ਤੇਲੰਗਾਨਾ: ਇੱਕ ਵਿਵਾਦਗ੍ਰਸਤ ਸੰਗਠਨ ਨਾਲ ਜੁੜੇ ਇੱਕ 52 ਸਾਲਾ ਵਿਅਕਤੀ ਨੂੰ ਸੋਮਵਾਰ ਨੂੰ ਇੱਥੇ ਕਥਿਤ ਤੌਰ 'ਤੇ ਕੁੱਝ ਸਮੱਗਰੀ ਫੈਲਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਜੋ ਫਿਰਕੂ ਸਦਭਾਵਨਾ ਲਈ ਨੁਕਸਾਨਦੇਹ ਹੈ। ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਵਿਅਕਤੀ, ਇੱਕ ਕਰਾਟੇ ਮਾਸਟਰ, ਕਾਨੂੰਨੀ ਜਾਗਰੂਕਤਾ ਅਤੇ ਕਰਾਟੇ ਕਲਾਸਾਂ ਦੇ ਰੂਪ ਵਿੱਚ ਇੱਕ ਸਿਖਲਾਈ ਕੈਂਪ ਲਗਾਉਣ ਦੀ ਆੜ ਵਿੱਚ ਕੁਝ ਸਮੱਗਰੀ ਵੰਡਦਾ ਪਾਇਆ ਗਿਆ ਜੋ ਕਾਨੂੰਨ ਅਤੇ ਵਿਵਸਥਾ, ਫਿਰਕੂ ਸਦਭਾਵਨਾ ਅਤੇ ਸਮਾਜ ਵਿੱਚ ਸ਼ਾਂਤੀ ਲਈ ਨੁਕਸਾਨਦੇਹ ਹੈ।
ਉਨ੍ਹਾਂ ਕਿਹਾ ਇਸ ਲਈ ਆਈਪੀਸੀ ਅਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੀਆਂ ਸਬੰਧਤ ਧਾਰਾਵਾਂ ਦੇ ਤਹਿਤ ਇੱਕ ਐਫਆਈਆਰ ਦਰਜ ਕੀਤੀ ਗਈ ਸੀ, ਅਤੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਅਧਿਕਾਰੀ ਨੇ ਕਿਹਾ, ਪੁਲਿਸ ਨੇ ਕਿਹਾ ਕਿ ਸਿਖਲਾਈ ਕੈਂਪ ਆਯੋਜਿਤ ਕਰਨ ਦੀ ਆੜ ਵਿੱਚ, ਇਹ ਵਿਅਕਤੀ ਕਥਿਤ ਤੌਰ 'ਤੇ ਨਿਰਦੋਸ਼ ਨੌਜਵਾਨਾਂ ਨੂੰ ਪ੍ਰੇਰਿਤ ਅਤੇ ਸਲਾਹ ਦੇ ਰਿਹਾ ਸੀ ਅਤੇ ਉਨ੍ਹਾਂ ਨੂੰ "ਜਦੋਂ ਵੀ ਅਜਿਹਾ ਕਰਨ ਲਈ ਕਿਹਾ ਗਿਆ ਤਾਂ ਦੂਜੇ ਧਰਮ ਦੇ ਲੋਕਾਂ 'ਤੇ ਹਮਲਾ ਕਰਨ ਅਤੇ ਦੇਸ਼ ਵਿੱਚ ਅਸ਼ਾਂਤੀ ਪੈਦਾ ਕਰਨ ਲਈ ਉਨ੍ਹਾਂ ਦਾ ਮਾਈਂਡ ਵਾਸ਼ ਯਾਨਿ ਕਿ ਗੁੰਮਰਾਹ ਕਰ ਰਿਹਾ ਸੀ।"
ਪੁਲਿਸ ਅਧਿਕਾਰੀ ਨੇ ਕਿਹਾ ਕਿ ਜਾਂਚ ਸ਼ੁਰੂਆਤੀ ਪੜਾਅ 'ਤੇ ਹੈ ਅਤੇ ਉਨ੍ਹਾਂ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਜਥੇਬੰਦੀ ਦੇ ਦੋ ਬੈਨਰ, ਇੱਕ ਨੋਟਬੁੱਕ ਅਤੇ ਤਿੰਨ ਹੈਂਡਬੁੱਕਾਂ ਤੋਂ ਇਲਾਵਾ ਕੁਝ ਅਪਰਾਧਕ ਸਮੱਗਰੀ ਵੀ ਬਰਾਮਦ ਕੀਤੀ ਹੈ।
ਇਹ ਵੀ ਪੜ੍ਹੋ : ਅਜਮੇਰ ਦਰਗਾਹ ਥਾਣੇ ਦੇ ਹਿਸਟਰੀ ਸ਼ੀਟਰ ਸਲਮਾਨ ਚਿਸ਼ਤੀ ਦਾ ਨੂਪੁਰ ਸ਼ਰਮਾ ਨੂੰ ਧਮਕੀ ਦੇਣ ਵਾਲਾ ਵੀਡੀਓ ਵਾਇਰਲ