਾ ਨਾਂ ਰਾਮੇਸ਼ਵਰ ਦਿਆਲ ਹੈ। ਰਾਮੇਸ਼ਵਰ ਦਿਆਲ ਨੇ ਸਪਾ ਨੇਤਾਵਾਂ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਸਪਾ ਨੇਤਾਵਾਂ 'ਤੇ ਬੰਧਕ ਬਣਾਕੇ ਜ਼ਮੀਨ ਆਪਣੇ ਨਾਂ ਕਰਵਾਉਣ ਅਤੇ ਜਾਤੀਸੂਚਕ ਸ਼ਬਦ ਬੋਲਣ ਦੇ ਇਲਜ਼ਾਮ ਲੱਗੇ ਹਨ। ਉਥੇ ਹੀ ਇਸ ਮਾਮਲੇ ਨੂੰ ਖਾਰਜ ਕਰਨ ਲਈ ਵੀ ਸਪਾ ਨੇਤਾਵਾਂ ਵੱਲੋਂ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਸੀ। ਪਟੀਸ਼ਨ 'ਚ ਸਪਾ ਨੇਤਾਵਾਂ ਨੇ ਕਿਹਾ ਸੀ ਕਿ ਉਨ੍ਹਾਂ 'ਤੇ ਝੂਠਾ ਮਾਮਲਾ ਦਰਜ ਕਰਵਾਇਆ ਗਿਆ ਹੈ।
ਪੀੜਤ ਰਾਮੇਸ਼ਵਰ ਦਿਆਲ ਨੂੰ ਵੀ ਹਾਈ ਕੋਰਟ ਵੱਲੋਂ ਨੋਟਿਸ ਜਾਰੀ ਕਰਕੇ ਸ਼ਨੀਵਾਰ ਨੂੰ ਤਲਬ ਕੀਤਾ ਗਿਆ ਸੀ। ਸੁਣਵਾਈ ਦੌਰਾਨ ਜੱਜ ਨੇ ਪੀੜਤਾ ਨੂੰ ਦੇਖ ਕੇ ਹੈਰਾਨੀ ਪ੍ਰਗਟਾਈ ਤੇ ਕਿਹਾ ਕਿ ਪੀੜਤ ਬਿਨਾਂ ਸੁਰੱਖਿਆ ਦੇ ਇੱਥੇ ਕਿਵੇਂ ਆ ਗਿਆ। ਪੁਲਿਸ ਨੇ ਅਜੇ ਤੱਕ ਉਸ ਨੂੰ ਸੁਰੱਖਿਆ ਕਿਉਂ ਨਹੀਂ ਦਿੱਤੀ ? ਜੱਜ ਨੇ ਪੀੜਤ ਨੂੰ ਸੁਰੱਖਿਆ ਦੇਣ ਦੇ ਹੁਕਮ ਜਾਰੀ ਕੀਤੇ ਸਨ, ਜਿਸ ਤੋਂ ਬਾਅਦ ਉਸ ਨੂੰ ਸੁਰੱਖਿਆ ਦਿੱਤੀ ਗਈ।
ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਐਤਵਾਰ ਨੂੰ ਹੀ ਪੀੜਤ ਰਾਮੇਸ਼ਵਰ ਦਿਆਲ ਦੀ ਸੁਰੱਖਿਆ ਲਈ 2 ਹਥਿਆਰਬੰਦ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਰਾਮੇਸ਼ਵਰ ਦਿਆਲ ਦੀ ਆਰਥਿਕ ਹਾਲਤ ਚੰਗੀ ਨਹੀਂ ਹੈ, ਕੋਈ ਦੁਕਾਨ ਨਹੀਂ ਹੈ, ਇਸ ਲਈ ਉਹ ਪਰਿਵਾਰ ਦਾ ਪੇਟ ਪਾਲਣ ਲਈ ਰੇਹੜੀ 'ਤੇ ਕੱਪੜੇ ਵੇਚਦਾ ਹੈ। ਜਦੋਂ ਵੀ ਕੋਈ ਗ੍ਰਾਹਕ ਪੀੜਤ ਰਾਮੇਸ਼ਵਰ ਦਿਆਲ ਦੇ ਠੇਲੇ ’ਤੇ ਕੱਪੜੇ ਖਰੀਦਣ ਆਉਂਦਾ ਹੈ ਤਾਂ ਉਹ ਸੁਰੱਖਿਆ 'ਚ ਲੱਗੇ ਪੁਲਿਸ ਮੁਲਾਜ਼ਮਾਂ ਨੂੰ ਦੇਖ ਕੇ ਹੈਰਾਨ ਰਹਿ ਜਾਂਦਾ ਹੈ। ਸੁਰੱਖਿਆ ਮਿਲਣ 'ਤੇ ਰਾਮੇਸ਼ਵਰ ਦਿਆਲ ਦਾ ਕਹਿਣਾ ਹੈ ਕਿ ਹੁਣ ਉਹ ਸੁਰੱਖਿਅਤ ਮਹਿਸੂਸ ਕਰ ਰਹੇ ਹਨ। ਇਸ ਮਾਮਲੇ 'ਚ ਸੀਓ ਅਲੀਗੰਜ ਰਾਜਕੁਮਾਰ ਸਿੰਘ ਨੇ ਦੱਸਿਆ ਕਿ ਹਾਈ ਕੋਰਟ ਦੇ ਜੱਜ ਦੇ ਹੁਕਮਾਂ 'ਤੇ ਰਾਮੇਸ਼ਵਰ ਦਿਆਲ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ।
ਇਹ ਵੀ ਪੜੋ: ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਦੇ ਅਧਿਕਾਰੀਆਂ ਵਲੋਂ ਰੁੱਖ ਵੱਢਣ ਖਿਲਾਫ਼ ਵਾਤਾਵਰਨ ਪ੍ਰੇਮੀਆਂ ਵਲੋਂ ਤਿੱਖੇ ਸੰਘਰਸ਼ ਦਾ ਐਲਾਨ